Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 19, 2026

    11:21:16 AM

  • 1 300 ias officer posts vacant across the india country

    ਹੈਰਾਨੀਜਨਕ ! ਪੂਰੇ ਦੇਸ਼ 'ਚ 1,300 IAS ਅਫ਼ਸਰਾਂ...

  • former mp jasbir singh dimpa meets rahul gandhi

    ਰਾਹੁਲ ਗਾਂਧੀ ਨੂੰ ਮਿਲੇ ਸਾਬਕਾ MP ਜਸਬੀਰ ਸਿੰਘ...

  • central government has decided provide collective ration from april to june 2026

    ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਕੇਂਦਰ ਸਰਕਾਰ...

  • heavy rains and storms in pakistan

    ਭਾਰੀ ਮੀਂਹ ਅਤੇ ਤੂਫਾਨ ਦਾ ਕਹਿਰ, 19 ਲੋਕਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Ludhiana
  • ਕਵਿਤਾ ਖਿੜਕੀ : ਗੁਰਭਜਨ ਗਿੱਲ ਦੀ ਕਵਿਤਾ-ਪਰਜਾਪੱਤ

MERI AWAZ SUNO News Punjabi(ਨਜ਼ਰੀਆ)

ਕਵਿਤਾ ਖਿੜਕੀ : ਗੁਰਭਜਨ ਗਿੱਲ ਦੀ ਕਵਿਤਾ-ਪਰਜਾਪੱਤ

  • Updated: 28 May, 2021 02:00 PM
Ludhiana
poetry gurbhajan gill  s poem prajapat
  • Share
    • Facebook
    • Tumblr
    • Linkedin
    • Twitter
  • Comment

ਪਰਜਾਪੱਤ

ਉਸ ਨੇ ਮੈਨੂੰ ਫ਼ੋਨ 'ਤੇ ਕਿਹਾ
ਭਾ ਜੀ ਤੁਸੀਂ ਮੈਨੂੰ 
ਸ਼ਰਮਾ ਜੀ ਨਾ ਕਿਹਾ ਕਰੋ। 
ਤੁਹਾਡੇ ਏਦਾਂ ਕਹਿਣ ਨਾਲ 
ਕੁਲੀਨ -ਵਰਗੀਏ ਬੁਰਾ ਮਨਾਉਂਦੇ ਨੇ। 
ਮੈਂ ਸ਼ਰਮਾ ਨਹੀਂ ਪਰਜਾਪੱਤ ਹਾਂ। 
ਜਿਸ ਨੂੰ ਇਹ ਘੁਮਿਆਰ ਕਹਿੰਦੇ ਨੇ। 

ਮੈਂ ਅੱਕ ਗਿਆ ਹਾਂ 
ਇਨ੍ਹਾਂ ਦੀਆਂ ਸੁਣਦਾ ਸਕੂਲ ਵੇਲੇ ਤੋਂ। 
ਕਦੇ ਕੁਝ ਕਦੇ ਕੁਝ ਵੰਨ ਸੁਵੰਨੀਆਂ। 
ਇਹ ਬੰਦੇ ਨੂੰ ਬੰਦਾ ਨਹੀਂ ਗਿਣਦੇ 
ਹਰ ਵੇਲੇ ਹੰਕਾਰ ਦੇ ਡੰਗੇ
ਟੰਮਣੇ ਤੇ ਚੜ੍ਹੇ ਰਹਿੰਦੇ ਨੇ। 
ਜਦ ਤੋਂ ਦਿੱਲੀ ‘ਚ 
ਬੋਦੀ ਵਾਲਾ ਤਾਰਾ ਚੜ੍ਹਿਐ
ਇਹ ਪਿੰਡ ਬੈਠੇ ਹੀ 
ਖ਼ੁਦ ਨੂੰ ਹਾਕਮ ਸਮਝਦੇ ਨੇ। 
ਹੁਣ ਹੋਰ ਵੀ ਨੀਮ ਚੜ੍ਹੇ ਕਰੇਲੇ ਵਾਂਗ
ਬੋਲ ਕੇ ਮੂੰਹ ਕੁਸੈਲਾ ਕਰ ਜਾਂਦੇ ਨੇ। 
ਪਤਾ ਨਹੀਂ ਕਿਸ ਭੁਲੇਖੇ ‘ਚ ਹਨ? 
ਬੰਦੇ ਨੂੰ ਬੰਦਾ ਹੀ ਨਹੀਂ ਗਿਣਦੇ। 

