ਮੋਹਾਲੀ (ਸੰਦੀਪ) : ਚੀਮਾ ਬੋਇਲਰ ਲਾਈਟ ਪੁਆਇੰਟ ’ਤੇ ਸ਼ਨੀਵਾਰ ਰਾਤ ਕਰੀਬ 2 ਵਜੇ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਡਿਵਾਈਡਰ ਨਾਲ ਟਕਰਾ ਕੇ ਸੜਕ ਕਿਨਾਰੇ ਬਣੇ ਚਾਹ ਦੇ ਸਟਾਲ ’ਚ ਜਾ ਵੜੀ। ਇਸ ਹਾਦਸੇ ’ਚ ਚਾਹ ਦੇ ਸਟਾਲ ’ਤੇ ਸੌਂ ਰਹੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ (35) ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਸੀ। ਹਾਲੇ ਪਿਛਲੇ ਮਹੀਨੇ ਹੀ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਨਸ਼ੇ ਦੀ ਹਾਲਤ ’ਚ ਮਰਸਡੀਜ਼ ਕਾਰ ਦੇ ਡਰਾਈਵਰ ਨੇ ਮਹਿਜ਼ ਇਕ ਮਹੀਨੇ ਦੇ ਮਾਸੂਮ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ।
ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਉਸ ਦਾ ਸਾਥੀ ਫ਼ਰਾਰ ਹੋ ਗਏ। ਹਾਦਸੇ ’ਚ ਪ੍ਰਕਾਸ਼ ਦੀ ਮੌਤ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਇੱਥੇ ਸੜਕ ਜਾਮ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇੰਨਾ ਹੀ ਨਹੀਂ ਕਾਰ ਨੂੰ ਲੈਣ ਪਹੁੰਚੀ ਜੇ.ਸੀ.ਬੀ ’ਤੇ ਵੀ ਪਥਰਾਅ ਕੀਤਾ। ਜਾਂਚ ਦੇ ਆਧਾਰ ’ਤੇ ਥਾਣਾ ਫੇਜ਼-1 ਦੀ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)
ਹਾਦਸੇ ਵਾਲੀ ਥਾਂ ਨੇੜੇ ਇਮਾਰਤ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਰਾਤ ਕਰੀਬ 2 ਵਜੇ ਮਰਸਡੀਜ਼ ਕਾਰ ਸਟਾਲ ਦੀ ਉਲਟ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਇਸ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਕੇ ਸੜਕ ਕਿਨਾਰੇ ਬਣੇ ਟੀ ਸਟਾਲ ’ਚ ਜਾ ਵੜੀ। ਇਸ ਦੌਰਾਨ ਸਟਾਲ ਦੇ ਅੰਦਰ ਸੌਂ ਰਿਹਾ ਪ੍ਰਕਾਸ਼ ਕਾਰ ਦੀ ਲਪੇਟ ’ਚ ਆ ਗਿਆ। ਉਸ ਨੂੰ ਲਹੂ-ਲੁਹਾਣ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰਕਾਸ਼ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਸੀ। ਪਰਿਵਾਰ ’ਚ ਉਸ ਦੀ ਪਤਨੀ, ਧੀ ਅਤੇ ਸਿਰਫ਼ 1 ਮਹੀਨੇ ਦਾ ਪੁੱਤਰ ਹੈ, ਜੋ ਬਿਹਾਰ ’ਚ ਰਹਿੰਦਾ ਹੈ। ਪ੍ਰਕਾਸ਼ ਇੱਥੇ ਸ਼ਹੀਦ ਊਧਮ ਸਿੰਘ ਕਾਲੋਨੀ ’ਚ ਰਹਿਣ ਵਾਲੀ ਆਪਣੀ ਭੈਣ ਅਤੇ ਜੀਜੇ ਕੋਲ ਆਇਆ ਹੋਇਆ ਸੀ ਅਤੇ ਉਹ ਆਪਣੇ ਚਾਹ ਸਟਾਲ ’ਤੇ ਹੀ ਰਹਿੰਦਾ ਸੀ। ਹਾਦਸੇ ਸਮੇਂ ਵੀ ਉਹ ਸਟਾਲ ’ਚ ਸੌਂ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)
ਕਾਰ ’ਚੋਂ ਮਿਲੀਆਂ ਬੀਅਰ ਦੀਆਂ ਬੋਤਲਾਂ
ਜਾਂਚ ਦੌਰਾਨ ਜਦੋਂ ਪੁਲਸ ਨੇ ਹਾਦਸੇ ਵਾਲੀ ਥਾਂ ’ਤੇ ਖੜ੍ਹੀ ਮਰਸੀਡੀਜ਼ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਬੀਅਰ ਦੀਆਂ ਬੋਤਲਾਂ ਬਰਾਮਦ ਹੋਈਆਂ। ਇਸ ਕਾਰਨ ਪੁਲਸ ਨੂੰ ਪਤਾ ਲੱਗਿਆ ਕਿ ਹਾਦਸੇ ਸਮੇਂ ਕਾਰ ਦਾ ਡਰਾਈਵਰ ਅਤੇ ਉਸ ਦਾ ਸਾਥੀ ਦੋਵੇਂ ਨਸ਼ੇ ’ਚ ਸਨ। ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਦੇਰ ਰਾਤ ਤੱਕ ਦਰਜ ਨਹੀਂ ਹੋ ਸਕਿਆ ਮਾਮਲਾ
ਮੋਹਾਲੀ ਪੁਲਸ ਦੇਰ ਰਾਤ ਤੱਕ ਵੀ ਇਸ ਮਾਮਲੇ ਸਬੰਧੀ ਕੇਸ ਦਰਜ ਨਹੀਂ ਕਰ ਸਕੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪੁਲਸ ਚੌਕੀ ਤੋਂ ਵਾਪਸ ਆ ਗਏ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੁਲਸ ਆਪਣੀ ਮਰਜ਼ੀ ਨਾਲ ਲਿਖਤੀ ਸ਼ਿਕਾਇਤ ’ਤੇ ਦਸਤਖ਼ਤ ਕਰਵਾਉਣਾ ਚਾਹੁੰਦੀ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਜੋ ਵੀ ਹੋਇਆ, ਉਸੇ ਤਰ੍ਹਾਂ ਹੀ ਮਾਮਲਾ ਦਰਜ ਕੀਤਾ ਜਾਵੇ ਨਹੀਂ ਤਾਂ ਪਰਿਵਾਰਕ ਮੈਂਬਰ ਅਤੇ ਕਾਲੋਨੀ ਦੇ ਲੋਕ ਸਟਾਲ ਤੋਂ ਕਾਰ ਨਹੀਂ ਚੁੱਕਣ ਦੇਣਗੇ।
ਸ਼ਹੀਦ ਊਧਮ ਸਿੰਘ ਕਾਲੋਨੀ ਦੇ ਪ੍ਰਧਾਨ ਚੰਦਰਕਾਂਤ ਯਾਦਵ ਨੇ ਦੱਸਿਆ ਕਿ ਮ੍ਰਿਤਕ ਪ੍ਰਕਾਸ਼ ਉਨ੍ਹਾਂ ਦੀ ਕਾਲੋਨੀ ’ਚ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ ਅਤੇ ਕਈ ਵਾਰ ਆਪਣੇ ਚਾਹ ਸਟਾਲ ’ਤੇ ਸੌਂਦਾ ਸੀ। ਉਸ ਦੀ ਮੌਤ ’ਤੇ ਪੂਰੀ ਕਾਲੋਨੀ ਦੁਖੀ ਹੈ ਅਤੇ ਉਨ੍ਹਾਂ ਦੇ ਨਾਲ ਹੈ। ਜੇਕਰ ਪੁਲਸ ਨੇ ਕਾਰ ਚਾਲਕ ਨੂੰ ਨਾ ਫੜਿਆ ਤਾਂ ਸੋਮਵਾਰ ਨੂੰ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ- ਪੈਸਿਆਂ ਕਾਰਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਦੁਕਾਨਦਾਰ ਨੇ ਗਾਹਕ 'ਤੇ ਚਲਾ ਦਿੱਤੀ ਗੋਲ਼ੀ, ਹਾਲਤ ਗੰਭੀਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 10.10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਮੱਛੀ ਪੂੰਗ ਫਾਰਮ ਦਾ ਕੀਤਾ ਉਦਘਾਟਨ
NEXT STORY