ਲੁਧਿਆਣਾ (ਧੀਮਾਨ) - ਲੁਧਿਆਣਾ ਦੇ ਸਭ ਤੋਂ ਪੌਸ਼ ਏਰੀਆ ਸਾਉਥ-ਸਿਟੀ ਵਿੱਚ ਜ਼ਿਆਦਾਤਰ ਕਾਲੋਨੀਆਂ ਗਲਾਡਾ ਤੋਂ ਜਾਅਲੀ ਐੱਨ.ਓ.ਸੀ. ਲੈ ਕੇ ਬਣੀਆਂ ਹਨ। ਇਹ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੀਵਰੇਜ ਟਰੀਟਮੈਂਟ ਪਲਾਂਟ ਨਾ ਲਗਾਉਣ ਵਾਲੀਆਂ ਕਾਲੋਨੀਆਂ ਦੀਆਂ ਰਜਿਸਟਰੀਆਂ ਅਤੇ ਬਿਜਲੀ ਕੁਨੈਕਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ।
ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ
ਦੱਸ ਦੇਈਏ ਕਿ ਸਾਊਥ-ਸਿਟੀ ਦੀ ਸਭ ਤੋਂ ਛੋਟੀ ਕਾਲੋਨੀ 25-30 ਏਕੜ 'ਚ ਬਣੀ ਹੋਈ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਗਲਾਡਾ ਤੋਂ ਜਾਅਲੀ ਐੱਨ.ਓ.ਸੀ. ਲੈ ਕੇ ਪ੍ਰਦੂਸ਼ਣ ਬੋਰਡ ਤੋਂ ਕੰਸੇਂਟ-ਟੂ-ਅਸਟੇਬਲਿਸ਼ ਦੀ ਸਹਿਮਤੀ ਲਈ ਸੀ। ਇੰਨਾ ਹੀ ਨਹੀਂ ਪਾਵਰਕੌਮ ਤੋਂ ਵੀ ਕਾਲੋਨਾਈਜ਼ਰਾਂ ਨੇ ਜਾਲੀ ਐੱਨ.ਓ.ਸੀ. ਦੇ ਤਹਿਤ ਬਿਜਲੀ ਦੇ ਕੁਨੈਕਸ਼ਨ ਲੈ ਲਿਆ। ਹੁਣ ਗਲਾਡਾ ਸਮੇਤ ਪ੍ਰਦੂਸ਼ਣ ਬੋਰਡ, ਪਾਵਰਕੌਮ ਅਤੇ ਮਾਲ ਵਿਭਾਗ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹੁਣ ਇਹ ਮਾਮਲਾ ਮੁੱਖ ਮੰਤਰੀ ਦੀ ਅਦਾਲਤ ਵਿੱਚ ਪਹੁੰਚ ਗਿਆ ਹੈ ਅਤੇ ਇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਹੋਣ 'ਤੇ ਅਰਬਾਂ ਰੁਪਏ ਦਾ ਘਪਲਾ ਹੋਣ ਦੇ ਨਾਲ-ਨਾਲ ਸੈਂਕੜੇ ਅਫ਼ਸਰਾਂ ਦੀ ਮਿਲੀਭੁਗਤ ਵੀ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਨੂੰ ਵੀ ਕਾਲੋਨਾਈਜ਼ਰ ਨੇ ਜਾਅਲੀ ਐੱਨਓਸੀ ’ਤੇ ਜਾਇਦਾਦ ਵੇਚੀ ਹੈ, ਉਸ ਦਾ ਗਲਾਡਾ ਵਿੱਚ ਕੋਈ ਰਿਕਾਰਡ ਨਹੀਂ। ਮਤਲਬ ਰਜਿਸਟਰੀਆਂ ਜਾਅਲੀ NOC ਦੇ ਤਹਿਤ ਰੱਦ ਹੋ ਸਕਦੀਆਂ ਹਨ।ਫੈਡਰੇਸ਼ਨ ਆਫ ਪੰਜਾਬ ਐਂਡ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਗਲਾਡਾ ਦੇ ਨਾਂ ’ਤੇ ਜਿਸ ਸ਼ਖ਼ਸ ਨੇ ਜਾਅਲੀ ਐੱਨਓਸੀ ਜਾਰੀ ਕੀਤੀਆਂ ਹਨ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਸ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਜਾਵੇ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਈ ਜਾਵੇ ਤਾਂਕਿ ਘੁਟਾਲੇ ਦੀ ਸਾਰੀ ਖੇਡ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਇਸ ਸਬੰਧ ਵਿੱਚ ਆਦਰਸ਼ ਪਾਲ ਵਿਗ, ਚੇਅਰਮੈਨ ਪੀ.ਪੀ.ਸੀ.ਬੀ. ਨੇ ਕਿਹਾ ਕਿ “ਜਾਅਲੀ NO.C. ਦਾ ਮਾਮਲਾ ਹੁਣ ਮੇਰੇ ਧਿਆਨ ਵਿੱਚ ਆਇਆ ਹੈ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੁਣ ਤੱਕ ਦੀਆਂ ਸਾਰੀਆਂ ਕਾਲੋਨੀਆਂ ਨੂੰ ਸਥਾਪਤ ਕਰਨ ਲਈ ਸਹਿਮਤੀ ਦੇਣ। ਦੂਜਾ ਜਿਸਦੀ ਐੱਨ.ਓ.ਸੀ ਸਹੀ ਹੈ ਅਤੇ ਉਹ ਐੱਸ.ਟੀ.ਪੀ ਪਲਾਂਟ ਨਹੀਂ ਲੱਗਾ ਰਹੇ, ਉਹਨਾਂ ਦੀਆਂ ਰਜਿਸਟਰੀਆਂ ਅਤੇ ਬਿਜਲੀ ਦੇ ਕੁਨੈਕਸ਼ਨਾਂ 'ਤੇ ਅਗਲੇ ਹੁਕਮਾਂ ਤੱਕ ਪਾਬੰਦੀ ਜਾਰੀ ਰੱਖੀ ਜਾਵੇ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਵੱਲੋਂ 'ਆਮ ਆਦਮੀ ਪਾਰਟੀ' ਨੂੰ ਦਫ਼ਤਰ ਲਈ ਜ਼ਮੀਨ ਦੇਣ ਤੋਂ ਇਨਕਾਰ, ਜਾਣੋ ਕੀ ਹੈ ਕਾਰਨ
NEXT STORY