ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਲੰਮੇ ਸਮੇਂ ਤੋਂ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰ ਰਹੀ ਸੂਬਾ ਪੱਧਰੀ ਸੰਸਥਾ ਪੰਜਾਬ ਸਟੇਟ ਅਪੈਕਸ ਕਮੇਟੀ ਦੀ ਇਕ ਮੀਟਿੰਗ ਕੀਤੀ ਗਈ। ਬੀਤੇ ਦਿਨ ਹੋਈ ਇਸ ਮੀਟਿੰਗ 'ਚ ਐੱਨ. ਜੀ. ਓ. ਦੀ ਚੋਣ ਕਰ ਦਿੱਤੀ ਗਈ, ਜਿਸ 'ਚ ਪ੍ਰਸਿੱਧ ਸਮਾਜ ਸੇਵਕ ਡਾ. ਨਰੇਸ਼ ਪਰੂਥੀ ਨੂੰ ਇਸ ਸੰਸਥਾ ਦਾ ਸੂਬਾ ਪ੍ਰਧਾਨ ਚੁਣਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਡਾ. ਪਰੂਥੀ ਪਿਛਲੇ ਲੰਮੇ ਸਮੇਂ ਤੋਂ ਇਸ ਸੰਸਥਾ 'ਚ ਬਤੌਰ ਸਟੇਟ ਕੁਆਰਡੀਨੇਟਰ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਸਨ। ਇਸ ਤੋਂ ਇਲਾਵਾ ਇਸ ਮੌਕੇ ਜਲੰਧਰ ਦੇ ਸਮਾਜ ਸੇਵਕ ਜਲੰਧਰ ਵੈਲਫੇਅਰ ਸੁਸਾਇਟੀ ਦੇ ਸ੍ਰੀ ਸੁਰਿੰਦਰ ਸੈਣੀ ਨੂੰ ਸੂਬਾ ਸਕੱਤਰ ਬਣਾਇਆ ਗਿਆ। ਸ. ਅਜੈਬ ਸਿੰਘ (ਮੋਹਾਲੀ) ਉਪ ਪ੍ਰਧਾਨ, ਸ੍ਰੀ ਪ੍ਰਵੀਨ ਬਾਂਸਲ (ਗਿੱਦੜਬਾਹਾ) ਨੂੰ ਸੰਯੁਕਤ ਸਕੱਤਰ, ਸ੍ਰੀ. ਐੱਸ. ਕੇ. ਬਾਂਸਲ (ਮੋਗਾ) ਨੂੰ ਪ੍ਰੈਸ ਸਕੱਤਰ, ਸ. ਗੁਰਮੀਤ ਸਿੰਘ (ਖੰਨਾ) ਨੂੰ ਕੈਸ਼ੀਅਰ ਵਜੋਂ ਚੁਣਿਆ ਗਿਆ। ਪ੍ਰਧਾਨ ਬਣਨ ਤੋਂ ਬਾਅਦ ਡਾ. ਨਰੇਸ਼ ਪਰੂਥੀ ਨੇ ਕਿਹਾ ਕਿ ਇਹ ਅਪੈਕਸ ਕਮੇਟੀ ਸਿੱਖਿਆ, ਪੁਲਸ (ਸਮਾਜਿਕ ਸੁਰੱਖਿਆ), ਐਜ਼ੂਕੇਸ਼ਨਲ ਆਦਿ ਵਿਭਾਗਾਂ 'ਚ ਲੋਕਾਂ ਲਈ ਕੁਆਰਡੀਨੇਸ਼ਨ ਦਾ ਕੰਮ ਕਰੇਗੀ। ਇਸ ਕਮੇਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਂਸ਼ਨਲ ਪ੍ਰੋਗਰਾਮ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਟੇਟ ਪ੍ਰੋਗਰਾਮਾਂ 'ਚ ਆਪਣੀ ਅਹਿਮ ਭੂਮਿਕਾ ਨਿਭਾਵੇਗੀ।
ਇਸ ਮੌਕੇ ਪੰਜਾਬ ਦੇ ਜ਼ਿਲਿਆਂ 'ਚੋਂ ਪ੍ਰਸਿੱਧ ਸਮਾਜ ਸੇਵਕਾਂ ਨੂੰ ਇਸ ਸੰਸਥਾ 'ਚ ਵਿਸ਼ੇਸ਼ ਸਥਾਨ ਦਿੱਤਾ ਗਿਆ, ਜਿਨ੍ਹਾਂ 'ਚ ਪਟਿਆਲਾ ਤੋਂ ਪ੍ਰਦੀਪ ਨੰਦਾ, ਸੰਗਰੂਰ ਤੋਂ ਉਦੈ ਪ੍ਰਤਾਪ ਅਤੇ ਤਰਸੇਮ ਸ਼ਰਮਾ, ਫਾਜ਼ਿਲਕਾ ਤੋਂ ਡਾ. ਗੋਰੀਸ਼ੰਕਰ ਮਿੱਤਲ, ਬਠਿੰਡਾ ਤੋਂ ਪ੍ਰਵੀਨ ਬਾਂਸਲ ਅਤੇ ਵਿਜੇ ਗੋਇਲ, ਸ੍ਰੀ ਮੁਕਤਸਰ ਸਾਹਿਬ ਤੋਂ ਵਰਿੰਦਰਪਾਲ ਸਿੰਘ ਗਲੋਰੀ ਆਦਿ ਹੋਰ ਵੀ ਹਨ।
ਟਾਂਕ ਕਸ਼ੱਤਰੀ ਸਭਾ ਦੀ ਮੀਟਿੰਗ 'ਚ ਭਵਨ ਦੇ ਨਿਰਮਾਣਾ ਸਬੰਧੀ ਕੀਤਾ ਵਿਚਾਰ-ਵਟਾਂਦਰਾ
NEXT STORY