ਪਟਿਆਲਾ, (ਜੋਸਨ, ਬਲਜਿੰਦਰ)- ਜ਼ਿਲੇ ਵਿਚ ਕਾਂਗਰਸ ਵੱਲੋਂ ਕੀਤੀ ਧੱਕਸ਼ਾਹੀ ਖਿਲਾਫ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਮੈਮੋਰੰਡਮ ਦਿੱਤੇ ਗਏ। ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖਡ਼ਾ ਨੇ ਦੱਸਿਆ ਕਿ ਉਨ੍ਹਾਂ ਨੇ ਡੀ. ਸੀ. ਤੋਂ ਮੰਗ ਕੀਤੀ ਹੈ ਕਿ ਸਾਰੀ ਗਿਣਤੀ ਪੂਰੀ ਤਰ੍ਹਾਂ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇ ਤਾਂ ਜੋ ਗਡ਼ਬਡ਼ੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਲਕਾ ਸਮਾਣਾ, ਸਨੌਰ, ਪਟਿਆਲਾ ਦਿਹਾਤੀ ਤੇ ਨਾਭਾ ਸਮੇਤ ਜਿੱਥੇ ਵੀ ਧੱਕੇਸ਼ਾਹੀ ਹੋਈ ਹੈ, ਸਾਰਾ ਮਾਮਲਾ ਡੀ. ਸੀ. ਪਟਿਆਲਾ ਦੇ ਧਿਆਨ ਵਿਚ ਲਿਅਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੂਥਾਂ ਤੋਂ ਕਾਂਗਰਸੀ ਬੈਲਟ ਪੇਪਰ ਲੈ ਕੇ ਦੌਡ਼ ਗਏ। ਬਾਅਦ ਵਿਚ ਮੋਹਰਾਂ ਲਾ ਕੇ ਬਕਸਿਆਂ ਵਿਚ ਪਾ ਗਏ। ਇਹ ਮੁੱਦਾ ਵੀ ਡੀ. ਸੀ. ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਮੰਗ ਕੀਤੀ ਕਿ ਗਿਣਤੀ ਤੋਂ ਪਹਿਲਾਂ ਬਕਸਿਆਂ ਵਿਚ ਕੁੱਲ ਵੋਟਾਂ ਦੀ ਗਿਣਤੀ ਹੋਵੇ। ਜਿਸ ਬਕਸੇ ਵਿਚ ਪਈਆਂ ਵੋਟਾਂ ਨਾਲੋਂ ਵੱਧ ਵੋਟਾਂ ਨਿਕਲਣ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਰੱਖਡ਼ਾ ਨੇ ਕਿਹਾ ਕਿ ਐੈੱਸ. ਐੈੱਸ. ਪੀ. ਦੇ ਧਿਆਨ ਵਿਚ ਵੀ ਡਕਾਲਾ, ਸਨੌਰ, ਬਖਸ਼ੀਵਾਲਾ ਸਮੇਤ ਸਾਰੇ ਮਾਮਲੇ ਧਿਆਨ ਵਿਚ ਲਿਆਂਦੇ ਗਏ ਹਨ। ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਕੱਲ ਨੂੰ ਬਖਸ਼ੀਵਾਲ ਪੋਲਿੰਗ ਬੂਥ ਤੋਂ ਫੋਰਸ ਬਾਹਰ ਲਿਆਂਦੀ ਜਾਵੇ। ਇਥੋਂ ਦੇ ਐੈੱਸ. ਐੈੱਚ. ਓ. ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਧੱਕੇਸ਼ਾਹੀ ਕਰਨ ਵਾਲੇ ਕਾਂਗਰਸੀਆਂ ਖਿਲਾਫ ਪਰਚੇ ਦਰਜ ਕੀਤੇ ਜਾਣ। ਮੈਮੋਰੰਡਮ ਲੈਣ ਤੋਂ ਬਾਅਦ ਐੱਸ. ਐੈੱਸ. ਪੀ. ਨੇ ਪੂਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ (ਸਾਬਕਾ ਵਿਧਾਇਕਾ), ਬੀਬੀ ਵਨਿੰਦਰ ਕੌਰ ਲੂੰਬਾ ਸ਼ਤਰਾਣਾ (ਸਾਬਕਾ ਵਿਧਾਇਕਾ), ਕਬੀਰ ਦਾਸ ਨਾਭਾ, ਸਤਵੀਰ ਸਿੰਘ ਖੱਟਡ਼ਾ ਪਟਿਆਲਾ ਦਿਹਾਤੀ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਨਰਦੇਵ ਸਿੰਘ ਆਕਡ਼ੀ ਸਕੱਤਰ ਜਨਰਲ, ਰਣਧੀਰ ਸਿੰਘ ਰੱਖਡ਼ਾ ਸਾਬਕਾ ਪ੍ਰਧਾਨ, ਵਿਸ਼ਨੂੰ ਸ਼ਰਮਾ ਸਾਬਕਾ ਚੇਅਰਮੈਨ, ਨਿਰਮਲ ਸਿੰਘ ਹਰਿਆਊ ਮੈਂਬਰ ਸ਼੍ਰੋਮਣੀ ਕਮੇਟੀ, ਸਰੁਜੀਤ ਸਿੰਘ ਗਡ਼੍ਹੀ ਮੈਂਬਰ ਸ਼੍ਰੋਮਣੀ ਕਮੇਟੀ, ਸਤਵਿੰਦਰ ਸਿੰਘ ਟੌਹਡ਼ਾ ਮੈਂਬਰ ਸ਼੍ਰੋਮਣੀ ਕਮੇਟੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਸਮੇਰ ਸਿੰਘ ਲਾਛਡ਼ੂ ਮੈਂਬਰ ਸ਼੍ਰੋਮਣੀ ਕਮੇਟੀ, ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਅਤੇ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ।
‘10 ਸਾਲ ਤੱਕ ਅਕਾਲੀਅਾਂ ਨੇ ਹਰ ਚੋਣ ’ਚ ਕੀਤਾ ਲੋਕਤੰਤਰ ਦਾ ਘਾਣ’
ਪਟਿਆਲਾ, (ਪ. ਪ.)-ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ 10 ਸਾਲ ਤੱਕ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੇ ਅਕਾਲੀ ਦਲ ਨੇ ਹਰ ਚੋਣ ਵਿਚ ਲੋਕਤੰਤਰ ਦਾ ਘਾਣ ਕੀਤਾ। ਲੋਕਤੰਤਰ ਦੇ ਕਾਤਲ ਰਹੇ ਅਕਾਲੀ ਆਪਣੀ ਹਾਰ ਦੇਖ ਕੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਦੂਸ਼ਣਬਾਜ਼ੀ ਨਾ ਕਰਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਨੇ ਕਿਹਾ ਕਿ 2007 ਤੋਂ 2017 ਤੱਕ ਪੰਜਾਬ ਵਿਚ ਭਾਵੇਂ ਨਗਰ ਕੌਂਸਲਾਂ ਦੀਆਂ ਚੋਣਾਂ ਹੋਣ, ਜ਼ਿਲਾ ਪ੍ਰੀਸ਼ਦ, ਪੰਚਾਇਤ ਸੰਮਤੀਆਂ, ਪੰਚਾਇਤਾਂ ਜਾਂ ਫਿਰ ਕੋਆਪ੍ਰੇਟਿਵ ਬੈਂਕਾਂ ਤੇ ਸੋਸਾਇਟੀਆਂ ਦੀਆਂ ਚੋਣਾਂ, ਅਕਾਲੀ ਦਲ ਨੇ ਕਾਂਗਰਸੀਆਂ ਨੂੰ ਕਾਗਜ਼ ਤੱਕ ਨਹੀਂ ਭਰਨ ਦਿੱਤੇ। ਜੇਕਰ ਕਿਸੇ ਕਾਂਗਰਸੀ ਨੇ ਕਾਗਜ਼ ਭਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਰਾਹੀਂ ਕਾਂਗਰਸੀਆਂ ਨੂੰ ਡਰਾਇਆ-ਧਮਕਾਇਆ ਗਿਆ। ਕਾਂਗਰਸੀਆਂ ਦੇ ਕਾਗਜ਼ ਰੱਦ ਕੀਤੇ ਗਏ। ਕਾਂਗਰਸੀ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਪਹਿਲਾਂ ਹੀ ਪੁਲਸ ਤੋਂ ਚੁਕਵਾ ਲਿਆ ਜਾਂਦਾ ਸੀ। ਕਾਂਗਰਸ ਸਰਕਾਰ ਨੇ ਇਹ ਸਿਸਟਮ ਖਤਮ ਕੀਤਾ ਅਤੇ ਲੋਕਤੰਤਰ ਬਹਾਲ ਕੀਤਾ।
ਕਾਰ ਖੜ੍ਹੀ ਕਰਨ ਨੂੰ ਲੈ ਕੇ ਹੋਇਆ ਝਗਡ਼ਾ
NEXT STORY