ਮਿਤੀ 04.07. 2018 ਨੂੰ ਪੰਜਾਬ ਰੋਡਵੇਜ਼ ਮੁਲਾਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਸ਼੍ਰੀ ਅਵਤਾਰ ਸਿੰਘ ਸੇਖੌ ਜਨਰਲ ਸਕੱਤਰ ਇੰਟਕ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿਚ ਸ਼੍ਰੀ ਮੰਗਤ ਖਾਨ ਕਨਵੀਨਰ ਤੋਂ ਇਲਾਵਾ ਏਟਕ ਵਲੋਂ ਸ਼੍ਰੀ ਜਗਦੀਸ਼ ਸਿੰਘ ਚਾਹਲ, ਸ਼੍ਰੀ ਗੁਰਦੇਵ ਸਿੰਘ, ਕਰਮਚਾਰੀ ਦਲ ਵਲੋਂ ਸ਼੍ਰੀ ਰਸ਼ਪਾਲ ਸਿੰਘ, ਸ਼੍ਰੀ ਸਲਵਿੰਦਰ ਸਿੰਘ, ਸਡਿਊਲਕਾਸਟ ਵਲੋਂ ਸ਼੍ਰੀ ਸਲਵਿੰਦਰ ਸਿੰਘ, ਸ਼੍ਰੀ ਬਲਜੀਤ ਸਿੰਘ, ਕੰਡਕਟਰ ਯੂਨੀਅਨ ਵਲੋਂ ਸ਼੍ਰੀ ਸੁਰਿੰਦਰ ਸਿੰਘ ਸਹੋਤਾ ਅਤੇ ਸ਼੍ਰੀ ਗੁਰਦਿਆਲ ਸਿੰਘ, ਇੰਸਪੈਕਟਰ ਯੂਨੀਅਨ ਵਲੋਂ ਸ਼੍ਰੀ ਜਸਵਿੰਦਰ ਸਿੰਘ ਵਰਕਸ਼ਾਪ ਯੂਨੀਅਨ ਵਲੋਂ ਸ਼੍ਰੀ ਸ਼ਾਮ ਸਿੰਘ, ਡਰਾਈਵਰ ਯੂਨੀਅਨ ਵਲੋਂ ਸ਼੍ਰੀ ਪ੍ਰਵੀਨ ਕੁਮਾਰ ਅਤੇ ਸ਼੍ਰੀ ਬਲਬੀਰ ਸਿੰਘ ਇੰਪਲਾਈਜ ਯੂਨੀਅਨ ਆਜਾਦ ਵੱਲੋਂ ਸ਼੍ਰੀ ਰਜਿੰਦਰ ਸਿੰਘ ਕੰਟਰੈਕਟਰ ਵਰਕਰਜ਼ ਯੂਨੀਅਨ ਆਜ਼ਾਦ ਵੱਲੋਂ ਰਜਿੰਦਰ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿਚ ਟਰਾਂਸਪੋਰਟ ਮੰਤਰੀ ਦੇ ਵਤੀਰੇ ਤੇ ਅਫਸੋਸ ਜਾਹਿਰ ਕੀਤਾ ਗਿਆ। ਮਾਨਯੋਗ ਟਰਾਂਸਪੋਰਟ ਮੰਤਰੀ ਵਲੋਂ ਮਿਤੀ 21.05. 2018 ਨੂੰ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਕੇ ਭਰੋਸਾ ਦਵਾਇਆ ਸੀ ਕਿ 10 ਦਿਨਾਂ ਦੇ ਅੰਦਰ ਸਾਰੀਆਂ ਮੰਗਾ ਤੇ ਪੋਜੇਟਿਵ ਵਿਚਾਰ ਕਰਕੇ ਸਾਂਝੀ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਕੇ ਲਾਗੁ ਕਰ ਦਿੱਤੀ ਜਾਵੇਗੀ। ਜਿਸ ਤੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਮਿਤੀ 23.05. 2018 ਨੂੰ ਇਕ ਦਿਨ ਦੀ ਹੜਤਾਲ ਵਾਪਿਸ ਲੈ ਲਈ ਸੀ, ਅਤੇ ਟਰਾਂਸਪੋਰਟ ਮੰਤਰੀ ਨੂੰ ਮੰਗਾ ਲਾਗੂ ਕਰਨ ਲਈ ਸਮਾਂ ਦਿੱਤਾ ਗਿਆ ਸੀ ਪਰ ਅੱਜ ਤਕ ਟਰਾਂਸਪੋਰਟ ਮੰਤਰੀ ਵਲੋਂ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਗਈ। ਐਕਸ਼ਨ ਕਮੇਟੀ ਵੱਲੋਂ ਇਹਨਾਂ ਮੰਗਾ ਸੰਬੰਧੀ ਮਿਤੀ 21.02. 2018 ਨੂੰ ਇਕ ਦਿਨ ਦੀ 100% ਹੜਤਾਲ ਵੀ ਕੀਤੀ ਗਈ ਸੀ। ਮਿਤੀ 23.05.2018 ਦੀ ਇਕ ਦਿਨ ਦੀ ਹੜਤਾਲ ਸਾਂਝੀ ਐਕਸ਼ਨ ਕਮੇਟੀ ਦੀ ਸਰਵ ਸੰਮਤੀ ਨਾਲ ਵਾਪਿਸ ਲਈ ਗਈ। ਜਿਸ ਵਿਚ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਵੀ ਸ਼ਾਮਿਲ ਸੀ ਪਰ ਟਰਾਂਸਪੋਰਟ ਮਾਫਿਆ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਨੂੰ ਸਾਂਝੀ ਐਕਸ਼ਨ ਕਮੇਟੀ 'ਚੋ ਵੱਖ ਕਰਨ ਵਿਚ ਕਾਮਯਾਬ ਹੋ ਗਿਆ। ਉਹਨਾਂ ਵਲੋਂ ਮਿਤੀ 25.06.2018 ਨੂੰ ਇਕ ਦਿਨ ਦੀ ਹੜਤਾਲ ਸਾਂਝੀ ਐਕਸ਼ਨ ਕਮੇਟੀ ਤੋਂ ਵੱਖ ਹੋ ਕੇ ਕੀਤੀ ਗਈ। ਇਹ ਹੜਤਾਲ ਸਰਕਾਰੀ ਹੜਤਾਲ ਹੋ ਨਿਵੱੜੀ, ਜਿਸ ਦਾ ਸਬੂਤ ਹੈ ਕਿ ਪ੍ਰਸ਼ਾਸਨ ਵਲੋਂ ਹੜਤਾਲ ਨਾ ਕਰਨ ਵਾਲੀਆਂ ਸਾਂਝੀ ਐਕਸ਼ਨ ਕਮੇਟੀ ਵਿਚ ਸ਼ਾਮਿਲ 11 ਯੂਨੀਅਨਾਂ ਨੂੰ ਵੀ ਨਹੀਂ ਬੁਲਾਇਆ ਗਿਆ। ਬੱਸਾਂ ਚਲਾਉਣ ਲਈ ਕੋਈ ਚਾਰਾਜੋਈ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਗਈ। ਕਈ ਡਿਪੂਆਂ ਵਿਚ ਤਾਂ ਜਨਰਲ ਮੈਨੇਜਰ ਦੁਪਿਹਰ ਤਕ ਨਹੀਂ ਆਏ। ਡਿਪੂਆਂ ਦੇ ਗੇਟਾਂ ਤੋਂ ਬੱਸਾਂ ਪਾਸ ਨਹੀਂ ਕਰਵਾਇਆ ਗਈਆ। ਟਰਾਂਸਪੋਰਟ ਮੰਤਰੀ ਵਲੋਂ ਵੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਗਈ। ਵਿਭਾਗ ਵਿਚ ਹੁਣ ਤਕ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ।ਕੁਰਪਸ਼ਨ ਨੂੰ ਕੋਈ ਰੋਕ ਨਹੀਂ ਲੱਗਾਈ ਗਈ। ਟਰਾਂਸਪੋਰਟ ਪਾਲਿਸੀ ਠੰਡੇ ਬਸਤੇ ਵਿਚ ਰੱਖੀ ਗਈ। ਸਪੈਸ਼ਲ ਉਪਰੇਸ਼ਨ ਧੱੜਲੇ ਨਾਲ ਚੱਲ ਰਿਹਾ ਹੈ। ਟਾਈਮ ਟੇਬਲਾਂ ਸੰਬੰਧੀ ਟਰਾਂਸਪੋਰਟ ਪ੍ਰਮੁੱਖ ਸਕੱਤਰ ਦੇ ਹੁੱਕਮ ਰੱਦੀ ਦੀਆਂ ਟੋਕਰੀਆਂ ਵਿਚ ਸੁੱਟੇ ਗਏ ਹਨ।ਇਸ ਤੋਂ ਇਲਾਵਾ ਮੀਟਿੰਗ ਵਿਚ ਮਾਨਯੋਗ ਟਰਾਂਸਪੋਰਟ ਮੰਤਰੀ ਵਲੋਂ ਵਿਭਾਗ ਵਿਚ ਵੱਡੇ ਪੱਧਰ ਤੇ ਬਦਲਿਆ ਕਰਨ ਸੰਬੰਧੀ ਗੱਲ ਚੱਲੀ। ਜਿਸ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਗੰਭੀਰ ਨੋਟਿਸ ਲਿਆ ਗਿਆ ਅਤੇ ਫੈਸਲਾ ਕੀਤਾ ਕਿ ਮਿਤੀ 09.07. 2018 ਨੂੰ ਜਲੰਧਰ ਵਿਖੇ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ ਅਤੇ 12. 07. 2018 ਨੂੰ ਸਾਰੇ ਪੰਜਾਬ ਵਿਚ ਗੇਟ ਮੀਟਿੰਗਾਂ ਕੀਤੀਆਂ ਜਾਣਗਿਆ। ਜੇਕਰ ਟਰਾਂਸਪੋਰਟ ਮੰਤਰੀ ਵਲੋਂ ਛੋਟੇ ਅਤੇ ਦਰਮਾਇਨੇ ਮੁਲਾਜਮਾਂ ਦੀਆਂ ਨਜ਼ਾਇਜ ਬਦਲਿਆ ਕੀਤੀਆ ਗਈਆ ਤਾਂ ਉਸੇ ਦਿਨ ਸਾਂਝੀ ਐਕਸ਼ਨ ਕਮੇਟੀ ਸਖ਼ਤ ਐਕਸ਼ਨ ਕੀਤਾ ਜਾਵੇਗਾ। ਜਿਸ ਵਿਚ ਬੱਸ ਅੱਡੇ ਬੰਦ ਕਰਕੇ ਪੁਤਲੇ ਵੀ ਫੁਕੇ ਜਾ ਸਕਦੇ ਹਨ। ਇਸ ਦੀ ਸਾਰੀ ਜਿੰਮ੍ਹੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀ ਹੋਵੇਗੀ।
ਮੰਗਤ ਖਾਂ ਕਨਵੀਨਰ,
ਸਾਂਝੀ ਐਕਸ਼ਨ ਕਮੇਟੀ।
ਮੋਬਾਇਲ ਨੰਬਰ 94176-87786
88376-09155