ਮੁੰਡਾ :ਨਾ ਕੋਈ ਅਸਲਾ, ਬੰਦੂਕ ਹਥਿਆਰ ਨੀ
ਚੰਗੇ ਰੱਖਦੇ ਹਾਂ ਕੁੜੀਏ (ਸੋਹਣੀਏ) ਵਿਚਾਰ ਨੀ
ਬਿਨਾਂ ਗੱਲੋਂ ਨਹੀਂਓ ਲੜਦੇ
ਚਾਹੇ ਗੋਡੇ ਲੱਗੇ, ਚਾਹੇ ਲੱਗੇ ਗਿੱਟੇ
ਨੀ ਸੱਚੀ ਗੱਲ ਮੂੰਹ 'ਤੇ ਕਰਦੇ..
ਕੁੜੀ :-ਮੈਂ ਵੀ ਮੱਖਣਾ ਹਾਂ ਸਿਰੇ ਦੀ ਰਕਾਨ ਵੇ
ਮੇਰੇ ਮਾਪਿਆਂ ਨੂੰ ਮੇਰੇ ਉੱਤੇ ਮਾਣ ਵੇ
ਚੁੰਨੀ ਸਿਰ ਉੱਤੇ ਫੱਬਦੀ..
ਮੈਂ ਹਾਂ ਨਾਜ਼ਾਂ ਨਾਲ ਪਾਲੀ ਹੋਈ ਧੀ
ਰੱਖਾਂ ਲਾਜ ਬਾਬਲੇ ਦੀ ਪੱਗ ਦੀ.
ਮੁੰਡਾ :-ਕੋਈਂ ਫ਼ੁਕਰਪੁਣਾਂ ਵੀ ਨਹੀਂਓਂ ਕਰਦੇ
ਬਿਨਾਂ ਗੱਲੋਂ ਨਹੀਂਓਂ ਮੋੜਾਂ ਉੱਤੇ ਖੜਦੇ
ਨਾ ਕੋਈ ਵੀ ਸ਼ੈਤਾਨੀ ਜਰਦੇ..
ਚਾਹੇ ਗੋਡੇ ਲੱਗੇ, ਚਾਹੇ ਲੱਗੇ ਗਿੱਟੇ
ਨੀ ਸੱਚੀ ਗੱਲ ਮੂਹ 'ਤੇ ਕਰਦੇ..
ਕੁੜੀ:-ਦਾਗ਼ ਮਾਪਿਆ ਦੀ ਪੱਗ ਨੂੰ ਜੋ ਲਾਉਂਦੀਆਂ
ਪਰਸ਼ੋਤਮ ਉਹ ਸੁੱਖ ਨਹੀਂਓਂ ਪਾਉਂਦੀਆਂ
ਮੈਨੂੰ ਹੈ ਪ੍ਰਵਾਹ ਜੱਗ ਦੀ..ਅ
ਮੈਂ ਹਾਂ ਨਾਜ਼ਾਂ ਨਾਲ ਪਾਲੀ ਹੋਈ ਧੀ
ਰੱਖਾਂ ਲਾਜ ਬਾਬਲੇ ਦੀ ਪੱਗ ਦੀ..
ਮੁÎੰਡਾ:-ਹੁੰਦਾ ਸ਼ਰਮ-ਹਯਾ ਧੀ ਦਾ ਗਹਿਣਾ ਏ
ਧਾਲੀਵਾਲ ਇਹ ਸਿਆਣਿਆਂ ਦਾ ਕਹਿਣਾ ਏ
ਸੱਚ ਕਹਿਣੋਂ ਨਹੀਂਓਂ ਡਰਦੇ..
ਚਾਹੇ ਗੋਡੇ ਲੱਗੇ, ਚਾਹੇ ਲੱਗੇ ਗਿੱਟੇ
ਨੀ ਸੱਚੀ ਗੱਲ ਮੂੰਹ 'ਤੇ ਕਰਦੇ..
ਕੁੜੀ:-ਰਾਹ 'ਚ ਛੇੜਦੇ ਨੇ ਧੀਆਂ ਜੋ ਬੇਗ਼ਾਨੀਆਂ
ਬੜਾ ਕਰਦੇ ਲਫੰਡਰ ਸ਼ੈਤਾਨੀਆਂ
ਮੈਂ ਹਾਂ ਨਾਜ਼ਾਂ ਨਾਲ ਪਾਲੀ ਹੋਈ ਧੀ
ਰੱਖਾਂ ਲਾਜ ਬਾਬਲੇ ਦੀ ਪੱਗ ਦੀ..
ਮੁੰਡਾ:-ਏਸੇ ਗੱਲ ਦੀ ਸਿਫ਼ਤ ਅਸੀਂ ਕਰਦੇ
ਜਣੀ-ਖਣੀ ਉੱਤੇ ਅਸੀਂ ਵੀ ਨਾ ਮਰਦੇ
ਰੱਖਦੇ ਨਾ ਕੋਈ ਪਰਦੇ..
ਚਾਹੇ ਗੋਡੇ ਲੱਗੇ, ਚਾਹੇ ਲੱਗੇ ਗਿੱਟੇ
ਨੀ ਸੱਚੀ ਗੱਲ ਮੂੰਹ 'ਤੇ ਕਰਦੇ..
ਕੁੜੀ:-ਸੱਚਿਆਂ ਦਾ ਦੁਨੀਆਂ 'ਤੇ, ਪੈਂਦਾ ਸਦਾ ਮੁੱਲ ਵੇ
ਝੂਠ ਦਾ ਸਰੋਏ ਏਥੇ ਹੋਵੇ ਦੀਵਾ ਗੁੱਲ ਵੇ
ਸੱਚੀ ਗੱਲ ਚੰਗੀ ਲੱਗਦੀ..
ਮੈਂ ਹਾਂ ਨਾਜ਼ਾਂ ਨਾਲ ਪਾਲੀ ਹੋਈ ਧੀ
ਰੱਖਾਂ ਲਾਜ ਬਾਬਲੇ ਦੀ ਪੱਗ ਦੀ..
ਪਰਸ਼ੋਤਮ ਲਾਲ ਸਰੋਏ, ਮੋਬਾ: 91-92175-44348
ਆਤਮਾ ਕਿਸਾਨ ਹੱਟ ਸਮੇਂ ਦੀ ਲੋੜ ਅਤੇ ਕਿਸਾਨਾਂ ਲਈ ਵਰਦਾਨ
NEXT STORY