ਕੋਈ ਦਰ ਮੱਲੇ ਬਈ ਸਾਂਈ ਦਾ
ਕੋਈ ਡਰ ਮੰਨੇ ਨਾ ਖਾਈ ਦਾ
ਕੋਈ ਬਣੇ ਫਰਿਸ਼ਤਾ ਭਾਈ ਦਾ
ਮੈਨੂੰ ਦੱਸਦੇ ਬੰਦਿਆ
ਹੋਰ ