Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    8:49:37 AM

  • earthquake tremors shake the earth in leh

    ਲੇਹ 'ਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਜਾਨ...

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਭਾਰਤੀ ਖੇਤੀ ਨੂੰ ਇਜਰਾਈਲ ਦੀ ਤਰਜ਼ ਤੇ ਬਦਲਾਓ ਦੀ ਲੋੜ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਭਾਰਤੀ ਖੇਤੀ ਨੂੰ ਇਜਰਾਈਲ ਦੀ ਤਰਜ਼ ਤੇ ਬਦਲਾਓ ਦੀ ਲੋੜ

  • Updated: 14 Jul, 2018 01:19 PM
Meri-Awaz-Suno
indian farming needs change
  • Share
    • Facebook
    • Tumblr
    • Linkedin
    • Twitter
  • Comment

ਕੋਈ ਸਮਾਂ ਸੀ ਜਦੋਂ ਭਾਰਤ ਦੇਸ਼ ਨੂੰ ਸੋਨੇ ਦੀ ਚਿੜ੍ਹੀ ਕਹਿ ਕੇ ਆਦਰ ਕੀਤਾ ਜਾਂਦਾ ਸੀ ਪਰੰਤੂ ਅੱਜ ਇਸ ਦੇਸ਼ ਦੀ ਗਿਣਤੀ ਵਿਕਸਤ ਦੇਸ਼ਾਂ ਦੀ ਬਜਾਏ ਗਰੀਬ ਦੇਸ਼ਾਂ ਵਿਚ ਹੁੰਦੀ ਹੈ ਕਿਉਂਕਿ ਅਜੇ ਵੀ ਅਬਾਦੀ ਦਾ ਵੱਡਾ ਹਿੱਸਾ ਗ਼ਰੀਬੀ ਰੇਖਾ ਤੋ ਹੇਠਾਂ ਆਪਣਾ ਜੀਵਨ ਬਤੀਤ ਕਰ ਰਿਹਾ ਹੈ । ਭਾਰਤ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਕੁੱਲ ਕਾਮਿਆਂ ਦਾ 65% ਭਾਗ ਤੇ ਉਨ੍ਹਾਂ ਦੇ ਪਰਿਵਾਰ ਖੇਤੀਬਾੜੀ 'ਤੇ ਨਿਰਭਰ ਹਨ । ਦੇਸ਼ ਦੀ ਵਧਦੀ ਜੰਨਸੰਖਿਆਂ ਲਈ ਅਨਾਜ ਅਤੇ ਹੋਰ ਵਸਤਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤ,ਦੇਸ਼ ਦੀ ਕੁੱਲ ਆਮਦਨ ਦਾ 29% ਹਿੱਸਾ ਹੀ (ਖੇਤੀਬਾੜੀ ਤੋਂ) ਹੀ ਪ੍ਰਾਪਤ ਕਰ ਸਕਿਆ ਹੈ ਜੋ ਕਿ ਬਹੁਤ ਘਟ ਹੈ । ਇਸ ਘਾਟੇ ਦੇ ਕਈ ਕਾਰਨ ਹਨ ਕਿਸਾਨ ਮਿਹਨਤ ਕਰਨ ਦੇ ਵਾਬਜੂਦ ਵੀ ਖੇਤੀ ਤੋਂ ਜ਼ਿਆਦਾ ਲਾਭ ਨਹੀਂ ਕਮਾ ਸਕਿਆ ।