ਰਾਵਲਪਿੰਡੀ ਕਤਲੇਆਮ : ਪਿੰਡ ਥੋਹਾ ਖਾਲਸਾ ਦੀ ਦਰਦ ਬਿਆਨੀ
ਸੰਨ 47 ਦੇ ਰੌਲਿਆਂ ਸਮੇਂ ਪਿੰਡ ਥੋਹਾ ਖਾਲਸਾ ਤਹਿਸੀਲ ਕਹੂਟਾ ਜ਼ਿਲ੍ਹਾ ਰਾਵਲਪਿੰਡੀ ਵਿਚ ਵਾਪਰੇ ਸਿੱਖਾਂ ਦੇ ਦਰਦਨਾਕ ਕਤਲੇਆਮ ਨੇ ਇਸ ਪਿੰਡ ਨੂੰ ਅੰਤਰਾਸ਼ਟਰੀ ਨਕਸ਼ੇ ’ਤੇ ਉਭਾਰ ਦਿੱਤਾ। ਸਿੱਖ ਸਰਦਾਰਾਂ ਵਲੋਂ ਇੱਜਤ ਅਤੇ ਅਣਖ ਖ਼ਾਤਰ ਆਪਣੀਆਂ ਮੁਟਿਆਰ ਬਹੂ-ਬੇਟੀਆਂ ਦੀਆਂ ਹੱਥੀਂ ਧੌਣਾਂ ਵੱਢ ਦੇਣ ਅਤੇ ਖ਼ੂਹਾਂ ਵਿਚ ਛਾਲਾਂ ਮਰਵਾ ਦੇਣ ਉਪਰੰਤ ਬਾਹਰ ਨਿੱਕਲ ਕੇ ਦੰਗਈਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪਾ ਜਾਣ ਦੀ ਅਜਬ ਦਾਸਤਾਨ ਹੈ। ਪੇਸ਼ ਹੈ ਇਸ ਘਟਨਾ ਦੇ ਬਚ ਗਏ ਚਸ਼ਮਦੀਦ ਗਵਾਹ ਸ: ਬੀਰ ਬਹਾਦਰ ਸਿੰਘ ਕੁਰੂਕਸ਼ੇਤਰ ਦੀ ਦਰਦ ਬਿਆਨੀ :-
ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
" ਦਰਿਆ ਜੇਹਲਮ ਅਤੇ ਸਿੰਧ ਦੇ ਵਿਚਕਾਰ ਦਾ ਨੀਮ ਪਹਾੜੀ ਇਲਾਕਾ ਪੋਠੋਹਾਰ ਸਦੀਂਦਾ ਹੈ। ਇਹ ਇਲਾਕਾ ਭਲੇ ਬਹੁਤਾ ਜਰਖੇਜ ਤਾਂ ਨਹੀਂ ਪਰ ਆਪਣੇ ਇਲਮੋ ਹੁਸਨ ਕਰਕੇ ਜਾਣਿਆਂ ਜਾਂਦਾ ਹੈ। ਇਸ ਇਲਾਕੇ ਵਿੱਚ ਹਿੰਦੂ-ਸਿੱਖ ਆਬਾਦੀ ਮੁਕਾਬਲਤਨ ਘੱਟ ਹੈ ਸੀ। ਮੇਰੀ ਪੈਦਾਇਸ਼ 24 ਅਕਤੂਬਰ 1930 ਦੀ ਹੈ। ਮੈਂ ਥੋਹਾ ਖ਼ਾਲਸਾ ਦੇ ਗੁਆਂਢੀ ਪਿੰਡ ਸੈਂਥਾ ਜਿੱਥੇ ਪਿਤਾ ਜੀ ਨੇ ਕੁਝ ਸਾਲਾਂ ਤੋਂ ਵਪਾਰਕ ਪੱਖ ਤੋਂ ਸਮੇਤ ਪਰਿਵਾਰ ਆਰਜੀ ਰਿਹਾਇਸ਼ ਰੱਖੀ ਹੋਈ ਸੀ, ਤੋਂ ਚੌਥੀ ਅਤੇ ਮਟੋਰ ਤੋਂ ਮਿਡਲ ਪਾਸ ਕੀਤੀ । ਮਟੋਰ ਜਨਰਲ ਸ਼ਾਹ ਨਵਾਜ (ਆਜ਼ਾਦ ਹਿੰਦ ਫੌਜ ਦੀ ਮਸ਼ਾਹੂਰ ਤਿੱਕੜੀ ਸਹਿਗਲ-ਢਿੱਲੋ-ਸ਼ਾਹ ਨਵਾਜ) ਦਾ ਪਿੰਡ ਹੈ । ਸਲਾਮ ਹੈ ਕਿ ਉਨ੍ਹਾਂ ਮਟੋਰ ਦੇ ਕਿਸੇ ਵੀ ਸਿੱਖ ਦਾ ਵਾਲ ਵਿੰਗਾ ਨਾ ਹੋਣ ਦਿੱਤਾ। ਸਾਰੀਆਂ ਕੌਮਾ ਵਿਚ ਬਹੁਤ ਇਤਫਾਕ ਅਤੇ ਸਾਂਝ ਸੀ। ਥੋਹੇ ਕੋਈ 150 ਕੁ ਘਰ ਸਿੱਖਾਂ ਦੇ,19-20 ਘਰ ਮਿਸ਼ਰ ਹਿੰਦੂਆਂ ਦੇ ਅਤੇ 50-60 ਕੁ ਘਰ ਮੁਸਲਿਮ ਆਬਾਦੀ ਦੇ ਸਨ, ਜੋ ਪਿੰਡੋਂ ਬਾਹਰ ਕੁਝ ਫ਼ਰਕ ਅਤੇ ਉਚਾਈ ਤੇ ਇਕ ਵੱਖਰੀ ਬਸਤੀ ਦੇ ਰੂਪ ਵਿੱਚ ਰਹਿੰਦੇ ਸਨ।
ਪੜ੍ਹੋ ਇਹ ਵੀ ਖਬਰ - karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ
ਪੋਠੋਹਾਰੀ ’ਚ ਉਸ ਨੂੰ ਢੋਕ ਆਖਿਆ ਕਰਦੇ ਸਾਂ। ਇਨ੍ਹਾਂ ਦਾ ਚੌਧਰੀ ਬੋਸਤਾਨ ਨਾਮੇ ਮੁਸਲਮਾਨ ਹੁੰਦਾ ਸੀ। ਚੜ੍ਹਦੇ ਫਰਵਰੀ ਵਿੱਚ ਇਹ ਖ਼ਬਰਾਂ ਆਉਣ ਲੱਗੀਆਂ ਕਿ ਅੰਗਰੇਜ਼ ਭਾਰਤ ਨੂੰ ਛੱਡ ਕੇ ਜਾ ਰਹੇ ਨੇ ਆਜ਼ਾਦ ਹੁੰਦਿਆਂ ਭਾਰਤ ਦੀ ਵੰਡ ਹੋ ਕੇ ਵਿਚੋਂ ਪਾਕਿਸਤਾਨ ਬਣੇਗਾ। ਪਰ ਸਾਡੇ ਵਾਸਤੇ ਇਹ ਖ਼ਬਰ ਨਾ ਵਿਸਵਾਸ਼ ਯੋਗ ਵਾਲੀ ਸੀ। ਅਗਲੇ ਹਫ਼ਤੇ ਆਲੇ ਦੁਆਲਿਓਂ ਦੰਗੇ ਫਸਾਦ ਅਤੇ ਅਗਜਨੀ ਦੀਆਂ ਸਰਗੋਸ਼ੀਆਂ ਹੋਣ ਲੱਗੀਆਂ। ਫਿਰ ਇਕ ਦਿਨ 8 ਮਾਰਚ ਨੂੰ ਕੋਹ ਮਰੀ ਕਸਬੇ ਵਿੱਚੋਂ ਅੱਗ ਦੇ ਲਾਂਬੂ ਉਠਦੇ ਦੇਖੇ। 9 ਮਾਰਚ ਦੀ ਢਲੀ ਸ਼ਾਮ ਨੂੰ ਬਾਹਰੀ ਪਿੰਡਾਂ ਦੇ ਲੁੱਟ ਖੋਹ ਅਤੇ ਬਦਮਾਸ਼ ਬਿਰਤੀ ਵਾਲੇ ਮੁਸਲਿਮਾ, ਕਬਾਇਲੀ ਮੁਸਲਿਮਾ ਨਾਲ ਮਿਲ ਕੇ ਬਾਹਰੀ ਆਬਾਦੀ ’ਤੇ ਹਮਲਾ ਕੀਤਾ। ਸਿੱਖ ਆਬਾਦੀ ਦੇ ਕਈ ਘਰਾਂ ਨੂੰ ਲੁੱਟ ਪੁੱਟ ਕੇ ਅੱਗ ਲਗਾ ਦਿੱਤੀ।
ਪੜ੍ਹੋ ਇਹ ਵੀ ਖਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ
ਪਿੰਡ ਦੇ ਸਿਆਣੇ ਅਤੇ ਮੋਹਤਬਰ ਸਰਦਾਰਾਂ ਦੀ ਸੰਤ ਗੁਲਾਬ ਸਿੰਘ ਐਡਵੋਕੇਟ ਦੀ ਹਵੇਲੀ ਹੋਈ ਬੈਠਕ ਵਿੱਚ ਮੌਕੇ ਦੇ ਹਾਲਾਤ ’ਤੇ ਚਰਚਾ ਕੀਤੀ ਗਈ। 4-5 ਸਿੱਖ ਸਰਦਾਰਾਂ ਪਾਸ ਕਬੂਤਰ ਮਾਰਨ ਵਾਲੀਆਂ ਬੰਦੂਕਾਂ ਅਤੇ ਸ:ਅਵਤਾਰ ਸਿੰਘ ਪਾਸ ਪਸਤੌਲ ਸੀ। ਕੁਝ ਕਸ਼ਮ ਕਸ਼ ਤੋਂ ਬਾਅਦ ਉਹ ਦੰਗਈ ਹਜੂਮ ਹੋਰਸ ਪਿੰਡਾਂ ਵੱਲ ਨਿੱਕਲ ਗਿਆ। ਫਿਰ ਇਵੇਂ 10 ਮਾਰਚ ਅਤੇ ਫਿਰ 11 ਮਾਰਚ ਨੂੰ ਮੁਸਲਿਮ ਹਜੂਮ ਪਿੰਡ ਤੇ ਧਾਵਾ ਬੋਲਣ ਲਈ ਆ ਚੜ੍ਹਿਆ। ਦੋਹੇਂ ਵਾਰੀ ਕਹਿਓਸ ਕਿ ਆਪਣੇ ਹਥਿਆਰ ਅਤੇ ਗਹਿਣਾ ਗੱਟਾ ਸਾਨੂੰ ਦੇ ਦਿਓ ਤੇ ਪਿੰਡ ਛੱਡ ਜਾਓ। ਇਸ ਸਮੇ ਦੌਰਾਨ ਉਨ੍ਹਾਂ ਦੀ ਅਗਵਾਈ ਫਿਰੋਜਾ, ਜੋ ਸਾਬਕਾ ਫੌਜੀ ਸੀ ਅਤੇ ਸੰਤ ਸਿੰਘ ਬਿੰਦਰਾ ਦਾ ਚੰਗਾ ਜਾਣੂ ਸੀ, ਕਰ ਰਿਹਾ ਸੀ।
ਪੜ੍ਹੋ ਇਹ ਵੀ ਖਬਰ - ਦਿੱਲੀ ਦੇ ਪ੍ਰਦੂਸ਼ਣ ’ਚ ਰਿਕਾਰਡ ਕੀਤੀ ਗਈ ਪਰਾਲੀ ਪ੍ਰਦੂਸ਼ਣ ਦੀ 40 ਫੀਸਦੀ ਹਿੱਸੇਦਾਰੀ
ਮੋਰਚੇ ਤੋਂ ਬਿੰਦਰਾ ਹੋਰਾਂ ਸੁਲਾਹ ਦੀ ਪੇਸ਼ਕਸ਼ ਕੀਤੀ। ਉਹ 5-7 ਬੰਦੇ ਆਏ। 10 ਹਜ਼ਾਰ ਰੁਪਏ 'ਕੱਠੇ ਕਰਕੇ ਨਕਦ ਦਿਤੇ ਬਦਲੇ ਵਿੱਚ ਅੱਗ ਨਾ ਲਾਉਣ ਅਤੇ ਕੋਈ ਕਤਲ ਨਾ ਕਰਨ ਦਾ ਵਚਨ ਲਿਆ। ਪਰ ਉਨ੍ਹਾਂ ਖੈਰ ਨਾ ਕੀਤੀ। ਭਲੇ ਸਿੱਖ ਸਰਦਾਰ ਜਾਣਦੇ ਸਨ ਕਿ ਇਸ ਵਿੱਚ ਉਨ੍ਹਾਂ ਦਾ ਛੱਲ ਹੈ ਪਰ ਉਸ ਦਿਨ ਕੁਝ ਕਸ਼ਮ ਕਸ਼ ਤੋਂ ਬਾਅਦ ਉਹ ਵਾਪਸ ਪਰਤ ਗਏ। ਸੰਤ ਸਿੰਘ ਬਿੰਦਰਾ ਦਾ ਛੋਟਾ ਭਰਾ ਬਲਵੰਤ ਸਿੰਘ ਆਪਣੇ ਭਤੀਜੇ ਹਰਦਿੱਤ ਨੂੰ ਲੈ ਕੇ ਘਰੋਂ ਸੋਨਾ ਕੱਢਣ ਚਲੇ ਗਿਆ। ਹਰਦਿੱਤ ਤਾਂ ਭੱਜ ਆਇਆ ਪਰ ਬਲਵੰਤ ਸਿੰਘ ਮੁਸਲਿਆਂ ਵਲੋਂ ਸੋਨਾ ਲੁੱਟ ਕੇ ਮਾਰ ਦਿੱਤਾ ਗਿਆ। ਇਹਦਾ ਬੇਟਾ ਮਾਸਟਰ ਤਾਰਾ ਸਿੰਘ ਦੇ ਭਰਾ ਫ਼ਕੀਰ ਚੰਦ ਦੀ ਬੇਟੀ ਨਾਲ ਮੰਗਿਆ ਹੋਇਆ ਸੀ। ਆਪਣੇ ਘਰ ਨੂੰ ਇਸ ਨੇ ਬੜੇ ਚਾਅ ਨਾਲ ਨਵਿਆਇਆ। ਮਾਣ ਨਾਲ ਗੱਲਾਂ ਕਰਦਾ ਸੀ ਕਿ ਮੇਰੇ ਬੇਟੇ ਦੀ ਬਰਾਤ ਮਾਸਟਰ ਤਾਰਾ ਸਿੰਘ ਦੇ ਘਰ ਢੁਕਣੀ ਐ ।ਪਰ - - -।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਫਿਰ 12 ਮਾਰਚ ਦੀ ਦੁਪਹਿਰ ਨੂੰ ਢੋਲ ਵਜਾਉਂਦਾ, ਛਵੀਆਂ ਭਾਲਿਆਂ ਨਾਲ ਲੈਸ ਯਾ ਅਲੀ, ਅੱਲਾ ਹੂ ਅਕਬਰ ਦੇ ਨਾਅਰੇ ਮਾਰਦਾ ਦੰਗਈਆਂ ਦਾ ਇਕ ਵੱਡਾ ਹਜੂਮ ਇਕ ਬਦਮਾਸ਼ ਬਿਰਤੀ ਵਾਲੇ ਮੁਸਲਿਮ ਗੁਲਾਮ ਰਸੂਲ ਜੋ ਥੋਹਾ ਬੱਸ ਅੱਡੇ ਤੇ ਸੰਤ ਸਿੰਘ ਬਿੰਦਰਾ ਦੀ ਦੁਕਾਨ ਕਿਰਾਏ ਪੁਰ ਲੈ ਕੇ ਚਾਹ ਦੀ ਦੁਕਾਨ ਚਲਾਉਂਦਾ ਸੀ, ਦੀ ਅਗਵਾਈ ਵਿਚ ਥੋਹਾ ਖਾਲਸਾ ਤੇ ਹਮਲਾ ਕਰਨ ਲਈ ਆਇਆ। ਉਹੀ ਉਨ੍ਹਾਂ ਹਥਿਆਰਾਂ, ਮਾਲ ਇਸਬਾਬ ਦੇ ਨਾਲ ਲੜਕੀਆਂ ਤੇ ਇਕ ਵਿਸੇਸ਼ ਮੁਟਿਆਰ ਦਾ ਨਾਮ ਲੈ ਕੇ ਉਸ ਦੀ ਮੰਗ ਕੀਤੀ ਕਿ ਉਹ ਸਾਨੂੰ ਦੇ ਦਿਓ ਤਾਂ ਅਸੀਂ ਚਲੇ ਜਾਂਦੇ ਆਂ। ਤਾਂ ਮੇਰੇ ਪਿਤਾ ਸੰਤ ਰਾਜਾ ਸਿੰਘ ਜਿਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਪਾਰਟੀ ਦੇ ਚੋਣ ਪ੍ਰਚਾਰਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਿਆ ਨੇ, ਲਲਕਾਰ ਦਿਆਂ ਕਿਹਾ ਕਿ ਸਾਡੇ ਪੁਰਖੇ ਤਾਂ ਹਿੰਦੂ ਲੜਕੀਆਂ ਨੂੰ ਕਾਬਲ ਕੰਧਾਰ ਤੋਂ ਛੁਡਾ ਕੇ ਲਿਆਉਂਦੇ ਰਹੇ ਹਨ ਤੇ ਅਸੀਂ ਆਪਣੀਆਂ ਲੜਕੀਆਂ ਤੁਹਾਨੂੰ ਅਪਣੇ ਹੱਥੀਂ ਕਿਵੇਂ ਦੇ ਦੇਈਏ?
ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ
ਬਾਹਰ ਵੈਰੀ ਦਾ ਘੇਰਾ ਬੜਾ ਜ਼ਬਰਦਸਤ ਸੀ। ਉਹ ਭਾਰੀ ਹੁੜਦੰਗ ਮਚਾ ਰਹੇ ਸਨ। ਸਾਰੇ ਸਿੱਖ ਪਰਿਵਾਰ ਗੁਲਾਬ ਸਿੰਘ ਦੀ ਹਵੇਲੀ ਵਿਚ ਇਕੱਠੇ ਸਨ। ਪਿੰਡ ਵਿੱਚ ਭਲੇ ਇੱਕ ਬਾਵਾ ਸਿੰਘ ਨਾਮੇ ਰਾਜ ਮਿਸਤਰੀ ਸੀ। ਉਹ ਚੜ੍ਹਦੀ ਉਮਰ ਦੇ ਮੁੰਡਿਆਂ ਨੂੰ ਗਤਕਾ ਵੀ ਸਿਖਾਇਆ ਕਰਦਾ ਸੀ ਪਰ ਰੌਲਿਆਂ ਵੇਲੇ ਨੌਜਵਾਨਾਂ ਦੀ ਬਹੁਤਾਤ ਤਾਂ ਫੌਜ/ਪੁਲਸ ਵਿੱਚ ਭਰਤੀ ਸੀ ਤੇ ਜਾਂ ਬਾਹਰ ਦੂਰ ਦੁਰਾਡੇ ਰੁਜ਼ਗਾਰ ਵਿਚ ਲੱਗੇ ਸਨ ਸੋ ਪਿੰਡ ਵਿੱਚ ਹਾਜ਼ਰ ਨੌਜਵਾਨ ਬਹੁਤ ਥੋੜੀ ਗਿਣਤੀ ਵਿੱਚ ਸਨ। ਕੋਈ ਵਾਹ ਨਾ ਚਲਦੀ ਦੇਖ ਕੇ ਮੇਰੇ ਪਿਤਾ ਰਾਜਾ ਸਿੰਘ ਬਿੰਦਰਾ, ਸੰਤ ਸਿੰਘ ਬਿੰਦਰਾ, ਸ:ਅਵਤਾਰ ਸਿੰਘ ਬਿੰਦਰਾ ਅਤੇ ਸ: ਹਰਬੰਸ ਸਿੰਘ ਬਿੰਦਰਾ, ਜੋ ਤਦੋਂ ਸਿੱਖ ਹਿਫਾਜਤੀ ਦਸਤੇ ਦੀ ਅਗਵਾਈ ਕਰ ਰਹੇ ਸਨ, ਸਭਨਾ ਮਿਲ ਕੇ ਇਕ ਭਿਆਨਕ ਅਤੇ ਦਿਲ ਸੋਜ ਫੈਸਲਾ ਲੈ ਲਿਆ। ਉਹ ਸੀ 10 ਤੋਂ 