ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਬਾਯਰ ਕਰਾਪ ਸਾਇੰਸ ਵਲੋਂ ਸਾਂਝੇ ਤੌਰ ਤੇ 20 ਅਗਸਤ 2018 ਨੂੰ ਰਾਏਕੋਟ ਵਿਖੇ ਬਾਸਮਤੀ ਦੀ ਫਸਲ ਤੇ ਸੈਮੀਨਾਰ ਕਰਵਾਇਆ ਜਿਸ ਵਿਚ 500 ਬਾਸਮਤੀ ਬੀਜਨ ਵਾਲੇ ਕਿਸਾਨਾਂ ਨੇ ਭਾਗ ਲਿਆ । ਪੀਏਯੂ-ਬੀਸੀਐਸ ਨੇ ਸਾਂਝੇ ਤੌਰ ਤੇ ਬਾਸਮਤੀ ਫਸਲ ਦਾ ਝਾੜ ਵਧਾਉਣ ਲਈ ਚਾਰ ਜ਼ਿਲਿਆਂ ਵਿਚ ਪ੍ਰੋਜੈਕਟ ਚਲਾਇਆ ਹੈ। ਇਸ ਮੌਕੇ ਪ੍ਰੋਜੈਕਟ ਦੇ ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਮੱਖਣ ਸਿੰਘ ਭੁੱਲਰ, ਸੀਨੀਅਰ ਫਸਲ ਵਿਗਿਆਨੀ ਨੇ ਦੱਸਿਆ ਕਿ ਹੁਣ ਤਕ ਇਸ ਪ੍ਰੋਜੈਕਟ ਵਿਚ ਵੱਖ-ਵੱਖ ਸਿਖਲਾਈ ਕੋਰਸਾਂ ਵਿਚ 320 ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਹੋਰ ਕਿਸਾਨ ਵੀ ਇਸ ਤਰ੍ਹਾਂ ਦੇ ਸੈਮੀਨਾਰਾਂ ਦਾ ਲਾਭ ਉਠਾ ਰਹੇ ਹਨ । ਪੌਦਾ ਰੋਗ ਵਿਗਿਆਨ ਦੇ ਸੀਨੀਅਰ ਪਸਾਰ ਮਾਹਿਰ ਡਾ. ਅਮਰਜੀਤ ਸਿੰਘ ਅਤੇ ਸੀਨੀਅਰ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਬਾਸਮਤੀ ਫਸਲ ਵਿਚ ਪੌਦ ਸੁਰੱਖਿਆ ਦੇ ਵੱਖ-ਵੱਖ ਢੰਗਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ। ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਲੋੜ ਅਨੁਸਾਰ, ਸਹੀ ਤਰੀਕਿਆਂ ਨਾਲ ਅਤੇ ਸੁਚੱਜੀ ਵਰਤੋਂ ਕਰਕੇ ਹੀ ਬਾਸਮਤੀ ਦੀ ਫਸਲ ਤੋਂ ਵਧੇਰੇ ਝਾੜ ਅਤੇ ਰਸਾਇਣਾਂ ਦੇ ਰਹਿੰਦ-ਖੂੰਹਦ ਤੋਂ ਬਿਨਾ ਮਿਆਰੀ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ। ਸਹਾਇਕ ਫਸਲ ਵਿਗਿਆਨੀ ਡਾ. ਸਿਮਰਜੀਤ ਕੌਰ ਨੇ ਗਾਜਰ ਬੂਟੀ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਇਸ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਬੀਸੀਐਸ ਦੇ ਕਰਾਪ ਕੰਪੇਨ ਮੈਨੇਜਰ ਸ੍ਰੀ ਦਲੀਪ ਸ਼ਿੰਦੇ ਨੇ ਕਿਸਾਨਾਂ ਦੀ ਭਲਾਈ ਲਈ ਅਜਿਹੇ ਮੇਲ ਜੋਲ ਨੂੰ ਲਾਭਕਾਰੀ ਦੱਸਿਆ। ਇਸ ਮੌਕੇ ਬੀਸੀਐਸ ਵਲੋਂ ਸ੍ਰੀ ਸੰਜੀਵ ਸਹਿਗਲ ਅਤੇ ਚੰਦਰ ਸ਼ੇਖਰ ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾ।
ਜਗਦੀਸ਼ ਕੌਰ
ਪੀਏਯੂ ਵਿਖੇ ਸਪਨਾ ਦੇ ਮੈਂਬਰਾਂ ਨੇ ਲਈ ਬੀਜ ਉਤਪਾਦਨ ਬਾਰੇ ਜਾਣਕਾਰੀ
NEXT STORY