ਲੁਧਿਆਣਾ- ਅੱਜ ਦੇ ਸਮੇਂ 'ਚ ਬਦਲਦੇ ਲਾਈਫ ਸਟਾਇਲ ਦੌਰਾਨ ਕਈ ਬੀਮਾਰੀਆਂ ਦਾ ਖ਼ਤਰਾ ਦਿਨ-ਬ-ਦਿਨ ਵਧ ਰਿਹਾ ਹੈ। ਇਨ੍ਹਾਂ 'ਚੋਂ ਇੱਕ ਬੀਮਾਰੀ ਗੋਡਿਆਂ ਦਾ ਦਰਦ ਹੈ। ਬਜ਼ੁਰਗਾਂ 'ਚ ਇਹ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ। ਇਹ ਸਮੱਸਿਆ ਜਿੱਥੇ ਮਰੀਜ਼ ਲਈ ਬਹੁਤ ਦਰਦਨਾਕ ਹੁੰਦੀ ਹੈ ਉਥੇ ਹੀ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਗੋਡਿਆਂ ’ਚ ਹੋਣ ਵਾਲੇ ਦਰਦ ਦਾ ਮੁੱਖ ਕਾਰਨ ਰਹਿਣ ਸਹਿਣ ਦਾ ਢੰਗ ਅਤੇ ਸਾਡੀ ਖੁਰਾਕ ਹੈ। ਪੁਰਾਣੇ ਸਮੇਂ 'ਚ ਬਜ਼ੁਰਗ 80 ਸਾਲ ਦੇ ਹੋ ਕੇ ਵੀ ਹਰ ਤਰ੍ਹਾਂ ਦਾ ਕੰਮ ਬੜੇ ਆਰਾਮ ਨਾਲ ਕਰ ਲੈਂਦੇ ਸਨ ਪਰ ਅੱਜ 45-50 ਸਾਲ ਦੀ ਉਮਰ 'ਚ ਹੀ ਗੋਡਿਆਂ ਦੇ ਦਰਦ ਦੀ ਸਮੱਸਿਆ ਆ ਰਹੀ ਹੈ ਪਰ ਪਾਠਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਡਾ. ਭੂਟਾਨੀ ਇਸ ਸਮੱਸਿਆ ਦਾ ਪੱਕਾ ਤੇ ਸਸਤਾ ਹੱਲ ਲੈ ਕੇ ਆਏ ਹਨ।
ਲੁਧਿਆਣਾ ਦੇ ਉੱਘੇ ਆਰਥੋਪੈਡਿਕ ਸਰਜਨ ਅਤੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਭੂਟਾਨੀ ਉੱਤਰੀ ਭਾਰਤ 'ਚ ਇਕ ਅਜਿਹੇ ਸਰਜਨ ਬਣ ਗਏ ਹਨ, ਜੋ ਜੌਨਸਨ ਐਂਡ ਜੌਨਸਨ ਦੀ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੀ ਪੂਰੀ ਤਰ੍ਹਾਂ ਲੇਟੈਸਟ ਰੋਬੋਟਿਕ ਤਕਨਾਲੋਜੀ ਸ਼ਹਿਰ 'ਚ ਲੈ ਕੇ ਆਏ ਹਨ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਭੂਟਾਨੀ ਨੇ ਦੱਸਿਆ ਕੇ ਗੋਡਿਆਂ ਦੀ ਦਰਦ ਦੇ ਮੁੱਖ ਕਾਰਨ ਬੈਠਣ ਦਾ ਗਲਤ ਤਰੀਕਾ, ਬਦਲਦਾ ਲਾਈਫ ਸਟਾਈਲ ਅਤੇ ਖੁਰਾਕ ਹਨ।
ਡਾ. ਭੂਟਾਨੀ ਨੇ ਦੱਸਿਆ ਕਿ ਇਸ ਤਕਨੀਕ 'ਚ ਗੋਡੇ ਨੂੰ ਸਕੈਨ ਕਰਨ ਤੋਂ ਬਾਅਦ ਰੋਬੋਟ ਗੋਡੇ ਦਾ ਮਾਡਲ ਬਣਾਉਂਦਾ ਹੈ। ਰੋਬੋਟਿਕ ਪਲਾਨ ਤੋਂ ਬਾਅਦ ਸਰਜਨ ਅਤੇ ਰੋਬੋਟ ਬਿਲਕੁਲ ਸੇਫ ਸਰਜਰੀ ਨੂੰ ਸਫ਼ਲ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ 'ਚ ਜੌਨਸਨ ਐਂਡ ਜੌਨਸਨ ਦਾ ਇਹ ਪਹਿਲਾ ਰੋਬੋਟ ਹੈ, ਜਿਸ 'ਚ ਗੋਡਿਆਂ ਦੇ ਇੰਪਲਾਂਟ 'ਚ ਇਸ ਰੋਬੋਟ ਵੱਲੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਐਟਿਊਨ ਇੰਪਲਾਂਟ ਵਰਤਿਆ ਗਿਆ ਹੈ। ਤੁਸੀਂ ਵੀ ਸੁਣੋ ਡਾ. ਭੂਟਾਨੀ ਨਾਲ ਕੀਤੀ ਖ਼ਾਸ ਗੱਲਬਾਤ ਅਤੇ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਗੋਡਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਤਾਂ 92449-00001 ਨੰਬਰ 'ਤੇ ਸੰਪਰਕ ਕਰ ਸਕਦੇ ਹੋ।
ਭਾਰਤ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਬੈਨ ਹੋਣ 'ਤੇ ਸੁਖਬੀਰ ਬਾਦਲ ਦੀ ਤਿੱਖੀ ਪ੍ਰਤੀਕਿਰਿਆ
NEXT STORY