40 ਸਾਲ ਤੱਕ ਦੀਆਂ ਸਾਰੀਆਂ ਮੁਟਿਆਰ/ਔਰਤਾਂ ਨੂੰ ਆਪਣੇ ਹੀ ਹੱਥੀਂ ਸਿਰ ਕਲਮ ਕਰਨ ਦਾ ਫੈਸਲਾ। ਪਿਤਾ ਜੀ ਨੇ ਸਭ ਤੋਂ ਪਹਿਲੇ ਮੇਰੀ ਭੈਣ ਮਾਨ ਕੌਰ ਜੋ ਮੈਥੋਂ ਕਰੀਬ ਦੋ ਕੁ ਵਰ੍ਹੇ ਵੱਡੀ ਸ਼ਾਦੀ ਲਾਈਕ ਸੀ,ਨੂੰ ਆਵਾਜ ਮਾਰੀ। ਕਹਿਓਸ, "ਮਾਨ ਬੇਟਾ ਆ ਜਾ" ਪਿਤਾ ਜੀ ਦੇ ਹੱਥ ਵਿੱਚ ਇਕ ਭਾਰੀ ਦੋ ਧਾਰੀ ਖੰਡਾ ਫੜਿਆ ਹੋਇਆ ਸੀ ।
Beauty Tips : ਕਰਵਾਚੌਥ ਦੇ ਮੌਕੇ ਘਰ 'ਚ ਇਸ ਤਰ੍ਹਾਂ ਕਰੋ ‘ਫੇਸ਼ੀਅਲ’, ਚਿਹਰੇ 'ਤੇ ਆਵੇਗੀ ਕੁਦਰਤੀ ਚਮਕ
ਭੈਣ ਮਾਨ ਕੌਰ ਨੇ ਸੀ ਨਾ ਕੀਤੀ ਉਹ ਤਦੋਂ ਹੀ ਪਿਤਾ ਜੀ ਦੇ ਸਾਹਮਣੇ ਆ ਬੈਠੀ। ਪਰ ਉਦੋਂ ਹੀ ਸ: ਰਾਮ ਸਿੰਘ ਜੋ ਕਿ ਪਿੰਡ ਹੀ ਬਸ ਸਟੈਂਡ ਤੇ ਕੁਲੀ ਦਾ ਕੰਮ ਕਰਦਾ ਸੀ ,ਉਸ ਦੇ ਗੋਡੇ ਸੁੱਜੇ ਹੋਏ ਸਨ ਅਤੇ ਮੁਸ਼ਕਲ ਨਾਲ ਤੁਰਦਾ ਸੀ। ਪਿਤਾ ਜੀ ਦੇ ਸਾਹਮਣੇ ਆ ਬੈਠਾ। ਉਹਨੇ ਕਿਹਾ ਭੱਜ ਮੈਂ ਸਕਦਾ ਨਹੀਂ ਤੇ ਨਾ ਮੁਕਾਬਲਾ ਕਰ ਸਕਦਾਂ। ਮੁਸਲਿਮ ਹੋਣਾ ਵੀ ਮੰਜੂਰ ਨਹੀਂ । ਪਹਿਲੇ ਮੇਰੀ ਧੌਣ ਵੱਢ। ਪਿਤਾ ਜੀ ਨੇ ਖੰਡੇ ਦਾ ਵਾਰ ਕਰਦਿਆਂ ਇੱਕੋ ਝਟਕੇ ਨਾਲ ਉਸ ਦਾ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ। ਪਿਤਾ ਜੀ ਫਿਰ ਮਾਨ ਕੌਰ ਵੱਲ ਵਧੇ ਤਾਂ ਜਸਟਿਸ ਹਰਨਾਮ ਸਿੰਘ ਦਾ ਬਹਿਨੋਈ 70 ਸਾਲਾ ਨੰਦ ਸਿੰਘ ਧੀਰ ਜਿਸ ਦੇ 6 ਜਵਾਨ ਪੁੱਤਰ ਲਾਹੌਰ ਕੰਮ ਕਰਦੇ ਸਨ, ਉਸ ਦਾ ਕੱਦ ਕਾਠ ਅਤੇ ਦਾਹੜੀ ਕਾਫੀ ਲੰਬੀ ਸੀ। ਵੀ ਆ ਧਮਕਿਆ। ਕਹਿਓਸ, "ਉਹ ਰਾਜਾ ਸਿੰਘਾ ਮੈਂ ਤੈਨੂੰ ਕਹਿਦਾ ਪਿਆਂ ਕਿ ਮੇਰੀ ਧੌਣ ਵੱਢ ਪਹਿਲਾਂ। ਮੈਂ ਆਪਣੇ ਪੁੱਤਰਾਂ ਪਾਸ ਸਿਰ ਮੂੰਹ ਮੁਨਾ ਕੇ ਕਿਹੜੇ ਮੂੰਹ ਨਾਲ ਜਾਵਾਂਗਾ।" ਇਸ ਤਰਾਂ ਦੂਜੀ ਵਾਰੀ ਉਸ ਦੀ ਆਈ। ਤੀਜੀ ਵਾਰੀ ਫਿਰ ਮਾਨ ਕੌਰ ਦੀ ਆਈ। ਪਿਤਾ ਜੀ ਵਲੋਂ ਮਾਨ ਕੌਰ ’ਤੇ ਕੀਤਾ ਪਹਿਲਾ ਵਾਰ ਖ਼ੁੱਸ ਗਿਆ ਤਾਂ ਮਾਨ ਕੌਰ ਨੇ ਆਪ ਆਪਣੇ ਹੱਥੀਂ ਆਪਣੀ ਗੁੱਤ ਨੂੰ ਫੜ ਕੇ ਸਿਰ ਉਪਰ ਦੀ ਅੱਗੇ ਵਲ ਕੀਤਾ।
ਪੜ੍ਹੋ ਇਹ ਵੀ ਖਬਰ - : ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਪਿਤਾ ਜੀ ਨੇ ਉਸ ਦੀ ਕਮੀਜ਼ ਦਾ ਕਾਲਰ ਫੜ ਕੇ ਪਿੱਛੇ ਥੱਲੇ ਵੱਲ ਖਿਸਕਾ ਕੇ ਖ਼ੰਡੇ ਦਾ ਵਾਰ ਕੀਤਾ। ਇਸ ਤਰਾਂ ਮਾਨ ਕੌਰ ਵੀ ਸ਼ਹੀਦ ਹੋ ਗਈ। ਇਨ੍ਹਾਂ ਤਿੰਨੋਂ ਸ਼ਹੀਦੀਆਂ ਵੇਲੇ ਮੈਂ ਪਿਤਾ ਜੀ ਨਾਲ ਖ਼ੜਾ ਸਾਂ। ਇਸੇ ਤਰਾਂ ਹਵੇਲੀ ਦੇ ਉਪਰ ਚੁਬਾਰੇ ਵਿਚ 26-27 ਹੋਰ ਸਿੱਖ ਲੜਕੀਆਂ/ਜਨਾਨੀਆਂ ਜਿਨ੍ਹਾਂ ਵਿੱਚ ਨਵ ਵਿਆਹੁਤਾ ਚੂੜੇ ਵਾਲੀਆਂ ਮੁਟਿਆਰਾਂ ਵੀ ਸਨ, ਨੂੰ ਆਪਣੇ ਹੱਥੀਂ ਸ਼ਹੀਦ ਕਰ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਸਾਰਿਆਂ ’ਤੇ ਸ਼ਹੀਦੀ ਦਾ ਰੰਗ ਚੜ੍ਹਿਆ ਹੋਇਆ ਸੀ। ਕੋਈ ਨੱਸੀ ਨਹੀਂ ਅਤੇ ਕਿਸੇ ਨੇ ਇਨਕਾਰ ਨਹੀਂ ਕੀਤਾ। ਬਸ ਇਕੋ ਖੱਟ-ਖੱਟ ਜਾਂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀ। ਇਨ੍ਹਾਂ ਸ਼ਹੀਦ ਹੋਣ ਵਾਲਿਆਂ ਵਿਚ ਕੁਝ ਨਾਮ ਮੇਰੇ ਚੇਤਿਆਂ ਵਿਚ ਹਨ। ਤਾਈ ਪਰਮੇਸ਼ਰ ਕੌਰ, ਉਸ ਦੀ ਨੂੰਹ ਹਰਨਾਮ ਕੌਰ ਪੁੱਤਰੀ ਸ: ਸੁਜਾਨ ਸਿੰਘ ਧੀਰ ਅਤੇ ਲੜਕੀ ਨੱਥੀ। ਮਹਿੰਦਰ ਕੌਰ, ਤਾਇਆ ਜੀ ਸ:ਪਰਤਾਪ ਸਿੰਘ ਦੀ ਬੇਟੀ ਅਜੈਬ ਕੌਰ ਅਤੇ ਦੀਵਾਨ ਕੌਰ ਆਦਿ ਸ਼ੁਮਾਰ ਸਨ।
ਤਾਇਆ ਪਰਤਾਪ ਸਿੰਘ ਦੀ ਦੇਹ ਭਾਰੀ ਸੀ ਇਨ੍ਹਾਂ ਨੂੰ ਵੀ ਕੋਠੇ ’ਤੇ ਸ਼ਹੀਦ ਕੀਤਾ। ਮੇਰੇ ਪਿਤਾ ਰਾਜਾ ਸਿੰਘ ਬਿੰਦਰਾ, ਸੰਤ ਸਿੰਘ ਬਿੰਦਰਾ, ਅਵਤਾਰ ਸਿੰਘ ਬਿੰਦਰਾ ਅਤੇ ਸ:ਹਰਬੰਸ ਸਿੰਘ ਬਿੰਦਰਾ ਵਗੈਰਾ ਨੇ ਮਿਲ ਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਧਰਮ, ਇੱਜਤ ਅਤੇ ਅਣਖ ਖ਼ਾਤਰ ਅਸੀਂ ਇਹ ਕਰਨ ਲਈ ਮਜਬੂਰ ਹੋਏ ਹਾਂ ਤੇ ਹੁਣ ਸ਼ਹੀਦ ਹੋਣ ਚੱਲੇ ਆਂ। ਸੁਮੱਤ ਅਤੇ ਸ਼ਕਤੀ ਬਖਸ਼ੋ। ਜਿਉਂ ਹੀ ਉਨ੍ਹਾਂ ਨੇ ਜੈਕਾਰਾ ਛੱਡਿਆ ਤੇ ਬਾਹਰ ਨਿੱਕਲ ਕੇ ਜਾਲਮਾ ਨਾਲ ਟੱਕਰ ਲੈਂਦਿਆਂ ਸ਼ਹੀਦੀ ਪਰਾਪਤ ਕੀਤੀ। ਇਕ ਵਾਰ ਤਾਂ ਵੈਰੀ ਭੱਜ ਨਿੱਕਲੇ। ਤੇ ਦਸਮੇਸ਼ ਦਾ ਗੁਰੂ ਵਾਕ ਸਵਾ ਲੱਖ ਸੇ ਏਕ ਲੜਾਊਂ - ਮੈਂ ਪਰਤੱਖ ਵੇਖਿਆ। ਵੈਰੀ ਦੇ ਜਾਣ ਉਪਰੰਤ ਮੈਂ ਬਾਹਰ ਵੱਲ ਗਿਆ ਤਾਂ ਮੈਂ ਇਕ ਭਰਾ ਆਤਮ ਸਿੰਘ ਕੁੱਛੜ ਚੁੱਕਿਆ ਹੋਇਆ ਸੀ ਤੇ ਦੂਜੇ ਮਹਿੰਦਰ ਸਿੰਘ ਦੀ ਉਂਗਲ ਫੜੀ ਹੋਈ ਸੀ। ਅਸਾਂ ਉਨ੍ਹਾਂ ਸਰਦਾਰਾਂ ਦੀਆਂ ਲਾਸ਼ਾਂ ਬਾਹਰ ਖੁੱਲੇ ਵਿੱਚ ਪਈਆਂ ਦੇਖੀਆਂ।
ਇਸ ਤੋਂ ਪਹਿਲੇ ਸ:ਗੁਲਾਬ ਸਿੰਘ ਦੀ ਪਤਨੀ ਮਾਈ ਲਾਜ ਕੌਰ ਅਤੇ ਬਸੰਤ ਕੌਰ ਵਗੈਰਾ ਨੇ ਅਰਦਾਸ ਕੀਤੀ ਅਤੇ ਕਰੀਬ 150 ਬੀਬੀਆਂ/ਬੱਚਿਆਂ ਸਮੇਤ ਹਵੇਲੀ ਦੇ ਨਜਦੀਕ ਪੈਂਦੇ ਸੰਤ ਗੁਲਾਬ ਸਿੰਘ ਦੇ ਬਾਗ ਵਿਚਲੇ ਖ਼ੂਹ ਵਿੱਚ ਛਾਲਾਂ ਮਾਰ ਦਿੱਤੀਆਂ। ਇਥੇ ਵੀ ਇਕ ਦਿਲਚਸਪ ਘਟਨਾ ਵਾਪਰੀ ਕਿ ਬਸ ਸਟੈਂਡ ਦੇ ਨਾਲ ਹੀ ਇੰਦਰ ਸਿੰਘ ਧੀਰ ਦਾ ਘਰ ਸੀ। ਉਹ ਆਪ ਤਦੋਂ ਭਾਰਤੀ ਫੌਜ ਵਿੱਚ ਨੌਕਰ ਸਨ। ਉਹਦੀ ਪਤਨੀ ਦੋ ਬੇਟੇ ਇਕ ਬੇਟੀ ਅਤੇ ਉਸ ਦੇ ਸਾਲਾ ਸਾਹਿਬ ਦੇ ਦੋ ਬੇਟੇ ਤੇ ਦੋ ਬੇਟੀਆਂ ਨੇ ਵੀ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਪਰ ਚੰਗੇ ਭਾਗੀਂ 7-8 ਹੋਰ ਬੱਚਿਆਂ ਸਮੇਤ ਉਸ ਦੇ ਸਾਲਾ ਸਾਹਿਬ ਦੀ ਇਕ ਬੇਟੀ ਗੁਰਚਰਨ ਕੌਰ ਤੇ ਇੰਦਰ ਸਿੰਘ ਦੇ ਬੇਟੇ, ਪ੍ਰਿਤਪਾਲ ਸਿੰਘ ਬਿੱਲੂ, ਜੋ ਉਸ ਵੇਲੇ 12 ਸਾਲ ਦਾ ਸੀ, ਨੂੰ ਸ:ਜਵੰਦ ਸਿੰਘ ਆਟਾ ਚੱਕੀ ਵਾਲੇ ਨੇ ਕੁੱਝ ਹੋਰਾਂ ਦੇ ਸਹਿਯੋਗ ਨਾਲ ਖੂਹ ’ਚੋਂ ਆਪਣੀਆਂ ਪੱਗਾਂ ਲਮਕਾ ਕੇ ਬਾਹਰ ਕੱਢ ਲਿਆ। ( ਇਹ ਇਸ ਵਕਤ 3355/37D ਚੰਡੀਗੜ੍ਹ ਰਹਿੰਦੇ ਹਨ)। ਇੰਦਰ ਸਿੰਘ ਦੇ ਬਾਪ ਨੂੰ ਦੰਗਈਆਂ ਨੇ 13 ਮਾਰਚ ਦੇ ਦਿਨ ਮਕਾਨ ਨੂੰ ਅੱਗ ਲਗਾ ਕੇ ਜਿੰਦਾ ਸਾੜਤਾ। ਪਰ ਚਰਨ ਸਿੰਘ ਦੀ ਮਾਤਾ ਅਤੇ ਸਾਲਾ ਸਾਹਿਬ ਜੋ ਤਦੋਂ ਆਪਣੇ ਪੋਤਰੇ ਬਿੱਲੂ ਅਤੇ ਇਸ ਭਿਆਨਕ ਹਾਦਸੇ ਵਿੱਚੋਂ ਬਚ ਗਿਆਂ ਨਾਲ ਸੁਜਾਨ ਸਿੰਘ ਦੀ ਹਵੇਲੀ ਸੀ, ਬਚ ਰਹੇ। ਉਪਰੰਤ ਦੰਗਈ ਥਮਾਲੀ ਪਿੰਡ ਵੱਲ ਚਲੇ ਗਏ, ਜਿੱਥੇ ਸਿੱਖਾਂ ਦਾ ਕਾਫੀ ਜ਼ੋਰ ਸੀ ਅਤੇ ਉਹ ਪਿਛਲੇ 10 ਦਿਨਾਂ ਤੋਂ ਲਗਾਤਾਰ, ਹਮਲਾਵਰਾਂ ਨੂੰ ਬਰਾਬਰ ਦੀ ਟੱਕਰ ਦੇ ਰਹੇ ਸਨ।
ਇਥੇ ਇਕ ਹੋਰ ਦੁਖਦਾਈ ਘਟਨਾ ਵਾਪਰੀ ਕਿ ਮੁਕਾਬਲੇ ਲਈ ਨਿੱਕਲਣ ਤੋਂ ਪਹਿਲੇ ਅਵਤਾਰ ਸਿੰਘ ਬਿੰਦਰਾ ਨੇ ਆਪਣੀ ਗਰਭਵਤੀ ਪਤਨੀ ਹਰਨਾਮ ਕੌਰ ਨੂੰ ਵੱਖੀ ਵਿਚ ਗੋਲੀ ਮਾਰ ਦਿੱਤੀ ਸੀ। ਅਗਲੇ ਦਿਨ ਸੁਜਾਨ ਸਿੰਘ ਦੀ ਹਵੇਲੀ ਉਸ ਦੇ ਬੱਚੇ ਦਾ ਸਿਰ ਵੀ ਬਾਹਰ ਨਿੱਕਲ ਆਇਆ। ਖੂਨ ਵੀ ਵਹੀ ਜਾਵੇ। ਮੇਰੀ ਮਾਤਾ ਬਸੰਤ ਕੌਰ, ਹਰਨਾਮ ਕੌਰ ਦੀ ਮਾਮੀ ਲੱਗਦੀ ਸੀ। ਉਸ ਮੇਰੀ ਮਾਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਹ ਬਾਪੂ ਦੇ ਕੁੜਤੇ ਦੀ ਜੇਬ ਵਿੱਚੋਂ ਫੀਮ ਕੱਢ ਕੇ ਲਿਆ ਤੇ ਮੈਨੂੰ ਚਟਾਈ ਚੱਲ ,ਜੇ ਜਾਨ ਸੌਖੀ ਨਿੱਕਲ ਜਾਏ। ਹਰਨਾਮ ਕੌਰ ਨੇਂ ਤਦੋਂ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਮਾਤਾ ਬਸੰਤ ਕੌਰ ਉਸ ਨੂੰ ਆਪਣਾ ਥੁੱਕ ਲਾ ਲਾ ਫੀਮ ਚਟਾਈ ਚੱਲੇ। ਜਿਉਂ ਹੀ ਜਪੁਜੀ ਸਾਹਿਬ ਪਾਠ ਦੀ ਆਖਰੀ ਸਤਰ "ਕੇਤੀ ਛੁੱਟੀ ਨਾਲ" ਹਰਨਾਮ ਕੌਰ ਨੇ ਪੂਰੀ ਕੀਤੀ ਤਾਂ ਨਾਲ ਹੀ ਉਸ ਦੇ ਪਰਾਣ ਨਿੱਕਲ ਗਏ। ਇਕ ਬੇਟੀ ਸ: ਅਮਰ ਸਿੰਘ ਧੀਰ, ਇਕ ਸ: ਪਰਤਾਪ ਸਿੰਘ ਧੀਰ (ਜਿਸ ਦੀ ਇਕ ਲੱਤ ਗੋਲੀ ਲੱਗਣ ਨਾਲ ਜ਼ਖਮੀ ਸੀ) ਦੀ ਬੇਟੀ ਅਤੇ ਜੋਗਿੰਦਰ ਕੌਰ ਨੇ ਬਾਅਦ ਵਿੱਚ ਸੁਜਾਨ ਸਿੰਘ ਦੀ ਹਵੇਲੀ ਵਿਚਲੇ ਖੂਹ ਵਿੱਚ ਛਾਲਾਂ ਮਾਰੀਆਂ। ਅਗਲੇ ਦਿਨ ਸਵੇਰੇ ਸਾਡੇ ਸਕੂਲ ਮਾਸਟਰ ਅਬਦੁਲ ਰਹਿਮਾਨ ਜੋ ਪਿੰਡ ਮਵਾੜੇ ਤਹਿਸੀਲ ਕਹੂਟਾ ਦਾ ਰਹਿਣ ਵਾਲਾ ਸੀ, ਪਤਾ ਲੱਗਣ ਤੇ ਘੋੜੀ ਉਪਰ ਕੁਝ ਹੋਰ ਸਾਥੀਆਂ ਸਮੇਤ ਮੌਕਾ ਦੇਖਣ ਆਏ। ਉਹ ਡੱਬ ਵਿੱਚ ਪਸਤੌਲ ਰੱਖਣ ਦੇ ਵੀ ਸ਼ੌਕੀਨ ਸਨ। ਉਨ੍ਹਾਂ ਹਵੇਲੀ ਅੰਦਰਲੇ ਖੂਹ ਦਾ ਵੀ ਰੁੱਖ ਕੀਤਾ ਤਾਂ ਦੇਖਿਆ ਕਿ ਖੂਹ ਵਿੱਚੋਂ ਜਪੁਜੀ ਸਾਹਿਬ ਦੇ ਪਾਠ ਦੀ ਆਵਾਜ ਪਈ ਆਏ। ਤਿੰਨੋਂ ਕੁੜੀਆਂ ਖੂਹ ਵਿਚਲੇ ਚੱਕ ਤੇ ਬੈਠੀਆਂ ਪਾਠ ਪਈਆਂ ਕਰਨ। ਉਨ੍ਹਾਂ ਗੁਆਂਢੀ ਪਿੰਡ ਬੰਡਿਆਲਾ ਤੋਂ ਜਾ ਕੇ ਰੱਸਾ ਲਿਆਂਦਾ। ਦੇਹੜੇ ਪਿੰਡ ਤੋਂ ਟਿੱਕਾ ਖਾਨ ਜੋ ਇਕ ਅੱਖੋਂ ਆਰੀ ਸੀ ਉਹ ਇਕ ਪੰਡ ਮੱਕੀ ਦੇ ਦਾਣੇ ਭੁਨਾ ਕੇ ਲਿਆਇਆ। ਟਰੱਕਾਂ ਦੇ ਆਉਣ ਤੋਂ ਪਹਿਲਾਂ ਮੇਰੇ ਮਾਤਾ ਜੀ ਨੇ ਮੈਨੂੰ ਕਿਹਾ ਕਿ ਘਰ ਜਾਹ ਤੇ ਗਹਿਣੇ ਕੱਢ ਲਿਆ। ਜੋ ਪਿੱਤਲ ਦੇ ਗੜਵੇ ਵਿਚ ਪਾ ਕੇ ਰਸੋਈ ਵਿਚ ਦੱਬੇ ਹੋਏ ਸਨ। ਜਦ ਮੈਂ ਪਿੰਡ ਦੇ ਵਿਚਕਾਰ ਜਾ ਕੇ ਗਲੀ ਦਾ ਮੋੜ ਮੁੜਨ ਲੱਗਾ ਤਾਂ ਸ : ਹਰੀ ਸਿੰਘ ਲੰਬੇ ,ਜਿਸ ਦਾ ਕੱਦ ਬਹੁਤ ਲੰਬਾ ਅਤੇ ਮਜਾਕੀਆ ਲਹਿਜੇ ਵਾਲਾ ਬੰਦਾ ਸੀ, ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਦੇਖਿਆ। ਉਸ ਦੀ ਜੀਭ ਵੱਢੀ ਹੋਈ ਅਤੇ ਬੋਲਣ ਤੋਂ ਅਸਮਰਥ ਸੀ। ਉਸ ਇਸ਼ਾਰੇ ਨਾਲ ਦੱਸਿਆ ਕਿ ਅੱਗੇ ਦੰਗਈ ਫਿਰਦੇ ਹਨ ਤੇ ਮੁਸਲਿਮ ਬਣਨਾ ਨਾ ਮਨਜੂਰ ਕਰਨ ਤੇ ਮੇਰਾ ਇਹ ਹਾਲ ਕਰ ਗਏ ਹਨ। ਉਸ ਮੈਨੂੰ, ਪਿੱਛੇ ਮੁੜ ਜਾਣ ਦਾ ਵਾਸਤਾ ਪਾਇਆ। ਮੈਂ ਉਲਟੇ ਪੈਰੀਂ ਵਾਪਸ ਭੱਜ ਆਇਆ। ਹਰੀ ਸਿੰਘ ਉਥੇ ਹੀ ਸ਼ਹੀਦ ਹੋ ਗਿਆ।
ਮੇਰੇ ਤਾਇਆ ਜੀ ਸ:ਨੰਦ ਸਿੰਘ ਦੀ ਬੇਟੀ ਠਾਕਰੀ ਦੇਵੀ ਦਾ ਪਤੀ ਰਈਸ ਸ:ਸੁੰਦਰ ਸਿੰਘ ਧੀਰ ਅਤੇ ਉਸ ਦਾ ਪੁੱਤਰ ਸ:ਗੁਰਬਖਸ਼ ਸਿੰਘ (ਗੁਰਬਖਸ਼ ਸਿੰਘ ਦਾ ਪੁੱਤਰ ਅਮਰਜੀਤ ਸਿੰਘ ਇਧਰ ਪੰਜਾਬ ਐਂਡ ਸਿੰਧ ਬੈਂਕ ਵਿੱਚ ਅਫਸਰ ਰਿਹੈ) ਜਿਨ੍ਹਾਂ ਦੀਆਂ ਓਧਰ 8-10 ਬੱਸਾਂ ਚਲਦੀਆਂ ਸਨ। ਉਹ 10 ਮਾਰਚ ਨੂੰ ਖ਼ਤਰਾ ਜਾਣ ਕੇ ਜੰਗਲ ਦੇ ਰਸਤੇ ਨਿਕਲਣ ਉਪਰੰਤ ਰਾਵਲਪਿੰਡੀ DC ਸਾਹਿਬ ਨੂੰ ਮਿਲਣ ਵਿੱਚ ਕਾਮਯਾਬ ਰਹੇ। ਵੈਸੇ DC ਨਾਲ ਉਨ੍ਹਾਂ ਦਾ ਪਹਿਲਾਂ ਉੱਠਣ ਬੈਠਣ ਸੀ। ਉਹ ਅਗਲੇ ਦਿਨ ਕੁਝ ਸਰਕਾਰੀ ਅਮਲੇ ਸਮੇਤ ਤਿੰਨ ਮਿਲਟਰੀ ਵਾਲੇ ਟਰੱਕ ਲੈ ਕੇ ਆਏ। ਜੋ ਇਸ ਭਿਆਨਕ ਤੂਫਾਨ ਚੋਂ ਬਚ ਗਏ, ਉਹ ਜਿਵੇਂ ਸਨ, ਉਵੇਂ ਟਰੱਕਾਂ ਵਿੱਚ ਜਾ ਬੈਠੇ। ਆਲੇ ਦੁਆਲੇ ਦਿਲ ਦਹਿਲਾ ਦੇਣ ਵਾਲਾ ਮੰਜਰ ਸੀ। ਬਚ ਗਏ ਬੱਚਿਆਂ ਅਤੇ ਬੀਬੀਆਂ ਦੇ ਦਿਲ ਚੀਰ ਜਾਣ ਵਾਲੇ ਕੀਰਨੇ, ਸੁਣੇ ਨਹੀਂ ਸਨ ਜਾਂਦੇ।
ਸਾਡੇ ਟਰੱਕਾਂ ਦੇ ਕਾਫਲੇ ਦਾ ਪਹਿਲਾ ਪੜਾਅ ਰਵਾਤ ਦੇ ਗੁਰਦੁਆਰਾ ਭਾਈ ਪੁਣਸ਼ੂ ਵਿਖੇ, ਅੱਗੇ ਗੁਜਰਖਾਨ, ਕਾਲਾ ਕੈਂਪ ਆਣ ਕਿਆਮ ਕੀਤਾ। ਦਿੱਲੀ ਤੋਂ ਮੇਰੇ ਮਾਮਾ ਮੋਹਣ ਸਿੰਘ ਜੀ ਸਾਨੂੰ ਲੈਣ ਲਈ ਆਏ। ਰੇਲ ਗੱਡੀ ਰਾਹੀਂ, ਲਾਹੌਰ,ਅੰਮ੍ਰਿਤਸਰ ਤੇ ਆਖੀਰ ਰਸਤੇ ਦੀਆਂ ਦੁੱਖ ਤਕਲੀਫ਼ਾਂ ਅਤੇ ਫਾਕੇ ਕੱਟਦਿਆਂ 2 ਜੂਨ 1947 ਨੂੰ ਦਿੱਲੀ ਭੋਗਲ-ਜੰਗਪੁਰੇ ਮਾਮਾ ਜੀ ਦੇ ਘਰ ਆਣ ਕਿਆਮ ਕੀਤਾ। ਨਰੈਣਗੜ੍ਹ ਨਜਦੀਕ ਸਾਨੂੰ 17 ਏਕੜ ਜ਼ਮੀਨ ਅਲਾਟ ਹੋਈ। ਜ਼ਮੀਨ ਬੰਜਰ ਹੀ ਸੀ,ਸੋ ਮੇਰੇ ਮਾਤਾ ਜੀ ਨਾ ਮੰਨੇ। ਕਹਿਓਸ ਕਿ ਤੂੰ ਨਿਆਣਾ ਹੈਂ ਰਹਿਣ ਦੇ ਜ਼ਮੀਨ ਨੂੰ, ਕਿਥੇ ਸਾਂਭੇਗਾ? ਦਿੱਲੀ ਨਾਨਕਿਆਂ ਦੇ ਹੀ ਚੱਲ, ਆਪੇ ਕਿਸੇ ਕੰਮ ਲਗਵਾ ਦੇਣਗੇ। ਇਸ ਤਰਾਂ ਉਹ ਜਮੀਨ ਵੀ ਜਾਂਦੀ ਰਹੀ। ਇਸ ਵਕਤ ਕੁਰੂਕਸ਼ੇਤਰ, ਪਤਨੀ ਜਸਵੀਰ ਕੌਰ ਨਾਲ ਵਾਸ ਕਰਦਾ ਹਾਂ। ਮੇਰੇ ਘਰ ਦੋ ਬੇਟੀਆਂ ਹਨ। ਛੋਟੀ ਸਮੇਤ ਪਰਿਵਾਰ ਨਿਊਜ਼ੀਲੈਂਡ ਤੇ ਵੱਡੀ ਅਮਰਜੀਤ ਕੌਰ ਪਤਨੀ ਜਤਿੰਦਰ ਸਿੰਘ ਸਮੇਤ ਪਰਿਵਾਰ ਯਮੁਨਾਨਗਰ ਰਿਹਾਇਸ਼ ਰੱਖਦੀ ਹੈ। ਬੇਟੀਆਂ ਪੁੱਤਰਾਂ ਤੋਂ ਵੱਧਕੇ ਹਨ, ਇਨ੍ਹਾਂ ਦੇ ਆਸਰੇ ਦਿਨ ਕਟੀ ਕਰਦਾ ਹਾਂ। ਹਰ ਸੁੱਖ ਸਹੂਲਤ ਮੌਜੂਦ ਹੈ ਪਰ-
ਅੱਜ ਵੀ 47 ਦੀ ਪੀੜ ਦਾ ਦਰਦ ਦਿਲ ਵਿਚ ਸਮੋਈ ਬੈਠੇ ਆਂ। ਘਟੇ ਘਟਨਾਕ੍ਰਮ ਨੂੰ ਨੰਗੇ ਪਿੰਡੇ ਹੰਡਾਉਣ ਉਪਰੰਤ ਵੀ ਸੱਚ ਨਹੀਂ ਆਉਂਦਾ। ਇਹੀ ਲੱਗਦਾ ਹੈ ਕਿ ਉਹ ਇਕ ਬੁਰਾ ਸੁਪਨਾ ਸੀ, ਜੋ ਆਇਆ ਤੇ ਲੰਘ ਗਿਆ ।
ਜਦ ਰੌਲੇ ਸਿਖਰ ’ਤੇ ਸਨ ਤਾਂ ਸੈਂਥਾ ਪਿੰਡ ਤੋਂ 10-12 ਮੁਸਲਿਮ ਲਿਹਾਜੀਆਂ ਦਾ ਇਕ ਜਥਾ ਸਿੱਖ ਬਜੁਰਗਾਂ ਪਾਸ ਆਇਆ ਸੀ, ਕਹਿਓਸ ਕਿ ਖਤਰਾ ਹੈ। ਸੋ ਤੁਸੀਂ ਪਿੰਡੋਂ ਨਿੱਕਲ ਕੇ ਸਾਡੇ ਕੋਲ ਆਜੋ ਪਰ ਅਫਸੋਸ ਬਜੁਰਗ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਨਾ ਹੋਏ। ਮਾਨੋ ਉਸ ਭਿਆਨਕ ਹੋਣੀ ਨੇ ਰਾਹ ਰੋਕ ਰੱਖਿਆ ਸੀ ।
ਤਕਲੀਫ ਇਹ ਵੀ ਹੈ ਕਿ ਆਜ਼ਾਦੀ ਸੰਘਰਸ਼ ਅਤੇ ਵੰਡ ਦੀ ਭੇਟ ਤਾਂ ਪੰਜਾਬੀ /ਬੰਗਾਲੀ ਚੜ੍ਹਦੇ ਰਹੇ ਪਰ ਆਜ਼ਾਦੀ ਦਾ ਸਿਹਰਾ ਗਾਂਧੀ /ਨਹਿਰੂ ਹੋਰੀਂ ਲੈ ਗਏ ਅਖੇ:-
'ਸਾਕੀ ਬਹੁਤ ਪੁਰਾਣੇ ਹੋ ਗਏ, ਜਾਮ ਤੇ ਪਿਆਲੀ ਵੀ
ਆ ਕੋਈ ਲੱਭੀਏ ਵਕਤ ਦਾ ਦਾਰੂ, ਦੇਵੇ ਜੋ ਖੁਸ਼ਹਾਲੀ ਵੀ
ਯੂਪੀ ਦਾ ਸਰਬਾਲਾ ਲੈ ਗਿਆ ਆਜ਼ਾਦੀ ਦੀ ਲਾੜੀ ਨੂੰ
ਭੇਟ ਸਿਰਾਂ ਦੀ ਦਿੰਦੇ ਰਹਿ ਗਏ, ਪੰਜਾਬੀ ਵੀ ਬੰਗਾਲੀ ਵੀ"
ਮਾਸਟਰ ਸਤਵੀਰ ਸਿੰਘ ਚਾਨੀਆਂ
92569-73526
ਲੇਖ : ਜਾਣੋ ਬੀਬੀ ਸੜਕ ਦੀ ਆਤਮ-ਕਥਾ
NEXT STORY