ਬੇਹਿਸਾਬੀ ਕਰਤੀ ਜੱਟ ਨੇ ਬੇਪਰਵਾਈਆਂ ਦੀ
ਕੋਈ ਗਿਨਤੀ ਨਾ ਰੱਖੀ ਹੀਰ ਦੀਆਂ ਸ਼ਮਕਾਂ ਲਾਈਆਂ ਦੀ
ਕੋਈ ਲੋੜ ਨਾ ਰਾਂਝੇ ਨੂੰ ਸੇਜਾਂ ਦੀ ਤੇ ਛਾਂਵਾਂ ਦੀ
ਬੜੀ ਮਿੱਠੀ ਪੀੜ ਹੈ ਉਹਦੇ ਕੰਡਿਆਲੇ ਰਾਹਵਾਂ ਦੀ
ਇਸ਼ਕ ਦੀ ਮੰਜ਼ਿਲ ਨੇੜੇ ਤੋਂ ਹੋਰ ਨੇੜੇ ਜਾਪਦੀ
ਜੱਦ ਹੱਥੀ ਦਿੰਦੀ ਚੂਰੀ ਓਹ ਧੀ ਆਪਣੇ ਬਾਪ ਦੀ
ਓਹਦੀ ਹਰ ਗੱਲ ਹੈ ਦਿਲ ਦੇ ਵਿਚੋਂ ਵਿਚ ਦੀ ਲੰਘਦੀ
ਤੇ ਜਾਨ ਦੇਣ ਤੱਕ ਜਾਂਵਦਾ ਜੱਦ ਕੌਲ ਕੋਈ ਓਹ ਮੰਗਦੀ
ਓਹਦਾ ਇਸ਼ਕ ਰਾਂਝੇ ਦੀ ਜਿੰਦ ਤੇ ਓਹੀ ਓਹਦਾ ਰੱਬ ਹੈ
ਇਕ ਪੀੜ ਰਾਂਝੇ ਦੀ ਆਪਦੀ ਤੇ ਬਾਕੀ ਓਹਦਾ ਸੱਬ ਹੈ
ਚੂਰੀ ਦੀ ਤਾਂ ਗੱਲ ਹੀ ਛੱਡੋ ਓਹ ਤਾਂ ਵੱਡੀ ਗੱਲ ਹੈ
ਪੀੜ ਓਹਦੀਆਂ ਸ਼ਮਕਾਂ ਦੀ ਕਮਲੇ ਨੂੰ ਪੂਰੀ ਵੱਲ ਹੈ
ਓਹਨੇ ਕੀਤਾ ਬੜਾ ਕਰਮ ਕਿ ਰਾਂਝੇ ਦੇ ਦਿਲ ਨੂੰ ਟੁੰਬਿਆ
ਤੇ ਜੱਟ ਦੀ ਕੱਟੀ ਪਤੰਗ ਨੂੰ ਬੜੇ ਵੱਲ ਨਾਲ ਰੁੰਬਿਆ
ਕਿੱਦਾਂ ਬਣਦੀ ਗੱਲ ਹੈ ਇਸ਼ਕ ਵਿਚ ਹੋਏ ਸ਼ੁਦਾਈਆਂ ਦੀ
ਪੁੱਛੋ ਬਾਤਾਂ 'ਬਾਠ' ਨੂੰ ਹੈ ਇਸ਼ਕ ਦੀਆਂ ਕਮਾਈਆਂ ਕੀ
ਮਨਪ੍ਰੀਤ ਸਿੰਘ