ਸੁਨਾਮ ਊਧਮ ਸਿੰਘ ਵਾਲਾ (ਬਾਂਸਲ)-ਸਿਰਸਾ ਤੋਂ ਸੁਨਾਮ ਸਵਾਰੀ ਛੱਡਣ ਆਏ ਵਿਅਕਤੀਆਂ ਤੋਂ ਨਾਮਾਲੂਮ ਵਿਅਕਤੀ ਪਿਸਤੌਲ ਵਿਖਾ ਕੇ ਡਰਾ ਧਮਕਾ ਕੇ ਗੱਡੀ ਖੋਹ ਕੇ ਫਰਾਰ ਹੋ ਗਿਆ। ਪੁਲਸ ਵੱਲੋਂ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਜਸਵੀਰ ਸਿੰਘ ਵਾਸੀ ਪਿੰਡ ਨੇਜੀਆ ਖੇੜਾ ਜ਼ਿਲ੍ਹਾ ਸਰਸਾ ਨੇ ਦੱਸਿਆ ਕਿ ਉਸ ਦੇ ਕੋਲ ਇਕ ਗੱਡੀ ਨੰ ਐੱਚ. ਆਰ. 36-ਐੱਕਸ-9984 ਮਾਰਕਾ ਸਵਿੱਫਟ ਕਾਰ ਹੈ।
ਮੇਰਾ ਦੋਸਤ ਵਿਜੇ ਕੁਮਾਰ ਮੇਰੀ ਕਾਰ ਕਿਸੇ ਕੰਮ ਲਈ ਮੰਗ ਕੇ ਲੈ ਗਿਆ ਸੀ। ਫਿਰ ਮੇਰੇ ਦੋਸਤ ਦਾ ਫੋਨ ਆਇਆ ਕਿ ਉਹ ਅਤੇ ਉਸ ਦਾ ਦੋਸਤ ਪ੍ਰਿੰਸ ਸੋਨੀ ਸਵਾਰੀ ਛੱਡਣ ਲਈ ਸੁਨਾਮ ਆਏ ਸਨ, ਸੁਨਾਮ ਵਿੱਚ ਪੁੱਜ ਕੇ ਉਕਤ ਨਾ ਮਾਲੂਮ ਵਿਅਕਤੀ ਉਸ ਦੇ ਦੋਸਤ ਪ੍ਰਿੰਸ ਸੋਨੀ ਨੂੰ ਆਪਣੇ ਨਾਲ ਕਿਸੇ ਨਾਮਾਲੂਮ ਵਿਅਕਤੀ ਦੇ ਘਰ ਲੈ ਗਿਆ ਅਤੇ ਨਾਮਾਲੂਮ ਵਿਅਕਤੀ ਮੇਰੇ ਦੋਸਤ ਪ੍ਰਿੰਸ ਸੋਨੀ ਨੂੰ ਕਿਸੇ ਨਾਮਾਲੂਮ ਵਿਅਕਤੀ ਦੇ ਘਰ ਬਿਠਾ ਕੇ ਆਪ ਇਕਲਾ ਵਾਪਸ ਆ ਗਿਆ ਅਤੇ ਵਾਪਸ ਗੱਡੀ ਵਿਚ ਆ ਕੇ ਮੈਨੂੰ ਪਿਸਤੌਲ ਵਿਖਾ ਕੇ ਡਰਾ ਧਮਕਾ ਕੇ ਨਾਮਾਲੂਮ ਵਿਅਕਤੀ ਗੱਡੀ ਖੋਹ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਅਸਤੀਫ਼ੇ ਦੀ ਚਰਚਾ ਦਰਮਿਆਨ ਅਸ਼ਵਨੀ ਸ਼ਰਮਾ ਨੇ ਦਫ਼ਤਰ 'ਚੋਂ ਚੁੱਕਿਆ ਸਾਮਾਨ, ਹੋਏ ਭਾਵੁਕ
ਪੁਲਸ ਵੱਲੋਂ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸ੍ਰੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਇਸ ਸਬੰਧ ਦੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤੁਰੰਤ ਹੀ ਪੁਲਸ ਦੇ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਵਿਚ ਕਾਫ਼ੀ ਸੁਰਾਗ ਮਿਲੇ ਹਨ। ਜਲਦ ਹੀ ਇਨ੍ਹਾਂ ਨੂੰ ਫੜ ਦਿੱਤਾ ਜਾਵੇਗਾ। ਪੁਲਸ ਵੱਲੋਂ ਉਨ੍ਹਾਂ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- 'ਅੰਸਾਰੀ' ਮਾਮਲੇ 'ਤੇ ਪੰਜਾਬ 'ਚ ਸਿਆਸੀ ਘਮਸਾਨ, CM ਮਾਨ ਨੇ ਰੰਧਾਵਾ ਤੇ ਕੈਪਟਨ ਨੂੰ ਭੇਜਿਆ ਨੋਟਿਸ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਅਸਤੀਫ਼ੇ ਦੀ ਚਰਚਾ ਦਰਮਿਆਨ ਅਸ਼ਵਨੀ ਸ਼ਰਮਾ ਨੇ ਦਫ਼ਤਰ 'ਚੋਂ ਚੁੱਕਿਆ ਸਾਮਾਨ, ਹੋਏ ਭਾਵੁਕ
NEXT STORY