ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਨੂੰ ਚੰਗੀ ਸਿਹਤ ਦੇਣ ਲਈ ਸਾਫ ਵਾਤਾਵਰਣ, ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਪਲਾਸਟਿਕ ਦੇ ਬੈਗ ਨਾ ਵਰਤਣ ਸੰਬੰਧੀ ਨਗਰ ਕੌਂਸਲ ਰਾਹੋਂ ਵਲੋਂ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਹੇਮੰਤ ਰਣਦੇਵ ਵੱਲੋਂ ਕੀਤੀ ਗਈ।ਉਨ੍ਹਾ ਵਲੋਂ ਸ਼ਹਿਰ ਵਾਸੀਆਂ ਨੂੰ ਸਫਾਈ ਰੱਖਣ, ਪਾਣੀ ਦੀ ਦੁਰਵਰਤੋਂ ਨਾ ਕਰਨ, ਪਲਾਸਟਿਕ ਕੈਰੀਬੈਗ ਦੀ ਵਰਤੋਂ ਨਾ ਕਰਨ ਅਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।ਸ਼ਹਿਰ ਵਾਸੀਆ ਨੂੰ ਚੰਗੀ ਸਿਹਤ ਦੇਣ ਲਈ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਪੰਜਾਬ ਬਚਾਉ ਮੁਹਿੰਮ ਤਹਿਤ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਪੌਦੇ ਲਗਾਏ ਗਏ ਅਤੇ ਲੋਕਾਂ ਨੂੰ ਵਧ ਤੋਂ ਵਧ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ।
ਪ੍ਰਧਾਨ ਜੀ ਵਲੋਂ ਨਗਰ ਕੌਂਸਲ ਰਾਹੋ ਦੇ ਕਾਰਜ ਸਾਧਕ ਅਫਸਰ ਸ਼੍ਰੀ ਰਾਮ ਪ੍ਰਕਾਸ਼ ਜੀ ਦੀ ਕਾਰਜ ਕੁਸ਼ਲਤਾ ਅਤੇ ਸ਼ਹਿਰ ਨੂੰ ਓ ਡੀ ਐਫ ਕਰਵਾਉਣ ਵਿਚ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ।ਸ਼ਹਿਰ ਵਿਚ ਸਫਾਈ ਰੱਖਣ ਲਈ ਸ਼ਹਿਰ ਵਾਸੀਆਂ, ਸਫਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਰਾਹੋਂ ਦੇ ਸਮੂਹ ਸਟਾਫ ਦਾ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਜੂਨੀਅਰ ਸਹਾਇਕ ਸ਼੍ਰੀ ਅਜੈ ਕੁਮਾਰ, ਸੈਨਟਰੀ ਇੰਚਾ. ਸ਼੍ਰੀ ਧਰਮਪਾਲ, ਸ਼੍ਰੀਮਤੀ ਸੁਰਿੰਦਰ ਕੌਰ, ਜਗਦੀਪ ਸਿੰਘ, ਅਮਰੀਕ ਸਿੰਘ, ਕ੍ਰਿਪਾਲ ਸਿੰਘ, ਜਤਿੰਦਰ ਸਿੰਘ, ਬੂਟਾ ਰਾਮ, ਸੌਰਵ ਦੱਤਾ, ਨਰਿੰਦਰ ਕੁਮਾਰ, ਮਨਪ੍ਰੀਤ, ਹਰਮੇਸ਼, ਰਾਜ ਕੁਮਾਰ, ਪ੍ਰਸ਼ੋਤਮ ਲਾਲ ਅਤੇ ਸਮੂਹ ਸਟਾਫ ਹਾਜਰ ਸੀ।
- ਈ. ਆਰ. ਕਰਣ
ਨਿੱਕੇ-ਨਿੱਕੇ ਬਾਲਾਂ ਦੀ ਦੁਨੀਆ
NEXT STORY