ਅਬੋਹਰ (ਸੁਨੀਲ) : ਨੇੜਲੇ ਪਿੰਡ ਧਰਾਂਗਵਾਲਾ ਵਿੱਚ ਅੱਜ ਦੁਪਹਿਰ ਇਕ ਔਰਤ ਨੇ ਆਪਣੇ ਘਰ ਵਿੱਚ ਪਤੀ ਦੀ ਲਾਇਸੈਂਸੀ ਪਿਸਟਲ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਗਈ ਹੈ ਅਤੇ ਸਦਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਪਛਾਣ ਅਰਮਜੀਤ ਕੌਰ (38) ਵਾਸੀ ਧਰਾਂਗਵਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਅਜਨਾਲਾ ਹਿੰਸਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਕਦਮ, ਬਣਾਈ ਸਬ-ਕਮੇਟੀ
ਜਾਣਕਾਰੀ ਮੁਤਾਬਕ ਅਰਮਜੀਤ ਕੌਰ ਦਾ ਪਤੀ ਹਰਜੀਤ ਸਿੰਘ ਫੁੱਲਾਂ ਦੀ ਖੇਤੀ ਕਰਦਾ ਹੈ ਅਤੇ ਫੁੱਲਾਂ ਨੂੰ ਰੋਜ਼ ਬਠਿੰਡਾ ਸਪਲਾਈ ਕਰਦਾ ਹੈ। ਅੱਜ ਜਦੋਂ ਉਹ ਖੇਤ ਤੋਂ ਘਰ ਆਇਆ ਅਤੇ ਉਸ ਨੇ ਅਮਰਜੀਤ ਕੌਰ ਨੂੰ ਆਵਾਜ਼ ਲਗਾਈ ਤਾਂ ਉਸਨੇ ਗੇਟ ਨਹੀਂ ਖੋਲਿਆ। ਜਦ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਅਮਰਜੀਤ ਕੌਰ ਮ੍ਰਿਤ ਪਈ ਹੋਈ ਸੀ, ਜਿਸ ਨੇ ਘਰ ਵਿੱਚ ਰੱਖੀ ਪਿਸਟਲ ਨਾਲ ਖ਼ੁਦ ਨੂੰ ਸਿਰ ਵਿੱਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੌਕੇ 'ਤੇ ਪੰਹੁਚੀ ਸਦਰ ਥਾਣਾ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਈ। ਦੱਸ ਦੇਈਏ ਕਿ ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ।
ਇਹ ਵੀ ਪੜ੍ਹੋ- ਕੁਹਾੜੀ ਨਾਲ ਵੱਢੀ ਜਨਾਨੀ ਦੇ ਮਾਮਲੇ 'ਚ ਹੋਇਆ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਸੱਚ
ਪੁਲਸ ਉਪ-ਕਪਤਾਨ ਗ੍ਰਾਮੀਣ ਗੁਰਮੀਤ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲੀ ਨਜ਼ਰ ਵਿੱਚ ਖੁਦਕੁਸ਼ੀ ਕਰ ਨਜਰ ਆ ਰਿਹਾ ਹੈ। ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਵਾਲਿਆਂ ਦੇ ਲੋਕਾਂ ਦੇ ਵੀ ਬਿਆਨ ਦਰਜ ਕੀਤੇ ਜਾ ਰਹੇ ਹਨ। ਕਿਸੇ ਨੇ ਵੀ ਇਸ ਮਾਮਲੇ ਵਿੱਚ ਸਹੁਰੇ ਵਾਲਿਆਂ ਤੇ ਕਿਸੇ ਤਰ੍ਹਾਂ ਦੇ ਦੋਸ਼ ਨਹੀਂ ਲਗਾਏ ਹਨ। ਬਾਕੀ ਇਸ ਮਾਮਲੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚਲ ਪਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬਹਿਬਲ ਕਲਾਂ ਗੋਲ਼ੀ ਕਾਂਡ 'ਚ ਜਲਦ ਚਲਾਨ ਪੇਸ਼ ਕਰੇਗੀ ਸਰਕਾਰ, ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕ ਰਹੀ ਅਹਿਮ ਕਦਮ
NEXT STORY