ਵਧਦੀ ਜੰਨਸੰਖਿਆ ਕਾਰਨ ਖੇਤਾਂ ਦਾ ਆਕਾਰ ਛੋਟਾ ਹੋਣਾ, ਮਹਿੰਗੀਆਂ ਖਾਦਾਂ,ਮਹਿੰਗੇ ਬੀਜ,ਖੇਤੀ ਲਈ ਮਹਿੰਗੀ ਮਸ਼ੀਨਰੀ ਅਤੇ ਕਿਸਾਨ ਦਾ ਘੱਟ ਪੜ੍ਹਿਆਂ–ਲਿਖਿਆਂ ਹੋਣਾਂ ਅਤੇ ਖਾਸ ਤੌਰ ਤੇ ਫਸਲ ਦਾ ਮੰਡੀਕਰਨ ਆਦਿ ਭਾਰਤੀ ਖੇਤੀ ਨੂੰ ਪ੍ਰਭਾਵਿਤ ਕਰਦੇ ਹਨ।
                     ਪੰਜਾਬ ਦੀ ਗੱਲ ਕਰੀਏ ਤਾਂ ਹਰ ਦਿਨ ਕੋਈ ਨਾ ਕੋਈ ਕਿਸਾਨ ਖੇਤੀ ਤੋਂ ਘਾਟੇ ਕਾਰਨ ਜਾਂ ਬੈਕਾਂ ਦੇ ਕਰਜ਼ਿਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ।ਪੰਜਾਬ ਦਾ ਕਿਸਾਨ ਚੰਗੀ ਫਸਲ ਪ੍ਰਾਪਤ ਕਰਨ ਲਈ ਮਹਿੰਗੀਆਂ ਖਾਦਾਂ,ਬੀਜ,ਮਸ਼ੀਨਰੀ ਖਰੀਦਣ ਲਈ ਬੈਂਕ ਕਰਜੇ ਵਲ ਵਧਦਾ ਹੈ ਪਰ ਫਸਲਾਂ ਦੀ ਕੀਮਤ ਦਾ ਸਹੀ ਨਾ ਮਿਲਣਾ, ਸਮੇਂ ਸਿਰ ਨਾ ਮਿਲਣ ,ਕੁਦਰਤੀ ਆਫਤਾਂ ,ਫਸਲ ਦਾ ਮੰਡੀਕਰਨ ਆਦਿ ਕਈ ਸਮੱਸਿਆਵਾਂ ਹਨ ਜੋ ਕਿਸਾਨ ਨੂੰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋਣ ਦਿੰਦੀਆਂ । ਫਸਲ ਬੀਜਣ ਤੋਂ ਲੈ ਕੇ ਫਸਲ ਵੇਚਣ ਤਕ ਕਿਸਾਨ ਉੱਪਰ ਕਈ ਵਰਗ ਆਸ ਲਾਈ ਬੈਠੇ ਹੁੰਦੇ ਹਨ ਜਿਵੇਂ ਕਿਸਾਨ ਦੇ ਕਾਮੇ, ਦੁਕਾਨਦਾਰ,ਆੜਤੀ ,ਮੰਡੀਆਂ ਦੇ ਕਾਮੇ ਤੇ ਅੰਤ ਵਿਚ ਬੈਂਕ ਤੋਂ ਲਿਆ ਕਰਜਾ ਵੱਡੇ ਦੈਂਤ ਦੇ ਰੂਪ ਵਿਚ ਖੜਾ ਦਿਖਾਈ ਦਿੰਦਾ ਹੈ ।ਕਿਸਾਨ ਦਾ ਰੱਜ ਕੇ ਸੋਸ਼ਣ ਹੁੰਦਾ ਹੈ ਜੇਕਰ ਫਸਲ ਵੇਚਣ ਤਕ ਜਿੰਨੀ ਮਿਹਨਤ, ਖਰਚੇ ਹੋਏ ਹੁੰਦੇ ਹਨ ਫਸਲ ਦੇ ਭਾਅ ਤੋਂ ਦੁਗਣੇ ਹੋ ਜਾਂਦੇ ਹਨ ।ਇਹੀ ਕਾਰਨ ਹੈ ਕਿ ਕਿਸਾਨ ਖੇਤੀ ਕਰਨੀ ਛੱਡਦੇ ਜਾ ਰਹੇ ਹਨ। ਦੂਸਰੇ ਪਾਸੇ ਸਰਕਾਰੀ ਦੀਆਂ ਸਹਿਕਾਰੀ ਸਭਾਵਾਂ ਦੀਆਂ ਨੀਤੀਆਂ ਵੀ ਕਿਸਾਨ ਦੀ ਮਦਦ ਕਰਦੀਆਂ ਨਜ਼ਰ ਨਹੀਂ ਆ ਰਹੀਆਂ ।
                     ਅੱਜ ਪੰਜਾਬ ਦੀ ਖੇਤੀ ਨੂੰ ਨਵੀਆਂ ਤਕਨੀਕਾਂ ਦੀ ਲੋੜ ਹੈ ਜਿਸ ਲਈ ਸਾਨੂੰ ਅਗਾਂਹਵਧੂ ਦੇਸ਼ਾਂ ਦੀ ਨਕਲ ਕਰਨੀ ਪਵੇਗੀ ਤਾਂ ਕਿ ਖੇਤੀਬਾੜੀ ਤੋਂ ਵੱਧ ਤੋਂ ਵੱਧ ਲਾਭ ਕਮਾਇਆਂ ਜਾ ਸਕੇ । ਗੱਲ ਕਰਦੇ ਹਾਂ ਇਜ਼ਰਾਈਲ ਦੇਸ਼ ਦੀ ਜਿਸ ਦਾ ਖੇਤਰਫਲ 279467 ਵਰਗ ਕਿ. ਮੀ. ਹੈ । ਇੱਥੇ ਦੀ ਜ਼ਿਆਦਾਤਰ ਭੂਮੀ ਖੁਸ਼ਕ ਅਤੇ ਰੇਤਲੀ ਹੈ । ਤਾਪਮਾਨ 30 ਤੋਂ 35 ਡਿ. ਸੈਟੀਗਰੇਡ ਤਕ ਪਹੁੰਚ ਜਾਂਦਾ ਹੈ । ਇਜ਼ਰਾਈਲ ਦਾ ਮਾਲੀ ਢਾਚਾਂ ਖਾਸ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ । ਇਸ ਦੇਸ਼ ਦਾ 4/5 ਹਿੱਸਾ ਵਾਹੀ ਯੋਗ ਹੈ।  ਇੱਥੇ ਦੀ ਖੇਤੀਬਾੜੀ ਦੇ ਵੱਖ-2 ਢੰਗ ਕੁਝ ਇਸ ਤਰ੍ਹਾਂ ਹਨ ।
                     ਇਜ਼ਰਾਈਲ ਦੇਸ਼ ਵਿਚ ਖੇਤੀ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ।“ਸਮੂਹਿਕ ਖੇਤੀ'' ਜਿਸ ਨੂੰ ਸੂਤਜ ਕਿਹਾ ਜਾਂਦਾ ਹੈ ਅਤੇ ਦੂਜੀ ਸਹਿਕਾਰੀ ਖੇਤੀ ਜਿਸ ਨੂੰ ਮੋਸ਼ਾਣ ਕਿਹਾ ਜਾਂਦਾ ਹੈ ।ਸਮੂਹਿਕ ਖੇਤੀ ਵਿਚ ਸਾਰੀ ਪਿੰਡ ਦੀ ਭੂਮੀ ਸ਼ਾਮਲ ਹੁੰਦੀ ਹੈ ।ਦੂਜੀ ਖੇਤੀ “ਸਹਿਕਾਰੀ ਖੇਤੀ'' ਵਿਚ ਸਾਰੇ ਕਿਸਾਨ ਆਪਣੀ-ਆਪਣੀ ਭੂਮੀ ਵਾਹੁਦੇ ਹਨ ਪਰੰਤੂ ਆਪਣੀ ਪੈਦਾਵਾਰ ਸਹਿਕਾਰੀ ਸਭਾਵਾਂ ਰਾਂਹੀ ਹੀ ਵੇਚਦੇ ਹਨ ।ਇਹ ਸਹਿਕਾਰੀ ਸਭਾਵਾਂ ਹੀ ਕਿਸਾਨਾ ਨੂੰ ਨਵੀਂ ਕਿਸਮ ਦੇ ਬੀਜ ਆਦਿ ਅਤੇ ਖੇਤੀ ਦੀ ਮਸ਼ੀਨਰੀ ਕਿਰਾਏ ਤੇ ਦਿੰਦੀਆਂ ਹਨ। ਇੱਥੇ ਪੈਦਾ ਕੀਤੇ ਜਾਣ ਵਾਲੇ ਫਲਾਂ ਵਿਚ ਖਜੂਰ, ਸੇਬ,ਖੁਰਮਾਨੀ ,ਕੇਲਾ,ਅਮਰੂਦ ,ਅੰਬ ,ਨਾਸ਼ਪਾਤੀ,ਅੰਗੂਰ, ਜੈਤੂਨ ਅਤੇ ਅੰਜੀਰ ਆਦਿ ਸ਼ਾਮਿਲ ਹਨ । ਇੱਥੇ ਜਿਆਦਾ ਫਲਾਂ ਅਤੇ ਸਬਜ਼ੀਆਂ ਨੂੰ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ । ਇੱਥੇ ਪਹਿਲਾਂ ਕਿਸਾਨੀ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਪਰੰਤੂ ਅੱਜ ਦੇਸ਼ ਦੀ ਆਮਦਨ ਦਾ  3/4 ਹਿੱਸਾ ਖੇਤੀਬਾੜੀ ਤੋਂ ਪ੍ਰਾਪਤ ਹੁੰਦਾ ਹੈ। ਇਸ ਦੇਸ਼ ਵਿਚ ਤੁਪਕਾ ਸਿੰਚਾਈ ਜ਼ਿਆਦਾ ਪ੍ਰਫੂਲਿਤ ਹੈ ਪਾਣੀ ਦੀ ਬਹੁਤ ਜ਼ਿਆਦਾ ਸੰਭਾਲ ਕੀਤੀ ਜਾਂਦੀ ਹੈ । ਇਜ਼ਰਾਈਲ ਵਿਚ ਨਵੀਂ ਤਕਨੀਕ ਨਾਲ ਪਲਾਸਟਿਕ ਟਰ੍ਹੇ ਬਣਾਈ ਗਈ ਹੈ ਜੋ ਹਵਾ ਵਿਚੋਂ ਤ੍ਰੇਲ ਦੀਆਂ ਬੂੰਦਾਂ ਨੂੰ ਜਮ੍ਹਾਂ ਕਰਦੀ ਹੈ । ਦਾਣੇਦਾਰ ਅਕਾਰ ਦੀ ਇਸ ਟਰ੍ਹੇ ਵਿਚ ਯੂਵੀ ਫਿਲਟਰ ਅਤੇ ਚੂਨੇ ਦਾ ਪੱਥਰ ਲਗਾ ਕੇ ਪੌਦਿਆਂ ਕੋਲ ਰੱਖ ਦਿੱਤਾ ਜਾਂਦਾ ਹੈ ਰਾਤ ਨੂੰ ਇਹ ਟਰ੍ਹੇ ਤ੍ਰੇਲ ਦੀਆਂ ਬੂੰਦਾਂ ਨੂੰ ਸੋਖ ਲੈਦੀ ਹੈ ਅਤੇ ਪੌਦਿਆਂ ਦੀ ਜੜ੍ਹਾਂ ਤੱਕ ਪਹੁੰਚਾਉਦੀ ਹੈ। ਇਹ ਟਰ੍ਹੇ ਧੁੱਪ ਤੋਂ ਵੀ ਪੌਦਿਆਂ ਦਾ ਬਚਾ ਕਰਦੀ ਹੈ । ਇਹ ਪੌਦੇ ਦੀ 40% ਪਾਣੀ ਦੀ ਜ਼ਰੂਰਤ ਪੂਰੀ ਕਰ ਦਿੰਦੀ ਹੈ ਵਰਖਾ ਦੇ ਪਾਣੀ ਨੂੰ ਇਕੱਠਾ ਕਰਕੇ ਸਾਂਭ ਲਿਆ ਜਾਂਦਾ ਹੈ ।ਸਿੰਚਾਈ ਲਈ ਪਾਣੀ ਪਾਇਪਾਂ ਰਾਂਹੀ ਹੀ ਫਸਲ ਤਕ ਪਹੁੰਚਾਇਆ ਜਾਂਦਾ ਹੈ। ਫਸਲਾਂ ਲਈ ਕੀਟਨਾਸ਼ਕ ਇਸ ਤਰ੍ਹਾਂ ਦੇ ਵਰਤੇ ਜਾਂਦੇ ਹਨ ਜੋ ਮਿੱਤਰ ਕੀੜ੍ਹਿਆਂ ਨੂੰ ਨਹੀਂ ਮਾਰਦੇ। ਫਸਲਾਂ ਨੂੰ ਲੋੜ ਮੁਤਾਬਕ ਕੀਟਨਾਸ਼ਕ ਦਿੱਤਾ ਜਾਂਦਾ ਹੈ ।ਖੇਤੀਬਾੜੀ ਨਾਲ ਸਬੰਧਤ ਉਦਯੋਗ ਵੀ ਸਥਾਪਿਤ ਹਨ ।ਇੱਥੇ ਪਸ਼ੂ ਪਾਲਣ ਤੇ ਮੁਰਗੀ ਪਾਲਣ ਦਾ ਧੰਦਾ ਜ਼ਿਆਦਾ ਹੈ ਮੁਰਗੀਆਂ ਦੇ ਅੰਡੇ ਯੂਰਪ ਦੇਸ਼ਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ । ਇਸ ਤੋਂ ਇਲਾਵਾ ਦੁੱਧ ਦੀ ਪੈਦਾਵਾਰ ਲਈ ਗਾਵਾਂ ਦੇ ਵੱਡੇ ਡੇਅਰੀ ਫਾਰਮ ਹਨ । ਵੱਧ ਗਰਮੀ ਹੋਣ ਦੇ ਬਾਵਜ਼ੂਦ ਵੀ ਮੱਛੀ ਪਾਲਣ ਲਈ ਅਜਿਹੇ ਪਾਣੀ ਵਾਲੇ ਟੈਂਕ ਤਿਆਰ ਕੀਤੇ ਗਏ ਹਨ ਜਿਨ੍ਹਾਂ ਉੱਤੇ ਗਰਮੀ ਅਤੇ ਹੋਰ ਮੋਸਮ ਦਾ ਜ਼ਿਆਦਾ ਅਸਰ ਨਹੀ ਹੁੰਦਾ ਇਹ ਟੈਂਕ ਅਮਰੀਕਾ ਵਿਚ ਵੀ ਵਰਤੇ ਜਾਂਦੇ ਹਨ । ਇਹ ਆਧਿਨਕ ਟੈਂਕ ਬਹੁਤ ਜ਼ਿਆਦਾ ਕਾਮਯਾਬ ਸਾਬਿਤ ਹੋ ਰਹੇ ਹਨ ।
                              ਇਜ਼ਰਾਈਲ ਵਿਚ ਆਲੂ ਦੀ ਅਜਿਹੀ ਕਿਸਮ ਹੈ ਜੋ ਗਰਮੀ ਵਿਚ ਵੀ ਕਾਮਯਾਬ ਹੈ ।ਆਲੂ ਹਰ ਦੇਸ਼ ਵਿਚ ਹਰਮਨ ਪਿਆਰਾ ਹੋਣ ਕਰਕੇ ਇਸ ਤੋਂ ਜ਼ਿਆਦਾ ਲਾਭ ਕਮਾਇਆ ਜਾਂਦਾ ਹੈ ।ਫਸਲਾਂ ਨੂੰ ਜ਼ਿਆਦਾ ਦੇਰ ਤਕ ਤਾਜ਼ਾ ਅਤੇ ਸੁਰੱਖਿਅਤ ਰੱਖਣ ਲਈ ਵੱਡੇ ਵੱਡੇ ਬੈਗ ਬਣਾਏ ਜਾਂਦੇ ਹਨ ।ਇਹ ਬੈਗ ਹਵਾਂ ਅਤੇ ਪਾਣੀ ਦੋਹਾਂ ਥਾਵਾਂ ਤੇ ਸੁਰੱਖਿਅਤ ਹਨ।ਫਸਲ ਦਾ ਚੰਗਾ ਮੁੱਲ ਮਿਲਣ ਸਮੇਂ ਹੀ ਫਸਲ ਨੂੰ ਵੇਚਿਆਂ ਜਾਂਦਾ ਹੈ ।ਹਰ ਤਰ੍ਹਾਂ ਦੀ ਖੇਤੀਬਾੜੀ ਬਾਰੇ ਜ਼ਿਆਦਾ ਜਾਣਕਾਰੀ ਲਈ ਇਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਕਿ ਕਿਸਾਨ ਕਿਸੇ ਵੀ ਸਮੇਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਗੱਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।ਇਸ ਸਾਫਟਵੇਅਰ ਰਾਂਹੀ ਕਿਸਾਨ ਆਪਣੀ ਫਸਲ ਸਹੀ ਕੀਮਤ ਦੇਖ ਕੇ ਵੇਚਦੇ ਹਨ । ਇਸ ਤੋਂ ਇਲਾਵਾ ਫਸਲ ਬੀਜਣ ਸਮੇਂ ,ਤਿਆਰ ਹੋਣ ਤੱਕ ,ਕੱਟਦੇ ਸਮੇਂ ਤਕ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹਲ ਇਸ ਸਾਫਟਵੇਅਰ ਦੀ ਮਦਦ ਨਾਲ ਕੀਤਾ ਜਾਂਦਾ ਹੈ । ਇਹ ਸਾਰੀਆਂ ਤਕਨੀਕਾਂ ਪੰਜਾਬ ਅਤੇ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਵਰਤੀਆਂ ਜਾਣ ਤਾਂ ਖੇਤੀਬਾੜੀ ਵਿਚ ਬਿਨ੍ਹਾਂ ਸ਼ੱਕ ਸੁਧਾਰ ਲਿਆਉਂਦਾ ਜਾ ਸਕਦਾ ਹੈ। ਚੰਗੀ ਖੇਤੀਬਾੜੀ ਹੋਣ ਕਰਕੇ ਕਿਸਾਨਾਂ ਅਤੇ ਦੇਸ਼ ਦੀ ਆਰਥਿਕਤਾ ਵਿਚ ਸੁਧਾਰ ਸੰਭਵ ਹੈ ।ਇਸ ਬਦਲਾਅ ਲਈ ਸਰਕਾਰਾਂ ਨੂੰ ਰਾਜਨੀਤੀ ਤੋਂ ਉੇਪਰ ਉੱਠ ਕੇ ਇਸ ਖੇਤਰ ਵਿਚ ਕੰਮ ਕਰਨ ਦੀ ਲੋੜ ਹੈ ।ਵੱਖ-ਵੱਖ ਦੇਸ਼ਾਂ ਵਿਚ ਅਗਾਹਵਧੂ ਕਿਸਾਨਾਂ ਦੇ ਮੁਫਤ ਖੇਤੀਬਾੜੀ ਕਂੈਪਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਹੋਰ ਦੇਸ਼ਾਂ ਨੂੰ ਨਿਰਯਾਤ ਕਰਨ ਵਾਲੀਆਂ ਫਸਲਾਂ ਦੀ ਪੈਦਾਵਾਰ ਵਿਚ ਵਾਧਾ ਕਰਨਾ ਪਵੇਗਾ,ਕਿਸਾਨਾ ਨੂੰ ਮੰਡੀਕਰਨ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਇਹ ਜ਼ਿੰਮੇਵਾਰੀ ਪੂਰਨ ਤੌਰ ਤੇ ਸਰਕਾਰ ਦੀ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਨਵੀਂ ਤਕਨੀਕ ਦੇ ਰਸਤੇ ਦਿਖਾਉਣ ਦੀ ਲੋੜ ਹੈ ਭ੍ਰਿਸ਼ਟਾਚਾਰ ਅਤੇ ਵੀ.ਆਈ.ਪੀ ਕਲਚਰ ਨੂੰ ਖਤਮ ਕਰਨਾ ਪਵੇਗਾ ਜੇਕਰ ਸਮੇਂ ਦੀ ਸਰਕਾਰ ਇਹ ਪ੍ਰਬੰਧ ਯਕੀਨੀ ਬਣਾਉਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਸੂਬਾ ਖੇਤੀਬਾੜੀ ਪੱਖੋ ਦੇਸ਼ ਦੀ ਆਰਥਿਕਤਾ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਸਕਦਾ ਹੈ ਅਤੇ ਖੁਸ਼ਹਾਲ ਸੂਬਾ ਬਣ ਸਕਦਾ ਹੈ।
ਗੁਰਜਤਿੰਦਰਪਾਲ ਸਿੰਘ ਸਾਧੜਾ
(ਅਨੰਦਪੁਰ ਸਾਹਿਬ) ਮੋਬਾਇਲ ਨੰ.-94631-48284 

