ਤਾਰ ਦਿੰਦਾ ਉਹ ਤਾਰਨ ਵਾਲਾ,
ਪਰ ਖੁਦ ਤੋਂ ਨਾ ਤਰ ਹੋਵੇ,
ਲੱਖ ਪਾਸਾ ਉਹ ਵੱਟੇ ਖਸਮ ਤੋਂ,
ਪਰ ਉਸ ਬਿਨ ਨਾ ਸਰ ਹੋਵੇ।
ਖਾਸਮਖਾਸ ਬਣ ਗਏ ਜਿਹੜੇ,
ਉਹ ਖਾਸਾਂ ਵਿਚੋਂ ਖਾਸ ਹੋਏ,
ਜਿਨ੍ਹਾਂ ਨੇ ਦਰ ਸੱਚ ਦਾ ਛੱਡਿਆ,
ਉਹ ਅੱਜ ਰੋਏ ਤੇ ਕੱਲ ਰੋਏ,
ਇਹ ਅੱਜਕਲ ਦਾ ਚੱਕਰ,
'ਸੁਰਿੰਦਰ' ਤੋਂ ਨਾ ਜਰ ਹੋਵੇ,
ਤਾਰ ਦਿੰਦਾ, ਉਹ ਤਾਰਨ ਵਾਲਾ,
ਪਰ ਖੁਦ ਤੋਂ ਨਾ ਤਰ ਹੋਵੇ,
ਲੱਖ ਪਾਸਾ ਉਹ ਵੱਟੇ ਖਸਮ ਤੋਂ,
ਪਰ ਉਸ ਬਿਨ ਨਾ ਸਰ ਹੋਵੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000