ਮੈਂ ਧੀ ਹਾਂ ਵੱਡੇ ਸਰਦਾਰਾਂ ਦੀ
ਮੇਰੀ ਭਾਬੀ ਦੇ ਗੁਨਾਹਗਾਰਾਂ ਦੀ
ਮੇਰੇ ਵੀਰ ਅਣਖੀ ਬਹਾਦਰ ਨੇ
ਸਭ ਕਰਦੇ ਉਹਨਾਂ ਦਾ ਆਦਰ ਨੇ
ਦਿਨ ਰਾਤ ਮੇਰੀ ਭਾਬੀ ਨੂੰ ਮਾਰਦੇ ਨੇ
ਕਿਸ ਅਣਖ ਦਾ ਮੁੱਲ ਤਾਰਦੇ ਨੇ
ਬਾਪੂ ਵੀ ਸਰਦਾਰ ਕਹਾਉਂਦੇ ਨੇ
ਉਹ ਵੀ ਨੂੰਹ ਨੂੰ ਖੂਬ ਸਤਾਉਂਦੇ ਨੇ
ਮੇਰੇ ਵੱਲ ਕੋਈ ਅੱਖ ਚੱਕੇ
ਤਾਂ ਮੇਰੇ ਵੀਰ ਸੰਘੀ ਨੱਪਦੇ ਨੇ
ਭਾਬੀ ਲਈ ਵਾਂਗ ਜ਼ਹਿਰੀ ਸੱਪਦੇ ਨੇ
ਉਸ ਨੂੰ ਨਿੱਤ ਹੀ ਤੰਗ ਕਰਦੇ ਨੇ
ਮੇਰੇ ਲਈ ਇਕ ਬੋਲ ਨਾ ਜਰਦੇ ਨੇ
ਕੈਸੀ ਏ ਦੁਨੀਆਦਾਰੀ ਨੇ
ਕੈਸੀ ਬਾਬਲ ਦੀ ਸਰਦਾਰੀ ਏ
ਜੋ ਅਬਲਾ ਤੇ ਜ਼ੁਲਮ ਕਮਾਂਉਂਦੇ ਨੇ
ਨਿੱਤ ਨੂੰਹਾਂ ਨੂੰ ਬਲੀ ਚੜਾਉਂਦੇ ਨੇ
ਕਾਸ਼! ਮੇਰੇ ਵੀਰ ਤੇ ਬਾਬਲ ਦੇ ਮੁਹਰੇ
ਮੈਨੂੰ ਵੀ ਬਲੀ ਕੋਈ ਚਾੜ ਦੇਵੇ
ਬਾਪੂ ਦੇ ਸਾਹਮਣੇ ਮੈਨੂੰ ਸਾੜ ਦੇਵੇ
ਸਾਇਦ ਉਹਨਾਂ ਨੂੰ ਅਹਿਸਾਸ ਹੋਵੇ
ਦੋਗਲਾਪਨ ਇਹਨਾਂ ਦਾ ਧੋਵੇ
ਨੂੰਹ ਵੀ ਕਿਸੇ ਦੀ ਹੁੰਦੀ ਏ ਧੀ
ਨੂੰਹ ਧੀ ਵਿਚ ਫਰਕ ਕਰਨਾ ਕੀ
ਸੁਖਦੀਪ
ਫੁੱਲਾਂ ਦੀ ਪਟਾਰੀ
NEXT STORY