  • Time
  • Indian
  • Agriculture
  • ਸਮਾਂ
  • ਭਾਰਤੀ
  • ਖੇਤੀ

ਤਾਰ ਦਿੰਦਾ ਉਹ ਤਾਰਨ ਵਾਲਾ

NEXT STORY

Stories You May Like

  • corruption is spreading its roots across the country
    ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ ਦੀ ਲੋੜ!
  • applications sought for new agricultural machinery  chief agriculture officer
    ਨਵੀਂ ਖੇਤੀ ਮਸ਼ੀਨਰੀ ਲਈ ਅਰਜ਼ੀਆਂ ਦੀ ਮੰਗ : ਮੁੱਖ ਖੇਤੀਬਾੜੀ ਅਫ਼ਸਰ
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ ਅੱਗ
  • navjot kaur sidhu s big statement
    'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • revolution agriculture  fight crop diseases with   trichoderma    production
    ਖੇਤੀ ’ਚ ਕ੍ਰਾਂਤੀ : ‘ਟ੍ਰਾਈਕੋਡਰਮਾ’ ਨਾਲ ਫਸਲ ਦੇ ਰੋਗਾਂ ’ਤੇ ਕਰੋ ਵਾਰ, ਪੈਦਾਵਾਰ ’ਚ ਆਵੇਗਾ ਜ਼ਿਆਦਾ ਉਛਾਲ
  • there will be a   blackout   in ferozepur tomorrow
    ਫਿਰੋਜ਼ਪੁਰ 'ਚ ਭਲਕੇ ਹੋਵੇਗਾ 'ਬਲੈਕਆਊਟ', ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
  • civil surgeon conducts surprise checks at health centers
    ਸਿਵਲ ਸਰਜਨ ਦੀ ਸਿਹਤ ਕੇਂਦਰਾਂ ’ਚ ਅਚਨਚੇਤ ਚੈਕਿੰਗ, ਵੈਕਸੀਨ ਦੀ ਘਾਟ ਮਿਲਣ ’ਤੇ ਦਿਖਾਏ ਸਖ਼ਤ ਤੇਵਰ
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +