ਜਿਦਣ ਦੀ ਯਾਰ ਨਾਲੋਂ ਯਾਰੀ ਟੁੱਟੀ ਐ
ਹੱਸਦੇ ਚਿਹਰਿਆਂ ਤੋਂ ਖ਼ੁਸ਼ੀ ਮੁੱਕੀ ਐ
ਸਾਡੀ ਰੂਹ ਸਾਡੇ ਤੋਂ ਰੁੱਸੀ ਐ
ਨਾਂ ਇਸ ਕੰਢੇ ਕੰਢੇ ਨਾਂ ਉਸ ਕੰਢੇ
ਬੇੜੀ ਅੱਧ ਵਿਚਕਾਰ ਹੀ ਰੁਕੀ ਐ
ਸਾਹਾਂ ਦੀ ਤਾਰ ਜ਼ਿੰਦਗੀ ਨਾਲ਼ੋਂ ਟੁੱਟੀ ਐ
ਜੀਣ ਦੀ ਆਸ ਯਾਰੋ ਮੁੱਕੀ ਐ
ਮਰਨ ਦੀ ਇੱਛਾ ਦਿਲ ਵਿੱਚ ਉਠੀ ਐ
ਯਾਰ ਬਿਨਾ ਇਕ ਪਲ ਵੀ ਜੀਣਾ ਚਾਹੁੰਦੇ ਨੀ
ਕੀ ਕਰੀਏ ਮੌਤ ਵੀ ਸਾਡੇ ਤੋਂ ਰੁੱਸੀ ਐ
ਉਹਦੀ ਯਾਦ ਵਿੱਚ ਰੋ ਰੋ ਕੇ ਦਿਲ ਨੇ ਅੱਤ ਚੁੱਕੀ ਐ
ਜ਼ਿੰਦਗੀ ਮੁੱਕ ਗੀ ਯਾਰ ਨੂੰ ਲੱਭਦੇ ਦੀ
ਪਤਾ ਨੀ ਕਿਹੜੇ ਪਤਾਲ ਚ ਜਾ ਕੇ ਲੁਕੀ ਐ
ਕਿਸੇ ਨੂੰ ਕੀ ਦੋਸ਼ ਦੇਣਾ ਲਾਡੀ ਜੱਲ੍ਹੇ ਵਾਲਿਆ
ਅਸੀਂ ਇਸ਼ਕ ਕਰਕੇ ਜਿਉਂਦੇ ਜੀ ਆਪਣੀ ਕਬਰ ਆਪ ਹੀ ਪੁੱਟੀ ਐ......
ਜਿਉਂਦੇ ਜੀ ਆਪਣੀ ਕਬਰ ਆਪ ਹੀ ਪੁੱਟੀ ਐ......
ਜਿਉਂਦੇ ਜੀ ਆਪਣੀ ਕਬਰ ਆਪ ਹੀ ਪੁੱਟੀ ਐ......
ਸਿੰਧੀ ਵਿੱਚ ਵੀ ਪੰਜਾਬੀ ਸਾਹਿਤ ਵਾਂਗ ਧਰਤੀ ਦਾ ਮਾਣ ਤੇ ਮਰਯਾਦਾ ਤੇ ਸਰੋਦ ਪ੍ਰਮੁੱਖ ਹੈ- ਦਰੋਪਦੀ ਚੰਦਵਾਨੀ
NEXT STORY