ਕੋਟਕਪੂਰਾ (ਨਰਿੰਦਰ)- ਸੋਮਵਾਰ ਸਵੇਰੇ ਸਥਾਨਕ ਮੋਗਾ ਰੋਡ 'ਤੇ ਇੱਕ ਟਰਾਲਾ ਬੇਕਾਬੂ ਹੋ ਕੇ ਬਿਜਲੀ ਦੇ ਇੱਕ ਖੰਭੇ ਤੇ ਦਰਖਤ ਨੂੰ ਤੋੜਦਾ ਹੋਇਆ ਇਕ ਘਰ ਨਾਲ ਟਕਰਾਅ ਗਿਆ। ਇਸ ਹਾਦਸੇ 'ਚ ਘਰ ਦੇ ਕਮਰੇ 'ਚ ਪਏ ਭੈਣ-ਭਰਾ ਤੋਂ ਇਲਾਵਾ ਟਰਾਲੇ ਦਾ ਡਰਾਈਵਰ ਅਤੇ ਕੰਡਕਟਰ ਦੇ ਵੀ ਜ਼ਖਮੀ ਹੋਣ ਦਾ ਪਤਾ ਲੱਗਿਆ ਹੈ। ਟਰਾਲੇ ਦੇ ਬੇਕਾਬੂ ਹੋ ਕੇ ਹਾਦਸਾ ਵਾਪਰਨ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਪੱਥਰ ਦਾ ਭਰਿਆ ਹੋਇਆ ਇੱਕ ਟਰਾਲਾ ਰਾਜਸਥਾਨ ਤੋਂ ਮੋਗਾ ਵੱਲ ਨੂੰ ਜਾ ਰਿਹਾ ਸੀ ਕਿ ਸਵੇਰੇ 4 ਵਜੇ ਦੇ ਕਰੀਬ ਟਰਾਲਾ ਅਚਾਨਕ ਬੇਕਾਬੂ ਹੋ ਗਿਆ। ਦੁਰਘਟਨਾ ਸਥਾਨ 'ਤੇ ਖੜ•ੇ ਕੁੱਝ ਲੋਕਾਂ ਨੇ ਦੱਸਿਆ ਕਿ ਟਰਾਲਾ ਪਹਿਲਾਂ ਇਕ ਖੰਭੇ ਨਾਲ ਟਕਰਾਇਆ ਤੇ ਉਸ ਤੋਂ ਬਾਅਦ ਇਕ ਵੱਡੇ ਦਰਖਤ ਨੂੰ ਤੋੜਦਾ ਹੋਇਆ ਸੜਕ ਕਿਨਾਰੇ ਇਕ ਘਰ ਦੇ ਨੁੱਕਰ 'ਚ ਬਣੇ ਇਕ ਕਮਰੇ ਨਾਲ ਟਕਰਾਅ ਗਿਆ। ਇਸ ਹਾਦਸੇ ਕਾਰਨ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ•ਾਂ ਨੁਕਸਾਨਿਆ ਗਿਆ ਤੇ ਕਮਰੇ ਦਾ ਜ਼ਿਆਦਾਤਰ ਹਿੱਸਾ ਵੀ ਡਿੱਗ ਪਿਆ। ਇਸ ਦੌਰਾਨ ਕਮਰੇ ਅੰਦਰ ਸੁੱਤੇ ਪਏ ਰਵਿੰਦਰ ਕੁਮਾਰ ਦੇ ਸਿਰ 'ਤੇ ਤੇ ਉਸਦੀ ਭੈਣ ਆਰਤੀ ਦੇ ਮਾਮੂਲੀ ਅੰਦਰੂਨੀ ਸੱਟਾਂ ਲੱਗੀਆਂ। ਹਾਦਸੇ ਕਾਰਨ ਕਮਰੇ 'ਚ ਪਿਆ ਕਾਫੀ ਸਮਾਨ ਵੀ ਨੁਕਸਾਨਿਆ ਗਿਆ।
ਜਾਣਕਾਰੀ ਅਨੁਸਾਰ ਹਾਦਸੇ 'ਚ ਟਰਾਲੇ ਦੇ ਡਰਾਈਵਰ ਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ। ਇਸ ਸਬੰਧ 'ਚ ਐਸ.ਐਮ.ਓ ਕੋਟਕਪੂਰਾ ਡਾ.ਕੁਲਦੀਪ ਧੀਰ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਕੋਟਕਪੂਰਾ ਹਸਪਤਾਲ 'ਚ ਸਿਰਫ ਰਵਿੰਦਰ ਕੁਮਾਰ ਨੂੰ ਹੀ ਲਿਆਂਦਾ ਗਿਆ ਸੀ ਤੇ ਟਰਾਲੇ ਵਾਲੇ ਦੋਵੇਂ ਵਿਅਕਤੀ ਇੱਥੇ ਨਹੀਂ ਲਿਆਂਦੇ ਗਏ।
ਜੱਜ ਵਲੋਂ ਸਜ਼ਾ ਦਾ ਐਲਾਨ ਹੁੰਦੇ ਹੀ ਅਦਾਲਤ 'ਚੋਂ ਭੱਜਿਆ ਮੁਜ਼ਰਮ
NEXT STORY