ਮੋਗਾ (ਸੰਜੀਵ): ਗਰੀਬੀ ਰੇਖਾ ਤੋਂ ਥੱਲੇ ਜੀਵਨ ਬਤੀਤ ਕਰਨ ਵਾਲੇ ਲੋਕਾਂ ਨੂੰ ਸਰਕਾਰ ਕਈ ਯੋਜਨਾਵਾਂ ਦੇ ਕੇ ਲਾਭ ਦੇ ਰਹੀ ਹੈ, ਜਿਸਦੇ ਤਹਿਤ ਸਰਕਾਰ ਵੱਲੋਂ 2 ਤੋਂ 3 ਕਿੱਲੋ ਦੇ ਹਿਸਾਬ ਨਾਲ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਡਿਪੂ ਤੋਂ ਮਿਲਣ ਵਾਲੇ ਮਿੱਟੀ ਦੇ ਤੇਲ ਦਾ ਮੁੱਲ ਜਬਰਨ ਵਧਾਉਣ ਤੋਂ ਬਾਅਦ 35.60 ਪੈਸੇ ਪ੍ਰਤੀ ਲਿਟਰ ਤੱਕ ਪਹੁੰਚਾਇਆ ਗਿਆ ਹੈ। ਹਰ ਮਹੀਨੇ 1 ਤੋਂ ਡੇਢ ਰੁਪਏ ਪ੍ਰਤੀ ਲਿਟਰ ਮਿੱਟੀ ਦੇ ਤੇਲ 'ਚ ਦਰ ਵੱਧਦੀ ਜਾ ਰਹੀ ਹੈ, ਜਿਸ ਕਾਰਣ ਗਰੀਬਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਪਰ ਮਿਟੀ ਦੇ ਤੇਲ ਦੀ ਕਾਲਾਬਾਜ਼ਾਰੀ ਇਸ ਵਕਤ ਪੂਰੇ ਜ਼ੋਰਾਂ 'ਤੇ ਹੈ।ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮਿੱਟੀ ਦੇ ਤੇਲ ਦਾ ਮੁੱਲ ਵਧ ਰਿਹਾ ਹੈ।
ਸ਼ਹਿਰ ਦੇ ਮੋਹਤਬਰ ਵਿਅਕਤੀ ਗੌਰਵ ਕੁਮਾਰ, ਅਮਰੀਕ ਸਿੰਘ, ਪੰਕਜ ਗੁਪਤਾ, ਸਾਹਿਲ ਗਰਗ, ਪਵਨਦੀਪ ਸਿੰਘ, ਰਾਜ ਸਿੰਘ ਆਦਿ ਨੇ ਦੱਸਿਆ ਕਿ ਸਰਕਾਰੀ ਡਿਪੂ ਨੂੰ ਕਿੰਨਾ ਮਿੱਟੀ ਦਾ ਤੇਲ ਮਿਲਦਾ ਹੈ, ਇਹ ਤਾਂ ਸਰਕਾਰ ਵੱਲੋਂ ਆਨਲਾਈਨ ਅਪਡੇਟ ਕੀਤਾ ਜਾਂਦਾ ਹੈ ਪਰ ਇਸ 'ਚ ਕਿੰਨਾ ਤੇਲ ਜ਼ਰੂਰਤਮੰਦਾਂ ਨੂੰ ਮਿਲਿਆ ਹੈ, ਇਸ ਦੀ ਜਾਣਕਾਰੀ ਕਿਤੇ ਵੀ ਉਪਲੱਬਧ ਨਹੀਂ ਹੈ, ਜਿਸ ਨਾਲ ਡਿਪੂ ਵਾਲੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਇਸ ਦੀ ਕਾਲਾਬਾਜ਼ਾਰੀ ਕਰਦੇ ਹਨ। ਬਲੈਕ 'ਚ 60 ਤੋਂ 70 ਪ੍ਰਤੀ ਲਿਟਰ ਦੇ ਰੇਟ 'ਤੇ ਤੇਲ ਆਸਾਨੀ ਨਾਨ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿੱਟੀ ਤੇਲ ਦੀ ਸਪਲਾਈ ਇੰਡੀਅਨ ਆਇਲ ਦੇ ਡਿਪੂ ਤੋਂ ਦੁਕਾਨਾਂ 'ਤੇ ਕੀਤੀ ਜਾਂਦੀ ਹੈ। ਇਸ ਕਾਰਣ ਇਸ ਦੀ ਸਪਲਾਈ 'ਚ ਦੇਰੀ ਹੁੰਦੀ ਹੈ, ਜੋ ਕਿ ਮਹੀਨੇ ਦੇ ਅੰਤਿਮ ਦਿਨਾਂ 'ਚ ਕੀਤੀ ਜਾਂਦੀ ਹੈ, ਜਿਸ ਕਾਰਣ ਇਸ ਨੂੰ ਖੁੱਲ੍ਹੇ ਬਾਜ਼ਾਰ 'ਚ ਬਲੈਕ ਕੀਤਾ ਜਾਂਦਾ ਹੈ।
ਕੀ ਕਹਿੰਦੇ ਨੇ ਜ਼ਿਲਾ ਅਧਿਕਾਰੀ
ਇਸ ਸਬੰਧੀ ਜ਼ਿਲਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲੇ 'ਚ ਖੁੱਲ੍ਹੇ ਬਾਜ਼ਾਰ 'ਚ ਬਲੈਕ ਦੇ ਅੰਦਰ ਵਿਕਣ ਵਾਲਾ ਮਿੱਟੀ ਦਾ ਤੇਲ ਕਿੱਥੋਂ ਆ ਰਿਹਾ ਹੈ ਅਤੇ ਇਸ ਦਾ ਥੋਕ ਰੇਟ ਕੀ ਹੈ, ਇਸ ਬਾਰੇ ਪਤਾ ਕੀਤਾ ਜਾਵੇਗਾ। ਮਿੱਟੀ ਦੇ ਤੇਲ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਤਾਂ ਇਸ ਦੀ ਜਾਂਚ ਕਰਵਾਉਣ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।
ਐੱਨ. ਜੀ. ਟੀ. ਵਲੋਂ ਨਹਿਰਾਂ 'ਚ ਪ੍ਰਦੂਸ਼ਣ ਦੀ ਜਾਂਚ ਲਈ 'ਪੰਜਾਬ' ਨੂੰ ਸਖਤ ਨਿਰਦੇਸ਼
NEXT STORY