ਦੁੱਖਾਂ ਦੇ ਮੁਹੱਲੇ ਵਿੱਚ ਰਹਿ ਕੇ ਗਮ ਵੀ ਬਥੇਰੇ ਆਉਣਗੇ
ਖੁਸ਼ੀਆਂ ਦੇ ਸ਼ਹਿਰ ਜਾਂਦਿਆਂ ਨੂੰ ਲੋਕੀ ਰਾਹਾ ਵਿੱਚ ਕੰਡੇ ਵੀ ਵਿਛਾਉਣਗੇ।
ਦਿਲ ਵਿੱਚ ਹੌਂਸਲਾ ਤੇ ਰੱਬ ਉੱਤੇ ਪੂਰੀ ਆਸ ਰੱਖੀ
ਆਪਣੀਆਂ ਕੀਤੀਆਂ ਮਿਹਨਤਾਂ ਤੇ ਤੂੰ ਵਿਸ਼ਵਾਸ ਰੱਖੀ।
ਕੰਮ ਕੋਈ ਵੀ ਨਾ ਚੰਗਾ ਛੱਡਣਾ ਅਧੂਰਾ ਏ
ਧੀਏ ਮਾਪਿਆਂ ਦਾ ਸੁਪਨਾ ਕਰਨਾ ਤੂੰ ਪੂਰਾ ਏ।
ਲੈ ਰੱਬ ਦਾ ਓਟ ਆਸਰਾ ਤੂੰ ਮੰਜਿਲਾਂ ਨੂੰ ਸਰ ਕਰੀ
ਪਰ ਇੱਕ ਗੱਲ ਯਾਦ ਰੱਖੀ ਕਦੇ ਭੁੱਲ ਕੇ ਵੀ ਨਾ ਚਿੱਕੜ 'ਚ ਪੈਰ ਧਰੀ।
ਮਾਪਿਆਂ ਨੂੰ ਔਲਾਦ ਤੋਂ ਬਲਤੇਜ ਸੰਧੂ ਬੜੀ ਆਸ ਹੁੰਦੀ ਆ
ਏਸੇ ਲਈ ਬੱਚਿਆਂ ਦੀ ਖੁਸ਼ੀ ਮਾਂ-ਬਾਪ ਲਈ ਖਾਸ ਹੁੰਦੀ ਆ।
ਹੋਣ ਚੱਟਾਨ ਜਿਹੇ ਹੌਸਲੇ ਜਿਨ੍ਹਾਂ ਦੇ ਨਾ ਉਹ ਮਨ ਨੂੰ ਡੁਲਾਉਂਦੇ ਨੇ
ਮਿਹਨਤੀ ਜੋ ਹੋਣ ਉਹੀ ਲੋਕ ਹਨ੍ਹੇਰੇ 'ਚ ਜੁਗਨੂੰ ਵਾਂਗ ਜਗਮਗਾਉਂਦੇ ਨੇ।
ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9592708633
ਸਾਥੀ ਲੁਧਿਆਣਵੀ ਦੇ ਨਾਂ-ਡਾ ਅਮਰਜੀਤ ਟਾਂਡਾ
NEXT STORY