ਨਾਭਾ,(ਪੁਰੀ, ਭੂਪਾ, ਜਗਨਾਰ)- ਪਿੰਡ ਮੈਹਸ ਦੇ ਬਲਾਕ ਸੰਮਤੀ ਦੇ ਜ਼ੋਨ ਨੰਬਰ 89 ਤੇ 90 ਵਿਖੇ ਅੱਜ ਵੋਟਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਅਕਾਲੀ-ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਪੋਲਿੰਗ ਬੂਥ ਨੰਬਰ 89 ਅਤੇ 90 ਦੀ ਵੋਟਿੰਗ ਰੋਕ ਕੇ ਬੂਥ ਦੇ ਬਾਹਰ ਧਰਨਾ ਲਾ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰੰਘ ਧਰਮਸੌਤ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਦਰ ਜੈ ਇੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਬੂਥ ਦੇ ਸਾਹਮਣੇ ਤੋਂ ਹਟਾ ਕੇ 100 ਮੀਟਰ ਦੀ ਦੂਰੀ ’ਤੇ ਬਿਠਾ ਦਿੱਤਾ। ਇਸ ਮੌਕੇ ਜਦੋਂ ਤੱਕ ਧਰਨਾਕਾਰੀ ਪ੍ਰਦਰਸ਼ਨ ਕਰਦੇ ਰਹੇ, ਉਦੋਂ ਤੱਕ ਵੋਟਾਂ ਪੈਣ ਦਾ ਕੰਮ ਰੁਕਿਆ ਰਿਹਾ। ਐੱਸ. ਐੱਚ. ਓ. ਸਦਰ ਰੰਧਾਵਾ ਅਤੇ ਥਾਣੇਦਾਰ ਇੰਦਰਜੀਤ ਸਿੰਘ ਦੇ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ। ਇਸ ਮੌਕੇ ਅਕਾਲੀ ਵਰਕਰ ਬਚਿੱਤਰ ਸਿੰਘ ਨੇ ਦੱਸਿਆ ਕਿ ਜੋ ਵੋਟਰ ਲਿਸਟ 25 ਜੁਲਾਈ 18 ਵਾਲੀ ਉਨ੍ਹਾਂ ਨੂੰ ਦਿੱਤੀ ਗਈ ਸੀ, ਉਸ ਵਿਚ ਸਾਰੀਆਂ ਵੋਟਾਂ ਸਹੀ ਹਨ ਪਰ ਜਿਸ ਵੋਟਰ ਲਿਸਟ ਰਾਹੀਂ ਅੱਜ ਵੋਟਾਂ ਪੈ ਰਹੀਆਂ ਹਨ, ਉਹ ਬਦਲ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਦੀ ਸ਼ਹਿ ’ਤੇ ਇਹ ਹੇਰਾਫੇਰੀ ਕੀਤੀ ਗਈ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਇਸਤਰੀ ਅਕਾਲੀ ਵਿੰਗ ਦੀ ਆਗੂ ਬੇਅੰਤ ਕੌਰ ਨੇ ਦੋਸ਼ ਲਾਇਆ ਕਿ ਬਲਾਕ ਸੰਮਤੀ ਦੀਆਂ ਵੋਟਾਂ ਦੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਰਪੰਚੀ ਦੀਆਂ ਵੋਟਾਂ ਵਿਚ ਪਿੰਡ ਪੱਧਰ ’ਤੇ ਸਾਡਾ ਫਰਕ ਪੁਆ ਕੇ ਸਾਨੂੰ ਪਿੰਡ ਵਾਸੀਆਂ ਨੂੰ ਆਪਸੀ ਤੌਰ ’ਤੇ ਲਡ਼ਾਉਣਾ ਚਾਹੁੰਦੀ ਹੈ। ਇਸ ਮੌਕੇ ਪਹੁੰਚੇ ਬੀ. ਡੀ. ਪੀ. ਓ. ਸ਼ਵਿੰਦਰ ਸਿੰਘ ਨੇ ਧਰਨਾਕਾਰੀਆਂ ਦੀ ਮੰਗ ਨੂੰ ਬਡ਼ੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਲਿਸਟ ਨੂੰ ਬਦਲਿਆ ਜਾਵੇਗਾ।
®ਉਧਰ ਦੂਜੇ ਪਾਸੇ ਮੈਹਸ ਬਲਾਕ ਸੰਮਤੀ ਜ਼ੋਨ ਨੰਬਰ 89 ਅਤੇ 90 ਦੇ ਪ੍ਰੀਜ਼ਾਈਡਿੰਗ ਅਫਸਰ ਮੁਹੰਮਦ ਰਿਆਜ਼ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜੋ ਧਰਨਾਕਾਰੀ ਧਰਨਾ ਦੇ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਵੋਟਰ ਲਿਸਟ ’ਚ ਹੇਰਾਫੇਰੀ ਹੋਈ ਹੈ। ਪ੍ਰੀਜ਼ਈਡਿੰਗ ਅਫਸਰ ਨੇ ਕਿਹਾ ਕਿ ਸਾਨੂੰ ਜੋ ਲਿਸਟ ਭੇਜੀ ਗਈ ਹੈ, ਅਸੀਂ ਤਾਂ ਉਸ ਲਿਸਟ ਰਾਹੀਂ ਹੀ ਵੋਟਾਂ ਪੁਆਉਣ ਦੇ ਪਾਬੰਦ ਹਾਂ।
ਮਿੰਨੀ ਸਕੱਤਰੇਤ ਸੀ ਬਲਾਕ ਦੇ ਕਮਰਾ ਨੰ.268 ’ਚ ਲੱਗੀ ਭਿਆਨਕ ਅੱਗ
NEXT STORY