ਇੱਕ ਆਦਮੀ ਨੂੰ ਸਾਰੀ ਉਮਰ ਇਕ ਆਪਣਾ ਘਰ ਬਣਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ ਲਗਭਗ ਹਰ ਆਮ ਇਨਸਾਨ ਦੀ ਇਹੋ ਹੀ ਕਹਾਣੀ ਹੈ ਕਿ ਪਹਿਲਾਂ ਉਹ ਧਰਤੀ ਤੇ ਆਉਂਦਾ ਹੈ, ਫਿਰ ਉਹ ਵੱਡਾ ਹੁੰਦਾ ਹੈ, ਫਿਰ ਆਪਣੇ ਲਈ ਪੈਸੇ ਕਮਾਉਣ ਲੱਗ ਜਾਂਦਾ ਹੈ, ਅਤੇ ਸਾਰੀ ਉਮਰ ਆਪਣਾ ਇਕ ਛੋਟਾ ਜਿਹਾ ਘਰ ਪਾਉਣ ਲਈ ਪੈਸੇ ਜੋੜਦਾ ਰਹਿੰਦਾ ਹੈ |
ਜਦੋਂ ਉਸਦਾ ਆਪਣਾ ਘਰ ਪੈਂਦਾ ਹੈਂ ਤਾਂ ਉਸਦੀ ਖੁਦ ਦੀ ਉਮਰ ਘਰ ਹੰਡਾਉਣ ਲਈ ਟੱਪ ਚੁੱਕੀ ਹੁੰਦੀ ਹੈ ਜੇ ਅਸੀਂ ਆਮ ਇਨਸਾਨ ਦੀ ਗੱਲ ਕਰੀਏ ਤਾਂ ਇਹੋਂ ਹੀ ਪਤਾ ਲੱਗਦਾ ਹੈ ਕਿ ਇੱਕ ਆਦਮੀ ਦੀ ਜ਼ਿੰਦਗੀ ਵਿਚ ਆਪਣਾ ਘਰ ਬਣਾਉਣਾ ਹੀ ਸਭ ਤੋਂ ਵੱਡੀ ਚਿੰਤਾ ਹੈ ਜੇ ਕਿਸੇ ਦੀ ਤਨਖਾਹ ਦੱਸ ਹਜ਼ਾਰ ਹੈ ਤਾਂ ਫਿਰ ਉਸਦਾ ਘਰ ਤਾਂ ਕੀ ਬਣਨਾ ਹੈ ਪਰ ਜੇ ਕਿਸੇ ਦੀ ਤਨਖਾਹ ਤੀਹ ਹਜ਼ਾਰ ਰੁਪਈਏ ਹਨ, ਤਾਂ ਫਿਰ ਉਸਦਾ ਇਕ ਦਿਨ ਘਰ ਤਾਂ ਜ਼ਰੂਰ ਬਣ ਜਾਵੇਗਾ ਪਰ ਸਿਰਫ ਉਦੋਂ ਜਦੋਂ ਉਹ ਬੁੱਢਾ ਹੋ ਜਾਵੇਗਾ |
ਜੇ ਘਰ ਬਣਾਉਣ ਦੀ ਚਿੰਤਾ ਨੂੰ ਆਮ ਇਨਸਾਨ ਦੀ ਜ਼ਿੰਦਗੀ ਵਿਚੋਂ ਕੱਢ ਦਿੱਤਾ ਜਾਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਉਸਦੀ ਜ਼ਿੰਦਗੀ ਵਿਚ ਕੋਈ ਵੱਡੀ ਸਮੱਸਿਆ ਰਹਿ ਜਾਵੇਗੀ ਜੇ ਕੋਈ ਇਨਸਾਨ ਗਰੀਬੋ ਗਰੀਬੀ ਵੀਹ ਲੱਖ ਦਾ ਵੀ ਘਰ ਬਣਾਉਂਦਾ ਹੈ, ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਅੱਜ ਦੇ ਜ਼ਮਾਨੇ ਵਿਚ ਵੀ ਵੀਹ ਲੱਖ ਰੁਪਈਏ ਦੀ ਲਗਭਗ ਦੱਸ ਹਜ਼ਾਰ ਰੁਪਏ ਮਹੀਨਾ ਤਾਂ ਵਿਆਜ ਹੀ ਹੈ |
ਜੇ ਆਦਮੀ ਆਪਣਾ ਘਰ ਲੈਣ ਦੀ ਥਾਂ ਤੇ ਪੰਜ ਹਜ਼ਾਰ ਰੁਪਏ ਦਾ ਕਿਰਾਏ ਤੇ ਘਰ ਵੀ ਲੈ ਲਵੇ ਤਾਂ ਵੀ ਉਸਦਾ ਪੰਜ ਹਜ਼ਾਰ ਰੁਪਏ ਮਹੀਨਾ ਵਿਆਜ ਬੱਚਦਾ ਹੈ ਅਤੇ ਵੀਹ ਲੱਖ ਦਾ ਮੂਲ ਵੀ ਬੱਚਦਾ ਹੈ ਸੋ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਆਪਣਾ ਘਰ ਕਿਰਾਏ ਦੇ ਘਰ ਤੋਂ ਮਹਿੰਗਾ ਪੈਂਦਾ ਹੈ ਫਿਰ ਆਪਣੇ ਘਰ ਦੀ ਕੁਝ ਸਾਲਾਂ ਬਾਅਦ ਰਿਪੇਅਰ ਵੀ ਕਰਵਾਉਣੀ ਪੈਂਦੀ ਹੈ ਉਸਦਾ ਅਲਗ ਖਰਚਾ ਹੁੰਦਾ ਹੈ |
ਮੇਰੇ ਹਿਸਾਬ ਨਾਲ ਜੇ ਕਿਸੇ ਕੋਲ ਪੈਸੇ ਘੱਟ ਹਨ ਤਾਂ ਉਸਨੂੰ ਆਪਣਾ ਘਰ ਬਣਾਉਣ ਦਾ ਪੰਗਾ ਨਹੀਂ ਲੈਣਾ ਚਾਹੀਦਾ ਕਈ ਲੋਕ ਵੱਡੇ ਵੱਡੇ ਕਰਜੇ ਚੁੱਕ ਕੇ ਆਪਣਾ ਘਰ ਬਣਾਉਂਦੇ ਹਨ ਇਹ ਗੱਲ ਬਹੁਤ ਹੀ ਮੂਰਖਤਾ ਭਰੀ ਹੈ ਅਕਸਰ ਲੋਕ ਕਹਿੰਦੇ ਹਨ ਆਪਣਾ ਘਰ ਆਪਣਾ ਹੀ ਹੁੰਦਾ ਹੈ, ਇਸ ਲਈ ਮੈਂ ਕਰਜਾ ਚੁੱਕ ਕੇ ਆਪਣਾ ਘਰ ਪਾ ਲਿਆ ਕਰਜੇ ਤੇ ਪਾਇਆ ਮਕਾਨ ਕਦੀ ਵੀ ਆਪਣਾ ਨਹੀਂ ਹੁੰਦਾ ਅਜਿਹਾ ਮਕਾਨ ਸਿਰਫ ਬੈਂਕ ਦਾ ਹੀ ਹੁੰਦਾ ਹੈ ਰੱਬ ਨਾ ਕਰੇ ਜੇ ਕੋਈ ਵੱਡੀ ਸਮੱਸਿਆ ਆ ਜਾਂਦੀ ਹੈ ਅਤੇ ਬੈਂਕ ਦੀ ਕਿਸ਼ਤ ਨਹੀਂ ਤਾਰੀ ਜਾਂਦੀ, ਤਾਂ ਬੈਂਕ ਨੇ ਇੱਕ ਮਿੰਟ ਲਗਾਉਣਾ ਹੈ ਅਜਿਹੇ ਘਰ ਤੇ ਕਬਜਾ ਕਰਨ ਲਈ |
ਬਾਕੀ ਗੱਲ ਰਹਿ ਜਾਂਦੀ ਹੈ ਕਿ ਕਿਰਾਏ ਦੇ ਘਰ ਤੇ ਨੌਕਾ ਟੋਕੀ ਹੁੰਦੀ ਹੈ ਹਾਂ ਇਹ ਗੱਲ ਤਾਂ ਬਿਲਕੁਲ ਸੱਚ ਹੈ ਪਰ ਜੇ ਬਣੇ ਬਣਾਏ ਅਪਾਰਟਮੈਂਟ ਮਿਲ ਜਾਣ, ਜੋ ਸਿਰਫ ਕਿਰਾਏ ਤੇ ਦੇਣ ਲਈ ਹੀ ਬਣਾਏ ਜਾਂਦੇ ਹਨ, ਤਾਂ ਫਿਰ ਇਹ ਦਿੱਕਤ ਵੀ ਨਹੀਂ ਬਚੇਗੀ ਜੇ ਏਦਾਂ ਦੇ ਅਪਾਰਟਮੈਂਟ ਸਰਕਾਰ ਬਣਾ ਕੇ ਕਿਰਾਏ ਤੇ ਦੇਵੇ ਤਾਂ ਇਸ ਨਾਲ ਸਰਕਾਰ ਦਾ ਵੀ ਫਾਇਦਾ ਹੋਵੇਗਾ ਅਤੇ ਆਮ ਨਾਗਿਰਕਾਂ ਦਾ ਵੀ ਕਿਉਂਕਿ ਫਿਰ ਘੱਟ ਰੇਟਾਂ ਤੇ ਆਮ ਨਾਗਿਰਕਾਂ ਨੂੰ ਰਹਿਣ ਵਾਸਤੇ ਇਕ ਛੱਤ ਮਿਲ ਜਾਵੇਗੀ ਅਤੇ ਸਰਕਾਰ ਨੂੰ ਕੁਝ ਪੈਸੇ
- ਅਮਨਪ੍ਰੀਤ ਸਿੰਘ