ਮਹਿਲ ਕਲਾਂ (ਹਮੀਦੀ): ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਅਮਲਾ ਸਿੰਘ ਵਾਲਾ ਦੀ ਅਨਾਜ ਮੰਡੀ ਵਿੱਚੋਂ ਇੱਕ ਕਿਸਾਨ ਦੈ ਝੋਨੇ ਦੀਆਂ 50 ਬੋਰੀਆਂ ਚੋਰੀ ਹੋ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ 5 ਨਵੰਬਰ ਦੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ ਵਿੱਚ ਚਿੰਤਾ ਅਤੇ ਰੋਸ ਪੈਦਾ ਹੋਇਆ ਹੈ। ਇਸ ਮੌਕੇ ਚੋਰੀ ਦੀ ਸ਼ਿਕਾਇਤ ਗੁਰਤੇਜ ਸਿੰਘ ਭੱਦਲਵੱਢ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਧਿਆਨ ਵਿੱਚ ਲਿਆਂਦੀ ਗਈ। ਇਸ ਮਾਮਲੇ ਨੂੰ ਅੱਜ ਮਹਿਲ ਕਲਾਂ ਵਿੱਚ ਸੰਗਠਨ ਦੀ ਮੀਟਿੰਗ ਦੌਰਾਨ ਉੱਭਾਰਿਆ ਗਿਆ।
ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਸੂਬਾ ਖਜਾਨਚੀ ਗੁਰਦੇਵ ਸਿੰਘ ਮਾਂਗੇਵਾਲ ਅਤੇ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਅਤੇ ਫਸਲਾਂ ਦੀ ਘੱਟ ਉਤਪਾਦਕਤਾ ਕਾਰਨ ਤੰਗ ਹਨ, ਤੇ ਹੁਣ ਮੰਡੀ ਚੋਰੀ ਨੇ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਥਾਨਾ ਠੁੱਲੀਵਾਲ ਵਿਚ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਤੱਕ ਦੀ ਢਿੱਲੀ ਕਾਰਜਕਾਰੀ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਨੇ ਮਾਮਲੇ ਦੀ ਤੁਰੰਤ ਜਾਂਚ ਤੇ ਗ੍ਰਿਫ਼ਤਾਰੀਆਂ ਨਾ ਕੀਤੀਆਂ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉੱਧਰ ਦੂਜੇ ਪਾਸੇ ਠੁੱਲੀਵਾਲ ਥਾਣੇ ਦੇ ਮੁਨਸੀ ਗੁਰਦੀਪ ਸਿੰਘ ਨੇ ਸੰਪਰਕ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਅਤੇ ਪੁਲਿਸ ਹਰ ਪੱਖ ਤੋਂ ਤਫ਼ਤੀਸ਼ ਕਰ ਰਹੀ ਹੈ।
ਸਕੂਲ ਗਏ ਪੁੱਤ ਨੂੰ ਘਰ ਉਡੀਕਦਾ ਰਿਹਾ ਪਰਿਵਾਰ, ਰਸਤੇ 'ਚ ਹੀ ਵਾਪਰ ਗਈ ਅਣਹੋਣੀ
NEXT STORY