Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    8:09:10 AM

  • hike in lpg cylinder prices

    ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: LPG...

  • major accident in zimbabwe

    ਜ਼ਿੰਬਾਬਵੇ 'ਚ ਵੱਡਾ ਹਾਦਸਾ: ਹੈਲੀਕਾਪਟਰ ਕ੍ਰੈਸ਼...

  • punjab congress president raja warring resigns

    ਵੱਡੀ ਖਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ...

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨਾਵਲ ਕੌਰਵ ਸਭਾ : ਕਾਂਡ- 7

MERI AWAZ SUNO News Punjabi(ਨਜ਼ਰੀਆ)

ਨਾਵਲ ਕੌਰਵ ਸਭਾ : ਕਾਂਡ- 7

  • Edited By Rajwinder Kaur,
  • Updated: 23 Aug, 2020 03:32 PM
Jalandhar
novel kaurav sabha
  • Share
    • Facebook
    • Tumblr
    • Linkedin
    • Twitter
  • Comment

ਪੰਡਤ, ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਰਾਮ ਨਾਥ ਉਪਰ ਜ਼ੋਰ ਪਾ ਰਹੇ ਸਨ। ਪੋਸਟ-ਮਾਰਟਮ ਜਲਦੀ ਕਰਾਓ। ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਸਸਕਾਰ ਹੋਣਾ ਜ਼ਰੂਰੀ ਸੀ। ਜੇ ਸੂਰਜ ਛਿਪ ਗਿਆ ਤਾਂ ਸਸਕਾਰ ਅਗਲੇ ਦਿਨ ’ਤੇ ਪੈ ਜਾਣਾ ਸੀ। ਲਾਸ਼ ਦੀ ਹਾਲਤ ਭੈੜੀ ਸੀ। ਲਾਸ਼ ਨੂੰ ਰਾਤ ਭਰ ਸੰਭਾਲ ਕੇ ਨਹੀਂ ਸੀ ਰੱਖਿਆ ਜਾ ਸਕਦਾ।

ਰਾਮ ਨਾਥ ਇਸ ਮਜਬੂਰੀ ਨੂੰ ਸਮਝ ਰਿਹਾ ਸੀ। ਉਹ ਸਮੇਂ ਸਿਰ ਲਾਸ਼ ਪ੍ਰਾਪਤ ਕਰਨ ਦਾ ਹਰ ਯਤਨ ਕਰ ਰਿਹਾ ਸੀ।

ਸੰਬੰਧਿਤ ਅਧਿਕਾਰੀ ਦੁਖੀ ਪਰਿਵਾਰ ਨਾਲ ਪੂਰੀ ਹਮਦਰਦੀ ਜਿਤਾ ਰਹੇ ਸਨ। ਕਿਸੇ ਪਾਸਿਉਂ ਕੋਈ ਅੜਚਨ ਨਹੀਂ ਸੀ ਪੈ ਰਹੀ। ਕਾਨੂੰਨੀ ਕਾਰਵਾਈਆਂ ਹੀ ਇੰਨੀਆਂ ਸਨ ਕਿ ਮੱਲੋ-ਮੱਲੀ ਦੇਰ ਹੋ ਰਹੀ ਸੀ। ਪੁਲਸ ਨੇ ਆਪਣੀ ਲਿਖਾ-ਪੜ੍ਹੀ ਪੋਸਟ-ਮਾਰਟਮ ਤੋਂ ਪਹਿਲਾਂ ਮੁਕੰਮਲ ਕਰਨੀ ਸੀ। ਡਾਕਟਰਾਂ ਨੇ ਉਸ ਤੋਂ ਵੱਧ ਕਾਰਵਾਈ ਪੋਸਟ-ਮਾਰਟਮ ਤੋਂ ਬਾਅਦ ਕਰਨੀ ਸੀ। ਕਤਲ ਦਾ ਮਾਮਲਾ ਸੀ। ਛੋਟੀ ਜਿਹੀ ਕੁਤਾਹੀ ਦੋਸ਼ੀਆਂ ਦੇ ਬਰੀ ਹੋਣ ਦਾ ਕਾਰਨ ਬਣ ਸਕਦੀ ਸੀ। ਰਾਮ ਨਾਥ ਇਨ੍ਹਾਂ ਪੇਚੀਦਗੀਆਂ ਨੂੰ ਸਮਝਦਾ ਸੀ। ਇਸ ਲਈ ਉਹ ਕਾਰਵਾਈ ਅਧੂਰੀ ਛੱਡਣ ਲਈ ਵੀ ਨਹੀਂ ਸੀ ਆਖ ਸਕਦਾ।

ਮਰਨ ਵਾਲੇ ਦੇ ਬਾਹਰੋਂ ਆਏ ਸਾਕ-ਸੰਬੰਧੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਸ ਅਤੇ ਡਾਕਟਰਾਂ ਨੇ ਮੋਟੀ-ਮੋਟੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਰਿਸ਼ਤੇਦਾਰ ਆਪਣੀਆਂ ਰਸਮਾਂ ਅਦਾ ਕਰਨ। ਬਾਕੀ ਲਿਖਾ-ਪੜ੍ਹੀ ਪਿਛੋਂ ਹੁੰਦੀ ਰਹੇਗੀ।

ਮੋਹਤਬਰ ਬੰਦਿਆਂ ਨੇ ਰਾਮ ਨਾਥ ਨੂੰ ਸਲਾਹ ਦਿੱਤੀ। ਲਾਸ਼ ਨੂੰ ਘਰ ਲਿਜਾਣ ਦਾ ਕੋਈ ਫ਼ਾਇਦਾ ਨਹੀਂ ਸੀ। ਕੋਠੀ ਭੂਤ ਬੰਗਲਾ ਬਣੀ ਹੋਈ ਸੀ। ਪਰਿਵਾਰ ਦੇ ਬਾਕੀ ਮੈਂਬਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਤੇਰਾ ਭਾਣਾ ਮੀਠਾ ਲਾਗੇ’ ਦੇ ਵਾਕ ਅਨੁਸਾਰ ਸਬਰ ਕਰ ਲੈਣਾ ਚਾਹੀਦਾ ਸੀ। ਸਮੇਂ ਦੀ ਬਚਤ ਕਰਕੇ ਬਾਕੀ ਜੀਆਂ ਦੇ ਬਚਾਅ ਵੱਲ ਧਿਆਨ ਦੇਣਾ ਚਾਹੀਦਾ ਸੀ।

ਲਾਸ਼ ਨੂੰ ਸਿੱਧਾ ਸ਼ਮਸ਼ਾਨਘਾਟ ਲਿਜਾਇਆ ਗਿਆ।

ਸਸਕਾਰ ਦੀ ਰਸਮ ਚੁੱਪਚਾਪ ਹੁੰਦੀ ਰਹੀ। ਰਿਸ਼ਤੇਦਾਰ ਜਿਵੇਂ ਜਿਊਂਦੀਆਂ ਲਾਸ਼ਾਂ ਬਣ ਗਏ ਸਨ। ਕਿਸੇ ਵਿੱਚ ਰੋਣ-ਧੋਣ ਜਾਂ ਬੋਲਣ ਦੀ ਹਿੰਮਤ ਨਹੀਂ ਸੀ।

ਜਿਨ੍ਹਾਂ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਵਹਿਮ ਸੀ, ਉਹ ਸ਼ਮਸ਼ਾਨਘਾਟੋਂ ਹੀ ਘਰਾਂ ਨੂੰ ਮੁੜ ਗਏ। ਜਿਨ੍ਹਾਂ ਨੂੰ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਸੀ ਜਾਂ ਜਿਨ੍ਹਾਂ ਨੂੰ ਵਹਿਮਾਂਭਰਮਾਂ ਦੀ ਉਲੰਘਣਾ ਕਰਨ ਨਾਲ ਹੋਣ ਵਾਲੇ ਨੁਕਸਾਨ ਨਾਲੋਂ ਆਪਣੇ ਰਿਸ਼ਤੇਦਾਰ ਪਿਆਰੇ ਸਨ ਉਹ ਸਿੱਧੇ ਹਸਪਤਾਲ ਨੂੰ ਹੋ ਲਏ।

ਕਮਲ ਦੀਆਂ ਆਖਰੀ ਰਸਮਾਂ ਪੂਰੀਆਂ ਕਰਦੇ ਰਾਮ ਨਾਥ ਨੂੰ ਸ਼ਮਸ਼ਾਨਘਾਟ ਵਿੱਚ ਕੁੱਝ ਦੇਰ ਲੱਗ ਗਈ।

ਰਾਮ ਨਾਥ ਨੂੰ ਹਸਪਤਾਲੋਂ ਸੁਨੇਹੇ ਤੇ ਸੁਨੇਹਾ ਆਉਣ ਲੱਗਾ। ਮਰੀਜ਼ਾਂ ਦੀ ਹਾਲਤ ਗੰਭੀਰ ਸੀ। ਡਾਕਟਰ ਫੌਰੀ ਤੌਰ ਤੇ ਅਪਰੇਸ਼ਨ ਕਰਨਾ ਚਾਹੁੰਦੇ ਸਨ। ਮਰੀਜ਼ਾਂ ਦੀ ਜਾਨ ਨੂੰ ਖਤਰਾ ਸੀ। ਖਤਰਾ ਮੁੱਲ ਲੈਣ ਤੋਂ ਪਹਿਲਾਂ ਡਾਕਟਰ ਵਾਰਿਸਾਂ ਤੋਂ ਸਹਿਮਤੀ ਲੈਣੀ ਚਾਹੰਦੇ ਸਨ। ਸਹਿਮਤੀ ਕਾਗਜ਼ਾਂ ਉਪਰ ਰਾਮ ਨਾਥ ਦੇ ਦਸਤਖ਼ਤ ਹੋਣੇ ਜ਼ਰੂਰੀ ਸਨ। ਉਹ ਤੁਰੰਤ ਹਸਪਤਾਲ ਪੁੱਜੇ।

ਰਾਮ ਨਾਥ ਮਰੀਜ਼ਾਂ ਦਾ ਇਕੱਲਾ ਵਾਰਿਸ ਨਹੀਂ ਸੀ। ਉਸ ਵਰਗੇ ਬਥੇਰੇ ਰਿਸ਼ਤੇਦਾਰ ਹਸਪਤਾਲ ਵਿੱਚ ਮੌਜੂਦ ਸਨ। ਇਸ ਸੁਨੇਹੇ ਵਿਚੋਂ ਉਸਨੂੰ ਹੋਰ ਰਮਜ਼ਾਂ ਆਉਂਦੀਆਂ ਮਹਿਸੂਸ ਹੋਣ ਲੱਗੀਆਂ। ਹੱਥਲੇ ਕੰਮ ਵਿਚੇ ਛੱਡ ਕੇ ਰਾਮ ਨਾਥ ਹਸਪਤਾਲ ਵੱਲ ਦੌੜ ਪਿਆ। ਰਿਸ਼ਤੇਦਾਰ ਪਹਿਲੀ ਮੰਜ਼ਲ ਉਪਰ ਇਕੱਠੇ ਹੋਏ ਬੈਠੇ ਸਨ।

ਰਾਮ ਨਾਥ ਨੂੰ ਪੌੜੀਆਂ ਚੜ੍ਹਦੇ ਦਿੱਕਤ ਮਹਿਸੂਸ ਹੋਣ ਲੱਗੀ। ਉਸਨੂੰ ਆਪਣੀਆਂ ਟੰਗਾਂ ਹਜ਼ਾਰਾਂ ਮਣ ਭਾਰੀਆਂ ਲੱਗਣ ਲੱਗੀਆਂ। ਉਸ ਦਾ ਸਾਹ ਚੜ੍ਹ ਗਿਆ। ਅੱਖਾਂ ਫੁੱਲ ਗਈਆਂ। ਰਾਮ ਨਾਥ ਨੇ ਸਮਝ ਲਿਆ ਇਹ ਬਲੱਡ-ਪ੍ਰੈਸ਼ਰ ਵਧਣ ਦੀ ਨਿਸ਼ਾਨੀ ਸੀ। ਦੋ ਕਦਮ ਹੋਰ ਤੁਰ ਕੇ ਰਾਮ ਨਾਥ ਨੂੰ ਘੁਮੇਰ ਚੜ੍ਹਨ ਲੱਗੀ। ਸ਼ਰਾਬੀਆਂ ਵਾਂਗ ਉਸਦੇ ਕਦਮ ਇਥੇ ਦੀ ਥਾਂ ਉਥੇ ਟਿਕਣ ਲੱਗੇ। ਡਿੱਗਣ ਲਗੇ ਰਾਮ ਨਾਥ ਨੂੰ ਸੰਗੀਤਾ ਨੇ ਬਚਾ ਲਿਆ। ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਉਸਨੇ ਰਾਮ ਨਾਥ ਨੂੰ ਕੁਰਸੀ ਉਪਰ ਬਿਠਾ ਦਿੱਤਾ।

