ਪ੍ਰਮਾਤਮਾ ਹਰ ਕਿਸੇ ਦਾ ਚੇਹਰਾ, ਹਰ ਕਿਸੇ ਦੀ ਸੋਚ, ਹਰ ਕਿਸੇ ਦਾ ਸੁਭਾਅ ਅਤੇ ਹਰ ਕਿਸੇ ਦਾ ਨਸੀਬ ਇੱਕੋ ਜਿਹਾ ਨਹੀਂ ਦਿੰਦਾ, ਹਰ ਕਿਸੇ ਦਾ ਕੰਮ ਕਰਨ ਦਾ ਤੌਰ ਤਰੀਕਾ ਵੀ ਆਪਣਾ-ਆਪਣਾ ਹੀ ਹੁੰਦਾ ਹੈ। ਸਤਵਿੰਦਰ ਸਿਰਫ ਹੁਣ 6 ਸਾਲਾਂ ਦਾ ਸੀ, ਸਤਵਿੰਦਰ ਸਕੂਲ ਜਾਂਦਾ, ਉੁਸ ਦੇ ਮਨ ਵਿੱਚ ਛੋਟਿਆਂ ਲਈ ਪਿਆਰ, ਅਪਣੇ ਤੋਂ ਵੱਡਿਆਂ ਲਈ ਇੱਜਤ।
ਜੇਕਰ ਉਸਨੂੰ ਕੋਈ ਇਹ ਕਹਿ ਦਿੰਦਾ, “ਸਤਵਿੰਦਰ, ਤੂੰ ਮੇਰੀ ਕਿਤਾਬ ਜਾਂ ਪੈਨਸਲ ਕੱਢੀ ਹੈ “।
ਉਹ ਮੂੰਹੋਂ ਕੁੱਝ ਨਾ ਬੋਲਦਾ, ਕਿਉਂਕਿ ਉਸ ਨੇ ਕੱਢੀ ਨਹੀਂ ਹੁੰਦੀ ਸੀ।
ਉਹ ਦੂਸਰੇ ਦਿਨ ਜ਼ਰੂਰ, ਇਲਜ਼ਾਮ ਲਗਾਉਣ ਵਾਲੇ ਦੀ ਕੋਈ ਨਾ ਕੋਈ ਚੀਜ਼ ਬੈਗ ਵਿੱਚੋਂ ਕੱਢ ਕੇ ਬਾਹਰ ਦੂਰ ਕਿੱਤੇ ਸੁੱਟ ਦਿੰਦਾ, ਪਤਾ ਵੀ ਨਾ ਲੱਗਣ ਦਿੰਦਾ।
ਉਹ ਕਈ ਵਾਰ ਰਸਤੇ ਵਿੱਚ ਖੇਤਾਂ ਵੱਲੋਂ ਘਰ ਜਾਂਦੇ ਸਮੇਂ, ਜੇਕਰ ਕੋਈ ਕਿਸਾਨ ੳਉਸਨੂੰ ਇਹ
ਕਹਿ ਦੇਵੇ , ਤੂੰ ਮੇਰੇ ਖੇਤ ਵਿੱਚੋਂ ਗੰਨਾ ਤਾਂ ਨਹੀਂ ਤੋੜਿਆ ਜਾਂ ਤੂੰ ਮੇਰਾ ਕੋਈ ਨੁਕਸਾਨ ਕੀਤਾ ਹੈ। ਉਹ ਜਦੋਂ ਰਾਤ ਨੂੰ ਸੋਂਣ ਲੱਗਦਾ, ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚਦਾ ਰਹਿੰਦਾ, ਕਿ ਇਹ ਗੱਲ ਲੋਕ ਮੈਨੂੰ ਹੀ ਕਿਉਂ ਕਹਿੰਦੇ ਨੇ !
ਉਸ ਨੂੰ ਕਹੀਆਂ ਹੋਈਆਂ ਲੋਕਾਂ ਦੀਆਂ ਗੈਰ-ਮੱਤਲਬੀ, ਗੱਲਾਂ ਵਾਰ-ਵਾਰ ਯਾਦ ਆਉਂਦੀਆਂ ਰਹਿੰਦੀਆ। ਇੱਕ ਦਿਨ ਕਿਸੇ ਕਿਸਾਨ ਨੇ ਫਿਰ ਅਜਿਹਾ ਹੀ ਕਹਿ ਦਿੱਤਾ.....
