ਫਿਰੋਜ਼ਪੁਰ, (ਮਲਹੋਤਰਾ)– ਮਕਾਨ ਮਾਲਕਣ ਨਾਲ ਵਿਸ਼ਵਾਸਘਾਤ ਕਰ ਕੇ ਕਿਰਾਏਦਾਰ ਉਸ ਦੇ ਘਰੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਪੁਲਸ ਨੇ ਜਾਂਚ ਤੋਂ ਬਾਅਦ ਤਿੰਨ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਸੁਖਮੰਦਰ ਸਿੰਘ ਨੇ ਦੱਸਿਆ ਕਿ ਕਿਰਨ ਵਾਸੀ ਗੁਰੂ ਨਾਨਕ ਐਵੇਨਿਊ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਆਪਣੇ ਘਰ ’ਚ ਸੰਦੀਪ ਸਿੰਘ ਨੂੰ ਕਿਰਾਏ ’ਤੇ ਰੱਖਿਆ ਹੋਇਆ ਸੀ।
ਉਸ ਨੂੰ ਡਿਸਕ ਪ੍ਰੋਬਲਮ ਹੋਣ ਕਾਰਨ ਉਹ ਕਈ ਵਾਰ ਆਪਣੇ ਘਰ ਦੀਆਂ ਅਲਮਾਰੀਆਂ, ਪੇਟੀਆਂ ਆਦਿ ਸੰਦੀਪ ਸਿੰਘ ਦੀ ਪਤਨੀ ਜਸਵੀਰ ਕੌਰ ਤੋਂ ਖੁੱਲ੍ਹਵਾਉਂਦੀ ਸੀ ਤੇ ਉਸ ’ਤੇ ਵਿਸ਼ਵਾਸ ਕਰਦੀ ਸੀ। ਉਸ ਨੇ ਦੋਸ਼ ਲਾਏ ਕਿ 28 ਅਗਸਤ ਨੂੰ ਉਹ ਦਵਾਈ ਲੈਣ ਗਈ ਸੀ ਤਾਂ ਕਿਰਾਏਦਾਰ ਪਤੀ-ਪਤਨੀ ਉਸ ਦੇ ਘਰੋਂ ਢਾਈ ਲੱਖ ਰੁਪਏ ਤੇ 7 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਏ. ਐੱਸ. ਆਈ. ਅਨੁਸਾਰ ਜਾਂਚ ’ਚ ਉਕਤ ਪਤੀ-ਪਤਨੀ ਤੋਂ ਇਲਾਵਾ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ’ਚ ਇਕ ਹੋਰ ਵਿਅਕਤੀ ਜੁਗਰਾਜ ਸਿੰਘ ਦੀ ਸ਼ਮੂਲੀਅਤ ਵੀ ਪਾਈ ਗਈ, ਤਿੰਨਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਗੁਪਤ ਸੂਚਨਾ ਦੇ ਅਾਧਾਰ ’ਤੇ ਰੇਡ ਕਰ ਕੇ ਸਿਹਤ ਵਿਭਾਗ ਨੇ ਮਠਿਆਈਅਾਂ ਦੇ ਭਰੇ ਸੈਂਪਲ
NEXT STORY