ਹੁਣ ਸਰਪੰਚੀ ਦੀਆ ਚੋਣਾਂ ਹੋ ਚੁੱਕੀਆ ਬਹੁਤ ਸਾਰੀਆ ਥਾਵਾਂ ਤੇ ਸਰਬਸੰਮਤੀ ਨਾਲ ਵੀ ਸਰਪੰਚ ਪੰਚ ਬਣੇ ਆ ਤੇ ਬਾਕੀ ਹੋਰ ਬਹੁਤੇ ਵੋਟਾਂ ਦੀ ਬਹੁਮਤ ਨਾਲ ਜਿੱਤੇ ਆ ਮਾਣ ਨਾਲ ਲੋਕਾਂ ਨੇ ਵੋਟਾਂ ਪਾ ਕੇ ਚੁਣੇ ਹਨ। ਇਸ ਚੱਲ ਰਹੇ ਸਮੇਂ ਵਿੱਚ ਬਹੁਤ ਸਾਰਾ ਨਵਾਂ ਪੋਜ਼ ਸਾਡੇ ਪਿੰਡਾਂ ਵਿੱਚ ਅੱਗੇ ਆਇਆ ਤੇ ੳਉਨ੍ਹਾਂ ਤੋਂ ਚੰਗੀਆ ਉਮੀਦਾ ਆ ਕੇ ਉਹ ਵੱਧ ਤੋ ਵੱਧ ਲੋਕ ਭਲਾਈ ਦੇ ਕੰਮ ਪਾਰਟੀ ਬਾਜ਼ੀ ਤੋਂ ਉੱਪਰ ਉੁੱਠ ਕੇ ਕਰਨਗੇ ਤੇ ਕਰ ਰਹੇ ਆ। ਸਾਰੇ ਨਵੇਂ ਬਣੇ ਪੰਚ ਸਰਪੰਚ ਆਪਣੇ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਵਧੀਆ ਮਹੁੱਈਆ ਕਰਵਾ ਕੇ ਲੋਕਾਂ ਨੂੰ ਵਧ ਰਹੀਆਂ ਬੀਮਾਰੀਆ ਤੋਂ ਬਚਾ ਸਕਦੇ ਆ। ਪਿੰਡਾਂ ਦੇ ਛੱਪੜਾ ਦੀ ਸਫਾਈ 'ਨਵੇਂ ਪੇੜ ਪੌਦੇ ਲਾਉੁਣੇ', ਦੁਰਘਟਨਾਵਾਂ ਤੋਂ ਬਚਣ ਲਈ ਆਪਣੇ ਪਿੰਡਾਂ ਦੇ ਚੋਕ ਚੌਰਾਹਿਆਂ ਚ' ਰਿਫਲਟਰ ਸ਼ੀਸੇ ਲਾਉਣੇ ਤੇ ਹੋਰ ਅਨੇਕਾਂ ਕਾਰਜ਼ ਕਰਨੇ ਆਦਿ। ਸਭ ਤੋਂ ਵੱਡਾ ਤੇ ਖਤਰਨਾਕ ਸੰਕਟ ਅੱਜ ਕੱਲ ਨਸ਼ੇ ਤੇ ਵਧ ਰਹੀ ਲੱਚਰਤਾ ਹੈ ਇਨ੍ਹਾਂ ਮਾੜੇ ਕੰਮਾਂ ਤੋਂ ਬਚਣ ਲਈ ਆਪਣੇ ਪਿੰਡ ਦੀ ਨੌਜਵਾਨੀ ਜਾਗਰੂਕ ਕੀਤਾ ਜਾਵੇ ਤਾਂ ਕੇ ਪੰਜਾਬ ਦੇ ਗੱਭਰੂ ਨਸ਼ੇ ਨਾਲ ਨਾ ਮਰਨ ਤੇ ਗੰਦੇ ਗਾਣੇ ਪਿੰਡ ਵਿੱਚ ਦੀ ਟਰੈਕਟਰ ਤੇ ਲਗਾ ਕੇ ਨਾ ਲੰਘਣ। ਪਿੰਡ ਵਿੱਚ ਇਕ ਲਾਇਬ੍ਰੇਰੀ
ਜਰੂਰ ਬਣਾਈ ਜਾਵੇ ਜਿਸ ਵਿੱਚ ਸਾਡਾ ਇਤਿਹਾਸ ਤੇ ਵਿਰਸਾ ਦਰਸਾਉਂਦੀਆਂ ਕਿਤਾਬਾਂ ਲਿਆਉਂਦੀਆਂ ਜਾਣ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਆਉਣ ਵਾਲੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ।ੲਇਸ ਤਰ੍ਹਾਂ ਦੇ ਕਾਰਜ਼ ਕਰਨ ਨਾਲ ਸਾਡੇ ਸਮਾਜ ਨੂੰ ਸੋਹਣਾ ਤੇ ਸੁਚਿਆਰਾ ਬਣਾਇਆ ਜਾ ਸਕਦਾ ਹੈ।
ਸੁਖਚੈਨ ਸਿੰਘ (ਠੱਠੀ ਭਾਈ)
00971527632924
ਸ਼ਰੀਫਾਂ ਦਾ ਮੁੰਡਾ
NEXT STORY