Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 30, 2026

    1:59:28 PM

  • super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ...

  • relief material to flood affected nepal

    ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ...

  • special train will run between hazur sahib nanded amritsar from tomorrow

    ਯਾਤਰੀਆਂ ਲਈ Good News! ਹਜ਼ੂਰ ਸਾਹਿਬ...

  • huge commotion at amritsar airport

    ਅੰਮ੍ਰਿਤਸਰ ਏਅਰਪੋਰਟ 'ਤੇ ਭਾਰੀ ਹੰਗਾਮਾ, SpiceJet...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

MERI AWAZ SUNO News Punjabi(ਨਜ਼ਰੀਆ)

ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

  • Edited By Rajwinder Kaur,
  • Updated: 25 Jun, 2022 10:19 AM
Jalandhar
baba banda singh bahadur shaheedi diwas martyrdom
  • Share
    • Facebook
    • Tumblr
    • Linkedin
    • Twitter
  • Comment

ਗੁਰਪ੍ਰੀਤ ਸਿੰਘ ਨਿਆਮੀਆਂ

ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂਅ ਲਛਮਣ ਦੇਵ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਦੇਵ ਭਾਰਦਵਾਜ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਅਨੁਸਾਰ ਬਾਬਾ ਬੰਦਾ ਸਿੰਘ ਜੀ ਦੇ ਪਿਤਾ ਰਾਜਪੂਤ ਸਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਬਾਬਾ ਬੰਦਾ ਸਿੰਘ ਦਾ ਜਨਮ ਕਤਕ ਸੁਦੀ 13 ਸੰਮਤ 1727 ਨੂੰ ਜੰਮੂ ਕਸ਼ਮੀਰ ਦੇ ਇਲਾਕੇ ਪੁਣਛ ਰਾਜੌਰੀ ਵਿਖੇ ਹੋਇਆ। 

ਬਾਬਾ ਬੰਦਾ ਸਿੰਘ ਦਾ ਸਰੀਰ ਬਚਪਨ ਤੋਂ ਹੀ ਕਾਫੀ ਸੁਡੌਲ ਸੀ ਅਤੇ ਤੰਦਰੁਸਤ ਸੀ। ਇਨ੍ਹਾਂ ਨੂੰ ਘੋੜ ਸਵਾਰੀ ਕਰਨ ਦਾ ਕਾਫੀ ਸ਼ੌਕ ਸੀ। ਇਕ ਵਾਰੀ ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ ਅਤੇ ਹਿਰਨੀ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਈ। ਥੋੜੇ ਚਿਰ ਬਾਅਦ ਹਿਰਨੀ ਦੇ ਢਿੱਡ ’ਚੋਂ ਦੋ ਬੱਚੇ ਨਿਕਲੇ ਅਤੇ ਲਛਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦੇਵ ਦੇ ਮਨ ’ਤੇ ਇੰਨਾਂ ਡੂੰਘਾ ਅਸਰ ਹੋਇਆ ਕਿ ਉਨ੍ਹਾਂ ਨੇ ਦੁਨੀਆਂ ਨੂੰ ਤਿਆਗ ਦੇਣ ਦਾ ਮਨ ਬਣਾ ਲਿਆ। ਉਨ੍ਹਾਂ ਦੀ ਮੁਲਾਕਾਤ ਇਕ ਵੈਰਾਗੀ ਸਾਧੂ ਜਾਨਕੀ ਪ੍ਰਸਾਦ ਨਾਲ ਹੋਈ। ਜਾਨਕੀ ਪ੍ਰਸਾਦ ਨੇ ਲਛਮਣ ਦੇਵ ਨੂੰ ਧੀਰਜ ਦਿੱਤਾ ਅਤੇ ਆਪਣਾ ਚੇਲਾ ਬਣਾ ਲਿਆ। ਉਨ੍ਹਾਂ ਬਾਬਾ ਜੀ ਦਾ ਨਾਂ ਮਾਧੋਦਾਸ ਵੈਰਾਗੀ ਰੱਖ ਦਿੱਤਾ। ਹੁਣ ਮਾਧੋਦਾਸ ਵੈਰਾਗੀ ਹੋਰਨਾਂ ਸਾਧੂ ਸੰਤਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਤੀਰਥਾਂ ਦੀ ਯਾਤਰਾ ਕਰਨ ਲੱਗ ਪਿਆ। 

