ਦੇਸ਼ ਮੇਰੇ ਦਾ ਉੱਲਝਿਆ ਤਾਣਾ, ਇਸ ਦੇ ਤਾਈਂ ਬਚਾਈਏ
ਪੁਸਤਕਾਂ ਵਿਚੋਂ ਚਾਨਣ ਲੈ ਕੇ, ਦਿਲ ਦਾ ਹਨੇਰ ਮਿਟਾਈਏ
ਬੰਦਾ ਵੀ ਨਾ ਬੰਦਾ ਬਣਿਆ, ਕੇਵਲ ਉੱਲਟਾ ਧੰਦਾ ਬਣਿਆ
ਹੱਦੋਂ ਵਧ ਸ਼ੈਤਾਨੀ ਕਰਦਾ, ਸ਼ੁੱਧ ਨਹੀਂ ਇਹ ਗੰਦਾ ਬਣਿਆ
ਮਾਨਵਤਾ ਦੀ ਡੁੱਬਦੀ ਬੇੜੀ, ਰਲ-ਮਿਲ ਪਾਰ ਲੰਘਾਈਏ
ਪੁਸਤਕਾਂ ਵਿਚੋਂ ਚਾਨਣ ਲੈ ਕੇ, ਦਿਲ ਦਾ ਹਨੇਰ ਮਿਟਾਈਏ
ਆਪਣੇ ਆਪ ਨੂੰ ਕਹਿਣ ਸਿਆਣੇ, ਅਸਲੋਂ ਹੁੰਦੇ ਅਕਲੋਂ ਕਾਣੇ
ਸ਼ੈਤਾਨੀ ਦਾ ਬੀਅ ਜੋ ਬੀਜਦੇ, ਲੋਕ ਕਹਿਣ ਇਹ ਬੀਬੇ ਰਾਣੇ
ਕਾਲਾ ਅੱਖਰ ਹੁੰਦੈ ਭੈਂਸ ਬਰਾਬਰ, ਇਹ ਸਭ ਨੂੰ ਸਮਝਾਈਏ
ਪੁਸਤਕਾਂ ਵਿਚੋਂ ਚਾਨਣ ਲੈ ਕੇ, ਦਿਲ ਦਾ ਹਨੇਰ ਮਿਟਾਈਏ
ਗਿਆਨ ਦਾ ਅੱਖਰ ਬੜਾ ਜ਼ਰੂਰੀ, ਇਸਤੋਂ ਨਾ ਕੋਈ ਰੱਖੇ ਦੂਰੀ
ਬੇ-ਅਦਬੀ ਸਿੱਖਿਆ ਦੀ ਕਰਦੇ, ਦੱਸੋ ਤੁਹਾਡੀ ਕੀ ਮਜ਼ਬੂਰੀ
ਪੜੋ, ਜੁੜੋ, ਸੰਘਰਸ਼ ਕਰੋ 'ਤੇ, ਰਲ-ਮਿਲ ਪਹਿਰਾ ਲਾਈਏ
ਪੁਸਤਕਾਂ ਵਿਚੋਂ ਚਾਨਣ ਲੈ ਕੇ, ਦਿਲ ਦਾ ਹਨੇਰ ਮਿਟਾਈਏ
ਜੀਵਨ ਵਿਚ ਵਿਕਾਸ ਹੋਏਗਾ, ਬੰਦਾ, ਬੰਦੇ ਦੇ ਪਾਸ ਹੋਏਗਾ
ਆਵੇਗੀ ਜੱਗ ਵਿਚ ਖੁਸ਼ਹਾਲੀ, ਕੋਈ ਵੀ ਨੀਂ ਨਿਰਾਸ਼ ਹੋਏਗਾ
ਪਰਸ਼ੋਤਮ ਆਖੇ ਜੀਣਾ ਸਿੱਖੀਏ, ਭੇਦ ਜੀਣ ਦਾ ਪਾਈਏ
ਪੁਸਤਕਾਂ ਵਿਚੋਂ ਚਾਨਣ ਲੈ ਕੇ, ਦਿਲ ਦਾ ਹਨੇਰ ਮਿਟਾਈਏ
ਸੱਤਿਆਨਾਸ਼ ਅੱਜ ਹੋਈ ਜਾਂਦਾ, ਕਿਰਤੀ ਭੁੱਬੀਂ ਰੋਈ ਜਾਂਦਾ
ਛਲ-ਕਪਟੀ ਏਥੇ ਨਾਲ ਕਪਟ ਦੇ, ਮਾਲਕ ਬਣ ਖਲੋਈ ਜਾਂਦਾ
ਸਰੋਏ ਪੈਂਦੇ ਇਸ ਮਾਲਕ-ਨੌਕਰ ਦੇ, ਝਗੜੇ ਤਾਈਂ ਮਿਟਾਈਏ
ਪੁਸਤਕਾਂ ਵਿਚੋਂ ਚਾਨਣ ਲੈ ਕੇ, ਦਿਲ ਦਾ ਹਨੇਰ ਮਿਟਾਈਏ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348
ਹੱਸਦਿਆਂ ਦੇ ਘਰ ਵੱਸਦੇ
NEXT STORY