ਚੰਡੀਗੜ੍ਹ- ਪੰਜਾਬ ਬਜਟ ਸੈਸ਼ਨ ਦਾ ਪਹਿਲਾ ਦਿਨ ਕਾਫ਼ੀ ਹੰਗਾਮੇ ਵਾਲਾ ਰਿਹਾ। ਇਸ ਦੌਰਾਨ ਵਿਧਾਨ ਸਭਾ 'ਚ ਪਹੁੰਚੇ ਵਿਧਾਇਕਾਂ ਨੇ ਕਈ ਵੱਖ-ਵੱਖ ਮੁੱਦਿਆਂ 'ਤੇ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਕਾਂਗਰਸ ਦੀ ਵਿਧਾਇਕ ਅਰੁਣਾ ਚੌਧਰੀ ਨੇ ਹਰਿਦੁਆਰ ਬੱਸ ਸੇਵਾ ਦਾ ਮੁੱਦਾ ਉਠਾਉਦਿਆਂ ਕਿਹਾ ਕਿ ਹਰਿਦੁਆਰਾ ਤੋਂ ਪਠਾਨਕੋਟ ਦਾ ਬੱਸ ਪਰਮਿਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹਰਿਦੁਆਰਾ ਤੋਂ ਪਠਾਨਕੋਟ ਲਈ ਬੱਸ ਚੱਲਦੀ ਹੈ, ਜੋ ਹੁਣ ਮੁਕੇਰਿਆਂ ਤੋਂ ਹੁਸ਼ਿਆਰਪੁਰ ਤੇ ਚੰਡੀਗੜ੍ਹ ਜਾ ਕੇ ਫਿਰ ਹਰਿਦੁਆਰ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਨ੍ਹਾਂ ਕਿਹਾ ਪਹਿਲਾਂ ਬੱਸ ਵੱਖ-ਵੱਖ ਸਟੇਸ਼ਨਾਂ ਪਠਾਨਕੋਟ, ਭੂਆ,ਦੀਨਾਨਗਰ, ਗੁਰਦਾਸਪੁਰ, ਮੁਕੇਰੀਆਂ, ਹੁਸ਼ਿਆਰਪੁਰ ਤੋਂ ਹੋ ਕੇ ਚੰਡੀਗੜ੍ਹ ਨੂੰ ਜਾਂਦੀ ਸੀ। ਉਨ੍ਹਾਂ ਕਿਹਾ ਜਦੋਂ ਤੋਂ ਸਰਕਾਰ ਬਦਲੀ ਹੈ ਤਾਂ ਇਨ੍ਹਾਂ ਰੂਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਸਪੀਕਰ ਨੂੰ ਗੁਜਾਰਿਸ਼ ਕਰਦਿਆਂ ਕਿਹਾ ਕਿ ਲੋਕਾਂ ਦੀ ਇਹ ਬਹੁਤ ਵੱਡੀ ਮੰਗ ਹੈ ਤਾਂ ਇਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਕਿ ਕਦੋਂ ਤੱਕ ਰੂਟ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਜ਼ਿਆਦਾ ਸਟੇਸ਼ਨਾਂ ਤੋਂ ਬੱਸ ਜਾਵੇਗੀ ਤਾਂ ਇਸ ਦਾ ਲਾਭ ਹੀ ਹੋਵੇਗੀ।
ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...
ਇਸ 'ਤੇ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਇਨ੍ਹਾਂ ਰੂਟਾਂ ਦਾ ਪਰਮਿਟ ਨਹੀਂ ਹੈ, ਜਲਦ ਹੀ ਰੂਟ ਲਈ ਪਰਮਿਟ ਲੈ ਕੇ ਬੱਸ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਅਰੁਣਾ ਜੀ ਕੀ ਤੁਹਾਡੇ ਸਮੇਂ ਬੱਸ ਬਿਨਾਂ ਪਰਮਿਟ ਤੋਂ ਚੱਲਦੀ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਅੱਜ ਕੀ ਹੋਇਆ ? ਜਾਣੋ ਹਰ ਅਪਡੇਟ
NEXT STORY