PunjabKesari

ਇਕ ਵਾਰ ਸਾਧੂਆਂ ਦੀ ਇਹ ਮੰਡਲੀ ਕਸੂਰ ਵਿਖੇ ਜਾ ਪਹੁੰਚੀ। ਉਥੇ ਮਾਧੋ ਦਾਸ ਦਾ ਮੇਲ ਰਾਮਦਾਸ ਵੈਰਾਗੀ ਦੇ ਨਾਲ ਹੋਇਆ ਅਤੇ ਇਹ ਰਾਮਦਾਸ ਵੈਰਾਗੀ ਦੇ ਨਾਲ ਰਲ ਗਏ। ਮਹਾਰਾਸ਼ਟਰ ਵਿਚ ਮਾਧੋਦਾਸ ਵੈਰਾਗੀ ਦੀ ਮੁਲਾਕਾਤ ਇਕ ਔਘੜ ਨਾਥ ਜੋਗੀ ਨਾਲ ਹੋਈ। ਮਾਧੋਦਾਸ ਇਸ ਜੋਗੀ ਦਾ ਚੇਲਾ ਬਣ ਕੇ ਉਸਦੀ ਸੇਵਾ ਕਰਨ ਲੱਗ ਪਿਆ। ਸੰਮਤ 1748 ਨੂੰ ਜਦੋਂ ਔਘੜ ਨਾਥ ਨੇ ਆਪਣਾ ਸਰੀਰ ਤਿਆਗਿਆ ਤਾਂ ਉਸਨੇ ਮਾਧੋਦਾਸ ਵੈਰਾਗੀ ਨੂੰ ਆਪਣਾ ਵਾਰਿਸ ਥਾਪ ਦਿੱਤਾ ਅਤੇ ਯੋਗ ਵਿਦਿਆ ਦਾ ਬਹੁਮੁੱਲਾ ਗ੍ਰੰਥ ਉਸਦੇ ਹਵਾਲੇ ਕਰ ਦਿੱਤਾ। ਮਾਧੋਦਾਸ ਵੈਰਾਗੀ ਨੇ ਪੰਚਵਟੀ ਤੋਂ ਨਾਂਦੇੜ ਵਿਖੇ ਗੋਦਾਵਰੀ ਦੇ ਕਿਨਾਰੇ ਆ ਕੇ ਆਪਣੇ ਪੱਕੇ ਡੇਰੇ ਲਗਾ ਲਏ, ਇਥੇ ਮਾਧੋਦਾਸ ਦੀ ਚਾਰੇ ਪਾਸੇ ਪ੍ਰਸਿੱਧੀ ਹੋ ਗਈ। ਹੌਲੀ-ਹੌਲੀ ਬਾਬਾ ਬੰਦਾ ਸਿੰਘ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਅਤੇ ਬਾਬਾ ਬੰਦਾ ਸਿੰਘ ਜੀ ਹੰਕਾਰ ਵੀ ਆ ਗਿਆ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਦੀ ਧਰਤੀ ’ਤੇ ਪਹੁੰਚੇ ਤਾਂ ਉਹ ਸਿੱਧੇ ਹੀ ਮਾਧੋਦਾਸ ਵੈਰਾਗੀ ਦੇ ਡੇਰੇ ’ਤੇ ਚਲੇ ਗਏ। ਗੁਰੂ ਜੀ ਉਸਦੇ ਪਲੰਘ ’ਤੇ ਬਿਰਾਜਮਾਨ ਹੋ ਗਏ। ਉਸ ਵੇਲੇ ਮਾਧੋਦਾਸ ਵੈਰਾਗੀ ਕੁਟੀਆ ਵਿਚ ਨਹੀਂ ਸੀ। ਡਾ. ਗੰਡਾ ਸਿੰਘ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ ਵਿਚ ਇਥੋਂ ਤੱਕ ਵੀ ਲਿਖਦੇ ਹਨ ਕਿ ਗੁਰੂ ਜੀ ਦੇ ਸਾਥੀ ਸਿੰਘਾਂ ਨੇ ਆਪਣੇ ਲੰਗਰ ਲਈ ਮਾਸ ਦੀਆਂ ਦੇਗਾਂ ਚੁੱਲ੍ਹਿਆਂ ’ਤੇ ਚੜ੍ਹਾ ਦਿੱਤੀਆਂ। ਮਾਧੋਦਾਸ ਵੈਰਾਗੀ ਕਿਉਂਕਿ ਵੈਸ਼ਣੂੰ ਸੀ, ਇਸ ਲਈ ਉਸਦੇ ਚੇਲਿਆਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਉਹ ਗੁਰੂ ਜੀ ਦੀ ਸ਼ਿਕਾਇਤ ਕਰਨ ਲਈ ਦੌੜ ਕੇ ਮਾਧੋਦਾਸ ਵੈਰਾਗੀ ਕੋਲ ਪਹੁੰਚੇ। ਚੇਲਿਆਂ ਦੀ ਗੱਲ ਸੁਣ ਕੇ ਮਾਧੋਦਾਸ ਵੈਰਾਗੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਤੁਰੰਤ ਆਪਣੇ ਡੇਰੇ ਵੱਲ ਭੱਜਾ ਆਇਆ।

ਮਾਧੋਦਾਸ ਦੀਆਂ ਰਿੱਧੀਆਂ-ਸਿੱਧੀਆਂ ਤੇ ਤੰਤਰ ਮੰਤਰ ਦਾ ਗੁਰੂ ਜੀ ’ਤੇ ਕੋਈ ਅਸਰ ਨਾ ਹੋਇਆ। ਗੁਰੂ ਜੀ ਅਡੋਲ ਬੈਠੇ ਰਹੇ। ਗੁਰੂ ਜੀ ਦੇ ਦਰਸ਼ਨ ਕਰਦੇ ਹੀ ਉਸਦੀ ਹਊਮੈ ਮਾਰੀ ਗਈ। ਵੈਰਾਗੀ ਨੂੰ ਆਪਣੀ ਸਾਰੀ ਸੁੱਧ ਬੁੱਧ ਭੁੱਲ ਗਈ। ਗੁਰੂ ਜੀ ਨੇ ਜਦੋਂ ਉਸਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈਂ ਤਾਂ ਮਾਧੋਦਾਸ ਦੇ ਮੂੰਹੋਂ ਨਿਕਲਿਆ, ‘‘ਮੈਂ ਤਾਂ ਤੇਰਾ ਬੰਦਾ ਹਾਂ’’। ਫੇਰ ਗੁਰੂ ਜੀ ਨੇ ਉਸਨੂੰ ਕਿਹਾ ਕਿ ਜੇਕਰ ‘‘ਤੂੰ ਮੇਰਾ ਬੰਦਾ ਹੈਂ ਤਾਂ ਬੰਦਿਆਂ ਵਰਗੇ ਕੰਮ ਕਰ’’। ਇਹ ਸੁਣ ਕੇ ਮਾਧੋਦਾਸ ਗੁਰੂ ਜੀ ਦੇ ਚਰਨੀ ਪੈ ਗਿਆ। 

PunjabKesari

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਮ੍ਰਿਤ ਛਕਾਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤਾ। ਉਨ੍ਹਾਂ ਦਾ ਨਾਂ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਪੰਥ ਵਿਚ ਉਨ੍ਹਾਂ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਇਆ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਬਣਾਕੇ ਪੰਜ ਸਿੰਘ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਤੇ ਬਾਬਾ ਰਣ ਸਿੰਘ ਉਸਦੀ ਸਹਾਇਤਾ ਲਈ ਨਾਲ ਤੋਰੇ ਅਤੇ ਪੰਜ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਉਸਨੂੰ ਬਖਸ਼ੇ। ਇਸ ਤੋਂ ਇਲਾਵਾ 20 ਹੋਰ ਸੂਰਵੀਰ ਗੁਰੂ ਜੀ ਨੇ ਬਾਬਾ ਜੀ ਦੀ ਸਹਾਇਤਾ ਲਈ ਪੰਜਾਬ ਵੱਲ ਨਾਲ ਘੱਲੇ। ਇਸ ਤੋਂ ਇਲਾਵਾ ਇਕ ਨਿਸ਼ਾਨ ਸਾਹਿਬ ਅਤੇ ਨਗਾਰੇ ਦੀ ਬਖਸ਼ਿਸ਼ ਵੀ ਕੀਤੀ। ਨਾਲ ਹੀ ਉਸਨੂੰ ਹੁਕਮ ਕੀਤਾ ਗਿਆ ਕਿ ਪ੍ਰਭੁਤਾ ਪ੍ਰਾਪਤ ਹੋ ਜਾਣ ਪਰ ਉਹ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰੱਖੇ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝੇ, ਇਸੇ ਵਿਚ ਹੀ ਉਸਦੀ ਸਫਲਤਾ ਦਾ ਭੇਦ ਲੁਕਿਆ ਪਿਆ ਹੈ। 

