Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 08, 2026

    12:07:24 AM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਵਿਸ਼ੇਸ਼: ਨੇਤਾ ਜੀ ਦਾ ਜੀਵਨ ਅਤੇ ਵਿਅਕਤਿਤਵ

MERI AWAZ SUNO News Punjabi(ਨਜ਼ਰੀਆ)

ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਵਿਸ਼ੇਸ਼: ਨੇਤਾ ਜੀ ਦਾ ਜੀਵਨ ਅਤੇ ਵਿਅਕਤਿਤਵ

  • Edited By Aarti Dhillon,
  • Updated: 23 Jan, 2021 04:58 PM
Meri Awaz Suno
january 23 special on subhash chandra bose s birthday
  • Share
    • Facebook
    • Tumblr
    • Linkedin
    • Twitter
  • Comment

ਨੇਤਾ ਜੀ ਦੇ ਨਾਂ ਨਾਲ ਜਾਣੇ ਜਾਣ ਵਾਲੇ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਅਗਵਾਈ ਕਰਨ ਵਾਲੇ ਵੱਡੇ ਸੰਘਰਸ਼ਸ਼ੀਲ ਨੇਤਾਵਾਂ ’ਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਦੂਜੇ ਵਿਸ਼ਵਯੁੱਧ ਦੌਰਾਨ ਅੰਗਰੇਜ਼ਾਂ ਖ਼ਿਲਾਫ਼ ਲੜਨ ਲਈ ਜਾਪਾਨ ਦੇ ਸਹਿਯੋਗ ਨਾਲ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ। ਉਨ੍ਹਾਂ ਵੱਲੋਂ ਦਿੱਤਾ ਗਿਆ ‘ਜੈ ਹਿੰਦ ਦਾ ਨਾਅਰਾ’ ਅੱਜ ਭਾਰਤ ਦਾ ਇਕ ਤਰ੍ਹਾਂ ਨਾਲ ਰਾਸ਼ਟਰੀ ਨਾਅਰਾ ਬਣ ਗਿਆ ਹੈ। ਇਸ ਤੋਂ ਇਲਾਵਾ ‘ਤੁਸੀਂ ਮੈਨੂੰ ਖ਼ੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਵਾਂਗਾ’ ਦਾ ਨਾਅਰਾ ਵੀ ਉਨ੍ਹਾਂ ਵੱਲੋਂ ਹੀ ਦਿੱਤਾ ਗਿਆ ਸੀ। 