ਸਰਦਾਰੀ ਲਾਲ ਝੱਟ ਪਾਣੀ ਵਾਲੀ ਬੋਤਲ ਫੜ ਲਿਆਇਆ। ਪਾਣੀ ਦਾ ਗਲਾਸ ਭਰ ਕੇ ਉਸ ਨੇ ਰਾਮ ਨਾਥ ਦੇ ਮੂੰਹ ਨੂੰ ਲਾ ਦਿੱਤਾ। ਰਾਮ ਨਾਥ ਨੇ ਪਾਗਲਾਂ ਵਾਂਗ ਸਾਰਾ ਗਲਾਸ ਇਕੋ ਸਾਹ ਅੰਦਰ ਸੁੱਟ ਲਿਆ। ਸਰਦਾਰੀ ਲਾਲ ਨੇ ਇੱਕ ਹੋਰ ਗਲਾਸ ਉਸਨੂੰ ਫੜਾਇਆ। ਰਾਮ ਨਾਥ ਨੇ ਉਹ ਵੀ ਅੰਦਰ ਸੁੱਟ ਲਿਆ। ਪਿਛਲੇ ਪੰਦਰਾਂ ਸੋਲਾਂ ਘੰਟਿਆਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਨੂੰ ਪਾਣੀ ਦਾ ਘੁੱਟ ਨਸੀਬ ਹੋਇਆ ਸੀ।

ਠੰਡੇ ਪਾਣੀ ਨੇ ਅਸਰ ਵਿਖਾਇਆ। ਅੱਖਾਂ ਅੱਗੇ ਛਾਇਆ ਹਨ੍ਹੇਰਾ ਛਟਣ ਲੱਗਾ। ਸਾਹ ਸਥਿਰ ਹੋਣ ਲੱਗਾ।

ਪਵਨ ਸਥਿਤੀ ਸਮਝ ਗਿਆ। ਰਾਮ ਨਾਥ ਦੀ ਇਹ ਦੁਰਦਸ਼ਾ ਭੁੱਖ ਪਿਆਸ ਕਾਰਨ ਹੋਈ ਸੀ। ਜਦੋਂ ਦਾ ਪਵਨ ਮਾਇਆ ਨਗਰ ਆਇਆ ਸੀ ਉਹ ਦੇਖ ਰਿਹਾ ਸੀ, ਰਾਮ ਨਾਥ ਦੇ ਅੰਦਰ ਖਿਲ ਤਕ ਨਹੀਂ ਸੀ ਗਈ। ਕਈ ਵਾਰ ਪਵਨ ਨੇ ਉਸਨੂੰ ਕੁੱਝ ਖਵਾਉਣ ਪਿਆਉਣ ਦਾ ਯਤਨ ਕੀਤਾ ਸੀ, ਪਰ ਹਰ ਵਾਰ ਉਸ ਨੇ ਉਸਦਾ ਹੱਥ ਝਟਕ ਦਿੱਤਾ ਸੀ।

ਸੰਗੀਤਾ ਦੀ ਹਾਲਤ ਵੀ ਰਾਮ ਨਾਥ ਵਰਗੀ ਸੀ। ਉਸਦਾ ਫਾਕਾ ਭਾਵੇਂ ਰਾਮ ਨਾਥ ਜਿੰਨਾ ਸਖ਼ਤ ’ਤੇ ਨਹੀਂ ਸੀ ਪਰ ਭੁੱਖ ਨਾਲ ਉਹ ਵੀ ਬੇਹਾਲ ਸੀ।

ਉਨ੍ਹਾਂ ਵਰਗੇ ਹੋਰ ਵੀ ਕਈ ਰਿਸ਼ਤੇਦਾਰ ਹੋਣਗੇ, ਜਿਹੜੇ ਸ਼ਰਮੋਂ-ਸ਼ਰਮੀ ਭੁੱਖੇ ਤਿਹਾਏ ਬੈਠੇ ਹੋਣਗੇ।

ਜੋ ਭਾਣਾ ਵਰਤਣਾ ਸੀ ਵਰਤ ਚੁੱਕਾ ਸੀ। ਭੁੱਖਿਆਂ ਰਹਿ ਕੇ ਗਿਆਂ ਨੇ ਮੁੜ ਨਹੀਂ ਸੀ ਆਉਣਾ। ਜੋ ਬਚ ਗਏ ਸਨ ਉਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਸੀ। ਉਨ੍ਹਾਂ ਦੀ ਸੰਭਾਲ ਲਈ ਉਪਰਲਿਆਂ ਦਾ ਰਿਸ਼ਟ-ਪੁਸ਼ਟ ਹੋਣਾ ਜ਼ਰੂਰੀ ਸੀ। ਰਾਮ ਨਾਥ ਸਾਰੀ ਕਾਰਵਾਈ ਦਾ ਧੁਰਾ ਸੀ। ਉਸ ਨੂੰ ਕੁੱਝ ਹੋ ਗਿਆ ਤਾਂ ਸਾਰੀ ਖੇਡ ਸਮਾਪਤ ਹੋ ਜਾਣੀ ਸੀ।

ਇਹ ਸੋਚ ਕੇ ਪਵਨ ਹਸਪਤਾਲ ਦੀ ਕੰਟੀਨ ਵਿੱਚ ਗਿਆ। ਚਾਹ ਦਾ ਜੱਗ ਅਤੇ ਪਲਾਸਟਕ ਦੇ ਗਲਾਸ ਚੁੱਕ ਲਿਆਇਆ। ਇੱਕ ਗਲਾਸ ਭਰ ਕੇ ਉਸਨੇ ਰਾਮ ਨਾਥ ਨੂੰ ਫੜਾ ਦਿੱਤਾ।

ਰਾਮ ਨਾਥ ਦਾ ਸਰੀਰ ਮਿੱਟੀ ਹੋਇਆ ਪਿਆ ਸੀ। ਨਾਂਹ ਕਰਨ ਦੀ ਉਸਦੀ ਹਿੰਮਤ ਨਾ ਪਈ। ਮਾਣ ਵਜੋਂ ਪਹਿਲਾ ਗਲਾਸ ਫੜ ਕੇ ਉਸਨੇ ਆਪਣੇ ਜੀਜੇ ਸਰਦਾਰੀ ਲਾਲ ਨੂੰ ਫੜਾ ਦਿੱਤਾ। ਸਰਦਾਰੀ ਲਾਲ ਨੂੰ ਵੀ ਚਾਹ ਦੀ ਤਲਬ ਸੀ। ਪਰ ਉਸਨੇ ਸ਼ਿਸ਼ਟਾਚਾਰ ਵਜੋਂ ਗਲਾਸ ਸੰਗੀਤਾ ਨੂੰ ਫੜਾ ਦਿੱਤਾ। ਪਵਨ ਗਲਾਸ ਭਰਦਾ ਰਿਹਾ ਅਤੇ ਰਿਸ਼ਤੇਦਾਰ ਉਸ ਤੋਂ ਫੜ ਫੜ ਇੱਕ ਤੋਂ ਅੱਗੇ ਦੂਜੇ ਨੂੰ ਫੜਾਉਂਦੇ ਰਹੇ।

ਜਦੋਂ ਸਾਰੇ ਚਾਹ ਪੀਣ ਲਗ ਪਏ ਪਵਨ ਦੀ ਹਿੰਮਤ ਵਧ ਗਈ। ਉਹ ਚੁਪਕੇ ਜਿਹੇ ਚਾਰ ਪੰਜ ਪੈਕਟ ਬਰੈਡ ਫੜ ਲਿਆਇਆ। ਚਾਹ ਦੇ ਨਾਲ-ਨਾਲ ਉਹ ਪੀਸ ਵਰਤਾਉਣ ਲੱਗਾ। ਭੁੱਖ ਸਭ ਨੂੰ ਤੜਪਾ ਰਹੀ ਸੀ। ਦੇਖੋ-ਦੇਖੀ ਸਭ ਨੇ ਚਾਹ ਅਤੇ ਬਰੈਡ ਫੜ ਲਈ।
ਭੁੱਖ ਮਿਟਦਿਆਂ ਹੀ ਰਾਮ ਨਾਥ ਦੀ ਬੀਮਾਰੀ ਖੰਭ ਲਾ ਕੇ ਉੱਡ ਗਈ। ਉਹ ਤਾਜ਼ਾ ਦਮ ਮਹਿਸੂਸ ਕਰਨ ਲੱਗਾ।

ਮੌਕਾ ਤਾੜ ਕੇ ਡਾਕਟਰ ਦੇਵ ਨੇ ਦੋਹਾਂ ਮਰੀਜ਼ਾਂ ਦੀ ਤਾਜ਼ਾ ਸਥਿਤੀ ਰਾਮ ਨਾਥ ਅਤੇ ਪਿੱਛੋਂ ਆਏ ਹੋਰ ਰਿਸ਼ਤੇਦਾਰਾਂ ਨੂੰ ਸਮਝਾ ਦਿੱਤੀ। ਇਹ ਵੀ ਸਮਝਾ ਦਿੱਤਾ ਕਿ ਅਪਰੇਸ਼ਨਾਂ ਵਿੱਚ ਦੇਰ ਖ਼ਤਰਨਾਕ ਸਿੱਧ ਹੋ ਸਕਦੀ ਸੀ। ਝੱਟਪੱਟ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਡਾਕਟਰਾਂ ਨੂੰ ਅਪਰੇਸ਼ਨ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਸੀ।

ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ। ਜੇ ਅਪਰੇਸ਼ਨ ਇੰਨੇ ਜ਼ਰੂਰੀ ਸਨ ਤਾਂ ਹੁਣ ਤਕ ਮੰਗਤ ਰਾਏ ਨੇ ਕਾਗਜ਼ਾਂ ਉਪਰ ਦਸਤਖਤ ਕਿਉਂ ਨਾ ਕੀਤੇ? ਮੰਗਤ ਅਤੇ ਰਾਮ ਨਾਥ ਵਿੱਚ ਕੋਈ ਫ਼ਰਕ ਨਹੀਂ ਸੀ। ਕਾਰਨ ਸਮਝਾਉਣ ਲਈ ਮੰਗਤ ਰਾਮ ਨਾਥ ਨੂੰ ਇੱਕ ਪਾਸੇ ਲੈ ਗਿਆ। ਹੋ ਚੁੱਕੇ ਖਰਚੇ ਦਾ ਵੇਰਵਾ ਦਿੱਤਾ। ਮੰਗੀ ਜਾ ਰਹੀ ਰਕਮ ਦਾ ਜ਼ਿਕਰ ਕੀਤਾ।

ਪੈਸਿਆਂ ਦੀ ਕਮੀ ਦੀ ਭਿਣਕ ਪਵਨ ਦੇ ਕੰਨੀਂ ਪੈ ਗਈ। ਉਹ ਧਨਾਢ ਤਾਂ ਨਹੀਂ ਸੀ। ਇੱਕ ਸਕੂਟਰ ਮਕੈਨਿਕ ਸੀ। ਵਾਰਦਾਤ ਦੀ ਖ਼ਬਰ ਸੁਣ ਕੇ ਉਹ ਆਪਣੀ ਦੁਕਾਨ ਨੂੰ ਜਿੰਦਾ ਲਾ ਕੇ ਇਧਰ ਨੂੰ ਭੱਜ ਪਿਆ ਸੀ। ਪਤਾ ਸੀ ਪੈਸੇ ਦੀ ਲੋੜ ਪਏਗੀ। ਆਪਣੇ ਅਤੇ ਆਪਣੇ ਗੁਆਂਢੀਆਂ ਦੇ ਗੱਲਿਆਂ ਵਿੱਚ ਜੋ ਪਿਆ ਸੀ ਉਹ ਚੁੱਕ ਲਿਆਇਆ ਸੀ। ਹਜ਼ਾਰ ਪੰਦਰਾਂ ਸੌ ਖਰਚ ਹੋ ਚੁੱਕਾ ਸੀ। ਅੱਠ ਨੌਂ ਹਜ਼ਾਰ ਬਚਦਾ ਸੀ।

ਉਹ ਰਕਮ ਉਸਨੇ ਸੰਗੀਤਾ ਨੂੰ ਫੜਾ ਦਿੱਤੀ।ਪਵਨ ਦੀ ਇਸ ਹੱਲਾਸ਼ੇਰੀ ਨੇ ਬਾਕੀਆਂ ਲਈ ਰਾਹ ਖੋਲ੍ਹ ਦਿੱਤਾ। ਅਜਿਹੇ ਮੌਕਿਆਂ ਤੇ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ, ਇਹ ਅਹਿਸਾਸ ਹਰ ਰਿਸ਼ਤੇਦਾਰ ਨੂੰ ਸੀ। ਹਰ ਕੋਈ ਆਪਣੀ ਹੈਸੀਅਤ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਆਇਆ ਸੀ।

ਰਿਸ਼ਤੇਦਾਰਾਂ ਨੇ ਆਪਣੇ ਤਿਲ-ਫੁੱਲ ਭੇਂਟ ਕਰਨੇ ਸ਼ੁਰੂ ਕਰ ਦਿੱਤੇ।

ਰਾਮ ਨਾਥ ਨੇ ਮੰਗਤ ਰਾਏ ਨੂੰ ਇਸ਼ਾਰਾ ਕੀਤਾ। ਉਹ ਦਿਆਲੂ ਰਿਸ਼ਤੇਦਾਰਾਂ ਦੇ ਨਾਂ ਅਤੇ ਆਈ ਰਕਮ ਨੋਟ ਕਰ ਲਏ। ਨਾ ਰਾਮ ਨਾਥ ਕੋਲ ਪੈਸੇ ਦੀ ਘਾਟ ਸੀ ਨਾ ਉਸਦੇ ਭੈਣ ਭਣਵਈਏ ਕੋਲ। ਸਭ ਦੇ ਪੈਸੇ ਧੰਨਵਾਦ ਸਹਿਤ ਵਾਪਿਸ ਕੀਤੇ ਜਾਣਗੇ। ਨਾਂ ਅਤੇ ਰਕਮ ਨੋਟ ਹੁੰਦੀ ਦੇਖ ਕੇ ਸਹਾਇਤਾ ਦੀ ਰਾਸ਼ੀ ਅਤੇ ਸਹਾਇਤਾ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਗਈ।

ਇਕੱਠੀ ਹੋਈ ਰਕਮ ਦੋਹਾਂ ਮਰੀਜ਼ਾਂ ਦਾ ਖਰਚਾ ਭਰਨ ਲਈ ਕਾਫ਼ੀ ਸੀ।

ਮੰਗਤ ਵਾਧੂ ਰਕਮ ਵਾਪਸ ਕਰਨਾ ਚਾਹੁੰਦਾ ਸੀ। ਡਾਕਟਰ ਦੇਵ ਨੇ ਉਸਨੂੰ ਰੋਕ ਦਿੱਤਾ। ਖਰਚੇ ਖਤਮ ਥੋੜ੍ਹਾ ਹੋ ਗਏ ਸਨ। ਪਤਾ ਨਹੀਂ ਕਦੋਂ ਕਿਸ ਦਵਾਈ ਵਾਲੀ ਪਰਚੀ ਅੰਦਰੋਂ ਆ ਜਾਵੇ? ਕਦੋਂ ਕਿਸੇ ਮਹਿੰਗੇ ਟੈਸਟ ਦੀ ਜ਼ਰੂਰਤ ਪੈ ਜਾਵੇ। ਹਾਲ ਦੀ ਘੜੀ ਰਕਮ ਸੰਭਾਲ ਲੈਣੀ ਚਾਹੀਦੀ ਸੀ।

ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਬਾਅਦ ਬਾਕੀ ਰਿਸ਼ਤੇਦਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਗਈ।

ਹੁਣ ਉਹ ਘਰੋ-ਘਰੀਂ ਜਾ ਕੇ ਆਰਾਮ ਕਰਨ।

ਨਜ਼ਦੀਕੀ ਰਿਸ਼ਤੇਦਾਰ ਹਸਪਤਾਲ ਦੀ ਇੱਕ ਨੁੱਕਰੇ ਬੈਠ ਕੇ ਮਰੀਜ਼ਾਂ ਦੇ ਸਹੀ ਸਲਾਮਤ ਅਪਰੇਸ਼ਨ ਥੀਏਟਰ ਵਿਚੋਂ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੇ।

ਨਾਵਲ ਕੌਰਵ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਨਾਵਲ ਬਾਰੇ ਪੜ੍ਹਨ ਲਈ ਹੇਠ ਲਿਖੇ ਲਿੰਕ ਨੂੰ ਕਲਿੱਕ ਕਰੋ...

ਨਾਵਲ ਕੌਰਵ ਸਭਾ : ਕਾਂਡ- 6

ਨਾਵਲ ਕੌਰਵ ਸਭਾ : ਕਾਂਡ- 5

ਨਾਵਲ ਕੌਰਵ ਸਭਾ : ਕਾਂਡ- 4

ਨਾਵਲ ਕੌਰਵ ਸਭਾ : ਕਾਂਡ- 3

ਨਾਵਲ ਕੌਰਵ ਸਭਾ : ਕਾਂਡ- 2

ਨਾਵਲ ਕੌਰਵ ਸਭਾ : ਕਾਂਡ- 1

  • Novel
  • Kaurav Sabha
  • Chapter 7
  • mitter sen meet
  • ਨਾਵਲ
  • ਕੌਰਵ ਸਭਾ
  • ਕਾਂਡ 7
  • ਮਿੱਤਰ ਸੈਨ ਮੀਤ

ਕਹਾਣੀ : ਓਪਰੀ ਸ਼ੈਅ

NEXT STORY

Stories You May Like

  • 7 accused arrested with heroin
    ਹੈਰੋਇਨ ਸਮੇਤ 7 ਮੁਲਜ਼ਮ ਗ੍ਰਿਫ਼ਤਾਰ
  • upi users mdr will not be levied on these 7 types of payments
    UPI ਉਪਭੋਗਤਾਵਾਂ ਲਈ ਜ਼ਰੂਰੀ ਖ਼ਬਰ : ਇਹਨਾਂ 7 ਕਿਸਮਾਂ ਦੇ ਭੁਗਤਾਨਾਂ 'ਤੇ ਨਹੀਂ ਲੱਗੇਗਾ MDR
  • two drug smugglers arrested with 7 kg of heroin
    7 ਕਿਲੋ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਗ੍ਰਿਫ਼ਤਾਰ, 4 ਪਿਸਤੌਲ ਵੀ ਬਰਾਮਦ
  • every month  7 date  accounts  salary
    ਹਰ ਮਹੀਨੇ 7 ਤਰੀਖ਼ ਨੂੰ ਖਾਤਿਆਂ 'ਚ ਆਵੇਗੀ ਤਨਖ਼ਾਹ; NHM ਮੁਲਾਜ਼ਮਾਂ ਲਈ ਸੈਣੀ ਸਰਕਾਰ ਦਾ ਵੱਡਾ ਐਲਾਨ
  • gst council meeting on october 7  focus on changes in procedures
    GST ਕੌਂਸਲ ਦੀ 7 ਅਕਤੂਬਰ ਨੂੰ ਮੀਟਿੰਗ, ਟੈਕਸ ਦਰਾਂ ਨਹੀਂ ਪ੍ਰਕਿਰਿਆਵਾਂ 'ਚ ਬਦਲਾਅ 'ਤੇ ਫੋਕਸ
  • punjab government forms 7 member coordination committee on sacrilege law
    ਬੇਅਦਬੀ ਕਾਨੂੰਨ 'ਤੇ ਸਰਕਾਰ ਵੱਲੋਂ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ
  • appeal from 7 former australian captains in support of imran khan
    ਇਮਰਾਨ ਖਾਨ ਦੇ ਸਮਰਥਨ ’ਚ ਆਸਟ੍ਰੇਲੀਆ ਦੇ ਸਾਬਕਾ 7 ਕਪਤਾਨਾਂ ਦੀ ਅਪੀਲ
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਾਏ ਦੋਸ਼
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +