ਗਿੱਦਡ਼ਬਾਹਾ, (ਸੰਧਿਆ)- ਭਾਰੂ ਰੋਡ ’ਤੇ ਬਣਿਆ ਨਗਰ ਕੌਂਸਲ ਦਾ ਪਾਰਕ ਦਿਨੋ-ਦਿਨ ਨਸ਼ਾ ਕਰਨ ਵਾਲੇ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਸਵੇਰ ਤੋਂ ਸ਼ਾਮ ਤੱਕ ਨਸ਼ਾ ਕਰਨ ਵਾਲੇ ਇਸ ਪਾਰਕ ਵਿਚ ਆ ਕੇ ਬੈਠ ਜਾਂਦੇ ਹਨ।
ਨਗਰ ਕੌਂਸਲ ਵੱਲੋਂ ਰਜਬਾਹੇ ’ਤੇ ਲੋਕਾਂ ਲਈ ਬਣਾਏ ਗਏ ਸੈਰਗਾਹ ਲਈ ਪਾਰਕ, ਕਾਮਰੇਡ ਚਿਰੰਜੀ ਲਾਲ ਧੀਰ ਮਿਊਂਸੀਪਲ ਪਾਰਕ ਵਿਚ ਸੈਰ ਕਰਨ ਵਾਲੇ ਬਜ਼ੁਰਗਾਂ, ਨੌਜਵਾਨਾਂ, ਅੌਰਤਾਂ ਆਦਿ ਨੂੰ ਪਾਰਕ ਵਿਚ ਸੈਰ ਕਰਨ ਸਮੇਂ ਉਸ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਨੌਜਵਾਨਾਂ ਨੂੰ ਝਾਡ਼ੀਆਂ ਆਦਿ ਦੀ ਸ਼ਰਨ ਲੈ ਕੇ ਨਸ਼ਾ ਕਰਦੇ ਆਮ ਵੇਖਿਆ ਜਾਂਦਾ ਹੈ। ਸਵੇਰ ਤੋਂ ਲੈ ਕੇ ਰਾਤ ਤੱਕ ਇਸ ਪਾਰਕ ਦੇ ਅੰਦਰ ਲੁਕ ਕੇ ਨਸ਼ੇਡ਼ੀ ਖੁੱਲ੍ਹ ਕੇ ਨਸ਼ਾ ਕਰਦੇ ਹਨ। ਹੋਰ ਤਾਂ ਹੋਰ ਨਸ਼ੇ ਕਰਨ ਵਾਲੇ ਪੁਰਾਣੀਆਂ ਸਰਿੰਜਾਂ ਦੀ ਵਰਤੋਂ ਕਰ ਕੇ ਪਾਰਕ ਦੇ ਅੰਦਰ ਹੀ ਨਸ਼ੇ ਦੇ ਟੀਕੇ ਲਾਉਂਦੇ ਹਨ ਅਤੇ ਸਰਿੰਜਾਂ ਨੂੰ ਪਾਰਕ ਵਿਚ ਹੀ ਸੁੱਟ ਜਾਂਦੇ ਹਨ।
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਰਕ ’ਚ ਨਸ਼ੇਡ਼ੀਆਂ ਦੇ ਦਾਖਲ ਹੋਣ ਵਾਲੇ ਰਸਤੇ ਬੰਦ ਕੀਤੇ ਜਾਣ ਅਤੇ ਪਾਰਕ ਦੇ ਅੰਦਰੋਂ ਨਸ਼ੇਡ਼ੀਆਂ ਨੂੰ ਫਡ਼ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨਸ਼ੇ ਵਾਲੇ ਪਦਾਰਥਾਂ ਸਮੇਤ 2 ਕਾਬੂ
NEXT STORY