ਧਰਮਕੋਟ (ਸਤੀਸ਼) : ਇੱਥੋਂ ਨੇੜਲੇ ਪਿੰਡ ਇੰਦਰਗੜ੍ਹ ਵਿਚ ਇਕ ਗਰੀਬ ਪਰਿਵਾਰ ਦੀ ਬਾਲਿਆਂ ਵਾਲੀ ਛੱਤ ਡਿੱਗ ਪਈ। ਕਸ਼ਮੀਰ ਸਿੰਘ ਪੁੱਤਰ ਸਵਰਗਵਾਸੀ ਮੇਵਾ ਸਿੰਘ, ਮਾਤਾ ਗੁਰਦੇਵ ਕੌਰ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ। ਉਨ੍ਹਾਂ ਦੀ ਰਸੋਈ ਵੀ ਡਿੱਗਣ ਕਿਨਾਰੇ ਹੈ। ਇਸ ਮੌਕੇ ਪਿੰਡ ਦੇ ਸਮਾਜ ਸੇਵੀ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਜੋ ਮਜ਼ਦੂਰੀ ਕਰ ਕੇ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਰਹਿਣ ਜੋਗਾ ਬਸੇਰਾ ਬਣਾ ਸਕਣ।
ਬਰਸਾਤ ਦੇ ਮੌਸਮ 'ਚ ਬਾਹਰ ਦਾ ਖਾਣਾ ਖਾਣ ਤੋਂ ਕਰੋ ਪਰਹੇਜ਼
NEXT STORY