ਫਾਜ਼ਿਲਕਾ : ਜ਼ਿਲਾ ਫਾਜ਼ਿਲਕਾ ਅਬੋਹਰ ਪੁਲਸ ਨੇ ਪੋਸਤ ਦੀ ਖੇਤੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਬਲਵੀਰ ਸਿੰਘ ਪੁੱਤਰ ਪਾਲਾ ਸਿੰਘ ਨੂੰ ਥਾਣਾ ਸਦਰ ਦੇ ਇੰਚਾਰਜ ਅਭਿਨਵ ਚੌਹਾਨ ਤੇ ਏ. ਐਸ. ਆਈ. ਜਸਵਿੰਦਰ ਸਿੰਘ ਨੇ ਪੋਸਤ ਦੀ ਖੇਤੀ ਕਰਨ ਦੇ ਦੋਸ਼ 'ਚ ਕਾਬੂ ਕੀਤਾ। ਜਿਸ ਖੇਤੀ ਦਾ ਕੁੱਲ ਭਾਰ 10 ਕਿਲੋ 500 ਗ੍ਰਾਮ ਸੀ। ਪੁਲਸ ਨੂੰ ਕਿਸੇ ਮੁਖਬਰ ਵਲੋਂ ਸੂਚਨਾ ਦਿੱਤੀ ਗਈ ਸੀ ਕਿ ਬਲਬੀਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਢਾਣੀ ਢਾਬਾ ਕੋਕਰੀਆ ਲਿੰਕ ਰੋਡ ਦੁਤਾਰਾਂਵਾਲੀ ਨੇ ਪੋਸਤ ਦੀ ਖੇਤੀ ਉਗਾਈ ਹੋਈ ਹੈ। ਜੇਕਰ ਛਾਪਾ ਮਾਰ ਕੇ ਫੜਿਆ ਜਾਵੇ ਤਾਂ ਉਸ ਵਲੋਂ ਲਗਾਏ ਪੋਸਤ ਤੇ ਅਫੀਮ ਦੇ ਪੌਦੇ ਬਰਾਮਦ ਹੋ ਸਕਦੇ ਹਨ। ਇਸ ਉਪਰੰਤ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਬਲਬੀਰ ਸਿੰਘ ਨੂੰ ਕਾਬੂ ਕੀਤਾ ਗਿਆ ਜਦਕਿ ਉਸ ਦਾ ਭਰਾ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਪਾਲਾ ਸਿੰਘ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਸਫਲ ਰਿਹਾ। ਦੋਵੇਂ ਦੋਸ਼ੀਆਂ ਖਿਲਾਫ ਸਦਰ ਥਾਣਾ ਅਬੋਹਰ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਬਲਬੀਰ ਸਿੰਘ ਨੂੰ ਜੱਜ ਅਰੁਣ ਕੁਮਾਰ ਗੁਪਤਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਉਸ ਤੋਂ ਪੁੱਛ ਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਉਧਰ ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਅਬੋਹਰ ਦੇ ਹੀ ਆਮ ਆਦਮੀ ਪਾਰਟੀ ਦੇ ਆਗੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਪੋਸਤ ਦੀ ਖੇਤੀ ਨੂੰ ਲੀਗਲ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਹੇਠਾਂ ਦੱਬਿਆ ਹੋਇਆ ਹੈ। ਜੇਕਰ ਇਸ ਖੇਤੀ ਨੂੰ ਲੀਗਲ ਕੀਤਾ ਜਾਂਦਾ ਹੈ ਤਾਂ ਆਰਥਿਕ ਰੂਪ ਨਾਲ ਕਿਸਾਨ ਮਜ਼ਬੂਤ ਹੋਣਗੇ।
'ਕੈਪਟਨ ਦੇ ਡੇਰਾ ਬਿਆਸ ਜਾਣ 'ਤੇ ਅਕਾਲੀਆਂ ਨੂੰ ਨਹੀਂ ਇਤਰਾਜ਼'
NEXT STORY