ਨਾਭਾ, (ਜੈਨ)- ਸਥਾਨਕ ਹਸਪਤਾਲ ਰੋਡ ’ਤੇ ਨਗਰ ਕੌਂਸਲ ਦੇ ਖੁੱਲ੍ਹੇ ਮੈਨਹੋਲ ਕਾਰਨ ਪਰੇਸ਼ਾਨ ਹੋਏ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਕੌਂਸਲ ਅਧਿਕਾਰੀਆਂ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਦੋਸ਼ ਲਾਇਆ ਕਿ ਪਿਛਲੇ 20-22 ਦਿਨਾਂ ਤੋਂ ਇਹ 12 ਫੁੱਟ ਲੰਬਾ ਡੂੰਘਾ ਮੈਨਹੋਲ ਖੁੱਲ੍ਹਾ ਪਿਆ ਹੈ। ਇਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਸਾਬਕਾ ਕੈਬਨਿਟ ਮੰਤਰੀ ਗੁਰਦਰਸ਼ਨ ਸਿੰਘ ਦੀ ਕੋਠੀ, ਅਨੇਕਾਂ ਪ੍ਰਾਈਵੇਟ ਕਲੀਨਿਕ, ਕੈਮਿਸਟਾਂ ਦੀਆਂ ਦੁਕਾਨਾਂ, ਸਿਵਲ ਹਸਪਤਾਲ, ਸ਼ਰਾਬ ਦਾ ਠੇਕਾ ਤੇ ਅਹਾਤਾ ਆਦਿ ਲਾਗੇ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਦੁਖਾਂਤ ਵਾਪਰ ਸਕਦਾ ਹੈ। ਹਲਵਾਈ ਐਸੋ. ਦੇ ਸਾਬਕਾ ਪ੍ਰਧਾਨ ਨਸੀਬ ਚੰਦ, ਪਵਨ ਕੁਮਾਰ, ਚਿਮਨ ਲਾਲ ਤੇ ਹੋਰਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰਾਤ ਨੂੰ ਬਿਜਲੀ ਬੰਦ ਹੋਣ ਕਾਰਨ ਹਾਦਸੇ ਵਾਪਰਦੇ ਹਨ। ਬੇਸਹਾਰਾ ਪਸ਼ੂ ਇਸ ਵਿਚ ਡਿੱਗ ਰਹੇ ਹਨ। ਅਧਿਕਾਰੀ ਧਿਆਨ ਨਹੀਂ ਦਿੰਦੇ। ਦੁਕਾਨਦਾਰਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ 5 ਦਿਨਾਂ ਵਿਚ ਮੈਨਹੋਲ ਬੰਦ ਨਾ ਕੀਤਾ ਗਿਆ ਤਾਂ ਟਰੈਫਿਕ ਜਾਮ ਕੀਤਾ ਜਾਵੇਗਾ। ਈ. ਓ. ਰਾਕੇਸ਼ ਕੁਮਾਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਮੈਂ ਚੋਣ ਡਿਊਟੀ ’ਤੇ ਸਮਾਣਾ ਹਾਂ। ਸੁਪਰਡੈਂਟ ਚਿਰੰਜੀਵ ਮਿੱਤਲ ਨੇ ਕਿਹਾ ਕਿ ਮੇਰੇ ਪਾਸ ਮਾਨਸਾ ਕੌਂਸਲ ਦਾ ਵਾਧੂ ਚਾਰਜ ਹੈ ਜਦੋਂ ਕਿ ਸੈਨੇਟਰੀ ਇੰਸਪੈਕਟਰ ਨਾਲ ਸੰਪਰਕ ਨਹੀਂ ਹੋ ਸਕਿਆ। ਡਾ. ਗਿਰਧਾਰੀ ਲਾਲ ਬਾਂਸਲ ਅਨੁਸਾਰ ਬਿਨਾਂ ਬਰਸਾਤ ਹੀ ਨਾਲੀਆਂ ਦਾ ਗੰਦਾ ਪਾਣੀ ਸਡ਼ਕਾਂ ’ਤੇ ਖਡ਼੍ਹਾ ਰਹਿੰਦਾ ਹੈ, ਜਿਸ ਕਾਰਨ ਕਾਰੋਬਾਰ ਠੱਪ ਹੋ ਗਿਆ ਹੈ। ਇੰਜ ਹੀ ਪਟਿਆਲਾ ਗੇਟ ਤੋਂ ਭੀਖੀ ਮੋਡ਼ ਅਤੇ ਜੈਮਲ ਕਾਲੋਨੀ ਵਿਚ ਗੰਦਾ ਪਾਣੀ ਸਡ਼ਕ ’ਤੇ ਖਡ਼੍ਹੇ ਰਹਿਣ ਕਾਰਨ ਕ੍ਰਮਵਾਰ ਅਸ਼ਵਨੀ ਚੋਪਡ਼ਾ ਅਤੇ ਬੀਬੀ ਸੁਨੀਤਾ ਰਾਣੀ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ।
23 ਦਿਨਾਂ ’ਚ ਹੀ 10 ਜ਼ਿੰਦਗੀਆਂ ਨਿਗਲ ਗਈ ਧੁੰਦ, ਸਰਕਾਰ ਤੇ ਪ੍ਰਸ਼ਾਸਨ ਬੇਫਿਕਰ
NEXT STORY