ਲੁਧਿਆਣਾ/ਦਿੱਲੀ (ਅਨਿਲ): ਦਾਸ ਧਰਮ ਸਮਾਜ ਦੇ ਸੰਚਾਲਕ ਸੰਤ ਤ੍ਰਿਲੋਚਨ ਦਰਸ਼ਨ ਦਾਸ ਦੀ ਅਗਵਾਈ ਵਿੱਚ ਦਾਸ ਧਰਮ ਸਮਾਜ ਦੇ ਇੱਕ ਵਫ਼ਦ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨਾਲ ਉਨ੍ਹਾਂ ਦੇ ਲਖਨਊ ਸਥਿਤ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਇਸ ਮੌਕੇ ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਨੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਤ੍ਰਿਲੋਚਨ ਦਾਸ ਜੀ ਨੇ ਮੁੱਖ ਮੰਤਰੀ ਯੋਗੀ ਨਾਲ ਲੋਨੀ ਖੇਤਰ ਦੇ ਵਿਕਾਸ ਬਾਰੇ ਚਰਚਾ ਕੀਤੀ। ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਨੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨਾਲ ਦਾਸ ਧਰਮ ਸਮਾਜ ਦੇ ਮਿਸ਼ਨ ਬਾਰੇ ਗੱਲਬਾਤ ਕੀਤੀ ਅਤੇ ਆਉਣ ਵਾਲੇ ਦਾਸ ਧਰਮ ਸਮਾਜ ਦੇ ਸਮਾਗਮ ਸਬੰਧੀ ਮੁੱਖ ਮੰਤਰੀ ਯੋਗੀ ਨੂੰ ਸੱਦਾ ਪੱਤਰ ਭੇਟ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਦਾਸ ਧਰਮ ਸਮਾਜ ਦੇ ਸੰਚਾਲਕ ਸੰਤ ਤਰਲੋਚਨ ਦਾਸ ਜੀ ਅਤੇ ਦਾਸ ਧਰਮ ਸਮਾਜ ਦੇ ਮਿਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦਾਸ ਧਰਮ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਮਿਸ਼ਨ ਵੱਲੋਂ ਲੋਕਾਂ ਦੀ ਭਲਾਈ ਲਈ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ। ਜਿਸ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਮੁੱਖ ਮੰਤਰੀ ਯੋਗੀ ਨੇ ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਵੱਲੋਂ ਦਿੱਤੇ ਗਏ ਸੱਦੇ 'ਤੇ ਲੋਨੀ ਦਰਬਾਰ ਪਹੁੰਚਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਸੰਤ ਤ੍ਰਿਲੋਚਨ ਦਾਸ ਜੀ ਜਿਸ ਤਰ੍ਹਾਂ ਸਨਾਤਨ ਅਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰੀਤ ਸਿੰਘ, ਤ੍ਰਿਲੋਚਨ ਸਿੰਘ, ਕਰਨੈਲ ਸਿੰਘ ਥਿੰਦ, ਏਕਜੋਤ ਸਿੰਘ, ਕੋਮਲ ਸ਼ਰਮਾ, ਦੀਪਕ ਬੰਟੀ ਆਦਿ ਮੌਜੂਦ ਸਨ।
ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਨੂਰਪੁਰ ਸੋਸਾਇਟੀ ਵੱਲੋਂ ਕੀਤੀ ਜਾਂਦੀ ਕਣਕ ਦੀ ਸਿੱਧੀ ਬਿਜਾਈ ਦਾ ਲਿਆ ਜਾਇਜ਼ਾ
NEXT STORY