ਮੰਡੀਆਂ ਵਿਚ ਫਿਰਣ ਲਤੜਦੇ,
ਸ਼ਾਹਾਂ ਦੇ ਘਰਾਣੇ ਨੀ,
ਓਹਨਾਂ ਨੂੰ ਦੱਸਦੀ ਬੀਬਾ,
ਮਹਿੰਗੇ ਭਾਅ ਦਾਣੇ ਨੀ
ਓਹਨਾਂ ਨੂੰ ਦੱਸਦੀ ਬੀਬਾ,
ਆਸਾਂ ਦਾਣਿਆਂ ਤੋਂ ਬੜੀਆਂ ਨੇ,
ਫਿਰਦੇ ਬਾਲ ਨੰਗ ਧੜੰਗੇ,
ਫੀਸ਼ਾਂ ਹਾਲੇ ਖੜੀਆਂ ਨੇ
ਉਹਨਾਂ ਨੂੰ ਦੱਸਦੀ ਬੀਬਾ,
ਰਾਜੇ ਇਹਨਾਂ ਦੇ ਭਿਖਾਰੀ ਨੇ,
ਢਿੱਡ ਦੁਨੀਆਂ ਦੇ ਭਰਦੇ ਨੇ,
ਕਣਕਾਂ ਬੀਜਣ ਵਾਲੇ ਨੇ
ਓਹਨਾਂ ਨੂੰ ਦੱਸਦੀ ਬੀਬਾ,
ਹਿੱਕ ਤੇ ਧਨ ਰੱਖ ਜਾ ਨੀ ਹੁੰਦਾ,
ਪੈਸੇ ਨਾਲ ਸਾਹ ਨਾ ਮਿਲਦੇ,
ਜ਼ਿੰਦਗੀ ਨੂੰ ਪਾ ਨਹੀਂ ਹੁੰਦਾ
ਰੰਧਾਵਾ ਅਮਰਜੀਤ
+91-8146945130