ਸਤਵਿੰਦਰ ਨੇ ਵੇਖਿਆ, ਜਦੋਂ ਰਾਤ ਹੋਈ ਤਾਂ ਸਾਰੇ ਪਰਿਵਾਰ ਦੇ ਲੋਕ ਸੋਂ ਰਹੇ ਸਨ। ਸਤਵਿੰਦਰ ਨੇ ਇੱਕ ਲੰਬੀ ਲੱਕੜੀ ਦੀ ਗੇਲੀ, ਆਪਣੇ ਜਿੱਡੀ, ਉਸ ਨੇ ਮੰਜੇ ਉੱਤੇ ਲਿਟਾ ਦਿੱਤੀ ਅਤੇ ਉੱਤੇ ਚਾਦਰ ਪਾ ਦਿੱਤੀ,
ਵੇਖਣ ਵਾਲੇ ਨੂੰ ਇਝ ਲੱਗੇ ਕਿ ਸਤਵਿੰਦਰ ਗੂੜ੍ਹੀ ਨੀਂਦ 'ਚ' ਸੋਂ ਰਿਹਾ ਹੋਵੇ। ਉਹ ਰਾਤ ਨੂੰ ਉਸੇ ਖੇਤ ਵਿੱਚ ਗਿਆ ਅਤੇ ਗੰਨਿਆਂ ਨੂੰ ਕੱਟ-ਕੱਟ ਕੇ ਉੱਥੇ ਹੀ ਸੁੱਟ ਦਿੱਤੇ। ਉਹ ਕਿਸਾਨ ਦਾ ਨੁਕਸਾਨ ਕਰਕੇ ਵਾਪਸ ਆਇਆ ਅਤੇ ਲੇਟ ਗਿਆ ।
ਉਹ ਰਾਤ ਨੂੰ ਹੀ ਅਜਿਹੇ ਕੰਮ ਕਰਦਾ ਤਾਂ ਜੋ ਕਿਸੇ ਨੂੰ ਭਣਕ ਵੀ ਨਾ ਲੱਗੇ। ਸਤਵਿੰਦਰ ਦੀ ਇਹ ਆਦਤ ਘੱਟ ਬੋਲਣਾ ਅਤੇ ਬਾਅਦ ਵਿੱਚ ਗੁੱਸਾ ਕੱਢਣਾ, ਇਹ ਉਸਦੀ ਆਦਤ ਬਣ ਚੁੱਕੀ ਸੀ।
ਹੌਲੀ-ਹੌਲੀ ਲੋਕਾਂ ਨੂੰ ਸਤਵਿੰਦਰ ਉੱਤੇ ਸ਼ੱਕ ਸ਼ੁਰੂ ਹੋ ਗਿਆ। ਉਹ ਜੋ ਵੀ ਕਰਦਾ ਹੱਥ ਦੀ ਸਫਾਈ ਨਾਲ ਕਰਦਾ, ਜੇਕਰ ਉਸਦੀ ਕੋਈ ਸ਼ਿਕਾਇਤ ਕਰਦਾ ਤਾਂ ਉਸਦੇ ਪਰਿਵਾਰ ਵਾਲੇ ਕਹਿੰਦੇ, “ਲੋਕ ਇਸ ਉੱਤੇ ਹੀ ਇਲਜਾਮ ਲਗਾਉਂਦੇ ਰਹਿੰਦੇ ਹਨ, ਕਰਦਾ ਕੋਈ ਹੋਰ ਹੈ, ਅਸੀਂ ਤਾਂ ਰੋਜ਼ ਇਸ ਨੂੰ ਆਪਣੇ ਕੋਲ ਪਏ, ਮੰਜੇ ਉੱਤੇ ਵੇਖਦੇ ਹਾਂ“।
ਸਤਵਿੰਦਰ ਇੱਕ ਕਿਸਾਨ ਦਾ ਪੁੱਤਰ ਸੀ। ਉਹ ਆਪਣੇ ਪਿਤਾ ਜੀ ਨੂੰ ਵੀ ਵੇਖਕੇ ਚਿੰਤਤ ਰਹਿੰਦਾ, ਕਿਉਂਕਿ ਉਨ੍ਹਾਂ ਦੇ ਖੇਤ ਦੇ ਨਾਲ ਲੱਗਦਾ, ਇੱਕ ਹਿੱਸੇ ਤੇ, ਦੂਸਰੇ ਲੱਗਦੇ ਖੇਤ ਵਾਲੇ ਜਿਮੀਂਦਾਰਾਂ ਨੇ ਕਬਜ਼ਾ ਕਰ ਲਿਆ ਸੀ।
ਉਸ ਦੇ ਪਿਤਾ ਦੇ ਸਰਕਾਰੀ ਦਫਤਰਾਂ ਤੇ ਚੱਕਰ ਲਗਾਉਣ ਤੇ ਵੀ ਉਨ੍ਹਾਂ ਨੂੰ ਆਪਣਾ ਹਿੱਸਾ ਨਾ ਮਿਲਿਆ। ਸਰਕਾਰੀ ਅਫ਼ਸਰ ਵੀ ਉਹਨਾਂ ਤੋਂ ਮੋਟੀ ਰਕਮ ਦੀ ਮੰਗ ਰਹੇ ਸਨ ।
ਸਤਵਿੰਦਰ ਦੇ ਮਨ ਵਿੱਚ ਹੁਣ ਤਾਂ ਸਰਕਾਰੀ ਅਫਸਰਾਂ ਦੇ ਪ੍ਰਤੀ ਨਫਰਤ ਪੈਦਾ ਹੋ ਗਈ।
ਇਹ ਸਭ ਵੇਖ ਕੇ ਸਤਵਿੰਦਰ ਹੁਣ ਬਹੁਤ ਤੰਗ ਦਿਲ ਰਹਿੰਦਾ ਜਿਉੁਂ-ਜਿਉਂ ਵੱਡਾ ਹੰਦਾ ਗਿਆ ਉਸਦੀ ਚੋਰੀ ਦੀ ਆਦਤ ਵੀ ਵੱਡੀ ਹੁੰਦੀ ਗਈ 9
ਉਹ ਗਰੀਬਾਂ ਦੀ ਮਦਦ ਕਰਦਾ, ਰਿਸ਼ਵਤਖੋਰ ਅਮੀਰਾਂ ਦੇ ਘਰ ਚੋਰੀ ਕਰਦਾ। ਉਹ ਚੋਰੀ ਲਾਉਣ ਤੋਂ ਬਾਅਦ ਪਿੱਛੇ ਕੋਈ ਸਬੂਤ ਨਾ ਛੱਡਦਾ।
ਇੱਕ ਦਿਨ ਸਤਵਿੰਦਰ ਨੇ ਜੰਗਲ ਵਿਭਾਗ ਦੇ ਅਫਸਰ ਦੇ ਘਰ ਚੋਰੀ ਲਗਾਉਣੀ ਸੀ। ਉਹ ਅਫਸਰ ਬੜਾ ਚਲਾਕ ਸੀ। ਉਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕੋਈ ਅਜ਼ਨਬੀ ਵਿਅਕਤੀ ਪਿੰਡ ਵਿੱਚ ਘੁੰਮ ਰਿਹਾ ਹੈ ਤਾਂ ਉਸ ਨੂੰ ਸ਼ੱਕ ਹੋ ਗਿਆ, ਉਸਨੇ ਪੁਲਿਸ ਨੂੰ ਖਬਰ ਕਰ ਦਿੱਤੀ ਅਤੇ ਪਿੰਡ ਵਿੱਚ ਪੁਲਿਸ ਨੂੰ ਗਸ਼ਤ ਕਰਨ ਨੂੰ ਕਿਹਾ, ਜਦੋਂ ਸਤਵਿੰਦਰ ਅਫਸਰ ਦੇ ਘਰੋਂ ਪੈਸੇ ਚੋਰੀ ਕਰਕੇ ਭੱਜਣ ਲੱਗਾ, ਪੁਲਿਸ ਨੇ ਉਸਦਾ ਪਿੱਛਾ ਕੀਤਾ ਤਾਂ ਉਹ ਉੱਥੇ ਫੜਿਆ ਗਿਆ। ਪੁਲਿਸ ਨੂੰ ਉਸਨੇ ਕਿਹਾ,“ਮੈਨੂੰ ਮਾਰੇਓ ਨਾ, ਜੋ ਪੁੱਛਣਾ ਹੈ ਪੁੱਛ ਲਵੋ“।
ਸਤਵਿੰਦਰ ਹੁਣ ਇੱਕ ਨਿਡਰ ਵਿਅਕਤੀ ਬਣ ਚੁੱਕਿਆ ਸੀ। ਹੁਣ ਕੁੱਝ ਵੀ ਕਹਿੰਦੇ ਡਰਦਾ ਨਹੀਂ ਸੀ। ਉਸਨੂੰ ਚੋਰੀ ਦੇ ਇਲਜ਼ਾਮ ਵਿੱਚ 6 ਸਾਲ ਦੀ ਸਜ਼ਾ ਸੁਣਾਈ ਗਈ....
ਸਤਵਿੰਦਰ ਜਦੋਂ ਜੇਲ੍ਹ ਚੋਂ ਬਾਹਰ ਆਇਆ। ਉਹ ਹੋਰ ਵੀ ਖਤਰਨਾਕ ਬਣ ਚੁੱਕਿਆ ਸੀ। ਹੁਣ ਉਹ ਪੁਲਿਸ ਨੂੰ ਹਰ ਚੋਰੀ ਕਰਨ ਤੋ ਪਹਿਲਾਂ ਖਬਰ ਕਰ ਦਿੰਦਾ, “ ਮੈਨੂੰ ਫੜ ਸਕਦੇ ਹੋ ਤਾਂ ਮੈਨੂੰ ਫੜ ਲੈਣਾਂ“।
ਸਤਵਿੰਦਰ ਨੇ ਜਿਸਦੀ ਵੀ ਚੋਰੀ ਕਰਨੀ ਹੁੰਦੀ, ਪਹਿਲਾਂ ਉਹ ਉਸਦੀ ਸਾਰੀ ਜਾਣਕਾਰੀ ਹਾਸਲ ਕਰ ਲੈਂਦਾ। ਇੱਕ ਰਾਤ ਦੀ ਗੱਲ ਹੈ, ਸਤਵਿੰਦਰ ਨੇ ਇੱਕ ਪਿੰਡ ਵਿੱਚ ਚੋਰੀ ਲਗਾਉਣੀ ਸੀ। ਉਸ ਨੂੰ ਉਸ ਰਾਤ ਰਸਤੇ ਵਿੱਚ ਦੋ ਵਿਅਕਤੀ ਮਿਲੇ, ਜੋ ਉਸ ਪਿੰਡ ਵਿਚੋਂ ਮੱਝ ਅਤੇ ਉਸਦਾ ਕੱਟਾ ਲੈ ਕੇ ਆ ਰਹੇ ਸਨ। ਸਤਵਿੰਦਰ ਸੋਚਣ ਲੱਗਾ, ਇੰਨੀ ਰਾਤ ਨੂੰ ! ਉਸ ਨੇ ਪੁੱਛਿਆ “ਭਾਈ ਇਹ ਭੈਂਸ ਕਿਥੋਂ ਲਿਆਏ ਹੋ ਅਤੇ ਇਸ ਦਾ ਮਾਲਿਕ ਕੌਣ ਹੈ“ ਉਹਨਾ ਨੇ ਕਿਹਾ,“ ਪ੍ਰਗਟ ਕੋਲੋਂ ਲੈ ਕੇ ਆਏ ਹਾਂ, ਇਸ ਪਿੰਡ ਵਿੱਚੋਂ ਲੈ ਕੇ ਆਏ ਹਾਂ, ਤੂੰ ਕੀ ਲੈਣਾ ਪੁੱਛ ਕੇ “।
ਸਤਵਿੰਦਰ ਨੇ ਚਾਲਕੀ ਨਾਲ ਕਿਹਾ, “ਕਿੰਨਾ ਠੰਡਾ ਮੌਸਮ ਹੈ , ਰਾਤ ਬਹੁਤ ਹੋ ਗਈ ਹੈ, ਸਵੇਰੇ ਲੈ ਜਾਣਾ, ਹੁਣ ਵਾਪਸ ਚਲੋ“। ਸਤਵਿੰਦਰ ਨੇ ਉਨ੍ਹਾਂ ਨੂੰ ਵਾਪਸ ਪਰਤਣ ਲਈ ਮਜਬੂਰ ਕੀਤਾ। ਉਹ ਮੱਝ ਅਤੇ ਮੱਝ ਦਾ ਕੱਟਾ ਛੱਡ ਦੋੜ ਗਏ। ਸਤਵਿੰਦਰ ਮੱਝ ਦਾ ਕੱਟਾ ਫੜ ਕੇ ਅੱਗੇ ਚੱਲ ਪਿਆ, ਮੱਝ ਉਸਦੇ ਪਿੱਛੇ-ਪਿੱਛੇ ਚੱਲ ਪਈ। ਸਤਵਿੰਦਰ ਨੇ ਪ੍ਰਗਟ ਦੇ ਘਰ ਜਾ ਕੇ ਉਨ੍ਹਾਂ ਦੀ ਮੱਝ ਦੇ ਦਿੱਤੀ। ਪ੍ਰਗਟ ਨੂੰ ਪੁੱਛਿਆ ਤਾਂ ਉਸ ਨੇ ਕਿਹਾ,“ ਇੱਕ ਘੰਟੇ ਪਹਿਲਾਂ ਸਤਵਿੰਦਰ ਨਾਮ ਦਾ ਜਵਾਨ ਅਤੇ ਉਸਦੇ ਨਾਲ ਇੱਕ ਮੁੰਡਾ ਸੀ ਚਾਕੂ ਦਿਖਾ ਕੇ ਮੱਝ ਤੇ ਕੱਟਾ ਲੈ ਗਏ, “ਉਸ ਨੇ ਆਪਣਾ ਨਾਂ ਸਤਵਿੰਦਰ ਦੱਸਿਆ“!
ਇਹ ਸੁਣ ਕੇ ਸਤਵਿੰਦਰ ਸੋਚ ਵਿੱਚ ਪੈ ਗਿਆ.....!
“ਮੇਰੇ ਨਾਂ ਉੱਤੇ ਕੌਣ ਚੋਰੀ ਕਰ ਰਿਹਾ ਹੈ “।
ਪ੍ਰਗਟ ਨੇ ਉਸਨੂੰ ਮੰਜੇ ਉੱਤੇ ਬਿਠਾਇਆ। ਕੁੜੀ ਨੂੰ ਦੁੱਧ ਗਰਮ ਕਰਕੇ ਲਿਆਉਣ ਨੂੰ ਕਿਹਾ। ਸਤਵਿੰਦਰ ਨੂੰ ਭੁੱਖ ਲੱਗੀ ਹੋਣ ਦੇ ਕਾਰਨ ਉਸਨੇ ਦੋ ਗਲਾਸ ਦੁੱਧ ਦੇ ਪੀ ਲਏ। ਸਤਵਿੰਦਰ ਜਾਂਦੇ ਸਮੇਂ ਕਹਿ ਗਿਆ, “ਅੱਗੇ ਤੋਂ ਯਾਦ ਰੱਖਣਾ ਮੇਰਾ ਨਾਮ ਹੀ ਸਤਵਿੰਦਰ ਹੈ “।
ਕੁੱਝ ਦਿਨਾਂ ਦੇ ਬਾਅਦ ਸਤਵਿੰਦਰ ਫਿਰ ਚੋਰੀ ਕਰਨ ਪ੍ਰਗਟ ਦੇ ਪਿੰਡ ਗਿਆ। ਸਤਵਿੰਦਰ ਨੇ ਪੁਲਿਸ ਨੂੰ ਚੋਰੀ ਕਰਨ ਤੋ ਪਹਿਲਾਂ ਖਬਰ ਕਰ ਦਿੱਤੀ “ਫੜ ਸਕੋ ਤਾਂ ਮੈਨੂੰ ਫੜ ਲੈਣਾਂ“। ਜਦੋਂ ਚੋਰੀ ਕਰਨ ਗਿਆ ਉਸ ਨੇ ਵੇਖਿਆ, ਅੱਗੇ ਪੁਲਿਸ ਹੈ, ਪੁਲਿਸ ਉਸਦਾ ਪਿੱਛਾ ਕਰਨ ਲੱਗੀ।
ਸਤਵਿੰਦਰ ਨੂੰ ਕੁੱਝ ਨਹੀਂ ਸੁਝ ਰਿਹਾ ਸੀ ਹੁਣ ਉਹ ਕੀ ਕਰੇ। ਸਤਵਿੰਦਰ ਪ੍ਰਗਟ ਦੇ ਘਰ ਦੀ ਦੀਵਾਰ ਤੇ ਚੜ ਕੇ ਘਰ ਦੇ ਅੰਦਰ ਵੜ ਗਿਆ, ਬਿਨ੍ਹਾਂ ਦੇਖੇ, ਬਿਨ੍ਹਾਂ ਸੋਚੇ ਲੜਕੀ ਦੇ ਮੰਜੇ ਤੇ ਪੈ ਗਿਆ ਅਤੇ ਉਸ ਦੇ ਨਾਲ ਚਾਦਰ ਲੈ ਕੇ ਲੇਟ ਗਿਆ। ਸਤਵਿੰਦਰ ਨੂੰ ਪ੍ਰਗਟ ਨੇ ਦੀਵਾਰ ਚੜ੍ਹਦੇ ਵੇਖ ਲਿਆ ਸੀ।
ਪੁਲਿਸ ਆਈ, ਪ੍ਰਗਟ ਤੋਂ ਪੁੱਛ-ਗਿੱਛ ਕਰਨ ਲੱਗੀ, “ਤੇਰੇ ਘਰ ਵਿੱਚ ਕੋਈ ਅਜ਼ਨਬੀ ਵਿਆਕਤੀ ਤਾਂ ਨਹੀਂ ਆਇਆ“। ਪ੍ਰਗਟ ਨੇ ਕਿਹਾ,“ਕੋਈ ਨਹੀਂ ਹੋਰ ਇੱਥੇ ਆਇਆਂ, ਇਹ ਕਮਰੇ ਵਿਚ ਤਾਂ ਮੇਰੀ ਧੀ ਅਤੇ ਮੇਰਾ ਜਵਾਈ ਸੋਂ ਰਹੇ ਹਨ। ਪੁਲਿਸ ਉਨ੍ਹਾਂ ਪੈਰੀਂ ਵਾਪਸ ਪਰਤ ਗਈ। ਪ੍ਰਗਟ ਨੇ ਸਤਵਿੰਦਰ ਨੂੰ ਉੱਠਾਇਆ, ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਰਾਤ ਉਹ ਉਹਨਾਂ ਦੇ ਘਰ ਬੈਠਾ ਰਿਹਾ।
ਸਤਵਿੰਦਰ ਹੁਣ ਜਿੱਥੇਂ ਵੀ ਚੋਰੀ ਕਰਦਾ, ਉਸ ਦਾ ਥੋੜ੍ਹਾ ਜਿਹਾ ਪੈਸਿਆਂ ਦਾ ਹਿੱਸਾਂ ਪ੍ਰਗਟ ਦੇ ਘਰ ਵੀ ਦੇ ਜਾਂਦਾ। ਉਹ ਕਹਿੰਦਾ,“ ਤੁਹਾਡੇ ਇਹ ਪੈਸੇ ਕੰਮ ਆਉਣਗੇਂ “।
ਪ੍ਰਗਟ ਪੈਸੇ ਲੈਣ ਤੋਂ ਕਈ ਵਾਰ ਮਨ੍ਹਾ ਕਰਦਾ, ਪਰ ਸਤਵਿੰਦਰ ਫਿਰ ਵੀ ਉਹਨਾਂ ਨੂੰ ਮੱਲੋ-ਮੱਲੀ ਦਿੰਦਾ। ਸਤਵਿੰਦਰ ਦਾ ਵਾਰ-ਵਾਰ ਆਉਣਾ ਜਾਣਾ, ਪ੍ਰਗਟ ਦੀ ਧੀ ਗੀਤਕਾ ਦੇ ਮਨ ਵਿੱਚ ਬੈਠ ਗਿਆ। ਗੀਤਕਾ ਸਤਵਿੰਦਰ ਨੂੰ ਮਨ ਹੀ ਮਨ ਚਾਹੁਣ ਲੱਗੀ।
ਇੱਕ ਦਿਨ ਜਦੋਂ ਉਹ ਪ੍ਰਗਟ ਦੇ ਘਰ ਆਇਆ ਤਾਂ ਪ੍ਰਗਟ ਨੇ ਸਤਵਿੰਦਰ ਨੂੰ ਕਿਹਾ “ਤੂੰ ਚੋਰੀ ਕਰਨਾ ਕਿਉਂ ਨਹੀਂ ਛੱਡ ਦਿੰਦਾ, ਮੇਰੀ ਸਲਾਹ ਆ, ਤੂੰ ਵਿਆਹ ਕਰਵਾਂ ਲੈ“।
ਸਤਵਿੰਦਰ ਨੇ ਕਿਹਾ,“ਮੈਨੂੰ ਕੌਣ ਕੁੜੀ ਦੇਵੇਗਾ। ਸਤਵਿੰਦਰ ਹੱਸਦਾ ਹੋਇਆ, ਉਥੋਂ ਚਲਾ ਗਿਆ। ਸਤਵਿੰਦਰ ਹੁਣ ਦਸ ਨੰਬਰੀ ਬਣ ਚੁੱਕਾ ਸੀ।
ਇੱਕ ਸਪਾਹੀ ਨੂੰ ਸਤਵਿੰਦਰ ਦੀ ਦੇਖ-ਰੇਖ ਲਈ ਛੱਡਿਆ ਗਿਆ ਸੀ। ਇੱਕ ਰਾਤ ਦੀ ਗੱਲ ਹੈ। ਉਸਨੇ ਸਤਵਿੰਦਰ ਦੇ ਘਰ ਦੇ ਬਾਹਰੋਂ ਆਵਾਜ਼ ਲਗਾਈ,“ਸਤਵਿੰਦਰਾਂ ਤੂੰ ਅੰਦਰ ਹੈ“।
ਸਤਵਿੰਦਰ ਨੇ ਕਿਹਾ,“ ਹਾਂ, ਮੈ ਅੰਦਰ ਹਾਂ, ਆ ਕੇ ਵੇਖ ਲਵੋਂ ਚਾਹੇ“। ਉਹ ਚੁਪ-ਚੁਪੀਤੇ ਆਪਣੇ ਘਰੋਂ ਨਿਕਲਿਆ।
ਉਸੇ ਰਾਤ ਸਤਵਿੰਦਰ ਨੇ ਪਿੰਡ ਵਿੱਚ ਇੱਕ ਘਰ ਦੀ ਕੰਧ ਦੀਆਂ ਕੁੱਝ ਇੱਟਾ ਕੱਢ ਕੇ ਚੋਰੀ ਕਰ ਲਈ। ਅਗਲੇ ਦਿਨ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਵਿੱਚ ਫਿਰ ਤੋਂ ਚੋਰੀ ਹੋ ਗਈ ਹੈ, ਪੁਲਿਸ ਨੂੰ ਸਤਵਿੰਦਰ ਉੱਤੇ ਸ਼ੱਕ ਨਹੀਂ ਹੋਇਆ ਤਾਂ ਸਤਵਿੰਦਰ ਕੋਲੋਂ ਪੁੱਛ-ਗਿੱਛ ਕੀਤੀ ਗਈ ਤਾਂ ਸਤਵਿੰਦਰ ਨੇ ਕਿਹਾ, “ਇੰਨ੍ਹੀ ਛੋਟੀ ਮੋਟੀ 'ਚੋਰੀ' ਤਾਂ ਸਤਵਿੰਦਰ ਹੀ ਅੰਦਰ ਆ ਜਾ ਸਕਦਾ ਹੈ“।
ਪੁਲੀਸ ਨੇ ਕਿਹਾ, “ਜੋ ਗਹਿਣੇ ਚੋਰੀ ਕੀਤੇ, ਉਹ ਕਿੱਥੇ ਹਨ“। ਸਤਵਿੰਦਰ ਨੇ ਕਿਹਾ, “ਉਹ ਤਾਂ ਖੂਹ ਵਿੱਚ ਸੁੱਟ ਦਿੱਤੇ, ਥਾਣੇਦਾਰ ਨੂੰ ਹੁਣ ਗੁੱਸਾ ਆ ਗਿਆ, ਥਾਣੇਦਾਰ ਨੇ ਉਸ ਦਾ ਕੁਟਾਪਾ ਕੀਤਾ।
ਇੱਕ ਦਿਨ ਦੀ ਗੱਲ ਹੈ.... ਜਦੋਂ ਸਤਵਿੰਦਰ ਚੋਰੀ ਕਰਨ ਜ਼ਿਆਦਾ ਦੂਰ ਨਿਕਲ ਗਿਆ। ਉਸ ਨੂੰ ਚੋਰੀ ਕਰਦੇ ਸਮੇਂ ਕਿਸੇ ਵਿਆਕਤੀ ਨੇ ਵੇਖ ਲਿਆ, ਉਸ ਨੇ ਪੁਲਿਸ ਨੂੰ ਖਬਰ ਕਰ ਦਿੱਤੀ। ਸਤਵਿੰਦਰ ਚੋਰੀ ਦੇ ਗਹਿਣੇ ਲੈ ਕੇ ਭੱਜਿਆ ਤਾਂ ਸਤਵਿੰਦਰ ਤੋਂ ਅੱਧੇ ਗਹਿਣੇ ਉੱਥੇ ਹੀ ਰਹਿ ਗਏ।
ਸਤਵਿੰਦਰ ਨੂੰ ਥਾਣੇਦਾਰ ਨੇ ਰਾਤ ਨੂੰ ਫੜ ਕੇ ਥਾਣੇ ਵਿੱਚ ਬੰਦ ਕਰ ਦਿੱਤਾ। ਜਦੋਂ ਸਤਵਿੰਦਰ ਸਵੇਰੇ ਉੱਠਿਆ ਤਾਂ ਉਸ ਨੂੰ ਤੇਜ਼ ਬੁਖਾਰ ਹੋ ਗਿਆ।
ਥਾਣੇਦਾਰ ਨੇ ਕਿਹਾ, “ਤੈਨੂੰ ਤਾਂ ਬੁਖਾਰ ਹੋ ਗਿਆ“। ਸਤਵਿੰਦਰ ਨੇ ਕਿਹਾ “ਥਾਣੇਦਾਰ ਸਾਹਿਬ ਅੱਧੇ ਗਹਿਣੇ ਉੱਥੇ ਹੀ ਰਹਿ ਗਏ, ਤਾਂ ਹੋ ਗਿਆ“।
ਥਾਣੇਦਾਰ ਨੇ ਕਿਹਾ, “ਤੇਰੇ ਤਾਂ ਗਹਿਣੇ ਰਹਿ ਗਏ, ਇਸ ਲਈ ਬੁਖਾਰ ਹੋ ਗਿਆ ਕੀ ਤੂੰ ਕਦੇ ਉਸ ਦੇ ਬਾਰੇ ਸੋਚਿਆ, ਜਿਸ ਦੇ ਗਹਿਣੇ ਚੋਰੀ ਹੋ ਗਏ, ਉਸ ਦਾ ਕੀ ਹਾਲ ਹੋਇਆ ਹੋਵੇਗਾ “।
ਥਾਣੇਦਾਰ ਨੇ ਉਸ ਦੀਆਂ ਹਰਕਤਾਂ ਨੂੰ ਵੇਖ ਕੇ ਪਿਹਰੇਦਾਰੀ ਹੋਰ ਵੀ ਸਖਤ ਕਰ ਦਿੱਤੀ, ਥਾਣੇਦਾਰ ਨੇ ਰਾਤ ਨੂੰ ਸੋਂਣ ਤੋ ਪਹਿਲਾਂ ਹੱਥ ਕੜੀ ਮੰਜੇ ਦੇ ਨਾਲ ਬੰਨ੍ਹ ਦਿੱਤੀ।
ਸਤਵਿੰਦਰ ਦੇ ਦੋਵੇਂ ਹੱਥ ਪੂਰੀ ਤਰ੍ਹਾਂ ਜਕੜ ਦਿੱਤੇ। ਰਾਤ ਨੂੰ ਜਦੋਂ ਥਾਣੇਦਾਰ ਸੋਂ ਗਿਆ, ਸਤਵਿੰਦਰ ਨੇ ਯੋਜਨਾ ਬਣਾ ਕੇ ਹੱਥਕੜੀ ਜ਼ੋਰ ਮਾਰ ਕੇ ਖੋਲ੍ਹ ਲਈ। ਹੁਣ ਉਹ ਥਾਣੇਦਾਰ ਦੀ ਘੋੜੀ ਨੂੰ ਲੈ ਕੇ ਭੱਜ ਗਿਆ।
ਉਸ ਨੇ ਸ਼ਿਟੀਆਂ ਦੀਆਂ ਭਰੀਆਂ (ਬੰਡਲ) ਇੱਕ ਨਾਲ ਇੱਕ ਜੋੜ ਕੇ ਪੱਕੀ ਪਾਉੜੀ ਦੀ ਤਰ੍ਹਾਂ ਬਣਾ ਕੇ ਜ਼ੋਰ ਨਾਲ ਘੋੜੀ ਦੀ ਇੱਕ ਲਗਾਮ ਖਿੱਚੀ, ਉਸਨੇ ਉਸ ਘੋੜੀ ਨੂੰ ਉਛਾਲ ਕੇ ਚੁਬਾਰੇ ਉੱਤੇ ਚੜ੍ਹਾ ਦਿੱਤਾ ।ਜਿਸ ਚੁਬਾਰੇ ਨੂੰ ਸਿਰਫ ਲੱਕੜੀ ਦੀ ਪਾਉੜੀ ਸੀ।ਉਹ ਚੁਬਾਰਾ ਵੀ ਪ੍ਰਗਟ ਦੇ ਪਿੰਡ ਵਿੱਚ ਹੀ ਸੀ। ਬਾਅਦ ਵਿੱਚ ਸ਼ਿਟੀਆ ਦੀਆਂ ਭਰੀਆ ਵੀ ਹਟਾ ਦਿੱਤੀਆਂ।
ਸਤਵਿੰਦਰ ਪ੍ਰਗਟ ਦੀ ਧੀ ਗੀਤਕਾ ਨੂੰ ਕਹਿ ਗਿਆ ,“ ਜੇਕਰ ਮੈਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘੋੜੀ ਦਾ ਧਿਆਨ ਰੱਖੀ, ਘਾਹ, ਪਾਣੀ ਦੇ ਦੇਵੀਂ “।
ਸਤਵਿੰਦਰ ਸਵੇਰੇ ਹੋਣ ਤੋਂ ਪਹਿਲਾਂ, ਥਾਣੇਦਾਰ ਦੇ ਉੱਠਣ ਪਹਿਲਾਂ, ਉਸੇ ਤਰ੍ਹਾਂ ਹੱਥਕੜੀ ਪਾ ਮੰਜੇ ਤੇ ਲੇਟ ਗਿਆ। ਇੱਕ-ਦੋ ਦਿਨ ਦੇ ਬੀਤ ਜਾਣ ਦੇ ਬਾਅਦ....ਥਾਣੇਦਾਰ ਦੀ ਘੋੜੀ ਤਲਾਸ਼ ਕਰਨ ਦੇ ਬਾਵਜੂਦ ਵੀ ਕਿਤੋਂ ਵੀ ਨਾ ਮਿਲੀ।
ਥਾਣੇਦਾਰ ਨੇ ਸਤਵਿੰਦਰ ਕੋਲੋਂ ਪੁੱਛਿਆ“ ਸਤਵਿੰਦਰ ਨੇ ਕਿਹਾ ਘੋੜੀ ਤਾਂ ਲੱਭ ਦੇਵਾਂਗਾ, ਇੱਕ ਸ਼ਰਤ ਹੈ, ਜਿੰਨੇ ਦੀ ਘੋੜੀ ਹੈ ਉਨਾਂ ਮੁੱਲ ਦੇਣਾ ਪਵੇਗਾ“।
ਥਾਣੇਦਾਰ ਨੇ ਕਿਹਾ “ ਮੈਨੂੰ ਮਨਜ਼ੂਰ ਹੈਂ “। ਸਤਵਿੰਦਰ ਪੁਲਿਸ ਵਾਲੀਆਂ ਨੂੰ ਚੁਬਾਰੇ ਵਾਲੀ ਥਾਂ ਉੱਤੇ ਲੈ ਗਿਆ।
ਪੁਲਿਸ ਨੂੰ ਕਹਿਣ ਲੱਗਾ ,“ਥਾਣੇਦਾਰ ਸਹਿਬ , ਘੋੜੀ ਨੂੰ ਚੁਬਾਰੇ ਉੱਤੋਂ ਉਤਾਰ ਲਓ“।
ਥਾਣੇਦਾਰ ਹੈਰਾਨ ਹੋ ਗਿਆ !
ਥਾਣੇਦਾਰ ਸੋਚ ਰਿਹਾ ਸੀ ਕਿ ਇਸ ਨੇ ਬਿਨਾਂ ਪੱਕੀ ਪਾਉੜੀ ਤੋਂ, ਘੋੜੀ ਨੂੰ ਚੁਬਾਰੇ ਤੇ ਕਿਵੇਂ ਚੜਿਆ ਹੋਵੇਗਾ।
ਥਾਣੇਦਾਰ ਨੇ ਕਿਹਾ, “ ਇਸ ਨੂੰ ਉਤਾਰ ਵੀ ਤੂੰ ਹੀ ਸਕਦਾ ਹੈ, ਸਾਡੇ ਬਸ ਦੀ ਗੱਲ ਨਹੀਂ “।
ਸਤਵਿੰਦਰ ਨੇ ਕੋਲ ਪਏ, ਭਰੀਆਂ ਦੀ ਢਲਾਣ ਹੇਠਾਂ ਵੱਲ ਨੂੰ ਬਣਾ ਲਈ। ਉਸ ਨੇ ਘੋੜੀ ਦੀ ਲਗਾਮ ਖਿੱਚੀ ਕੇ, ਉਹ ਬੜੀ ਅਸਾਨੀ ਨਾਲ ਘੋੜੀ ਨੂੰ ਹੇਠਾਂ ਲੈ ਆਇਆ ।
ਉਸ ਨੇ ਘੋੜੀ ਨੂੰ ਥਾਣੇਦਾਰ ਦੇ ਹੱਥ ਵਿੱਚ ਫੜਾ ਦਿੱਤਾ, ਥਾਣੇਦਾਰ ਕੁੱਝ ਦੇਰ ਸੋਚਣ ਲੱਗਾ.....
ਥਾਣੇਦਾਰ ਨੇ ਗ਼ੁੱਸੇ ਨਾਲ ਕਿਹਾ, “ਸਤਵਿੰਦਰਾਂ ਅੱਜ ਤੋਂ ਚੋਰੀ ਕਰ, ਡਾਕਾ ਮਾਰ, ਜਿਸ ਨੂੰ ਮਰਜੀ ਲੁੱਟ, ਅਸੀਂ ਨਹੀਂ ਫੜਗੇ ਤੈਨੂੰ ਅੱਜ ਤੋਂ, ਜੋ ਤੇਰੀ ਮਰਜ਼ੀ ਕਰਦੀ ਉਹ ਕਰ “। ਸਤਵਿੰਦਰ ਨੇ ਬੜੀ ਦਲੇਰੀ ਨਾਲ ਕਿਹਾ, “ਜੇਕਰ ਤੁਸੀ ਮੈਨੂੰ ਨਹੀਂ ਫੜੋਗੇ, ਤਾਂ ਮੈਂ ਤੁਹਾਡੇ ਅੱਜ ਤੋਂ ਬਚਨ ਲੈਂਦਾ ਹਾਂ, ਮੈਂ ਕਦੇ ਚੋਰੀਂ ਨਹੀਂ ਕਰਾਂਗਾ“।
ਸੰਦੀਪ ਕੁਮਾਰ ਨਰ ( ਸੰਜੀਵ )
ਸੰਪਰਕ - 9041543692,
ਘੱਗਰ : ਵਰਦਾਨ ਤੋਂ ਸਰਾਪ ਤੱਕ
NEXT STORY