ਚੰਡੀਗੜ੍ਹ (ਸ. ਹ.) : ਪੰਜ ਸਾਲ ਦੇ ਆਯਾਂਸ਼ ਨੇ ਚੰਦਰਯਾਨ-3 ਦੀ ਲਾਂਚਿੰਗ ਪ੍ਰਕਿਰਿਆ ਨੂੰ ਧਿਆਨ ਨਾਲ ਦੇਖਿਆ। ਪੂਰੀ ਲੈਂਡਿੰਗ ਪ੍ਰਕਿਰਿਆ ਨੂੰ ਬਹੁਤ ਦਿਲਚਸਪੀ ਨਾਲ ਦੇਖਿਆ ਸੀ। ਇਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨੂੰ ISRO ਜਾ ਕੇ ਲਾਂਚਿੰਗ ਪੈਡ ਦੇਖਣ ਦੀ ਜ਼ਿਦ ਕਰਨ ਲੱਗਾ। ਇਸ ਤੋਂ ਬਾਅਦ ਆਯਾਂਸ਼ ਦੀ ਮਾਂ ਮਾਹੀ ਜੈਸਵਾਲ ਨੇ ਗਣੇਸ਼ ਉਤਸਵ ’ਤੇ ਚੰਦਰਯਾਨ-3 ਦੀ ਥੀਮ ’ਤੇ ਵਰਕਿੰਗ ਮਾਡਲ ਤਿਆਰ ਕਰ ਦਿੱਤਾ।
ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਦੇ ਦਿਨ, ਉਨ੍ਹਾਂ ਨੇ ਇਸ ਦੇ ਨਾਲ ਲਾਂਚਿੰਗ ਪੈਡ, ਚੰਦਰਮਾ, ਵਿਕਰਮ ਲੈਂਡਰ, ਰੋਵਰ ਅਤੇ ਕਿੱਟ ਨੂੰ ਸਥਾਪਤ ਕੀਤਾ। ਰਿਮੋਟ ਦੀ ਮੱਦਦ ਨਾਲ ਚੰਦਰਯਾਨ-3 ਦੀ ਪੂਰੀ ਪ੍ਰਕਿਰਿਆ ਨੂੰ ਦਿਖਾਇਆ। ਲਾਂਚਿੰਗ ਤੋਂ ਲੈ ਕੇ ਲੈਂਡਿੰਗ ਸਮੇਤ ਸਭ ਕੁਝ ਦੇਖਿਆ ਜਾ ਸਕਦਾ ਹੈ। ਰਾਕਿਟ ਅਤੇ ਵਿਕਰਮ ਲੈਂਡਰ 8 ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ। ਚੰਦਰਯਾਨ-3 ਦੀ ਲੈਂਡਿੰਗ ਦੌਰਾਨ ਜਿਵੇਂ ਵਿਚ-ਵਿਚ ਬੱਦਲ ਆਏ ਸਨ, ਇਸ ਪੂਰੀ ਪ੍ਰਕਿਰਿਆ ਵਿਚ ਉਸ ਨੂੰ ਵੀ ਦਿਖਾਇਆ ਗਿਆ ਹੈ। ਯੂ.ਕੇ.ਜੀ. ਦਾ ਵਿਦਿਆਰਥੀ ਆਯਾਂਸ਼ ਹੁਣ ਰਿਮੋਟ ਨਹੀਂ ਛੱਡ ਰਿਹਾ। ਜ਼ੀਰਕਪੁਰ ਵਿਚ ਵੀ. ਆਈ. ਪੀ. ਰੋਡ ਦੀ ਇਕ ਸੋਸਾਇਟੀ ਵਿਚ ਉਸ ਦਾ ਪਰਿਵਾਰ ਰਹਿੰਦਾ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ
ਬੱਚਿਆਂ ਨੂੰ ਚੰਦਰਯਾਨ-3 ਬਾਰੇ ਵੀ ਦੱਸਦਾ ਹੈ ਆਯਾਂਸ਼
ਆਸਪਾਸ ਦੇ ਬੱਚੇ ਪ੍ਰਾਜੈਕਟ ਦੇਖਣ ਆ ਰਹੇ ਹਨ। ਆਯਾਂਸ਼ ਦੀ ਮਾਂ ਮਾਹੀ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਘਰ ਚੰਦਰਯਾਨ-3 ਦੀ ਲਾਂਚਿੰਗ ਅਤੇ ਲੈਂਡਿੰਗ ਪੂਰਾ ਦਿਨ ਚਲਦੀ ਰਹਿੰਦੀ ਹੈ। ISRO ਦਾ ਪੂਰਾ ਦਫ਼ਤਰ ਵੀ ਇੱਥੇ ਬਣਾਇਆ ਗਿਆ ਹੈ। ਰਿਮੋਟ ਦੇ ਬਟਨ ਦਬਾਉਣ ਲਈ ਬੱਚੇ ਆਪਸ ਵਿਚ ਲੜਦੇ ਰਹਿੰਦੇ ਹਨ। ਉਹ ਸੋਚਦੇ ਹਨ ਕਿ ਉਹ ISRO ਦੇ ਵਿਗਿਆਨੀ ਹਨ। ਜਿਹੜੇ ਬੱਚੇ ਚੰਦਰਯਾਨ-3 ਬਾਰੇ ਜ਼ਿਆਦਾ ਨਹੀਂ ਜਾਣਦੇ, ਉਨ੍ਹਾਂ ਲਈ ਆਯਾਂਸ਼ ਖੁਦ ਰਿਮੋਟ ਲੈ ਕੇ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਕਿਵੇਂ ਚੰਦਰਯਾਨ-3 ਨੂੰ ਲਾਂਚ ਕੀਤਾ ਗਿਆ ਅਤੇ ਲੈਂਡ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕੀ ਹੈ ਨਵੀਂ Timing
NEXT STORY