ਦਿੱਲੀ ਦੇ ਨੇੜੇ ਪਿੰਡਾਂ ਸਿਹਰੀ ਤੇ ਖੰਡਾ ਵਿਖੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਸਭ ਤੋਂ ਪਹਿਲਾਂ ਸੋਨੀਪਤ ’ਤੇ ਹਮਲਾ ਕਰਕੇ ਜਿੱਤ ਹਾਸਲ ਕਰ ਲਈ। ਫੇਰ ਕੈਥਲ, ਸਮਾਣਾ, ਸਢੌਰਾ, ਬਨੂੜ ਆਦਿ ’ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕਰਕੇ ਆਪਣੀ ਤਾਕਤ ਵਿਚ ਕਈ ਗੁਣਾ ਵਾਧਾ ਕਰ ਲਿਆ। ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਹਮਲੇ ਲਈ ਲਲਕਾਰਿਆ ਤੇ ਉਸਨੇ ਵੀ ਕਹਿ ਦਿੱਤਾ ਕਿ ਚੱਪੜਚਿੜੀ ਦੇ ਮੈਦਾਨ ਵਿਚ ਟੱਕਰਾਂਗੇ। ਚੱਪੜਚਿੜੀ ਵਿਚ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ, ਜਿਨ੍ਹਾਂ ਵਿਚੋਂ ਬਹੁਤੇ ਮੁਗਲ ਸੈਨਿਕਾਂ ਦੇ ਸਮਰਥਕ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ ਕੁੱਝ ਕੁ ਹਜ਼ਾਰ ਦੱਸੀ ਜਾਂਦੀ ਹੈ, ਜਦਕਿ ਮੁਗਲ ਸੈਨਾ ਦੀ ਗਿਣਤੀ ਖਾਫੀ ਖਾਨ ਅਨੁਸਾਰ 15 ਹਜ਼ਾਰ, ਮੁਹੰਮਦ ਹਾਰੀਸੀ ਅਨੁਸਾਰ 12 ਹਜ਼ਾਰ ਅਤੇ ਕਈ ਅਜੋਕੇ ਇਤਿਹਾਸਕਾਰਾਂ ਅਨੁਸਾਰ 60 ਕੁ ਹਜ਼ਾਰ ਦੇ ਕਰੀਬ ਸੀ। ਬਹੁਤ ਗਹਿ ਗੱਚ ਲੜਾਈ ਹੋਈ ਤੇ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਈ।

ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਦੇ ਨੇੜੇ ਮੁਖਲਸਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂਅ ਲੋਹਗੜ੍ਹ ਰੱਖਿਆ। ਫਿਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਉਸ ਸਮੇਂ ਦੇ ਰਿਵਾਜ ਅਨੁਸਾਰ ਖਾਲਸਾ ਰਾਜ ਦੀ ਵੱਖਰੀ ਹੋਂਦ ਦਰਸਾਉਣ ਲਈ ਇਕ ਸਿੱਕਾ ਜਾਰੀ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਹਾਸਲ ਕਰਨ ਵਾਲੇ ਦਿਨ ਤੋਂ ਆਪਣਾ ਵੱਖਰਾ ਪ੍ਰਸ਼ਾਸਨੀ ਸਾਲ ਸ਼ੁਰੂ ਕੀਤਾ। ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਦਿੱਤੀ। 

PunjabKesari

7 ਦਸੰਬਰ 1715 ਈਸਵੀ ਨੂੰ ਅਬਦੁਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਦ ਦੀ ਇਕ ਗੜ੍ਹੀ ਵਿਚ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਈ ਰਵਾਨਾ ਕੀਤਾ ਗਿਆ। 5 ਮਾਰਚ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜੇ ਗਏ ਸਿੰਘਾਂ ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਇਕ ਕਿਸਮ ਦਾ ਹੱਤਿਆਕਾਂਡ ਸੀ। ਇਸ ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜੇ ਵੱਲ ਦੇ ਥਾਣੇ ਦੇ ਸਾਹਮਣੇ ਥਾਣੇਦਾਰ ਸਰਬਰਾਹ ਖ਼ਾਨ ਦੀ ਦੇਖਰੇਖ ਹੇਠ ਸ਼ੁਰੂ ਕੀਤਾ ਗਿਆ। ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਬਾਦਸ਼ਾਹ ਦੇ ਹੁਕਮ ’ਤੇ ਬਾਬਾ ਜੀ ਦੇ ਬੇਟੇ ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ ਦਿੱਤਾ। ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿਚ ਖੰਜਰ ਫੜਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ। 

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬਾਬਾ ਜੀ ਦੀ ਗੋਦ ਵਿਚ ਬੈਠੇ ਉਨ੍ਹਾਂ ਦੇ ਸਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜੱਲਾਦ ਨੇ ਬੱਚੇ ਦੇ ਛੋਟੇ ਛੋਟੇ ਟੁਕੜੇ ਕਰਕੇ ਤੜਫ ਰਹੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਜੀ ਨੂੰ ਵੀ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਭ ਤੋਂ ਪਹਿਲਾਂ ਜੱਲਾਦ ਨੇ ਛੁਰੇ ਨਾਲ ਬਾ ਬੰਦਾ ਜੀ ਦੀ ਸੱਜੀ ਅੱਖ ਕੱਢ ਦਿੱਤੀ। ਫੇਰ ਖੱਬੀ ਅੱਖ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਇਕ ਇਕ ਕਰਕੇ ਦੋਵੇਂ ਹੱਥ ਗੰਡਾਸੇ ਨਾਲ ਕੱਟ ਦਿੱਤੇ ਗਏ। ਫਿਰ ਉਨ੍ਹਾਂ ਦੀਆਂ ਲੱਤਾਂ ਨੂੰ ਲੱਕੜ ’ਤੇ ਰੱਖ ਕੇ ਪੈਰ ਵੀ ਕੱਟ ਦਿੱਤੇ ਗਏ। ਫੇਰ ਲੋਹੇ ਦੇ ਜੰਬੂਰਾਂ ਨੂੰ ਅੱਗ ਨਾਲ ਲਾਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਮਾਸ ਨੋਚਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸਾਰੇ ਸਰੀਰ ਦੇ ਬੰਦ ਬੰਦ ਕੱਟਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਇਨਕਲਾਬ ਲਿਆ ਦਿੱਤਾ, ਜੋ ਕਿ ਬਾਅਦ ਵਿਚ ਭਾਂਬੜ ਬਣ ਕੇ ਮਚਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਬਹੁਤ ਵਧਿਆ ਫੁੱਲਿਆ।
 

  • Baba Banda Singh Bahadur
  • Shaheedi Diwas
  • Martyrdom
  • Sikh
  • ਸ਼ਹੀਦੀ ਦਿਹਾੜਾ
  • ਬਾਬਾ ਬੰਦਾ ਸਿੰਘ ਬਹਾਦਰ
  • ਸ਼ਹਾਦਤ

ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ ਦੇਸ਼ ਦੇ ਰਾਖੇ

NEXT STORY

Stories You May Like

    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    • voting for jalandhar gymkhana club elections underway
      ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ
    • monsoon will be active again in punjab
      ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ,...
    • husband kills wife in jalandhar
      ਪੰਜਾਬ: ਸਹੁਰਿਆਂ ਤੋਂ ਵਾਪਸ ਜਾ ਰਹੇ ਪਤੀ ਨੇ ਰਸਤੇ 'ਚ ਹੀ ਕਤਲ ਕੀਤੀ ਪਤਨੀ! ਫਿਰ...
    • dead body found in vacant plot in jalandhar
      ਜਲੰਧਰ 'ਚ ਖਾਲੀ ਪਲਾਟ 'ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਮਚਿਆ ਹੜਕੰਪ! ਕਤਲ ਦਾ...
    • jalandhar rural police in action mode  anti sabotage team
      ਜਲੰਧਰ ਦਿਹਾਤੀ ਪੁਲਸ ਐਕਸ਼ਨ ਮੋਡ 'ਚ, ਸੰਵੇਦਨਸ਼ੀਲ ਥਾਵਾਂ ’ਤੇ ਐਂਟੀ-ਸਾਬੋਟਾਜ ਟੀਮ...
    • industrialist cheated of rs 16 crore by posing as director of agi infra
      AGI ਇਨਫਰਾ ਦਾ ਡਾਇਰੈਕਟਰ ਦੱਸ ਕੇ ਵੱਡੀ ਵਾਰਦਾਤ: ਉਦਯੋਗਪਤੀ ਨਾਲ 16 ਕਰੋੜ ਦੀ...
    • akali bjp alliance assembly elections
      ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ...
    Trending
    Ek Nazar
    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    ankit baliyan case

    '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

    accused arrested in delhi

    ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

    famous director arrested

    ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

    russia ukraine conflict

    ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਨਜ਼ਰੀਆ ਦੀਆਂ ਖਬਰਾਂ
      • australia gives pr to indian cab driver
        ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
      • dubai invite scheme
        'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
      • plane debris found
        74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
      • sylvia yasmine pakistan
        'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
      • company ai and employees
        ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
      • india and european summer
        50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
      • venezuela mother son
        18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
      • village with no crime in 100 years
        100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
      • punjab floods in syllabus
        ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
      • fake books in market
        ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +