Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 27, 2026

    11:16:22 AM

  • hoshiarpur dc  s big statement amidst war like situation

    ਜੰਗ ਵਰਗੇ ਹਾਲਾਤ ਵਿਚਾਲੇ ਹੁਸ਼ਿਆਰਪੁਰ ਦੀ DC ਦਾ...

  • reduces excise duty on petrol diesel will oil become cheaper

    ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼...

  • lockdown  hardeep singh puri  government  iran israel  social media

    ਲੌਕਡਾਊਨ ਦੀਆਂ ਖ਼ਬਰਾਂ ਵਿਚਾਲੇ ਸਰਕਾਰ ਦਾ ਵੱਡਾ...

  • transfers in punjab  transfers of officers

    ਪੰਜਾਬ 'ਚ ਵੱਡੇ ਪੱਧਰ "ਤੇ ਤਬਾਦਲੇ, ਕਈ ਅਧਿਕਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਦੂਰਦਰਸ਼ਨ ਪੰਜਾਬੀ ਦੇ ਵਾਪਿਸ ਪੰਜਾਬੀ ਮਾਂ ਬੋਲੀ ਵੱਲ ਵਧਦੇ ਕਦਮ

MERI AWAZ SUNO News Punjabi(ਨਜ਼ਰੀਆ)

ਦੂਰਦਰਸ਼ਨ ਪੰਜਾਬੀ ਦੇ ਵਾਪਿਸ ਪੰਜਾਬੀ ਮਾਂ ਬੋਲੀ ਵੱਲ ਵਧਦੇ ਕਦਮ

  • Edited By Rajwinder Kaur,
  • Updated: 24 Jul, 2020 05:03 PM
Jalandhar
doordarshan punjabi mother tongue
  • Share
    • Facebook
    • Tumblr
    • Linkedin
    • Twitter
  • Comment

ਦੂਰਦਰਸ਼ਨ ਪੰਜਾਬੀ ਦੀ ਕਮਾਂਡ ਜਦੋਂ ਤੋਂ ਮਾਣਯੋਗ ਸ੍ਰੀ ਪੁਨੀਤ ਸਹਿਗਲ ਜੀ ਨੇ ਸੰਭਾਲੀ ਹੈ, ਕੇਂਦਰ ਜਿਹੜਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਕੋਹਾਂ ਦੂਰ ਜਾ ਚੁੱਕਿਆ ਸੀ, ਉਸ ਨੇ ਵਾਪਸ ਕੋਰੋਨਾ ਮਹਾਮਾਰੀ ਦਾ ਟਾਕਰਾ ਕਰਦੇ ਹੋਏ ਪ੍ਰਸਾਰ ਭਾਰਤੀ ਵੱਲੋਂ ਕੁੱਝ ਵਿਸ਼ੇਸ਼ ਰੋਕਾਂ ਕਾਰਨ ਹੌਲੀ-ਹੌਲੀ ਸਾਡੀ ਮਾਂ ਬੋਲੀ ਪੰਜਾਬੀ ਵੱਲ ਸਾਰਥਿਕ ਕਦਮ ਰੱਖਣੇ ਸ਼ੁਰੂ ਕਰ ਦਿੱਤੇ। ਸਵੇਰ ਵੇਲੇ ਸਾਢੇ ਸੱਤ ਵਜੇ ਆਪਣੇ ਸਰੋਤਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਦੇ ਹੋਏ ਪ੍ਰੋਗਰਾਮ ਸਿਹਤ ਜ਼ਰੂਰੀ ਹੈ, ਨੂੰ ਸੁਨਹਿਰੀ ਰੰਗਤ ਦਿੱਤੀ ਹੈ।

ਜਿਸ ਲਈ ਯੋਗ ਗੁਰੂ ਤੇ ਆਯਰੂਵੈਦਿਕ ਡਾਕਟਰ ਖ਼ਾਸ ਬੀਮਾਰੀਆਂ ਲਈ ਯੋਗ-ਆਸਣ ਆਪਣੀ ਟੀਮ ਤੋਂ ਕਰਵਾ ਕੇ ਸਰੋਤਿਆਂ ਨੂੰ ਜਾਗਰੂਕ ਕਰ ਰਹੇ ਹਨ। ਅਜਿਹੀਆਂ ਗੰਭੀਰ ਬੀਮਾਰੀਆਂ, ਜਿਨ੍ਹਾਂ ਦਾ ਕਿਸੇ ਪੈਥੀ ਵਿੱਚ ਪੱਕਾ ਇਲਾਜ ਨਹੀਂ, ਪਰ ਯੋਗ-ਆਸਣ ਨਾਲ ਆਸਾਨੀ ਨਾਲ ਉਨ੍ਹਾਂ ਨੂੰ ਦੂਰ ਭਜਾਇਆ ਜਾ ਸਕਦਾ ਹੈ। ਇਸ ਤੋਂ ਸਰੋਤੇ ਭਰਪੂਰ ਫਾਇਦਾ ਉਠਾ ਰਹੇ ਹਨ। ਖਬਰਾਂ ਸੁਣਾਉਣ ਵੇਲੇ ਥੱਲੇ ਖਾਸ ਖਬਰਾਂ ਦੀ ਇੱਕ ਪੱਟੀ ਚੱਲ ਰਹੀ ਹੁੰਦੀ ਹੈ, ਜਿਸ ਵਿੱਚ ਲੰਮੇ ਸਮੇਂ ਤੋਂ ਸ਼ਬਦ ਜੋੜਾਂ ਦੀਆਂ ਗਲਤੀਆਂ ਹੁੰਦੀਆਂ ਸਨ। ਉਸ ਵਿੱਚ ਪੂਰਾ ਸੁਧਾਰ ਕਰ ਦਿੱਤਾ ਗਿਆ ਹੈ। ਪ੍ਰਸਾਰ ਭਾਰਤੀ ਵੱਲੋਂ ਐਂਕਰ ਭਰਤੀ ਕਰਨ ਵੇਲੇ ਇੱਕ ਖਾਸ ਕਾਨੂੰਨ ਹੁੰਦਾ ਹੈ।

ਮਿਲਾਵਟਖੋਰੀ ਨੇ ਸ਼ਹਿਦ ਦੀ ਮਿਠਾਸ 'ਚ ਭਰੀ ਕੁੜੱਤਣ

ਜਿਸ ਤਹਿਤ ਉਹ ਐਂਕਰ ਰੱਖਣੇ ਹਨ, ਜੋ ਜਲੰਧਰ ਕਾਰਪੋਰੇਸ਼ਨ ਇਲਾਕੇ ਦੇ ਅੰਦਰ ਪੱਕੀ ਰਿਹਾਇਸ਼ ਕਰਦੇ ਹੋਣ, ਕੋਰੋਨਾ ਕਰਕੇ ਤਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਤੋਂ ਬਾਹਰ ਜਾਣ ਉੱਤੇ ਖਾਸ ਰੋਕਾਂ ਹਨ ਤੇ ਪ੍ਰਸਾਰ ਭਾਰਤੀ ਵੱਲੋਂ ਪੂਰਨ ਪਾਬੰਦੀ ਹੈ। ਪਰ ਸਮਾਚਾਰ ਵਿਭਾਗ ਇਸ ਕਾਨੂੰਨ ਦੀ ਉਲੰਘਣਾ ਕਰਦਾ ਨਜ਼ਰ ਆ ਰਿਹਾ ਹੈ ਜਦੋਂ ਕਿ ਇਨ੍ਹਾਂ ਦੇ ਜ਼ਰੂਰਤ ਜਿੰਨੇ ਐਂਕਰ ਖ਼ਬਰਾਂ ਪੜ੍ਹਨ ਵਾਲੇ ਸਬੰਧਤ ਇਲਾਕੇ ਦੇ ਅੰਦਰ ਮੌਜੂਦ ਹਨ। ਸਮਾਚਾਰ ਵਿਭਾਗ ਦੇ ਅਧਿਕਾਰੀ ਪਰਦੇ ਦੇ ਪਿੱਛੇ ਕਾਨੂੰਨ ਦੀ ਉਲੰਘਣਾ ਤਾਂ ਕਰਦੇ ਹੀ ਹਨ, ਦੋਸਤੀ ਦਾ ਹੱਕ ਪੂਰਨ ਲਈ ਬਾਹਰਲੇ ਜ਼ਿਲ੍ਹਿਆਂ ਤੋਂ ਖ਼ਬਰਾਂ ਪੜ੍ਹਨ ਲਈ ਐਂਕਰ ਬੁਲਾ ਰਹੇ ਹਨ, ਪ੍ਰਸਾਰ ਭਾਰਤੀ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਬਣਦਾ ਹੈ।

ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਦੋ ਕੁ ਮਹੀਨਿਆਂ ਤੋਂ ਆਏ ਦਿਨ ਬਹੁਤ ਚਮਕਦਾ ਜਾ ਰਿਹਾ ਹੈ। ਪਿਛਲੇ ਬਹੁਤ ਸਾਲਾਂ ਤੋਂ ਖ਼ਬਰਾਂ ਦੀ ਸਮੀਖਿਆ ਕਰਨ ਲਈ ਰੱਖੇ ਐਂਕਰ ਕੰਮ ਚਲਾਊ ਹੀ ਸਨ। ਖ਼ਾਸ ਖ਼ਬਰ ਇਕ ਨਜ਼ਰ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਹੈ, ਪ੍ਰਸ਼ਨ ਛਾਂਟੀ ਕਰਨ ਲਈ ਤੇ ਪੁੱਛਣ ਲਈ ਮੀਡੀਆ ਪ੍ਰਿੰਟ ਮੀਡੀਆ ’ਤੇ ਸੋਸ਼ਲ ਮੀਡੀਆ ਸਬੰਧੀ ਜਾਣਕਾਰੀ ਭਰਪੂਰ ਹੋਵੇ। ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੇ ਬਹੁਤ ਅਗਾਂਹ ਵਧੂ ਕਦਮ ਚੁੱਕਿਆ ਹੈ ਤਿੰਨ ਬੀਬੀਆਂ ਵੰਦਨਾ ਖੰਨਾ ਨਵਜੋਤ ਕੌਰ ਤੇ ਮਨਪ੍ਰੀਤ ਕੌਰ ਮੀਡੀਆ ਨਾਲ ਸਬੰਧਤ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਹਨ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਜਿਸ ਦਾ ਪਤਾ ਪ੍ਰੋਗਰਾਮ ਪੇਸ਼ ਕਰਨ ਸਮੇਂ ਹੱਥ ਕੰਗਣ ਨੂੰ ਆਰਸੀ ਕੀ ਸਾਹਮਣੇ ਨਜ਼ਰ ਆਉਂਦਾ ਹੈ, ਤਿੰਨੋਂ ਬੀਬੀਆਂ ਨੇ ਖਾਸ ਖ਼ਬਰ ਇੱਕ ਨਜ਼ਰ, ਜੋ ਮੂਧੇ ਮੂੰਹ ਗਿਰ ਗਿਆ ਸੀ, ਨੂੰ ਪੱਕੇ ਪੈਰੀਂ ਖੜ੍ਹਾ ਕਰਕੇ ਆਧਾਰ ਬੇਹੱਦ ਮਜ਼ਬੂਤ ਕਰ ਦਿੱਤਾ ਹੈ। ਬਾਕੀ ਦੋ ਬੀਬੀਆਂ ਰੀਮਾ ਤੇ ਸਾਨੀਆ ਜੋ ਕਿਸੇ ਸਮੇਂ ਕੁਝ ਪ੍ਰੋਗਰਾਮਾਂ ਵਿੱਚ ਕੰਮ ਚਲਾਊ ਐਂਕਰਿੰਗ ਕਰਿਆ ਕਰਦੀਆਂ ਸਨ। ਇੱਕ ਆਮ ਐਂਕਰ ਅਤੇ ਪੱਤਰਕਾਰੀ ਪ੍ਰੋਗਰਾਮ ਵਿੱਚ ਐਂਕਰ ਜ਼ਮੀਨ ਅਸਮਾਨ ਦਾ ਫ਼ਰਕ ਹੈ।ਪਤਾ ਨਹੀਂ ਵਧੀਆ ਚੱਲਦੇ ਪ੍ਰੋਗਰਾਮ ਵਿੱਚ ਰੰਗ ਵਿੱਚ ਭੰਗ ਕਿਤੇ ਦੂਰਦਰਸ਼ਨ ਅਦਾਰੇ ਵੱਲੋਂ ਪ੍ਰੋਗਰਾਮ ਨੂੰ ਨਜ਼ਰ ਨਾ ਲੱਗ ਜਾਵੇ ਨਜ਼ਰਵੱਟੂ ਦਾ ਉਪਰਾਲਾ ਕੀਤਾ ਲੱਗਦਾ ਹੈ। ਇਸ ਪਾਸੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਦੂਰਦਰਸ਼ਨ ਪੰਜਾਬੀ ਲੋਕ ਪ੍ਰਸਾਰਨ ਸੇਵਾ ਹੈ। ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਖ਼ਾਸ ਖ਼ਬਰ ’ਤੇ ਚਰਚਾ ਕਰਨ ਲਈ ਨੇਤਾਗਿਰੀ ਤੇ ਰਾਜਨੀਤੀ ਤੋਂ ਨਿਰਲੇਪ ਪੱਤਰਕਾਰ ਜਾਂ ਬੁੱਧੀਜੀਵੀ ਹੋਣਾ ਚਾਹੀਦਾ ਹੈ।

ਅੱਜ ਕੱਲ੍ਹ ਆਪਾਂ ਫ਼ਿਲਮਾਂ ਵਿੱਚ ਆਮ ਵੇਖਦੇ ਹਾਂ ਫ਼ਿਲਮਾਂ ਵਿੱਚ ਹੀਰੋਇਨਾਂ ਇੱਕ ਇੱਕ ਸੰਵਾਦ ਬੋਲਣ ਲਈ ਆਪਣੇ ਕੱਪੜੇ ਬਦਲੀ ਕਰਨ ਨੂੰ ਦੇਰੀ ਨਹੀਂ ਲਾਉਂਦੀਆਂ ਕਾਰਨ ਉਸ ਨੇ ਫਿਲਮ ਦੀ ਕਹਾਣੀ ਨੂੰ ਕੋਈ ਅਹਿਮੀਅਤ ਨਹੀਂ ਦੇਣੀ ਉਸਨੇ ਵੇਖਣ ਵਾਲੇ ਲੋਕਾਂ ਨੂੰ ਖੁਸ਼ ਕਰਨਾ ਹੈ। ਇਸੇ ਕਾਰਨ ਸਾਰਥਿਕ ਕੰਮ ਕਰਨ ਵਾਲੀਆਂ ਹੀਰੋਇਨਾਂ ਫੇਲ ਹੋ ਜਾਂਦੀਆਂ ਹਨ ਤੇ ਵਿਖਾਵਾ ਰੂਪੀ ਆਪਣੇ ਝੰਡੇ ਬੁਲੰਦ ਰੱਖਦੀਆਂ ਹਨ। ਇਹ ਕੁਝ ਖਾਸ ਖ਼ਬਰ ਇੱਕ ਨਜ਼ਰ ਵਿੱਚ ਬੁੱਧੀਜੀਵੀ ਸੰਪਾਦਕ ਤੇ ਪੱਤਰਕਾਰਾਂ ਦੀ ਚੋਣ ਵੇਲੇ ਹੋ ਰਿਹਾ ਹੈ। ਕੁਝ ਕੁ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਧੰਦਾ ਬਣਾ ਰੱਖਿਆ ਹੈ।

ਕੋਰਨਾ ਆਫ਼ਤ: ਪੰਜਾਬ ਸਰਕਾਰ ਵਲੋਂ ਚੋਣਾਂ ਵੇਲ਼ੇ ਕੀਤੇ ਵਾਅਦੇ ਪੂਰੇ ਕਰਨ ਦਾ ਹੈ ਵਧੀਆ ਮੌਕਾ

ਅਖ਼ਬਾਰ ਦੀ ਪੱਤਰਕਾਰੀ ਛੱਡ ਕੇ ਵਿਦੇਸ਼ੀ ਟੀ. ਵੀ. ਤੇ ਰੇਡੀਓ ਨੂੰ ਆਪਣੀ ਸਟੇਜ ਬਣਾ ਰੱਖਿਆ ਹੈ, ਕਿਉਂਕਿ ਇੱਕ ਡਾਲਰ ਦੀ ਕੀਮਤ ਸੌ ਰੁਪਏ ਦੇ ਨੇੜੇ ਤੇੜੇ ਹੁੰਦੀ ਹੈ। ਵਿਦੇਸ਼ੀ ਟੀ. ਵੀ. ਤੇ ਰੇਡੀਓ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਧਰਮਾਂ ਨਾਲ ਸਬੰਧਤ ਹਨ। ਪੱਤਰਕਾਰੀ ਨੂੰ ਕੋਠੇ ਵਾਲੀਆਂ ਵਾਂਗ ਗਿਰਗਟ ਵਾਂਗ ਆਪਣਾ ਰੰਗ ਬਦਲ ਲੈਂਦੇ ਹਨ। ਪਤਲੀ ਗਲੀ ਰਾਹੀਂ ਕੁਝ ਅਜਿਹੇ ਪੱਤਰਕਾਰ ਦੂਰਦਰਸ਼ਨ ਪੰਜਾਬੀ ਵਿੱਚ ਆਪਣੇ ਝੰਡੇ ਗੱਡੀ ਖੜ੍ਹੇ ਹਨ। ਅਜਿਹੇ ਕੁਝ ਪੱਤਰਕਾਰਾਂ ਲਈ ਸਾਡੇ ਸੰਗਠਨ ਨੂੰ ਪ੍ਰਸਾਰ ਭਾਰਤੀ ਤੋਂ ਕਾਰਵਾਈ ਕਰਵਾਉਣੀ ਪਈ ਸੀ। ਹਾਲਾਂ ਵੀ ਦਾਲ ਵਿੱਚ ਕੁੱਝ ਕੋਕੜੂ ਹਨ। ਦੂਰਦਰਸ਼ਨ ਅਦਾਰੇ ਨੂੰ ਅਜਿਹੇ ਕੋਕੜੂ ਬਾਹਰ ਕੱਢ ਕੇ ਸੁੱਟ ਦੇਣੇ ਚਾਹੀਦੇ ਹਨ ਨਹੀਂ ਤਾਂ ਫੇਰ ਸਾਡੇ ਸੰਗਠਨ ਨੂੰ ਮਰਦੀ ਨੇ ਅੱਕ ਚੱਬਿਆ ਵਾਲੀ ਕਾਰਵਾਈ ਨਾ ਕਰਨੀ ਪਵੇ ਇੱਕ ਨਵਾਂ ਪ੍ਰੋਗਰਾਮ ਹਫ਼ਤਾਵਾਰੀ ਸਮੀਖਿਆ ਸ਼ੁਰੂ ਕੀਤਾ ਗਿਆ ਹੈ। ਅੱਜ ਦੇ ਮਸਲੇ ਤੋਂ ਕਈ ਗੁਣਾ ਚੰਗਾ ਪ੍ਰੋਗਰਾਮ ਹੈ ਅੱਜ ਦਾ ਮਸਲਾ ਸਿਰਫ਼ ਇੱਕ ਮਸਲੇ ਨੂੰ ਬਿਨਾਂ ਮਤਲਬ ਘੋਟਿਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਪੂਰੇ ਹਫਤੇ ਦੀ ਸਾਰਥਿਕ ਤਸਵੀਰ ਸਾਹਮਣੇ ਰੱਖ ਦਿੱਤੀ ਜਾਂਦੀ ਹੈ।

ਪਰ ਇਸ ਪ੍ਰੋਗਰਾਮ ਵਿੱਚ ਇੱਕ ਹੀ ਮਹਿਮਾਨ ਨੂੰ ਪੇਸ਼ ਕਰਨਾ, ਜੋ ਹਰ ਹਫ਼ਤੇ ਖਾਸ ਖ਼ਬਰ ਇੱਕ ਨਜ਼ਰ ਵਿੱਚ ਵੀ ਆਉਂਦਾ ਹੈ। ਅਜਿਹਾ ਕਿਹੜਾ ਸੋਲਾਂ ਕਲਾਂ ਸੰਪੂਰਨ ਹੈ, ਜਿਸ ਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ। ਇੱਕ ਜ਼ਮਾਨਾ ਸੀ, ਜਦੋਂ ਚੰਗੇ ਪੱਤਰਕਾਰ ਤੇ ਬੁੱਧੀਜੀਵੀ ਲੱਭਣ ਲਈ ਇੱਟ ਚੁੱਕਣੀ ਪੈਂਦੀ ਸੀ, ਹੁਣ ਤਾਂ ਉੱਚ ਕੋਟੀ ਦੇ ਪੱਤਰਕਾਰ ਇੱਟਾਂ ਦੇ ਉੱਪਰ ਹੀ ਬੈਠੇ ਹਨ। ਪ੍ਰੋਗਰਾਮ ਦਾ ਵਿਸ਼ਾ ਵਸਤੂ ਬਹੁਤ ਵਧੀਆ ਹੈ ਪਰ ਖਾਸ ਮਹਿਮਾਨਾਂ ਵਿੱਚ ਤਬਦੀਲੀ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਪ੍ਰੋਗਰਾਮ ਖੜ੍ਹਾ ਪਾਣੀ ਸਾਬਿਤ ਹੋ ਜਾਵੇਗਾ। ਹਫ਼ਤਾਵਾਰੀ ਸਮੀਖਿਆ ਵਿਚਾਰ ਚਰਚਾ ਕਰਨ ਲਈ ਮੇਰੇ ਜਿਹੇ ਕੰਮ ਚਲਾਊ ਐਂਕਰ ਨੂੰ ਹੀ ਬੁਲਾਇਆ ਜਾਂਦਾ ਹੈ।

SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’

ਜੋ ਪ੍ਰਸਾਰ ਭਾਰਤੀ ਵੱਲੋਂ ਗੰਭੀਰ ਗਲਤੀ ਕਰਨ ਕਾਰਨ ਦੂਰਦਰਸ਼ਨ ਵੱਲੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ, ਹੁਣ ਕਿਹੜੀ ਮਜਬੂਰੀ ਹੈ ਕਿ ਪ੍ਰਸਾਰ ਭਾਰਤੀ ਦੀ ਕਾਨੂੰਨਾਂ ਦੀ ਉਲੰਘਣਾ ਕਰਕੇ ਪ੍ਰੋਗਰਾਮ ਵਿੱਚ ਵਾਪਿਸ ਬੁਲਾਉਣਾ ਪੈ ਰਿਹਾ ਹੈ। ਸ਼ਾਇਦ ਉੱਚ ਅਧਿਕਾਰੀ ਉਸ ਕਾਰਵਾਈ ਤੋਂ ਅਣਜਾਣ ਹੋਣ ਆਪਣੀਆਂ ਫਾਈਲਾਂ ਉੱਤੇ ਥੋੜ੍ਹੀ ਡੂੰਘੀ ਨਿਗਾਹ ਮਾਰ ਲੈਣੀ ਚਾਹੀਦੀ ਹੈ, ਨਹੀਂ ਤਾਂ ਪ੍ਰਸਾਰ ਭਾਰਤੀ ਵਿਭਾਗ ਤੁਰੰਤ ਨਿਗ੍ਹਾ ਚੈੱਕ ਕਰਕੇ ਸੋਹਣੀ ਐਨਕ ਲਗਾ ਦਿੰਦਾ ਹੈ। ਮੇਰਾ ਪਿੰਡ ਮੇਰੇ ਖੇਤ ਵਿੱਚ ਉੱਚ ਕੋਟੀ ਦੇ ਐਂਕਰ ਮਾਣਯੋਗ ਰਾਜ ਕੁਮਾਰ ਤੁਲੀ ਜੀ ਮੁੱਢਲੀ ਸੇਵਾ ਨਾਲ ਪ੍ਰੋਗਰਾਮ ਵਿੱਚ ਨਵੀਂ ਹਰੀ ਕ੍ਰਾਂਤੀ ਦੇ ਦਰਸ਼ਨ ਕਰਾ ਰਹੇ ਹਨ। ਸ੍ਰੀਮਾਨ ਸੁਰਿੰਦਰ ਬਾਠ ਸਹਿਯੋਗੀ, ਜੋ ਉੱਚ ਕੋਟੀ ਦੇ ਫਿਲਮੀ ਕਲਾਕਾਰ ਤੇ ਨਾਟਕਕਾਰ ਹਨ ਖੇਤੀਬਾੜੀ ਨਾਲ ਪੂਰਨ ਰੂਪ ਵਿੱਚ ਜੁੜੇ ਹੋਏ ਹਨ। ਸ੍ਰੀ ਤੇਜਪਾਲ ਮਿਨਹਾਸ, ਜੋ ਆਕਾਸ਼ਵਾਣੀ ਜਲੰਧਰ ਵਿੱਚ ਖੇਤੀਬਾੜੀ ਪ੍ਰੋਗਰਾਮ ਵਿੱਚ ਝੰਡੇ ਗੱਡ ਰਹੇ ਹਨ।

ਦੋਨਾਂ ਦੇ ਸਹਿਯੋਗ ਨਾਲ ਰਾਜ ਕੁਮਾਰ ਤੁਲੀ ਜੀ ਦੇ ਛੋਟੇ ਜਿਹੇ ਪ੍ਰੋਗਰਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤਾ ਹੈ। ਯੋਗ ਡਾਕਟਰਾਂ ਨੂੰ ਵੱਖ-ਵੱਖ ਖੇਤੀ ਕੰਮਾਂ ਲਈ ਬੁਲਾਇਆ ਜਾਂਦਾ ਹੈ ਪਰ ਇਹ ਪ੍ਰੋਗਰਾਮ ਸਾਡੇ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਲਈ ਖਾਸ ਹੈ, ਜੋ ਖੁੱਲ੍ਹੀ ਖੁਰਾਕ ਨੂੰ ਪਹਿਲ ਦਿੰਦੇ ਹਨ। ਇਸੇ ਲਈ ਤਾਂ ਪੰਜਾਬ ਭਾਰਤ ਵਿੱਚ ਖੇਤੀਬਾੜੀ ਵਿੱਚ ਮੁੱਢਲਾ ਸੂਬਾ ਹੈ। ਉਨ੍ਹਾਂ ਲਈ ਪ੍ਰੋਗਰਾਮ ਨੂੰ ਥੋੜ੍ਹਾ ਟਾਈਮ ਦੇਣਾ ਇਸ ਤਰ੍ਹਾਂ ਲੱਗਦਾ ਹੈ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਤੇ ਮਜ਼ਦੂਰ ਚਾਹ ਦੀਆਂ ਬਾਟੀਆਂ ਛੰਨੇ ਤੇ ਸਟੀਲ ਦਾ ਗਲਾਸ ਭਰ ਕੇ ਪੀਂਦੇ ਹਨ। ਉਨ੍ਹਾਂ ਨੂੰ ਸ਼ਹਿਰੀ ਚਾਹ ਵਾਲਾ ਚੀਨੀ ਕੱਪ ਭਰ ਕੇ ਦੇ ਦਿੱਤਾ ਜਾਵੇ। ਉਨ੍ਹਾਂ ਨੂੰ ਜਾਗ ਲਾਉਣ ਦੇ ਬਰਾਬਰ ਹੁੰਦਾ ਹੈ ਮੇਰੇ ਇੱਕ ਪੁਰਾਣਾ ਚੁਟਕਲਾ ਯਾਦ ਆ ਗਿਆ। ਇੱਕ ਕਿਸਾਨ ਆੜ੍ਹਤੀਏ ਕੋਲ ਆਪਣਾ ਕੋਈ ਕੰਮ ਕਰਵਾਉਣ ਲਈ ਚਲਾ ਗਿਆ। ਉਸ ਲਈ ਚਾਹ ਮੰਗਵਾਈ ਗਈ। ਕਿਸਾਨ ਨੇ ਕੱਪ ਚੁੱਕਿਆ ਇੱਕ ਘੁੱਟ ਭਰ ਕੇ ਹੀ ਕੱਪ ਸਮੇਟ ਦਿੱਤਾ ਤੇ ਕਿਹਾ ਮਿੱਠਾ ਠੀਕ ਹੈ, ਚਾਹ ਹੋਰ ਮੰਗਵਾ ਲਓ। ਆੜ੍ਹਤੀਏ ਨੇ ਆਪਣੇ ਮੱਥੇ ’ਤੇ ਹੱਥ ਮਾਰਿਆ ਤੇ ਪਤਾ ਲੱਗਾ ਕਿ ਇਹ ਸਾਡਾ ਪੇਂਡੂ ਕਿਸਾਨ ਹੈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਦੂਰਦਰਸ਼ਨ ਪੰਜਾਬੀ ਦੇ ਮੁੱਖ ਅਧਿਕਾਰੀਆਂ ਨੂੰ ਵੀ ਆੜ੍ਹਤੀਏ ਵਾਂਗ ਆਪਣਾ ਤੀਜਾ ਨੇਤਰ ਖੋਲ੍ਹ ਲੈਣਾ ਚਾਹੀਦਾ ਹੈ। ਕਿਸਾਨ ਪੇਂਡੂ ਹਨ। ਇਸ ਪ੍ਰੋਗਰਾਮ ਨੂੰ ਖੁੱਲ੍ਹਾ ਸਮਾਂ ਦੇ ਕੇ ਖੇਤੀ ਦੇ ਨਾਲ ਮਨੋਰੰਜਨ ਭਰਪੂਰ ਵੀ ਕਰਨਾ ਚਾਹੀਦਾ ਹੈ। ਇਸ ਦਾ ਸਮਾਂ ਸਾਢੇ ਪੰਜ ਵਜੇ ਹੁੰਦਾ ਹੈ, ਜਦੋਂਕਿ ਕਿਸਾਨ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਏ ਹੁੰਦੇ ਹਨ। ਇਸ ਦਾ ਸਮਾਂ ਉਹ ਹੋਣਾ ਚਾਹੀਦਾ ਹੈ ਕਿ ਸਾਰੇ ਕਿਸਾਨ ਪ੍ਰੋਗਰਾਮ ਵੇਖ ਸਕਣ। ਜਦੋਂ ਤੋਂ ਮੇਰਾ ਪਿੰਡ ਮੇਰੇ ਖੇਤ ਨੂੰ ਰੰਗਤ ਚੜ੍ਹੀ ਹੈ, ਯੂ-ਟਿਊਬ ’ਤੇ ਪ੍ਰੋਗਰਾਮ ਕਦੇ ਵੀ ਵਿਖਾਈ ਤਾਂ ਦਿੰਦਾ ਹੈ। ਸੁਣਾਈ ਇਸ ਤਰ੍ਹਾਂ ਦਿੰਦਾ ਹੈ, ਜਿਸ ਤਰ੍ਹਾਂ ਰੇਡੀਓ ਸੀਲੋਨ ਤੋਂ ਬਿਨਾਕਾ ਗੀਤ ਮਾਲਾ ਪ੍ਰੋਗਰਾਮ ਚੱਲ ਰਿਹਾ ਹੋਵੇ।

ਬਹੁਤ ਵਾਰ ਦੂਰਦਰਸ਼ਨ ਵਿਭਾਗ ਨੂੰ ਸਬੂਤ ਦੇ ਤੌਰ ’ਤੇ ਇਹ ਪ੍ਰੋਗਰਾਮ ਦਾ ਲਿੰਕ ਭੇਜਿਆ ਜਾਂਦਾ ਹੈ ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ, ਉੱਥੇ ਦਾ ਉੱਥੇ ਦੂਰਦਰਸ਼ਨ ਪੰਜਾਬੀ ਦੇ ਇੰਜੀਨੀਅਰ ਵਿਭਾਗ ਉੱਤੇ ਕੋਰੋਨਾ ਮਹਾਮਾਰੀ ਦਾ ਛਾਇਆ ਆਇਆ ਲੱਗਦਾ ਹੈ। ਪਤਾ ਨਹੀਂ ਕੌਣ ਨਜ਼ਰ ਉਤਾਰੂ ਗਾ ਕੁਝ ਕੁ ਮਹੀਨੇ ਪਹਿਲਾਂ ਸਿੱਧੇ ਪ੍ਰਸਾਰਨ ਪ੍ਰੋਗਰਾਮ ਵਿੱਚ ਕੁਝ ਵਿਘਨ ਆ ਰਿਹਾ ਸੀ। ਮੈਂ ਮੁੱਖ ਇੰਜੀਨੀਅਰ ਸਾਹਿਬ ਨੂੰ ਫ਼ੋਨ ’ਤੇ ਜਾਣਕਾਰੀ ਦੇਣੀ ਚਾਹੀ। ਉਨ੍ਹਾਂ ਕਿਹਾ ਤੈਨੂੰ ਪ੍ਰੋਗਰਾਮ ਦੀ ਲੱਗੀ ਹੋਈ ਹੈ, ਪੰਜਾਬ ਨੂੰ ਕੋਰੋਨਾ ਨੇ ਘੇਰਿਆ ਹੋਇਆ ਹੈ। ਮੇਰਾ ਖਿਆਲ ਇੰਜੀਨੀਅਰ ਵਿਭਾਗ ਕੋਰੋਨਾ ਲਈ ਘੇਰਾਬੰਦੀ ਕਰ ਰਿਹਾ ਹੈ। ਕੌਣ ਕਹੇ ਰਾਣੀ ਅੱਗਾ ਢਕ ਐਤਵਾਰ ਸ਼ਾਮ ਨੂੰ ਛੇ ਵਜੇ ਨਵਾਂ ਪ੍ਰੋਗਰਾਮ ਆਪੋ ਆਪਣੀ ਗੱਲ ਸ਼ੁਰੂ ਕੀਤਾ ਗਿਆ ਹੈ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਜਿਸ ਵਿੱਚ ਖ਼ਾਸ ਵਿਸ਼ੇ ’ਤੇ ਐਂਕਰ ਬੀਬਾ ਟੀਨੂੰ ਸ਼ਰਮਾ ਸਰੋਤਿਆਂ ਨਾਲ ਫੋਨ ਰਾਹੀਂ ਗੱਲਬਾਤ ਕਰਦੀ ਹੈ। ਅੱਧਾ ਪੌਣਾ ਗੀਤ ਵੀ ਸੁਣਾਇਆ ਜਾਂਦਾ ਹੈ, ਜਿਸ ਦਿਨ ਪ੍ਰੋਗਰਾਮ ਸ਼ੁਰੂ ਹੋਇਆ ਲੱਗਦਾ ਪ੍ਰੋਗਰਾਮ ਨਿਰਮਾਤਾ ਇਹ ਭੁੱਲ ਗਏ ਕੇ ਦੂਰਦਰਸ਼ਨ ਪੰਜਾਬੀ ਪੰਜਾਬ ਦੀ ਬੋਲੀ ਅਤੇ ਪਹਿਰਾਵਾ ਮੁੱਖ ਹੈ। ਐਂਕਰ ਬੀਬਾ ਜੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਕਿਸੇ ਨਾਟਕ ਵਿੱਚ ਭੂਤਨੀ ਦਾ ਰੋਲ ਹੁੰਦਾ ਹੈ। ਫੋਨ ਕਾਲ ਵੀ ਅਜਿਹੇ ਕੁਝ ਸਰੋਤਿਆਂ ਦੀਆਂ ਲਈਆਂ ਗਈਆਂ, ਜੋ ਇੱਕ ਦਹਾਕੇ ਤੋਂ ਫੋਨ ਕਾਲ ਕਰਨ ਦਾ ਆਪਣੀ ਮਸ਼ਹੂਰੀ ਲਈ ਖਾਸ ਤਰੀਕੇ ਨਾਲ ਠੇਕਾ ਲਿਆ ਹੋਇਆ ਸੀ। ਸਾਲ ਕੁ ਪਹਿਲਾਂ ਇਹ ਮਾਮਲਾ ਪ੍ਰਸਾਰ ਭਾਰਤੀ ਦਿੱਲੀ ਦਫਤਰ ਵਿੱਚ ਚਲਾ ਗਿਆ ਸੀ। ਉਨ੍ਹਾਂ ਨੇ ਯੋਗ ਕਾਰਵਾਈ ਕਰਕੇ ਫੋਨ ਕਾਲ ਕਰਨ ਉੱਤੇ ਕੁਝ ਖਾਸ ਠੇਕੇਦਾਰਾਂ ਤੇ ਪੂਰਨ ਪਾਬੰਦੀ ਲਾ ਦਿੱਤੀ ਸੀ। ਹੁਣ ਨਵੇਂ ਨਿਰਮਾਤਾ ਆਉਣ ਕਾਰਨ ਸ਼ਾਇਦ ਇਸ ਕਾਰਵਾਈ ਤੋਂ ਅਣਜਾਣ ਹੋਣ ਇਸ ਸਬੰਧੀ ਆਪਣੇ ਵਿਭਾਗ ਤੋਂ ਜਾਣਕਾਰੀ ਲਵੋ ਤਾਂ ਜੋ ਦੂਰਦਰਸ਼ਨ ਪੰਜਾਬੀ ਪੂਰੀ ਦੁਨੀਆਂ ਵਿੱਚ ਦੇਖਿਆ ਸੁਣਿਆ ਜਾਂਦਾ ਹੈ।

ਸਭ ਨੂੰ ਕਾਲ ਕਰਨ ਦੀ ਸਾਰਥਿਕ ਰੂਪ ਵਿੱਚ ਖੁੱਲ੍ਹ ਹੋਣੀ ਚਾਹੀਦੀ ਹੈ। ਤਿੰਨ ਦਹਾਕੇ ਤੋਂ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹੈ। ਮੇਰੀ ਵਿਦੇਸ਼ ਵਿੱਚ ਰਹਿੰਦੇ ਆਪਣੇ ਸੈਂਕੜੇ ਭੈਣਾਂ ਭਰਾਵਾਂ ਨਾਲ ਗੱਲਬਾਤ ਹੋਈ ਹੈ। ਉਹ ਸਭ ਦੂਰਦਰਸ਼ਨ ਪੰਜਾਬੀ ਨੂੰ ਦੇਖਦੇ ਹਨ ਪਰ ਉਹ ਕਹਿੰਦੇ ਹਨ ਕਿ ਸਾਡੀ ਫੋਨ ਕਾਲ ਕਦੇ ਵੀ ਨਹੀਂ ਲਈ ਜਾਂਦੀ। ਵਿਦੇਸ਼ੀ ਸਰੋਤਿਆਂ ਵੱਲੋਂ ਮੈਂ ਪ੍ਰੋਗਰਾਮ ਮੁਖੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਫੋਨ ਕਾਲ ਵਾਲੇ ਪ੍ਰੋਗਰਾਮਾਂ ਵਿੱਚ ਤੁਹਾਡੇ ਦੋ ਫੋਨ ਨੰਬਰ ਹੁੰਦੇ ਹਨ। ਇੱਕ ਨੰਬਰ ਵਿਦੇਸ਼ੀ ਸਰੋਤਿਆਂ ਲਈ ਰਾਖਵਾਂ ਕਰ ਦੇਣਾ ਚਾਹੀਦਾ ਹੈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਦੱਸ ਦੇਣਾ ਚਾਹੀਦਾ ਹੈ ਕਿ ਇਹ ਨੰਬਰ ਵਿਦੇਸ਼ੀ ਸਰੋਤਿਆਂ ਲਈ ਤੇ ਦੂਸਰਾ ਆਪਣੇ ਦੇਸ਼ ਦੇ ਸਰੋਤਿਆਂ ਲਈ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਆਪਣੇ ਸਾਰੇ ਪੰਜਾਬੀ ਭੈਣਾਂ-ਭਰਾਵਾਂ ਨੂੰ ਖ਼ੁਸ਼ੀ ਤਾਂ ਹੋਵੇਗੀ ਹੀ, ਦੂਰਦਰਸ਼ਨ ਪੰਜਾਬੀ ਦਾ ਪ੍ਰਸਾਰ ਵੀ ਵੱਧ ਹੋਵੇਗਾ ਅਤੇ ਦੂਜਾ ਆਪੋ ਆਪਣੀ ਗੱਲ ਪ੍ਰੋਗਰਾਮ ਬਹੁਤ ਸੋਹਣਾ ਹੋ ਨਿੱਬੜਿਆ। ਸੁਣਨ ਵਿੱਚ ਆਇਆ ਹੈ ਕਿ ਐਤਵਾਰ, ਜੋ ਉੱਚ ਅਧਿਕਾਰੀਆਂ ਦੀ ਛੁੱਟੀ ਦਾ ਦਿਨ ਹੁੰਦਾ ਹੈ। ਪਿਛਲਾ ਪ੍ਰੋਗਰਾਮ ਗਲਤ ਹੋਣ ਕਾਰਨ ਇਸ ਪ੍ਰੋਗਰਾਮ ਦੀ ਕਮਾਂਡ ਪ੍ਰੋਗਰਾਮ ਮੁੱਖੀ ਸ੍ਰੀਮਾਨ ਪੁਨੀਤ ਸਹਿਗਲ ਜੀ ਨੂੰ ਸੰਭਾਲਣੀ ਪਈ ਪ੍ਰੋਗਰਾਮ ਐਂਕਰ ਬੀਬਾ ਟੀਨੂੰ ਸ਼ਰਮਾ ਨੇ ਪ੍ਰੋਗਰਾਮ ਨੂੰ ਇੰਨੇ ਸੋਹਣੇ ਢੰਗ ਨਾਲ ਨਿਭਾਇਆ। ਪ੍ਰੋਗਰਾਮ ਦਾ ਵਿਸ਼ਾ ਕੋਰੋਨਾ ਦੌਰਾਨ ਤੁਸੀਂ ਸਮਾਜਿਕ ਸੇਵਾ ਲਈ ਕੀ ਕੁਝ ਕੀਤਾ।

ਵਿਸ਼ਾ ਵਧੀਆ ਤੇ ਸਰੋਤੇ ਸੂਬੇ ਤੋਂ ਬਾਹਰ ਦੇ ਵੀ ਫੋਨ ਕਾਲਾਂ ਰਾਹੀਂ ਜੁੜੇ ਪ੍ਰੋਗਰਾਮ ਵੇਖਣ ਸੁਣਨ ਵਾਲੇ ਗਾਰਡਨ ਗਾਰਡਨ ਹੋ ਗਏ। ਦੂਰਦਰਸ਼ਨ ਵਿਭਾਗ ਵਾਲਿਆਂ ਨੂੰ ਇੱਕ ਬੇਨਤੀ ਹੈ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਸਿੱਖਿਆ ਤੇ ਮਨੋਰੰਜਨ ਭਰਪੂਰ ਸਮਾਂ ਘੱਟ ਤੇ ਹਫ਼ਤਾਵਾਰੀ ਗਲਤ, ਇਹ ਪ੍ਰੋਗਰਾਮ ਰੋਜ਼ਾਨਾ ਹੋਣਾ ਚਾਹੀਦਾ ਹੈ, ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਲੋਕ ਘਰਾਂ ਵਿੱਚ ਮਜਬੂਰੀ ਵੱਸ ਬੰਦ ਹਨ। ਦੂਰਦਰਸ਼ਨ ਪੰਜਾਬੀ ਪ੍ਰਸਾਰ ਭਾਰਤੀ ਨੂੰ ਇੱਕ ਹੀ ਕੇਂਦਰ ਹੈ। ਇਸ ਨੂੰ ਇਹ ਮਨੋਰੰਜਨ ਦਾ ਬੀੜਾ ਉਠਾਉਣਾ ਚਾਹੀਦਾ ਹੈ ਸਾਰ ਅੰਸ਼ – ਸ੍ਰੀ ਮਾਨ ਪੁਨੀਤ ਸਹਿਗਲ ਜੀ ਦੇ ਪ੍ਰੋਗਰਾਮ ਮੁੱਖੀ ਦੀ ਜਦੋਂ ਤੋਂ ਕਮਾਂਡ ਸੰਭਾਲੀ ਹੈ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਪੰਜ ਸਾਲਾਂ ਤੋਂ ਕੇਂਦਰ ਸਰੋਤਿਆਂ ਨਾਲੋਂ ਦੂਰ ਹੋ ਚੁੱਕਿਆ ਸੀ। ਕੋਰੋਨਾ ਮਹਾਮਾਰੀ ਕਾਰਨ ਸਾਰੇ ਪ੍ਰੋਗਰਾਮ ਤਾਂ ਸ਼ੁਰੂ ਨਹੀਂ ਕੀਤੇ ਜਾ ਸਕਦੇ ਪਰ ਸਵੇਰੇ ਚਾਰ ਵਜੇ ਆਸਾ ਜੀ ਦੀ ਵਾਰ ਸਾਹਿਤ ਜ਼ਰੂਰੀ ਹੈ। ਖ਼ਾਸ ਖ਼ਬਰ ਇਕ ਨਜ਼ਰ ਦੂਰਦਰਸ਼ਨ ਪੰਜਾਬੀ, ਜੋ ਸਕੂਲੀ ਬੱਚਿਆਂ ਦਾ ਖ਼ਾਸ ਸਕੂਲ ਬਣ ਚੁੱਕਿਆ ਹੈ। ਮੇਰਾ ਪਿੰਡ ਮੇਰੇ ਖੇਤ ਜੋ ਕਿਸਾਨਾਂ ਦਾ ਪੱਕਾ ਸਾਥੀ ਬਣ ਚੁੱਕਿਆ ਹੈ ਹੋਰ ਕੀ ਕਿਹਾ ਜਾ ਸਕਦਾ ਹੈ। ਦੂਰਦਰਸ਼ਨ ਪੰਜਾਬੀ ਸਰੋਤਿਆਂ ਨੂੰ ਆਪਣੇ ਵੱਲ ਚੁੰਬਕ ਦੀ ਤਰ੍ਹਾਂ ਖਿੱਚਦਾ ਜਾ ਰਿਹਾ ਹੈ। ਚੌਵੀ ਘੰਟੇ ਦਾ ਪ੍ਰਸਾਰਨ ਹੈ, ਛੋਟੀਆਂ ਮੋਟੀਆਂ ਗਲਤੀਆਂ ਹੋ ਜਾਣਾ ਆਮ ਗੱਲ ਹੈ। ਸਰੋਤੇ ਪ੍ਰੋਗਰਾਮ ਦੇਖਦੇ ਹਨ। ਉਨ੍ਹਾਂ ਦੀਆਂ ਚਿੱਠੀਆਂ ਲਈ ਇੱਕ ਖਾਸ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਪਸੰਦ ਨਾ ਪਸੰਦ ਪਤਾ ਲੱਗਣ ਦਾ ਰਸਤਾ ਖੁੱਲ੍ਹ ਸਕੇ।

PunjabKesari

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ -9914880392

  • Doordarshan
  • Punjabi
  • mother tongue
  • ਦੂਰਦਰਸ਼ਨ
  • ਪੰਜਾਬੀ
  • ਮਾਂ ਬੋਲੀ

ਲੋਕ ਹੀ ਰੋਕ ਸਕਦੇ ਹਨ ਲੋਕਤੰਤਰ ਦਾ ਕਤਲ

NEXT STORY

Stories You May Like

  • election of office bearers by   international punjabi kafla italy
    ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ 'ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ' ਵੱਲੋਂ ਅਹੁਦੇਦਾਰਾਂ ਦੀ ਚੋਣ
  • steps towards a uniform civil code
    ਇਕ ਬਰਾਬਰ ਨਾਗਰਿਕ ਜ਼ਾਬਤੇ ਵੱਲ ਵਧਦੇ ਕਦਮ
  • china  s university adds punjabi to its foreign language courses
    ਚੀਨ 'ਚ ਹੁਣ ਗੂੰਜੇਗੀ 'ਪੰਜਾਬੀ'; ਚੀਨੀ ਯੂਨੀਵਰਸਿਟੀ ਨੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ 'ਚ ਪੰਜਾਬੀ ਨੂੰ ਕੀਤਾ ਸ਼ਾਮਲ
  • punjabi man driving taxi shot dead in canada
    Canada 'ਚ ਟੈਕਸੀ ਚਲਾ ਰਹੇ ਪੰਜਾਬੀ ਗੱਭਰੂ ਨੂੰ ਮਾਰ'ਤੀਆਂ ਗੋਲੀਆਂ
  • the issue of singing a song about weapons reached the high court
    ਪੰਜਾਬੀ ਜਾਗ੍ਰਿਤੀ ਮਾਰਚ ਦੌਰਾਨ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦਾ ਗਾਣਾ ਗਾਉਣ ਦਾ ਮੁੱਦਾ ਹਾਈਕੋਰਟ ’ਚ ਪਹੁੰਚਿਆ
  • punjabi singer delhi concert beating  video viral
    ਸੁਪਰਸਟਾਰ ਪੰਜਾਬੀ ਸਿੰਗਰ ਦੇ ਸ਼ੋਅ 'ਚ ਭਖ਼ ਗਿਆ ਮਾਹੌਲ ! ਰੱਜ ਕੇ ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ
  • canada deports two punjabi gangsters
    ਕੈਨੇਡਾ ਸਰਕਾਰ ਦੀ ਵੱਡੀ ਕਾਰਵਾਈ, ਦੋ ਪੰਜਾਬੀ ਗੈਂਗਸਟਰਾਂ ਨੂੰ ਕਰ 'ਤਾ ਡਿਪੋਰਟ
  • punjabi youth missing in dubai for last 45 days  family appeals for help
    ਪੰਜਾਬੀ ਨੌਜਵਾਨ ਦੁਬਈ 'ਚ ਪਿਛਲੇ 45 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
  • inter state arms supply module exposed
    ਅੰਤਰਰਾਜੀ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫ਼ਾਸ਼! BKI ਦੇ ਦੋ ਮੁਲਜ਼ਮ ਉੱਤਰ...
  • big warning regarding punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ ਨੇ 5 ਦਿਨਾਂ ਦੀ ਦਿੱਤੀ ਅਹਿਮ...
  • jalandhar punjab rain
    ਜਲੰਧਰ ਸਣੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ, ਮੁੜ ਵਾਪਸ ਆਈ ਠੰਡ ਨੇ ਛੇੜੀ...
  • rejection of verka milk products unfortunate for punjab  raja warring
    ਭਾਰਤੀ ਫੌਜ ਵੱਲੋਂ ਵੇਰਕਾ ਦੁੱਧ ਉਤਪਾਦਾਂ ਨੂੰ ਰੱਦ ਕਰਨਾ ਪੰਜਾਬ ਲਈ ਮੰਦਭਾਗਾ :...
  • sukhbir badal meets vijay kumar chopra and shares old memories
    ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨੂੰ ਮਿਲ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ...
  • shri ram navami utsav committee shobha yatra jalandhar
    ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ...
  • major accident in jalandhar uncle and nephew die due to roof collapse
    ਜਲੰਧਰ 'ਚ ਵਾਪਰਿਆ ਵੱਡਾ ਹਾਦਸਾ! ਛੱਤ ਡਿੱਗਣ ਕਾਰਨ ਚਾਚਾ-ਭਤੀਜੇ ਦੀ ਮੌਤ
Trending
Ek Nazar
petrol pump oil youth fight video viral

ਪੈਟਰੋਲ ਪੰਪ 'ਤੇ ਖੂਨੀ ਖੇਡ! ਤੇਲ ਪਵਾਉਣ ਨੂੰ ਲੈ ਕੇ ਭਿੜੇ ਨੌਜਵਾਨ, ਇਕ ਦੂਜੇ ਨੂੰ...

gold silver price

ਅਚਾਨਕ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਬਾਜ਼ਾਰ 'ਚ ਮਚੀ...

major changes to fastag annual passes from april 1

1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ

a major threat looms over millions of mobile users

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ...

jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

indian origin accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਵੱਡੀ ਲਾਪਰਵਾਹੀ; ਕਾਰ ਦੀ ਡਿੱਗੀ 'ਤੇ...

china support pakistan

ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ

inflation australia reserve bank

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

doctors from government medical college create history

ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ...

21 ias  42 hcs officers transfers

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ...

imran khan  s son qasim on  un stage

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ...

cji surya kant slams man for contacting his brother

"ਮੇਰੇ ਭਰਾ ਨੂੰ ਫੋਨ ਕਰਨ ਦੀ ਹਿੰਮਤ ਕਿਵੇਂ ਹੋਈ?": ਸੁਪਰੀਮ ਕੋਰਟ 'ਚ ਭੜਕੇ CJI...

this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +