ਹੱਕ ਨਾ ਰੱਖੀ ਜਿੰਦ ਮੇਰੀ ਉਤੇ,
ਹੁਣ ਤੈਨੂੰ ਇਸਦਾ ਹੱਕ ਨਹੀਂ,
ਬੜੇ ਜਤਾਏ ਸੀ,ਤੂੰ ਹੱਕ ਉਦੋਂ,
ਜਦੋਂ ਮੈਂ ਸਮਝਿਆ ਤੂੰ ਵੱਖ ਨਹੀਂ,
ਬਹੁਤੀ ਦੇਰ ਨਾ ਚੱਲਿਆ ਯਾਦੂ,
ਯਾਦੂ,ਯਾਦੂ ਹੈਂ,ਕੋਈ ਸੱਚ ਨਹੀਂ,
ਝੂਠ ਜਦੋਂ ਵੀ ਹੁੰਦਾ ਨੰਗਾ,
ਫਿਰ ਰਹਿੰਦੀ ਉਦੋਂ ਪੱਤ ਨਹੀਂ,
ਲੱਖ ਕੋਸ਼ਿਸ਼ ਤੂੰ ਕਰ ਲੈ 'ਸੁਰਿੰਦਰ'
ਮੁੜ ਮਿਲਦੀ ਕਦੇ ਮੱਤ ਨਹੀਂ
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਕੋਟ ਸਦੀਕ ਵਿਖੇ ਭਰਵੀਂ ਰੈਲੀ
NEXT STORY