ਡੇਰਾਬੱਸੀ, (ਅਨਿਲ)- ਨਗਰ ਕੌਂਸਲ ਅਧੀਨ ਪੈਂਦੇ ਪਿੰਡ ਸੈਦਪੁਰਾ ਵਿਖੇ ਇਕ ਵਿਆਹੁਤਾ ਅੌਰਤ ਨੇ ਛੱਤ ਦੇ ਪੱਖੇ ਨਾਲ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਸਵਿਤਾ (40) ਪਤਨੀ ਰਾਜੇਸ਼ ਵਾਸੀ ਜ਼ਿਲਾ ਭਾਗਲਪੁਰ ਬਿਹਾਰ ਹਾਲ ਵਾਸੀ ਸੈਦਪੁਰਾ ਵਜੋਂ ਹੋਈ ਹੈ। ਪੁਲਸ ਮੁਤਾਬਕ ਮ੍ਰਿਤਕਾ ਦਾ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਪਤੀ-ਪਤਨੀ ਦੀ ਆਪਸ ਵਿਚ ਹਲਕੀ ਤਕਰਾਰ ਹੋਣ ਦਾ ਪਤਾ ਲੱਗਾ ਹੈ ਤੇ ਪੁਲਸ ਨੇ ਸਵਿਤਾ ਦੇ ਪੇਕੇ ਪਰਿਵਾਰ ਨੂੰ ਸੂਚਿਤ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਤੀ ਰਾਜੇਸ਼ ਨੇ ਦੱਸਿਆ ਕਿ ਉਹ ਰੇਹਡ਼ੀ ਫਡ਼੍ਹੀ ਲਾਉਣ ਦਾ ਕੰਮ ਕਰਦਾ ਹੈ। ਸਵੇਰੇ ਉਹ ਘਰੋਂ ਸਾਢੇ 9 ਵਜੇ ਨਿਕਲਿਆ ਸੀ ਤੇ ਉਸ ਦੇ ਜਾਣ ਮਗਰੋਂ ਉਸ ਦੀ ਪਤਨੀ ਸਵਿਤਾ ਨੇ ਖੁਦ ਨੂੰ ਫਾਹ ਲਾ ਲਿਆ। ਉਸ ਦੇ 11 ਸਾਲਾ ਲਡ਼ਕੇ ਗੌਰਵ ਨੇ ਆਪਣੀ ਮਾਂ ਨੂੰ ਲਟਕਦੇ ਹੋਏ ਵੇਖਿਆ ਤਾਂ ਉਸ ਨੇ ਰੌਲਾ ਪਾ ਕੇ ਗੁਅਾਂਢੀਅਾਂ ਨੂੰ ਇਕੱਠਿਅਾਂ ਕੀਤਾ। ਗੁਅਾਂਢੀਅਾਂ ਤੋਂ ਸੂਚਨਾ ਮਿਲਣ ’ਤੇ ਉਸ ਨੇ ਘਰ ਪਹੁੰਚ ਕੇ ਪਤਨੀ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।
ਮਨੀਮਾਜਰਾ ’ਚ ਜਿਊਲਰੀ ਸ਼ੋਅਰੂਮ ’ਚ ਫਾਇਰਿੰਗ ਦੇ ਮੁਲਜ਼ਮਾਂ ਦੇ ਸਕੈੱਚ ਤਿਆਰ
NEXT STORY