ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸੰਗਰੂਰ ਜੇਲ ’ਚੋਂ ਦੋ ਮੋਬਾਇਲ ਬਰਾਮਦ ਹੋਣ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਨੇ ਇਕ ਪੱਤਰ ਭੇਜਿਆ ਕਿ 7-8 ਜਨਵਰੀ ਦੀ ਦਰਮਿਆਨੀ ਰਾਤ ਨੂੰ ਨਾਈਟ ਅਫਸਰ ਸਹਾਇਕ ਸੁਪਰਡੈਂਟ ਰਜਿੰਦਰ ਸਿੰਘ ਨੂੰ ਗਸ਼ਤ ਦੌਰਾਨ ਸ਼ੱਕ ਪੈਣ ’ਤੇ ਵਾਰਡ ਦੇ ਬਾਹਰ ਗਰਾਊਂਡ ਦੀ ਜੇਲਗਾਰਦ ਦੀ ਸਹਾਇਤਾ ਨਾਲ ਤਲਾਸ਼ੀ ਕੀਤੀ ਗਈ। ਇਸ ਦੌਰਾਨ ਇਕ ਜਗ੍ਹਾ ’ਤੇ ਮਿੱਟੀ ਨਰਮ ਪਈ ਹੋਈ ਸੀ। ਪੁਟਾਈ ਕਰਨ ’ਤੇ 2 ਮੋਬਾਇਲ ਮਿਲੇ। ਦੋਸ਼ੀਅਾਂ ਦੀ ਭਾਲ ਜਾਰੀ ਹੈ।
ਸੁਖਬੀਰ ਵਲੋਂ 5 ਵਿੰਗਾਂ ਦੇ ਪ੍ਰਧਾਨ ਨਿਯੁਕਤ
NEXT STORY