ਪਰਿਵਾਰ ਅਤੇ ਸਿੱਖਿਆ

ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ ਸਾਲ 1897 ਨੂੰ ਭਾਰਤ ਦੇ ਕਟਕ ਸ਼ਹਿਰ ’ਚ ਇਕ ਹਿੰਦੂ ਕਾਇਸਥ ਪਰਿਵਾਰ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਜਾਨਕੀਨਾਥ ਬੋਸ ਅਤੇ ਉਨ੍ਹਾਂ ਦੀ ਮਾਤਾ ਦਾ ਨਾਂ ਪ੍ਰਭਾਵਤੀ ਸੀ। ਜਾਨਕੀਨਾਥ ਬੋਸ ਸ਼ਹਿਰ ਦੇ ਇਕ ਨਾਮੀ ਵਕੀਲ ਸਨ। ਪਹਿਲਾਂ ਉਹ ਸਰਕਾਰੀ ਵਕੀਲ ਸਨ ਪਰ ਬਾਅਦ ’ਚ ਉਨ੍ਹਾਂ ਨੇ ਨਿੱਜੀ ਰਿਹਰਸਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਕਟਕ ਦੀ ਨਗਰ ਨਿਗਮ ’ਚ ਲੰਬੇ ਸਮੇਂ ਤੱਕ ਕੰਮ ਕੀਤਾ। ਉਹ ਬੰਗਾਲ ਵਿਧਾਨ ਸਭ ਦੇ ਮੈਂਬਰ ਵੀ ਰਹੇ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਰਾਇਬਹਾਦੁਰ ਦੇ ਖਿਤਾਬ ਨਾਲ ਨਿਵਾਜਿਆ ਸੀ। ਪ੍ਰਭਾਵਤੀ ਦੇਵੀ ਦੇ ਪਿਤਾ ਦਾ ਨਾਂ ਗੰਗਾਨਾਰਾਇਣ ਦੱਤ ਸੀ। ਦੱਤ ਪਰਿਵਾਰ ਨੂੰ ਕੋਲਕਾਤਾ ਦਾ ਇਕ ਨੋਬਲ ਪਰਿਵਾਰ ਮੰਨਿਆ ਜਾਂਦਾ ਸੀ। ਪ੍ਰਭਾਵਤੀ ਅਤੇ ਜਾਨਕੀਨਾਥ ਬੋਸ ਦੇ ਕੁੱਲ ਮਿਲਾ ਕੇ 14 ਬੱਚੇ ਸਨ ਜਿਨ੍ਹਾਂ ’ਚੋਂ 6 ਬੇਟੀਆਂ ਅਤੇ 8 ਬੇਟੇ ਸਨ। ਸੁਭਾਸ਼ ਉਨ੍ਹਾਂ ਦੀ ਨੌਵੀਂ ਸੰਤਾਨ ਅਤੇ ਪੰਜਵਾਂ ਬੇਟਾ ਸੀ। ਨੇਤਾ ਜੀ ਨੇ ਕਟਕ ਦੇ ਪ੍ਰੋਟੈਸਟੈਂਟ ਸਕੂਲ ’ਚ ਪ੍ਰਾਇਮਰੀ ਸਿੱਖਿਆ ਮੁਕੰਮਲ ਕਰਕੇ ਅੱਗੇ ਦੀ ਸਿੱਖਿਆ ਲੈਣ ਲਈ 1909 ’ਚ ਰੇਵੇਨਸ਼ਾ ਕਾਲੇਜੀਏਟ ਸਕੂਲ ’ਚ ਦਾਖ਼ਲਾ ਲਿਆ। ਇਥੇ ਨੇਤਾ ਜੀ ਕਾਲਜ ਦੇ ਪਿ੍ਰੰਸੀਪਲ ਬੇਨੀਮਾਧਵ ਦਾਸ ਦੇ ਵਿਅਕਤਿਤਵ ਤੋਂ ਬਹੁਤ ਪ੍ਰਭਾਵਿਤ ਹੋਏ। ਇਥੇ ਜ਼ਿਕਰਯੋਗ ਹੈ ਕਿ 15 ਸਾਲ ਦੀ ਉਮਰ ’ਚ ਸੁਭਾਸ਼ ਨੇ ਵਿਵੇਕਾਨੰਦ ਸਾਹਿਤ ਦਾ ਪੂਰਾ ਅਧਿਐਨ ਕਰ ਲਿਆ ਸੀ। ਜਦੋਂਕਿ 1915 ’ਚ ਨੇਤਾ ਜੀ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਬੀਮਾਰ ਹੋਣ ਦੇ ਬਾਵਜੂਦ ਦੂਜੀ ਸ਼੍ਰੇਣੀ ’ਚ ਪਾਸ ਕੀਤੀ। ਵਰਣਨਯੋਗ ਹੈ ਕਿ 1916 ’ਚ ਜਦੋਂ ਨੇਤਾ ਦੀ ਦਰਸ਼ਨ ਸ਼ਾਸਤਰ ’ਚ ਬੀ.ਏ. ਦੇ ਵਿਦਿਆਰਥੀ ਸਨ ਤਾਂ ਉਥੇ ਕਿਸੇ ਗੱਲ ਨੂੰ ਲੈ ਕੇ ਪ੍ਰੈਂਸੀਡੈਂਸੀ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਬਹਿਸ ਹੋ ਗਈ ਕਿਉਂਕਿ ਸੁਭਾਸ਼ ਨੇ ਵਿਦਿਆਰਥੀਆਂ ਦੀ ਲੀਡਰਸ਼ਿਪ ਸੰਭਾਲੀ ਸੀ ਜਿਸ ਦੇ ਨਤੀਜਿਆਂ ’ਚ ਉਨ੍ਹਾਂ ਨੂੰ ਪ੍ਰੈਸੀਡੈਂਸੀ ਕਾਲਜ ’ਚੋਂ ਇਕ ਸਾਲ ਲਈ ਕੱਢ ਦਿੱਤਾ ਗਿਆ ਅਤੇ ਪ੍ਰੀਖਿਆ ਦੇਣ ’ਤੇ ਰੋਕ ਵੀ ਲਗਾ ਦਿੱਤੀ। ਜਦੋਂਕਿ 49ਵੇਂ ਬੰਗਾਲ ਰੈਜੀਮੈਂਟ ’ਚ ਦਾਖ਼ਲੇ ਲਈ ਉਨ੍ਹਾਂ ਨੇ ਪ੍ਰੀਖਿਆ ਦਿੱਤੀ ਪਰ ਅੱਖਾਂ ਖਰਾਬ ਕਾਰਨ ਨੇਤਾ ਜੀ ਨੂੰ ਸੈਨਾ ਲਈ ਅਯੋਗ ਘੋਸ਼ਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਕੋਟਿਸ਼ ਚਰਚ ਕਾਲਜ ’ਚ ਦਾਖ਼ਲਾ ਲੈ ਲਿਆ ਪਰ ਉਨ੍ਹਾਂ ਦੇ ਮਨ ’ਚ ਜੋ ਸੈਨਾ ’ਚ ਜਾਣ ਦੀ ਇਕ ਇੱਛਾ ਸੀ ਉਹ ਉਸ ਨੂੰ ਦਬਾ ਨਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਟੇਰੀਟੋਰੀਅਲ ਆਰਮੀ ਦੀ ਪ੍ਰੀਖਿਆ ਦਿੱਤੀ ਅਤੇ ਫੋਰਟ ਵਿਲੀਅਮ ਆਰਮੀ ’ਚ ਰੰਗਰੂਟ ਦੇ ਰੂਪ ’ਚ ਦਾਖ਼ਲ ਹੋ ਗਏ। ਫਿਰ ਖਿਆਲ ਆਇਆ ਕਿ ਕਿਤੇ ਇੰਟਰਮੀਡੀਏਟ ਦੀ ਤਰ੍ਹਾਂ ਬੀ.ਏ. ’ਚ ਵੀ ਘੱਟ ਨੰਬਰ ਨਾ ਆ ਜਾਣ ਤਾਂ ਨੇਤਾ ਜੀ ਨੇ ਖ਼ੂਬ ਮਨ ਲਗਾ ਕੇ ਪੜ੍ਹਾਈ ਕੀਤੀ ਅਤੇ 1919 ’ਚ ਬੀ.ਏ. ਦੀ ਪ੍ਰੀਖਿਆ ਪਹਿਲੇ ਪੜਾਅ ’ਤੇ ਪਾਸ ਕੀਤੀ। ਜਦੋਂਕਿ ਕੋਲਕਾਤਾ ਯੂਨੀਵਰਸਿਟੀ ’ਚ ਉਨ੍ਹਾਂ ਦਾ ਦੂਜਾ ਸਥਾਨ ਸੀ। 
ਆਈ.ਸੀ.ਐੱਸ. ਬਣਨ ਦੀ ਇੱਛਾ
ਸੁਭਾਸ਼ ਚੰਦਰ ਬੋਸ ਦੇ ਪਿਤਾ ਦੀ ਖੁਆਇਸ਼ ਸੀ ਕਿ ਉਹ ਆਈ.ਸੀ.ਐੱਸ. ਬਣਨ ਪਰ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਸਿਰਫ ਇਕ ਹੀ ਵਾਰ ’ਚ ਇਹ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਨੂੰ 24 ਘੰਟੇ ਦਾ ਸਮਾਂ ਇਹ ਸੋਚਣ ਲਈ ਮੰਗਿਆ ਤਾਂ ਜੋ ਉਹ ਪ੍ਰੀਖਿਆ ਦੇਣ ਜਾ ਨਾ ਦੇਣ ’ਤੇ ਆਖਰੀ ਫ਼ੈਸਲਾ ਲੈ ਸਕਣ। ਉਨ੍ਹਾਂ ਨੇ ਆਖ਼ਿਰ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ 15 ਸਤੰਬਰ 1919 ਨੂੰ ਇੰਗਲੈਂਡ ਚੱਲੇ ਗਏ। ਪ੍ਰੀਖਿਆ ਦੀ ਤਿਆਰੀ ਲਈ ਲੰਡਨ ਦੇ ਕਿਸੇ ਸਕੂਲ ’ਚ ਦਾਖ਼ਲਾ ਨਾ ਮਿਲਣ ’ਤੇ ਸੁਭਾਸ਼ ਨੇ ਕਿਸੇ ਤਰ੍ਹਾਂ ਕਿਟਸ ਵਿਲੀਅਮ ਹਾਲ ’ਚ ਮਾਨਸਿਕ ਅਤੇ ਨੈਤਿਕ ਵਿੱਦਿਆ ਦੀ ਟਰਾਈਪਾਸ (ਆਨਰਸ) ਦੀ ਪ੍ਰੀਖਿਆ ਦਾ ਅਧਿਐਨ ਕਰਨ ਲਈ ਦਾਖ਼ਲਾ ਲੈ ਲਿਆ। ਜਿਨ੍ਹਾਂ ਦੇ ਨਤੀਜੇ ’ਚ ਉਨ੍ਹਾਂ ਦੇ ਰਹਿਣ ਅਤੇ ਖਾਣੇ ਦੀ ਸਮੱਸਿਆ ਖੜ੍ਹੀ ਹੋ ਗਈ। ਅਸਲੀ ਮਕਸਦ ਤਾਂ ਉਨ੍ਹਾਂ ਦਾ ਆਈ.ਸੀ.ਐੱਸ. ’ਚ ਪਾਸ ਹੋ ਕੇ ਦਿਖਾਉਣਾ ਸੀ। ਉਨ੍ਹਾਂ ਨੇ 1920 ’ਚ ਜਿੱਤ ਦੀ ਸੂਚੀ ’ਚ ਚੌਥਾ ਸਥਾਨ ਪ੍ਰਾਪਤ ਕਰਦੇ ਹੋਏ ਪਾਸ ਕਰ ਲਈ।

 ਸੁਭਾਸ਼ ਦੇ ਦਿਲ ਅਤੇ ਦਿਮਾਗ ’ਤੇ ਤਾਂ ਸੁਵਾਮੀ ਵਿਵੇਕਾਨੰਦ ਅਤੇ ਮਹਾਰਿਸ਼ੀ ਅਰਵਿੰਦ ਘੋਸ਼ ਦੇ ਆਦਰਸ਼ਾਂ ਦਾ ਅਸਰ ਸੀ ਇਨ੍ਹਾਂ ਖਿਆਲਾਂ ’ਚ ਉਹ ਭਲਾ ਆਈ.ਸੀ.ਐੱਸ. ਬਣ ਕੇ ਅੰਗਰੇਜ਼ਾਂ ਦੀ ਗੁਲਾਮੀ ਕਿਸ ਤਰ੍ਹਾਂ ਸਵੀਕਾਰ ਕਰ ਸਕਦੇ ਸਨ। ਨਤੀਜੇ ’ਚ 22 ਅਪ੍ਰੈਲ 1921 ਨੂੰ ਭਾਰਤ ਸਕੱਤਰ ਈ.ਐੱਸ. ਮੋਂਟੇਗੂ ਨੂੰ ਆਈ.ਸੀ.ਐੱਲ. ਤੋਂ ਤਿਆਗ ਪੱਤਰ ਦੇਣ ਦੀ ਚਿੱਠੀ ਲਿਖੀ। ਇਕ ਚਿੱਠੀ ਦੇਸ਼ਵੰਧੂ ਚਿਤਰੰਜਨ ਦਾਸ ਨੂੰ ਲਿਖੀ, ਪਰ ਆਪਣੀ ਮਾਂ ਪ੍ਰਭਾਵਤੀ ਦੀ ਇਹ ਚਿੱਠੀ ਮਿਲਦੇ ਹੀ ਕਿ ‘ਪਿਤਾ, ਪਰਿਵਾਰ ਦੇ ਲੋਕ ਜਾਂ ਹੋਰ ਕੋਈ ਕੁਝ ਵੀ ਕਹੇ ਉਨ੍ਹਾਂ ਨੇ ਆਪਣੇ ਬੇਟੇ ਦੇ ਫ਼ੈਸਲੇ ’ਤੇ ਮਾਣ ਹੈ। ਸੁਭਾਸ਼ ਜੂਨ 1921 ’ਚ ਮਾਨਸਿਕ ਅਤੇ ਨੈਤਿਕ ਵਿਗਿਆਨ ’ਚ ਟਰਾਈਪਾਸ (ਆਨਰਸ) ਦੀ ਡਿਗਰੀ ਲੈ ਕੇ ਦੇਸ਼ ਵਾਪਸ ਆਏ। ਇਸ ਤੋਂ ਪਹਿਲਾਂ ਇੰਗਲੈਂਡ ਤੋਂ ਉਨ੍ਹਾਂ ਨੇ ਦਾਸਬਾਬੂ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਨਾਲ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਰਵਿੰਦਰਨਾਥ ਠਾਕੁਰ ਦੀ ਸਲਾਹ ਮੁਤਾਬਕ ਭਾਰਤ ਵਾਪਸ ਆਉਣ ’ਤੇ ਉਹ ਉਸ ਤੋਂ ਪਹਿਲਾਂ ਮੁੰਬਈ ਗਏ ਅਤੇ ਮਹਾਤਮਾ ਗਾਂਧੀ ਨੂੰ ਮਿਲੇ। ਮੁੰਬਈ ’ਚ ਗਾਂਧੀ ਜੀ ਮਣੀਭਵਨ ’ਚ ਨਿਵਾਸ ਕਰਦੇ ਸਨ। ਉਥੇ 20 ਜੁਲਾਈ 1921 ਨੂੰ ਗਾਂਧੀ ਜੀ ਅਤੇ ਸੁਭਾਸ਼ ਦੇ ਵਿਚਕਾਰ ਪਹਿਲਾਂ ਮੁਲਾਕਾਤ ਹੋਈ। ਗਾਂਧੀ ਜੀ ਨੇ ਉਨ੍ਹਾਂ ਨੂੰ ਕੋਲਕਾਤਾ ਜਾ ਕੇ ਦਾਸਬਾਬੂ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਸੁਭਾਸ਼ ਕੋਲਕਾਤਾ ਆ ਕੇ ਦਾਸਬਾਬੂ ਨੂੰ ਮਿਲੇ। 

ਰਾਸ਼ਟਰੀ ਝੰਡਾ ਲਹਿਰਾ ਕੇ ਸੁਭਾਸ਼ ਨੇ ਵਿਸ਼ਾਲ ਮੋਰਚੇ ਦੀ ਕੀਤੀ ਅਗਵਾਈ
ਮਹਾਮਤਾ ਗਾਂਧੀ ਜੀ ਨੇ ਉਨੀਂ ਦਿਨੀਂ ਅੰਗਰੇਜ਼ ਹਕੂਮਤ ਖ਼ਿਲਾਫ਼ ਅਸਹਿਯੋਗ ਅੰਦੋਲਨ ਚਲਾ ਰੱਖਿਆ ਸੀ। ਦਾਸਬਾਬੂ ਇਸ ਅੰਦੋਲਨ ਦੀ ਬੰਗਾਲ ’ਚ ਅਗਵਾਈ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸੁਭਾਸ਼ ਇਸ ਅੰਦੋਲਨ ’ਚ ਸ਼ਾਮਲ ਹੋ ਗਏ। 1922 ’ਚ ਦਾਸਬਾਬੂ ਨੇ ਕਾਂਗਰਸ ਦੇ ਅਧੀਨ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ। ਵਿਧਾਨ ਸਭਾ ਦੇ ਅੰਦਰ ਤੋਂ ਅੰਗਰੇਜ਼ ਸਰਕਾਰ ਦਾ ਵਿਰੋਧ ਕਰਨ ਲਈ ਕੋਲਕਾਤਾ ਨਗਰ ਨਿਗਮ ਦੀ ਚੋਣ ਸਵਰਾਜ ਪਾਰਟੀ ਨੇ ਲੜ ਕੇ ਜਿੱਤੀ ਅਤੇ ਦਾਸਬਾਬੂ ਕੋਲਕਾਤਾ ਦੇ ਮੇਅਰ ਬਣ ਗਏ। ਉਨ੍ਹਾਂ ਨੇ ਨੇਤਾ ਜੀ ਨੂੰ ਨਗਰ ਨਿਗਮ ਦਾ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਬਣਾ ਦਿੱਤਾ।  ਇਸ ਤੋਂ ਬਾਅਦ ਸੁਭਾਸ਼ ਚੰਦਰ ਬੋਸ ਦੇਸ਼ ਦੇ ਇਕ ਮਹੱਤਵਪੂਰਨ ਨੌਜਵਾਨ ਨੇਤਾ ਬਣ ਕੇ ਉਭਰੇ। 1927 ’ਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਕਾਂਗਰਸ ਨੇ ਉਸ ਨੂੰ ਕਾਲੇ ਝੰਡੇ ਦਿਖਾਏ। ਕੋਲਕਾਤਾ ’ਚ ਸੁਭਾਸ਼ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਇਥੇ ਕਾਬਿਲੇ ਜ਼ਿਕਰ ਹੈ ਕਿ ਸਾਈਮਨ ਕਮਿਸ਼ਨ ਨੂੰ ਜਵਾਬ ਦੇਣ ਲਈ ਕਾਂਗਰਸ ਨੇ ਭਾਰਤ ਜਾ ਭਾਵੀ ਸੰਵਿਧਾਨ ਬਣਾਉਣ ਦਾ ਕੰਮ ਅੱਠ ਮੈਂਬਰੀ ਕਮਿਸ਼ਨ ਨੂੰ ਸੌਂਪਿਆ। ਮੋਤੀਲਾਲ ਨਹਿਰੂ ਇਸ ਕਮਿਸ਼ਨ ਦੇ ਪ੍ਰਧਾਨ ਅਤੇ ਸੁਭਾਸ਼ ਉਸ ਦੇ ਇਕ ਮੈਂਬਰ ਸਨ। ਇਸ ਕਮਿਸ਼ਨ ਨੇ ਨਹਿਰੂ ਨੂੰ ਰਿਪੋਰਟ ਪੇਸ਼ ਕੀਤੀ। 1928 ’ਚ ਕਾਂਗਰਸ ਦੀ ਸਾਲਾਨਾ ਸੰਮੇਲਨ ਮੋਤੀਲਾਲ ਨਹਿਰੂ ਨੂੰ ਆਰਮੀ ਤਰੀਕੇ ਨਾਲ ਸਲਾਮੀ ਦਿੱਤੀ। ਇਸ ਸੰਮੇਲਨ ’ਚ ਉਨ੍ਹਾਂ ਨੇ ਅੰਗਰੇਜ਼ ਸਰਕਾਰ ਤੋਂ ਡੋਮੀਨੀਅਨ ਸਟੇਟਸ ਮੰਗਣ ਦੀ ਠਾਣ ਲਈ ਸੀ ਪਰ ਸੁਭਾਸ਼ ਬਾਬੂ ਅਤੇ ਜਵਾਹਰ ਲਾਲ ਨਹਿਰੂ ਨੂੰ ਪੂਰਨ ਸਵਰਾਜ ਦੀ ਮੰਗ ਤੋਂ ਪਿੱਛੇ ਹਟਣਾ ਮਨਜ਼ੂਰ ਨਹੀਂ ਸੀ। ਆਖ਼ਿਰ ’ਚ ਇਹ ਤੈਅ ਹੋਇਆ ਕਿ ਅੰਗਰੇਜ਼ ਸਰਕਾਰ ਨੂੰ ਡੋਮੀਨੀਅਨ ਸਟੇਟਸ ਦੇਣ ਲਈ ਇਕ ਸਾਲ ਦਾ ਸਮਾਂ ਦਿੱਤਾ ਜਾਵੇ। ਜੇਕਰ ਇਸ ਇਕ ਸਾਲ ’ਚ ਅੰਗਰੇਜ਼ ਹਕੂਮਤ ਨੇ ਇਹ ਮੰਗ ਪੂਰੀ ਨਹੀਂ ਕੀਤੀ ਤਾਂ ਕਾਂਗਰਸ ਪੂਰਨ ਸਵਰਾਜ ਦੀ ਮੰਗ ਕਰੇਗੀ ਪਰ ਅੰਗਰੇਜ਼ ਸਰਕਾਰ ਨੇ ਇਹ ਪੂਰੀ ਨਹੀਂ ਕੀਤੀ। ਜਿਸ ਦੇ ਨਤੀਜੇ ’ਚ 1930 ’ਚ ਜਦੋਂ ਕਾਂਗਰਸ ਦਾ ਸਾਲਾਨਾ ਸੰਮੇਲਨ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਤਾ ’ਚ ਲਾਹੌਰ ’ਚ ਹੋਇਆ ਤਾਂ ਅਜਿਹਾ ਤੈਅ ਕੀਤਾ ਗਿਆ ਕਿ 26 ਜਨਵਰੀ ਦਾ ਦਿਨ ਸੁਤੰਤਰਤਾ ਦਿਵਸ ਦੇ ਰੂਪ ’ਚ ਮਨਾਇਆ ਜਾਵੇਗਾ।

26 ਜਨਵਰੀ 1931 ਨੂੰ ਕੋਲਕਾਤਾ ’ਚ ਲਹਿਰਾਇਆ ਰਾਸ਼ਟਰੀ ਝੰਡਾ
26 ਜਨਵਰੀ 1931 ਨੂੰ ਕੋਲਕਾਤਾ ’ਚ ਰਾਸ਼ਟਰੀ ਝੰਡਾ ਲਹਿਰਾ ਕੇ ਸੁਭਾਸ਼ ਚੰਦਰ ਨੇ ਇਕ ਵਿਸ਼ਾਲ ਮੋਰਚੇ ਦੀ ਅਗਵਾਈ ਕੀਤੀ ਤਾਂ ਪੁਲਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰਕੇ ਜੇਲ ਭੇਜ ਦਿੱਤਾ ਗਿਆ। ਜਦੋਂ ਨੇਤਾ ਜੀ ਜੇਲ ’ਚ ਸਨ ਤਾਂ ਗਾਂਧੀ ਜੀ ਨੇ ਅੰਗਰੇਜ਼ ਸਰਕਾਰ ਨਾਲ ਸਮਝੌਤਾ ਕੀਤਾ ਅਤੇ ਸਾਰੇ ਕੈਦੀਆਂ ਨੂੰ ਰਿਹਾਅ ਕਰਵਾ ਦਿੱਤਾ ਪਰ ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਨੂੰ ਰਿਹਾਅ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਭਗਤ ਸਿੰਘ ਦੀ ਫਾਂਸੀ ਮਾਫ਼ ਕਰਵਾਉਣ ਲਈ ਗਾਂਧੀ ਜੀ ਨੇ ਸਰਕਾਰ ਨਾਲ ਗੱਲ ਤਾਂ ਕੀਤੀ ਪਰ ਨਰਮੀ ਦੇ ਨਾਲ। ਸੁਭਾਸ਼ ਚਾਹੁੰਦੇ ਸਨ ਕਿ ਇਸ ਵਿਸ਼ੇ ’ਤੇ ਗਾਂਧੀ ਜੀ ਅੰਗਰੇਜ਼ ਹਕੂਮਤ ਨਾਲ ਸਮਝੌਤਾ ਤੋੜ ਦੇਣ ਪਰ ਗਾਂਧੀ ਜੀ ਆਪਣੇ ਵਲੋਂ ਦਿੱਤਾ ਵਚਨ ਤੋੜਨ ਲਈ ਰਾਜ਼ੀ ਨਹੀਂ ਸਨ। ਜਦੋਂਕਿ ਅੰਗਰੇਜ਼ ਆਪਣੀ ਜਿੱਦ ’ਤੇ ਅੜੇ੍ਹ ਰਹੇ ਅਤੇ ਜਿਸ ਦੇ ਨਤੀਜੇ ’ਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਗਈ। ਇਥੇ ਜ਼ਿਕਰਯੋਗ ਹੈ ਕਿ ਭਗਤ ਸਿੰਘ ਨੂੰ ਨਾ ਬਚਾ ਪਾਉਣ ’ਤੇ ਸੁਭਾਸ਼, ਗਾਂਧੀ ਅਤੇ ਕਾਂਗਰਸ ਦੇ ਤੌਰ ਤਰੀਕਿਆਂ ਤੋਂ ਬੇਹੱਦ ਨਾਰਾਜ਼ ਹੋ ਗਏ। ਜਦੋਂਕਿ 5 ਜੁਲਾਈ 1943 ਨੂੰ ਸਿੰਗਾਪੁਰ ਦੇ ਟਾਊਨ ਹਾਲ ਦੇ ਸਾਹਮਣੇ ‘ਸੁਪਰੀਮ ਕਮਾਂਡਰ’ ਦੇ ਰੂਪ ’ਚ ਸੈਨਾ ਨੂੰ ਸੰਬੋਧਤ ਕਰਦੇ ਹੋਏ ਨੇਤਾ ਜੀ ਨੇ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਅਤੇ ਜਾਪਾਨੀ ਸੈਨਾ ਦੇ ਨਾਲ ਮਿਲ ਕੇ ਬਿ੍ਰਟਿਸ਼ ਅਤੇ ਕਾਮਨਵੇਲਥ ਸੈਨਾ ਤੋਂ ਬਰਮਾ ਸਮੇਤ ਇੰਫਾਲ ਅਤੇ ਕੋਹਿਮਾ ’ਚ ਇਕੱਠੇ ਹੋ ਕੇ ਮੋਰਚਾ ਸੰਭਾਲਿਆ। ਇਸ ਤੋਂ ਬਾਅਦ 21 ਅਕਤੂਬਰ ਨੂੰ 1943 ਨੂੰ ਸੁਭਾਸ਼ ਨੇ ਆਜ਼ਾਦ ਹਿੰਦ ਫੌਜ ਦੇ ਸਰਵਉੱਚ ਸੈਨਾਪਤੀ ਦੀ ਹੈਸੀਅਤ ਨਾਲ ਸੁਤੰਤਰ ਭਾਰਤ ਦੀ ਅਸਥਾਈ ਸਰਕਾਰ ਬਣਾਈ ਜਿਸ ਨੂੰ ਜਰਮਨੀ, ਜਾਪਾਨ, ਫਿਲੀਪੀਂਸ, ਕੋਰੀਆ, ਚੀਨ, ਇਟਲੀ ਅਤੇ ਆਇਰਲੈਂਡ ਨੇ ਮਾਨਤਾ ਦਿੱਤੀ।

ਜਾਪਾਨ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਇਸ ਅਸਥਾਈ ਸਰਕਾਰ ਨੂੰ ਦੇ ਦਿੱਤੇ। ਸੁਭਾਸ਼ ਉਨ੍ਹਾਂ ਦੀਪਾਂ ’ਚ ਗਏ ਅਤੇ ਉਨ੍ਹਾਂ ਦਾ ਨਾਮਕਰਣ ਕੀਤਾ। 1944 ਨੂੰ ਆਜ਼ਾਦ ਹਿੰਦ ਫੌਜ ਨੇ ਅੰਗਰੇਜ਼ਾਂ ’ਤੇ ਦੁਬਾਰਾ ਆਕਰਮਣ ਕੀਤਾ ਅਤੇ ਕੁਝ ਭਾਰਤੀ ਸੂਬਿਆਂ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਵੀ ਕਰਵਾ ਲਿਆ ਗਿਆ। ਜਦੋਂਕਿ ਕੋਹਿਮਾ ਦਾ ਯੁੱਧ 4 ਅਪ੍ਰੈੱਲ 1944 ਤੋਂ 22 ਜੂਨ 1944 ਤੱਕ ਲੜਿਆ ਗਿਆ। ਇਹ ਇਕ ਭਿਆਨਕ ਯੁੱਧ ਸੀ। ਇਸ ਯੁੱਧ ’ਚ ਜਾਪਾਨੀ ਸੈਨਾ ਨੂੰ ਪਿੱਛੇ ਹਟਣਾ ਪਿਆ ਸੀ ਅਤੇ ਇਹ ਇਕ ਟਰਨਿੰਗ ਪੁਆਇੰਟ ਸਿੱਧ ਹੋਇਆ।  6 ਜੁਲਾਈ 1944 ਨੂੰ ਉਨ੍ਹਾਂ ਨੇ ਰੰਗੂਨ ਰੇਡੀਓ ਸਟੇਸ਼ਨ ਤੋਂ ਮਹਾਤਮਾ ਗਾਂਧੀ ਦੇ ਨਾਂ ਇਕ ਪ੍ਰਸਾਰਣ ਜਾਰੀ ਕੀਤਾ ਜਿਸ ’ਚ ਉਨ੍ਹਾਂ ਨੇ ਇਸ ਨਿਰਣਾਇਕ ਯੁੱਧ ’ਚ ਜਿੱਤ ਲਈ ਉਨ੍ਹਾਂ ਦਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਮੰਗੀਆਂ। 
ਨੇਤਾ ਜੀ ਦੀ ਮੌਤ ਬਣੀ ਰਹੱਸ
ਨੇਤਾ ਜੀ ਦੀ ਮੌਤ ਨੂੰ ਲੈ ਕੇ ਅੱਜ ਵੀ ਵਿਵਾਦ ਹੈ। ਜਿਥੇ ਜਾਪਾਨ ’ਚ ਹਰ ਸਾਲ 18 ਅਗਸਤ ਨੂੰ ਉਨ੍ਹਾਂ ਦਾ ਸ਼ਹੀਦੀ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉੱਧਰ ਭਾਰਤ ’ਚ ਰਹਿਣ ਵਾਲੇ ਪਰਿਵਾਰ ਦੇ ਲੋਕਾਂ ਦਾ ਅੱਜ ਵੀ ਇਹ ਮੰਨਣਾ ਹੈ ਕਿ ਸੁਭਾਸ਼ ਦੀ ਮੌਤ 1945 ’ਚ ਨਹੀਂ ਹੋਈ। ਉਹ ਉਸ ਤੋਂ ਬਾਅਦ ਰੂਸ ’ਚ ਨਜ਼ਰਬੰਦ ਸਨ। ਜੇਕਰ ਅਜਿਹਾ ਨਹੀਂ ਹੈ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਦੀ ਮੌਤ ਨਾਲ ਸੰਬੰਧਤ ਦਸਤਾਵੇਜ਼ ਹੁਣ ਤੱਕ ਜਨਤਕ ਕਿਉਂ ਨਹੀਂ ਸਨ ਕੀਤੇ?ਇਥੇ ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵਯੁੱਧ ’ਚ ਜਾਪਾਨ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਰੂਸ ਤੋਂ ਸਹਾਇਤਾ ਮੰਗਣ ਦਾ ਫ਼ੈਸਲਾ ਕੀਤਾ ਸੀ। 18 ਅਗਸਤ 1945 ਨੂੰ ਨੇਤਾ ਜੀ ਹਵਾਈ ਜਹਾਜ਼ ਤੋਂ ਮੰਚੂਰਿਆ ਦੇ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਉਹ ਲਾਪਤਾ ਹੋ ਗਏ। ਇਸ ਦਿਨ ਤੋਂ ਬਾਅਦ ਉਹ ਕਿਸੇ ਨੂੰ ਦਿਖਾਈ ਨਹੀਂ ਦਿੱਤੇ।  ਜਦੋਂਕਿ ਰਿਪੋਰਟ ਮੁਤਾਹਕ 23 ਅਗਸਤ 1945 ਨੂੰ ਟੋਕੀਓ ਰੇਡੀਓ ਨੇ ਦੱਸਿਆ ਕਿ ਸੈਗੋਨ ’ਚ ਨੇਤਾ ਜੀ ਇਕ ਵੱਡੇ ਹਮਲਾਵਰ ਜਹਾਜ਼ ਤੋਂ ਆ ਰਹੇ ਹਨ ਕਿ 18 ਅਗਸਤ ਨੂੰ ਤਾਈਹੋਕੂ ਹਵਾਈ ਅੱਡੇ ਦੇ ਕੋਲ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ ਉਨ੍ਹਾਂ ਦੇ ਨਾਲ ਸਵਾਰ ਜਾਪਾਨੀ ਜਨਰਲ ਸ਼ੋਦੇਈ, ਪਾਇਲਟ ਅਤੇ ਕੁਝ ਹੋਰ ਲੋਕ ਮਾਰੇ ਗਏ। ਨੇਤਾ ਜੀ ਗੰਭੀਰ ਰੂਪ ਨਾਲ ਸੜ ਗਏ ਸਨ। ਉਨ੍ਹਾਂ ਨੇ ਤਾਈਹੋਕੂ ਸੈਨਿਕ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਕਰਨਲ ਹਬੀਬੁਰਰਹਮਾਨ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਤਾਈਹੋਕੂ ’ਚ ਹੀ ਕਰ ਦਿੱਤਾ ਗਿਆ। ਸਤੰਬਰ ਦੇ ਮੱਧ ’ਚ ਉਨ੍ਹਾਂ ਦੀਆਂ ਅਸਤੀਆਂ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਰੈਂਕੋਜੀ ਮੰਦਰ ’ਚ ਰੱਖ ਦਿੱਤੀਆਂ ਗਈਆਂ। ਭਾਰਤੀ ਰਾਸ਼ਟਰੀ ਅਭਿਲਾਸ਼ ਤੋਂ ਪ੍ਰਾਪਤ ਦਸਤਾਵੇਜ਼ ਮੁਤਾਬਕ ਨੇਤਾ ਜੀ ਦੀ ਮੌਤ 18 ਅਗਸਤ 1945 ਨੂੰ ਤਾਈਹੋਕੂ ਦੇ ਸੈਨਿਕ ਹਸਪਤਾਲ ’ਚ ਰਾਤ 21.00 ਵਜੇ ਹੋਈ ਸੀ।ਹਾਲਾਂਕਿ ਸੁਤੰਤਰਤਾ ਦੇ ਬਾਅਦ ਭਾਰਤ ਸਰਕਾਰ ਨੇ ਇਸ ਘਟਨਾ ਦੀ ਜਾਂਚ ਕਰਨ ਲਈ 1956 ਅਤੇ 1977 ’ਚ ਦੋ ਵਾਰ ਕਮਿਸ਼ਨ ਨਿਯੁਕਤ ਕੀਤਾ। ਦੋਵਾਂ ਵਾਰ ਇਹ ਨਤੀਜਾ ਨਿਕਲਿਆ ਕਿ ਨੇਤਾ ਜੀ ਉਸ ਜਹਾਜ਼ ਹਾਦਸੇ ’ਚ ਹੀ ਮਾਰੇ ਗਏ ਸਨ। ਜਦੋਂਕਿ 1999 ’ਚ ਮਨੋਜ ਕੁਮਾਰ ਮੁਖਰਜੀ ਦੀ ਅਗਵਾਈ ’ਚ ਤੀਜਾ ਕਮਿਸ਼ਨ ਬਣਾਇਆ ਗਿਆ। 2005 ’ਚ ਤਾਈਵਾਨ ਸਰਕਾਰ ਨੇ ਮੁਖਰਜੀ ਕਮਿਸ਼ਨ ਨੂੰ ਦੱਸ ਦਿੱਤਾ ਕਿ 1945 ’ਚ ਤਾਈਵਾਨ ਦੀ ਭੂਮੀ ’ਤੇ ਕੋਈ ਹਵਾਈ ਜਹਾਜ਼ ਹਾਦਸਾਗ੍ਰਸਤ ਹੋਇਆ ਹੀ ਨਹੀਂ ਸੀ। 2005 ’ਚ ਮੁਖਰਜੀ ਕਮਿਸ਼ਨ ਨੇ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਨੇਤਾ ਜੀ ਦੀ ਮੌਤ ਉਸ ਜਹਾਜ਼ ਹਾਦਸੇ ’ਚ ਹੋਣ ਦਾ ਸਬੂਤ ਨਹੀਂ ਹੈ ਪਰ ਭਾਰਤ ਸਰਕਾਰ ਨੇ ਮੁਖਰਜੀ ਕਮਿਸ਼ਨ ਦੀ ਰਿਪੋਰਟ ਨੂੰ ਅਸਵੀਕਾਰ ਕਰ ਦਿੱਤਾ। ਜਦੋਂਕਿ 16 ਜਨਵਰੀ 2014 ਨੂੰ ਕੋਲਕਾਤਾ ਹਾਈ ਕੋਰਟ ਨੇ ਨੇਤਾ ਜੀ ਦੇ ਲਾਪਤਾ ਹੋਣ ਦੇ ਰਹੱਸ ਨਾਲ ਜੁੜੇ ਖੁਫੀਆਂ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ ’ਤੇ ਸੁਣਵਾਈ ਲਈ ਸਪੈਸ਼ਲ ਬੈਂਚ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਸੀ। 18 ਅਗਸਤ 1945 ਦੇ ਦਿਨ ਨੇਤਾ ਜੀ ਕਿੱਥੇ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ਅੱਗੇ ਕੀ ਹੋਇਆ ਇਹ ਸਾਡੇ ਸਭ ਲਈ ਹੁਣ ਤੱਕ ਸਭ ਤੋਂ ਵੱਡਾ ਰਹੱਸ ਬਣਿਆ ਹੋਇਆ ਹੈ।  

ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ :9855259650 
ਨੋਟ-ਇਸ ਆਰਟੀਕਲ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।

  • January 23 Special
  • Subhash Chandra Bose
  • birthday
  • 23 ਜਨਵਰੀ
  • ਸੁਭਾਸ਼ ਚੰਦਰ ਬੋਸ
  • ਜਯੰਤੀ

ਸੰਘਰਸ਼ ਵਿੱਚੋਂ ਨਿਕਲੇ ਨਾਇਕ- ਨੇਤਾਜੀ ਸੁਭਾਸ਼ ਚੰਦਰ ਬੋਸ

NEXT STORY

Stories You May Like

  • rbi governor  s big statement regarding mdr on upi
    UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • special arrangements for rakhi
    ਰੱਖੜੀ ਲਈ ਵਿਸ਼ੇਸ਼ ਪ੍ਰਬੰਧ, ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਡਾਕਘਰ, ਵਿਸ਼ੇਸ਼ ਲਿਫ਼ਾਫੇ ਵੀ ਉਪਲੱਬਧ
  • adults inter religious marriage rights
    'ਬਾਲਗਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਅਧਿਕਾਰ', ਕਲਕੱਤਾ ਹਾਈ ਕੋਰਟ ਦਾ ਅਹਿਮ ਬਿਆਨ
  • renowned litterateur kailash chandra pant passes away at 90
    ਪ੍ਰਸਿੱਧ ਸਾਹਿਤਕਾਰ ਕੈਲਾਸ਼ ਚੰਦਰ ਪੰਤ ਦਾ 90 ਸਾਲ ਦੀ ਉਮਰ 'ਚ ਦੇਹਾਂਤ
  • commonwealth games medal a  life changing moment   seema
    ਰਾਸ਼ਟਰਮੰਡਲ ਖੇਡਾਂ ਦਾ ਤਗਮਾ 'ਜੀਵਨ ਬਦਲਣ ਵਾਲਾ ਪਲ': ਸੀਮਾ
  • indian army naib subedar virendra singh give a new life to six patients
    ਮਰਨ ਤੋਂ ਬਾਅਦ ਵੀ 6 ਮਰੀਜ਼ਾਂ ਨੂੰ ਨਵਾਂ ਜੀਵਨ ਦੇਵੇਗਾ ਭਾਰਤੀ ਫ਼ੌਜ ਦਾ ਜਵਾਨ, ਬ੍ਰੇਨ ਸਟਰੋਕ ਦਾ ਹੋਇਆ ਸੀ ਸ਼ਿਕਾਰ
  • sgpc clarification on the copies of sri guru granth sahib ji sent to canada
    ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ 'ਤੇ SGPC ਦਾ ਸਪੱਸ਼ਟੀਕਰਨ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +