ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁੱਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ। ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ। ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ। ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਭਾਉਣ ਤੋਂ ਕੰਨੀ ਕਤਰਾਂਦੇ ਹਨ।
ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਉਨ੍ਹਾਂ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕਿ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ। ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਉਨ੍ਹਾਂ ਨੂੰ ਬਣਦਾ ਸਤਿਕਾਰ ਦੇਈਏ।
ਜਨਮ ਦਿਨ ’ਤੇ ਵਿਸ਼ੇਸ਼ : ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’
ਮਾਤਾ-ਪਿਤਾ ਜੀਵਨ ਦਾਤਾ ਹਨ। ਪਹਿਲਾ ਅਧਿਕਾਰ ਮਾਂ ਦਾ ਹੈ, ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ।
ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ। ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ। ਅਸਲ ਵਿਚ ਉਨ੍ਹਾਂ ਦਾ ਸਾਰਾ ਆਹਰ, ਮਿਹਨਤ ਅਤੇ ਜ਼ੋਰ ਹੀ ਬੱਚਿਆਂ ਵੱਲ ਲੱਗਾ ਰਹਿੰਦਾ ਹੈ। ਬੜੀ ਔਂਕੜਾਂ ਸਹਾਰ ਕੇ ਬੱਚੇ ਪਾਲੇ, ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ। ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ। ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ। ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ।
SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’
ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ ਪਰ ਜਦੋਂ ਹੁਣ ਮਾਂ-ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ। ਅੰਗ-ਪੈਰ ਕਮਜ਼ੋਰ ਹੋ ਗਏ, ਜਿਉਂਦੇ-ਜੀ ਸਾਰੀ ਕਮਾਈ ਅਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ)। ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਉਨ੍ਹਾਂ ਕੋਲ ਬੈਠ ਗਏ। ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ।
ਪਰ ਸਮਾਜ ਦੀ ਨਾਮੋਸ਼ੀ ਤੋਂ ਬਚਨ ਲਈ ਬੁੱਢਿਆਂ ਨੂੰ ਸਾਂਭਣਾ ਤਾਂ ਪੈਣਾ ਹੈ, ਦੱਸੋ ਕਿੰਨੀ ਮਜ਼ਬੂਰੀ ਹੈ ! ਪੁੱਤ ਆਪਸ ਵਿਚ ਬਟਵਾਰਾ ਕਰਨ ਲੱਗ ਜਾਂਦੇ ਹਨ, ਇੱਕ ਮਹੀਨਾ ਤੂੰ ਰੱਖ ਇਨ੍ਹਾਂ ਨੂੰ, ਇੱਕ ਮਹੀਨਾ ਮੈਂ ਰੱਖਾਂਗਾ। ਚਲੋ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਿਚ ਮਦਦ ਕਰਨਗੇ....ਮੋਮ ਨੂੰ ਤੂੰ ਰੱਖ ਲੈ, ਡੈਡ ਨੂੰ ਮੈਂ ਰੱਖ ਲੈਂਦਾ ਹਾਂ ! ਉਹ ਆਪਣੇ ਮਤਲਬ ਲਈ ਇਨ੍ਹਾਂ ਨੂੰ ਵਸਤੂ ਹੀ ਸਮਝ ਲੈਂਦੇ ਹਨ। ਭੁੱਲ ਜਾਂਦੇ ਹਨ ਮਾਂ-ਬਾਪ ਇੱਕਠੇ ਇੱਕ ਇਕਾਈ ਬਣਦੇ ਹਨ।
ਯੋਗ ਵਧਾਏ ਖ਼ੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ
ਹੁਣ ਤਕ ਫਿਰ ਵੀ ਗੱਲ ਠੀਕ-ਠਾਕ ਸੀ। ਆਪਣੇ ਬੱਚਿਆਂ ਵਿਚ ਤਾਂ ਬੈਠੇ ਸਨ ਪਰ ਉਮਰ ਥੋੜੀ ਜ਼ਿਆਦਾ ਹੋਈ, ਮੈਡੀਕਲ ਇਲਾਜ ਦੀ ਜ਼ਰੂਰਤ ਹੈ, ਕੀ ਕਰੀਏ? ਰੋਜ-ਰੋਜ ਕੌਣ ਲੈ ਕੇ ਜਾਵੇ ਹਸਪਤਾਲ। ਚਲੋ ਅਨਾਥ ਆਸ਼ਰਮ ਹੀ ਛੱਡ ਆਉਂਦੇ ਹਨ। ਗੱਲ ਬਣ ਗਈ, ਉਥੇ ਦੇਖ ਭਾਲ ਪੂਰੀ ਕਰਦੇ ਹਨ, ਨਰਸ ਆਉਂਦੀ ਹੈ, ਦਵਾ-ਦਾਰੂ ਦੇ ਦਿੰਦੀ ਹੈ, ਕਪੜੇ ਵੀ ਬਦਲ ਦਿੰਦੀ ਹੈ, ਟੇਂਸ਼ਨ ਦੀ ਲੋੜ ਨਹੀਂ। ਕਦੀ-ਕਦੀ ਬੱਚੇ ਵੀ ਪਤਾ ਲੈ ਆਉਂਦੇ ਹਨ। ਪਹਿਲਾਂ-ਪਹਿਲ ਹਫਤੇ ਪਿੱਛੋਂ ਫਿਰ ਮਹੀਨਾ, ਕਈ ਮਹੀਨੇ ਹੁਣ ਤਾਂ ਸਾਲ ਹੀ ਹੋ ਗਿਆ।
ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ
ਬੁੱਢੇ ਬੇਚਾਰੇ ਦਰਵਾਜ਼ੇ ਵੱਲ ਤੱਕਦੇ ਰਹਿੰਦੇ ਹਨ, ਹੁਣ ਆਉਣਗੇ ਮੇਰੇ ਆਪਣੇ, ਮੇਰੇ ਬੱਚੇ, ਮੇਰਾ ਖੂਨ। ਉਹ ਆਉਣ ਜਾਂ ਨਾ ਇੱਕ ਦਿਨ ਮੌਤ ਜ਼ਰੂਰ ਆ ਦਬੋਚਦੀ ਹੈ। ਚਲੋ ਜੀ, ਫੋਨ ਕਰ ਦੋ ਸਗੇ-ਸੰਬੰਧੀਆਂ ਨੂੰ, ਸੰਸਕਾਰ ਤੋਂ ਬਾਅਦ ਸਿੱਧਾ ਗੁਰਦੁਆਰਾ ਸਾਹਿਬ ਜਾ ਕੇ ਮਜ਼ਬੂਰੀ ਵਿਚ ਬਾਕੀ ਰਸਮਾਂ ਜਲਦੀ-ਜਲਦੀ ਨੇਪਰੇ ਚਾੜ੍ਹਣ ਦੀ ਕਰਦੇ ਹਨ। ਅਸਲੀ ਟੇਂਸ਼ਨ ਇੰਸੋਰੈਂਸ/ਜਾਇਦਾਦ ਵਗੈਰਾ ਦੇ ਬੰਟਵਾਰੇ ਦੀ ਹੁੰਦੀ ਹੈ !
ਗੁਰਬਾਣੀ ਦਾ ਮਹਾਂਵਾਕ ਹੈ :
‘‘ਜੋ ਤਨ ਆਵੇ ਸੋ ਤਨ ਜਾਇ
ਕਰਨਾ ਕੂਚ ਰਹਿਣ ਥਿਰ ਨਾਹੀ ’’(ਗੁਰੂ ਰਵਿਦਾਸ)
ਜੋ ਆਇਆ ਹੈ ਉਸਨੇ ਜਾਣਾ ਵੀ ਹੈ ਪਰ ਇਹ ਕੇਹੀ ਪਿਆਰ ਵਿਹੂਣੀ ਵਿਦਾਈ। ਬਜ਼ੁਰਗ ਆਪਣਿਆਂ ਦਾ ਮੁੱਖ ਦੇਖਣ ਲਈ ਤਰਸ ਰਹੇ ਹਨ।
ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ
ਉਹ ਤਾਂ ਬਸ ਆਪਣਿਆਂ ਵਿਚ ਰਹਿਣਾ ਚਾਹੁੰਦੇ ਹਨ। ਇਹ ਕੰਮ ਕੋਈ ਇੰਨਾ ਵੀ ਔਖਾ ਨਹੀਂ, ਇਸ ਨੂੰ ਬੋਝ ਵਾਲਾ ਕੰਮ ਸਮਝਣ ਦੀ ਬਜਾਏ, ਖੁਸ਼ੀ-ਖੁਸ਼ੀ ਪਿਆਰ ਅਤੇ ਸੇਵਾ-ਭਾਵ ਦੇ ਕਰਤੱਵ ਨਾਲ ਕਰਨਾ ਚਾਹੀਦਾ ਹੈ। ਯਾਦ ਰਹੇ ਤੁਹਾਡੇ ਬੱਚੇ ਵੀ ਤੁਹਾਡੇ ਕੀਤੇ ਕੰਮਾਂ ਤੋਂ ਸਿੱਖ ਰਹੇ ਹਨ, ਤੁਹਾਡੀਆਂ ਗੱਲਾਂ ਉਹ ਵੀ ਦੁਹਰਾਉਂਗੇ। ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਖੁਦ ਆਪਣੇ ਭਵਿੱਖ ਲਈ ਬੀਜ ਕਿਸ ਤਰ੍ਹਾਂ ਦੇ ਬੀਜਣੇ ਹਨ।
ਪਿਆਰ ਵੰਡਾਂਗੇ ਤਾਂ ਪਿਆਰ ਮਿਲੂਗਾ। ਬਜ਼ੁਰਗ ਤਾਂ ਪਿਆਰ ਦੇ ਭੁੱਖੇ ਹਨ, ਆਓ ਉਨ੍ਹਾਂ ਨੂੰ ਬੋਝ ਨਾ ਸਮਝੀਏ, ਉਨ੍ਹਾਂ ਨੂੰ ਪਰਿਵਾਰ ਦੇ ਅੰਗ ਸਮਝੀਏ, ਉਨ੍ਹਾਂ ਦੇ ਤਜ਼ਰਬੇ ਤੋਂ ਸਿਖੀਏ, ਉਨ੍ਹਾਂ ਨੂੰ ਬਣਦਾ ਮਾਨ-ਸਤਿਕਾਰ ਤੇ ਪਿਆਰ ਦੇਈਏ। ਇਸ ਤਰ੍ਹਾਂ ਸਾਡਾ ਜੀਵਨ ਵੀ ਸੰਪੂਰਨ ਹੋਵੇਗਾ, ਨਹੀਂ ਤਾਂ ਜਿੰਨਾ ਮਰਜ਼ੀ ਧੰਨ-ਦੌਲਤ ਖੱਟੀ ਜਾਈਏ, ਜੀਵਨ ਖੋਖਲਾ ਤੇ ਅਪੂਰਨ ਹੀ ਰਹੇਗਾ।
ਧੰਨਵਾਦ
ਪਰਕਾਸ਼ ਕੌਰ
ਟਾਂਡਾ ਉੜਮੁੜ, ਪੰਜਾਬ
ਉਚੇਰੀ ਸਿੱਖਿਆ ਵਿਦਿਆਰਥੀ ਅਤੇ ਅਧਿਆਪਕ
NEXT STORY