ਭਾ ਜੀ ਕੋਈ ਪੁੱਛਣ ਵਾਲਾ ਹੀ ਨਹੀਂ
ਗਿਆਨ ਗਰੰਥ ਹਨ੍ਹੇਰੇ 'ਚ ਲਿਖੇ ਸਨ? 
ਇਨ੍ਹਾਂ ਦੇ ਵੱਡੇ ਵਡੇਰਿਆਂ! 
ਦੀਵੇ ਬਗੈਰ ਕਿਸ ਨੇ ਚਾਨਣ ਬੀਜਿਆ?
ਕਿਸ ਦੀ ਗਵਾਹੀ ਹੈ ਹਰਫ਼ ਹਰਫ਼?
ਉਹ ਚਿਰਾਗ ਕਿਸ ਨੇ ਬਣਾਏ ਸਨ? 

ਸਾਡੇ ਹੀ ਬਜ਼ੁਰਗਾਂ ਪਹਿਲਾਂ
ਚੀਕਨੀ ਮਿੱਟੀ ਲੱਭੀ, ਕੁੱਟੀ, ਗੁੰਨ੍ਹੀ। 
ਚੱਕ ਨੂੰ ਘੁੰਮਾਇਆ,
ਆਕਾਰ ਬਣਾਇਆ, 
ਆਵੇ ‘ਚ ਪਕਾਇਆ। 
ਚਿਰਾਗ ‘ ਤੇਲ ਵੀ ਤਾਂ ਅਸਾਂ ਤੁਸਾਂ ਪਾਇਆ! 
ਜਿੰਨ੍ਹਾਂ ਨੂੰ ਇਹ ਸ਼ੂਦਰ ਦੱਸਦੇ ਨੇ। 

ਭਾ ਜੀ, ਤੁਹਾਨੂੰ ਪਤੈ, 
ਜਿਸ ਰੱਬ ਨੂੰ ਇਹ ਪੂਜਦੇ ਨੇ, 
ਉਸ ਦੀ ਅੰਗਲੀ ਸੰਗਲੀ ਵੀ ਸਾਡੇ ਨਾਲ ਬਹੁਤ ਰਲ਼ਦੀ ਹੈ। 
ਰੱਬ ਦੇ ਜ਼ਿੰਮੇ ਕਾਇਨਾਤ ਚਲਾਉਣਾ ਹੈ
ਤੇ ਸਾਡੇ ਜ਼ਿੰਮੇ ਚੱਕ ਨੂੰ ਘੁਮਾਉਣਾ। 
ਰੱਬ ਮਿੱਟੀ ਤੋਂ ਬੰਦੇ ਘੜਦਾ 
ਤੇ ਅਸੀਂ ਮਿੱਟੀ ਤੋਂ ਭਾਂਡੇ। 
ਬਾਬਾ ਵਿਸ਼ਵਕਰਮਾ ਨੇ ਸਾਡੇ ਲਈ ਤਾਂ
ਗੋਲ ਚੱਕ ਬਣਾਇਆ ਸੀ। 
ਇਨ੍ਹਾਂ ਲਈ ਕੀ ਬਣਾਇਆ? 
ਦੱਸਣ ਤਾਂ ਸਹੀਂ ਪੱਤਰੀਆਂ ਫੋਲ ਕੇ। 

ਅਸੀਂ ਤਾਂ ਮੱਘੀਆਂ, ਸੁਰਾਹੀਆਂ
ਥਾਲ਼ੀਆਂ, ਕੁਨਾਲ਼ੀਆਂ ਬਣਾਈਆਂ
ਖੂਹ ਚੋਂ ਪਾਣੀ ਕੱਢਦੀਆਂ ਟਿੰਡਾਂ ਵੀ
ਅਸੀਂ ਹੀ ਮੁੱਦਤਾਂ ਪਹਿਲਾਂ ਬਣਾਈਆਂ 
ਲੋਹਾ ਤਾਂ ਬਹੁਤ ਮਗਰੋਂ ਜੰਮਿਆ ਹੈ। 

ਪਤਾ ਨਹੀਂ ਸਦੀਆਂ ਬਾਅਦ ਵੀ 
ਇਹ ਗੁਰਬਤ ਵਾਂਗ 
ਸਾਡਾ ਖਹਿੜਾ ਨਹੀਂ ਛੱਡਦੇ। 
ਹਾਂ,  ਸੱਚ ਇੱਕ ਗੱਲ ਹੋਰ ਸੁਣੋ!
ਗੀਤਾਂ ਚ ਜਿਸ ਨੂੰ ਇਹ 
ਰੰਨ ਕਹਿ ਕੇ ਬੁਲਾਉਂਦੇ ਨੇ
ਜੋ ਅੱਡੀਆਂ ਕੂਚਦੀ ਮਰ ਗਈ ਸੀ,
ਜਿਸ ਨੂੰ ਬਾਂਕਾਂ ਨਹੀਂ ਸਨ ਜੁੜੀਆਂ,
ਉਹ ਵੀ ਸਾਡੇ ਪੁਰਖ਼ਿਆਂ ਦੀ ਦਾਦੀ ਸੀ। 

ਕਹਿੰਦੇ ਨੇ 
ਉਹ ਅਕਸਰ ਆਖਦੀ ਸੀ, 
ਵੇ ਪੁੱਤਰੋ! ਸਾਰੇ ਭਾਂਡੇ, ਬੁਘਨੀਆਂ,ਘੁੱਗੂ ਘੋੜੇ ਤੇ ਝਾਵੇਂ ਬਣਾ ਲੈਂਦੇ ਹੋ,
ਇਨ੍ਹਾਂ ਜ਼ਾਤ ਅਭਿਮਾਨੀਆਂ ਦੇ 
ਮਨ ਦੀ ਮੈਲ ਲਾਹੁਣ ਲਈ ਵੀ 
ਕੋਈ ਯੰਤਰ ਬਣਾਉ। 

ਕਹਿੰਦੇ ਨੇ ਕਿ 
ਉਸੇ ਨੇ ਪਹਿਲੀ ਵਾਰ ਪੁੱਤਰ ਧੀਆਂ ਨੂੰ ਸਕੂਲ ਦਾ ਰਾਹ ਵਿਖਾਇਆ ਸੀ। 
ਪਰ ਉਸ ਨੂੰ ਕੀ ਪਤਾ ਸੀ ਕਿ
ਦੁਲੱਤੇ,ਟੀਟਣੇ ਮਾਰਨ ਵਾਲੇ
ਹਰ ਥਾਂ ਪਹਿਲਾਂ ਹੀ ਹਾਜ਼ਰ ਨਾਜ਼ਰ। ਬੰਦਾ ਕਿੱਧਰ ਜਾਵੇ?

ਕੀ ਦੱਸਾਂ ਭਾ ਜੀ, 
ਕਾਲਿਜ ਚ ਪ੍ਰੋਫ਼ੈਸਰੀ ਕਰਦਿਆਂ ਵੀ
ਇਨ੍ਹਾਂ ਲਈ ਅਜੇ ਮੈਂ ਤਰਸੇਮ ਨਹੀਂ
ਘੁਮਿਆਰਾਂ ਦਾ ਤੇਮਾ ਹੀ ਹਾਂ। 
ਗਧੇ ਚਾਰਾਂ ਦੀ ਛੇੜ ਨਾਲ ਵਿੰਨ੍ਹਦੇ। 

ਇਨ੍ਹਾਂ ਨੂੰ ਕੋਈ ਪੁੱਛੇ
ਜਿਸ ਕੂੰਡੇ ਵਿੱਚ ਚਟਨੀ ਕੁੱਟਦੇ ਹੋ। 
ਦੇਗਚੀ ਵਿੱਚ ਦਾਲ ਰਿੰਨ੍ਹਦੇ ਹੋ
ਘੜੇ ਨੂੰ ਕੁੰਭ ਕਹਿ ਕੇ 
ਪੂਜਾ ਵੇਲੇ ਲੱਭਦੇ ਫਿਰਦੇ ਹੋ
ਉਹ ਕਿਸੇ ਮਸ਼ੀਨ ਨੇ ਨਹੀਂ ਘੜਿਆ
ਸਾਡੇ ਵਡਿੱਕਿਆਂ ਨੇ ਹੀ ਬਣਾਇਆ ਹੈ। 
ਸਿਰਫ਼ ਅੱਖਾਂ ਬੰਦ ਕਰੋ
ਅੰਤਰ ਧਿਆਨ ਹੋਵੋ ਤੇ ਸੋਚੋ,
ਹਰ ਥਾਂ ਪੈੜਾਂ ਹਨ 
ਸਾਡੇ ਬਾਪੂਆਂ ਦੀਆਂ। 
ਚੱਪਣੀ ਨਾ ਹੁੰਦੀ ਤਾਂ 
ਬੇਸ਼ਰਮ ਕਿੱਥੇ ਡੁੱਬ ਮਰਦੇ?
ਹੋਰ ਸੁਣੋ!
ਉਹ ਚੱਪਣੀ ਵੀ ਅਸੀਂ ਹੀ ਬਣਾਈ ਹੈ। 

ਬੰਦਾ ਗਿਆਨ ਦੇ ਲੜ ਤਾਂ 
ਇਸ ਲਈ ਲੱਗਦਾ ਹੈ ਨਾ ਕਿ 
ਉਹ ਇਨਸਾਨੀਅਤ ਦਾ ਸਬਕ ਸਿੱਖੇ। 
ਪਰ ਇਹ ਓਥੇ ਦੇ ਓਥੇ ਖੜ੍ਹੇ ਨੇ, 
ਜਿੱਥੇ ਮਨੂ ਸੰਮ੍ਰਿਤੀ ਵਾਲਾ 
ਭਾਈ ਛੱਡ ਗਿਆ। 
ਨਾ ਇੱਕ ਕਦਮ ਅੱਗੇ ਨਾ ਪਿੱਛੇ!

ਭਾ ਜੀ! ਇਹ 
ਪਿਆਰ ਦੀ ਭਾਸ਼ਾ ਕਿਉਂ ਨਹੀਂ ਸਮਝਦੇ
ਨਾ ਪਿਆਰ ਲੈਂਦੇ, ਨਾ ਦੇਂਦੇ। 
ਹਰ ਵੇਲੇ ਆਪਣੇ 
ਉੱਚ - ਕੁਲੀਨ ਰੁਤਬੇ ਦੀ ਰਾਖੀ ਬੈਠ ਕੇ
ਇਹੀ ਸਿੱਖਿਆ ਦਿੰਦੇ ਨੇ। 
ਆਹ ਕਰੋ, ਆਹ ਨਾ ਕਰੋ। 
ਬਿੱਲੀ ਰਾਹ ਕੱਟ ਜਾਵੇ ਤਾਂ 
ਸਾਨੂੰ ਪਰਤ ਜਾਉ ਕਹਿੰਦੇ। 
ਨਿੱਛ ਮਾਰ ਬਹੀਏ ਤਾਂ 
ਕਹਿਣਗੇ,ਅਸੀਂ ਭਿੱਟੇ ਗਏ!
ਤੁਸੀਂ ਨਹਾ ਕੇ ਆਉ!
ਪੁੱਛਣ ਵਾਲਾ ਹੀ ਕੋਈ ਨਹੀਂ,
ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀਂ!

ਗੋਹਾ ਕੂੜਾ ਕਰਦੀ ਕੋਈ ਧੀ ਭੈਣ
ਟੋਕਰਾ ਚੁੱਕੀ ਮੱਥੇ ਲੱਗੇ 
ਤਾਂ  ਇਹ ਬਦਸ਼ਗਨੀ ਆਖਦੇ ਨੇ। 
ਚਾਰ ਦਿਨ ਗਊ ਮਾਤਾ ਦਾ ਗੋਹਾ
ਇਨ੍ਹਾਂ ਘਰ ਪਿਆ ਰਹੇ ਤਾਂ ਪਤਾ ਲੱਗੇ
ਬਈ ਕੀ ਭਾਅ ਵਿਕਦੀ ਹੈ?
ਇਨ੍ਹਾਂ ਦਾ ਕੂੜਾ ਸਮੇਟਦੇ, 
ਰੂੜੀਆਂ ਤੇ ਸੁੱਟਣ ਜਾਂਦੇ ਲੋਕ
ਇਨ੍ਹਾਂ ਦੇ ਮਨ ਵਿੱਚ ਨਿਗੂਣੇ ਜੀਵ ਨੇ। 

ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ
ਧੱਕਾ ਕਰਕੇ ਆਪੇ ਆਖਦੇ 
ਸਬੂਤ ਪੇਸ਼ ਕਰੋ! 
ਦਿਲ ਦੇ ਜ਼ਖ਼ਮ ਐਕਸਰੇ ਚ ਨਹੀਂ ਆਉਂਦੇ। 
ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ। 
ਰੂਹ ਤੇ ਪਈਆਂ ਲਾਸਾਂ ਦਾ ਜੁਰਮ ਨਹੀਂ ਬਣਦਾ। 
ਅਰਜ਼ੀ ਵਿੱਚ ਇਹ ਸਾਰਾ ਕੁਝ ਕਿਵੇਂ ਲਿਖੀਏ। 
ਸਬੂਤ ਤਾਂ ਨੰਗੀ ਅੱਖ ਹੀ ਵੇਖ ਸਕਦੀ
ਇਹ ਜਬਰ ਜਾਨਣ ਲਈ 
ਤੀਸਰਾ ਨੇਤਰ ਚਾਹੀਦਾ ਹੈ। 
ਉਹੀ ਗ਼ੈਰ ਹਾਜ਼ਰ ਹੈ।

ਭਾ ਜੀ!
ਕਿਸੇ ਨਾਲ ਗੱਲ ਨਾ ਕਰਿਉ
ਪਰ ਸੱਚ ਪੁੱਛਿਉ,
ਇਹ ਵੇਖ ਕੇ ਵੱਟ ਬਹੁਤ ਚੜ੍ਹਦੈ। 

  • Poetry
  • Gurbhajan Gill
  • Poem
  • Prajapat
  • ਕਵਿਤਾ
  • ਗੁਰਭਜਨ ਗਿੱਲ
  • ਪਰਜਾਪੱਤ

ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ.ਅਛਰੂ ਸਿੰਘ

NEXT STORY

Stories You May Like

  • ensure that sanitation workers are paid wages as per fixed rates  hardeep gill
    ਸਫਾਈ ਕਰਮਚਾਰੀਆਂ ਨੂੰ ਨਿਸ਼ਚਿਤ ਦਰਾਂ ਅਨੁਸਾਰ ਤਨਖਾਹ ਦੇਣੀ ਯਕੀਨੀ ਬਣਾਈ ਜਾਵੇ : ਹਰਦੀਪ ਗਿੱਲ
  • we were very close in 2023  the goal is to win the world cup in 2027  gill
    2023 'ਚ ਅਸੀਂ ਬੇਹੱਦ ਕਰੀਬ ਸਨ, 2027 'ਚ ਵਿਸ਼ਵ ਕੱਪ ਜਿੱਤਣਾ ਟੀਚਾ : ਗਿੱਲ
  • gill and mandhana honored with bcci  s top awards
    ਗਿੱਲ ਤੇ ਮੰਧਾਨਾ ਨੂੰ ਬੀਸੀਸੀਆਈ ਦੇ ਸਿਖਰਲੇ ਪੁਰਸਕਾਰਾਂ ਨਾਲ ਨਵਾਜ਼ਿਆ ਗਿਆ
  • not sara shubman gill is dating this actress
    ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ ਖ਼ੁਦ ਦੱਸੀ ਪੂਰੀ ਗੱਲ
  • sushil kumar rinku statement
    ਪੰਜਾਬ ਦੀ ਸਿਆਸਤ ਲਈ ਮੋਗਾ ਦੀ ਰੈਲੀ ਮਹੱਤਵਪੂਰਨ ਸਾਬਿਤ ਹੋਵੇਗੀ : ਸੁਸ਼ੀਲ ਰਿੰਕੂ
  • amit shah  s rally  moga rally  bjp rally
    ਮੋਗਾ 'ਚ ਅਮਿਤ ਸ਼ਾਹ ਦੀ ਰੈਲੀ ਨਾਲ ਪੰਜਾਬ ਵਿਚ ਉਠੇਗੀ ਪਰਿਵਰਤਨ ਦੀ ਲਹਿਰ : ਗਰੇਵਾਲ
  • meta preparing for major layoffs  16 000 employees at risk
    Meta 'ਚ ਵੱਡੀ ਛਾਂਟੀ ਦੀ ਤਿਆਰੀ: 16,000 ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ
  • prisoner attempts suicide in hoshiarpur central jail
    ਸੁਰਖੀਆਂ 'ਚ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ! ਇਲਾਜ ਨਾ ਮਿਲਣ ਤੋਂ ਪਰੇਸ਼ਾਨ ਕੈਦੀ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
  • 1 300 ias officer posts vacant across the india country
    ਹੈਰਾਨੀਜਨਕ ! ਪੂਰੇ ਦੇਸ਼ 'ਚ 1,300 IAS ਅਫ਼ਸਰਾਂ ਦੇ ਅਹੁਦੇ ਖਾਲ੍ਹੀ! ਇਕੱਲੇ...
  • former mp jasbir singh dimpa meets rahul gandhi
    ਰਾਹੁਲ ਗਾਂਧੀ ਨੂੰ ਮਿਲੇ ਸਾਬਕਾ MP ਜਸਬੀਰ ਸਿੰਘ ਡਿੰਪਾ, ਪੰਜਾਬ ਦੀ ਸਿਆਸਤ ’ਤੇ...
  • shiromani akali dal senior leader dr daljit singh cheema statement
    'ਆਪ' ਸਰਕਾਰ ਬੁਲਡੋਜ਼ਰ ਨਾਲ ਸੱਚ ਨਹੀਂ ਦਬਾ ਸਕਦੀ : ਦਲਜੀਤ ਚੀਮਾ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • punjab residents phones are ringing heavy rain alert for the next 24 hours
    ਪੰਜਾਬੀਆਂ ਦੇ ਖੜਕਣ ਲੱਗੇ ਫੋਨ! 13 ਜ਼ਿਲ੍ਹਿਆਂ ਲਈ IMD ਦਾ ਅਲਰਟ, ਅਗਲੇ 24 ਘੰਟੇ...
  • heavy rain alert for 3 days in punjab
    ਪੰਜਾਬ 'ਚ 48 ਘੰਟੇ ਅਹਿਮ! 3 ਦਿਨਾਂ ਲਈ ਭਾਰੀ ਮੀਂਹ ਦਾ Alert, 22 ਮਾਰਚ ਤੱਕ...
  • power cut in punjab
    ਪੰਜਾਬ 'ਚ 7 ਘੰਟੇ ਬੰਦ ਰਹੇਗੀ ਬਿਜਲੀ! ਲੱਗਣ ਜਾ ਰਹੇ ਲੰਮੇ POWER CUT
  • jalandhar  driving test track due to server outage
    ਜਲੰਧਰ ਡਰਾਈਵਿੰਗ ਟੈਸਟ ਟ੍ਰੈਕ 'ਤੇ ਸਰਵਰ ਠੱਪ, ਲੋਕ ਹੋਏ ਖੱਜਲ-ਖੁਆਰ
Trending
Ek Nazar
gold silver prices plunge after record high

ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

this mistake was made at the toll plaza

ਟੋਲ ਪਲਾਜਾ 'ਤੇ ਕੀਤੀ ਇਹ ਗਲਤੀ ਤਾਂ 72 ਘੰਟਿਆਂ 'ਚ ਦੁੱਗਣੇ ਭਰਨੇ ਪੈਣਗੇ ਪੈਸੇ !...

babar azam

ਬਾਬਰ ਆਜ਼ਮ ਨੇ ਪਾਕਿਸਤਾਨ ਨੂੰ ਦਿੱਤਾ ਇੰਨਾ ਵੱਡਾ 'ਧੋਖਾ'! ਡਾਕਟਰ ਨੇ ਖੋਲ੍ਹੀ ਪੋਲ

boy makes inappropriate gestures to sunanda sharma on live show

ਲਾਈਵ ਸ਼ੋਅ ’ਚ ਮੁੰਡੇ ਨੇ ਸੁਨੰਦਾ ਸ਼ਰਮਾ ਨੂੰ ਕੀਤੇ ਗਲਤ ਇਸ਼ਾਰੇ ! ਗੁੱਸੇ 'ਚ ਆਈ...

aditya dhar requests fans ahead of dhurandhar 2 release

'ਧੁਰੰਦਰ 2' ਦੇਖਣ ਜਾ ਰਹੇ ਪ੍ਰਸ਼ੰਸਕਾਂ ਅੱਗੇ ਡਾਇਰੈਕਟਰ ਆਦਿਤਿਆ ਧਰ ਨੇ ਜੋੜੇ ਹੱਥ...

famous actress to become a mother after 10 years of marriage

ਵਿਆਹ ਦੇ 10 ਸਾਲਾਂ ਬਾਅਦ ਮਾਂ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ...

ishqan de lekhe a beautiful blend of love emotions and cinematic excellence

ਗੁਰਨਾਮ ਭੁੱਲਰ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਪਿਆਰ, ਜਜ਼ਬਾਤ ਤੇ ਸਿਨੇਮੈਟਿਕ...

youtuber

ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ...

famous actress  s father passes away

ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ...

dhurandhar the revenge

ਇਹ ਲੋਕ ਨਹੀਂ ਦੇਖ ਸਕਣਗੇ ਰਣਵੀਰ ਦੀ 'ਧੁਰੰਦਰ-2' ! ਥਿਏਟਰ 'ਚ ਨਹੀਂ ਮਿਲੇਗੀ...

china to provide humanitarian aid to west asian countries

ਜੰਗ ਵਿਚਾਲੇ 'ਚ ਚੀਨ ਦਾ ਵੱਡਾ ਕਦਮ, ਈਰਾਨ ਸਮੇਤ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ...

online registration for agniveer army recruitment will be open till april 1

ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

indians in america

ਅਮਰੀਕਾ 'ਚ ਭਾਰਤੀਆਂ ਦਾ ਦਬਦਬਾ: ਦੌਲਤ ਤੇ ਗਿਆਨ 'ਚ ਮੋਹਰੀ, ਪਰ ਸਿਆਸੀ ਸੱਤਾ...

iranian government bans traditional festival celebrations

ਜੰਗ ਦੇ ਸਾਏ ਹੇਠ ਈਰਾਨ ਸਰਕਾਰ ਨੇ ਰਵਾਇਤੀ ਤਿਉਹਾਰ ਮਨਾਉਣ 'ਤੇ ਲਾਈ ਪਾਬੰਦੀ,...

holi mohalla in italy

ਇਟਲੀ : ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ...

famous actress  death  bollywood  tv

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

domestic dispute  mother in law  daughter in law  cylinder gas

'ਗੈਸ ਘੱਟ ਫੂਕਿਆ ਕਰ..!', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼...

punjab police inspector

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +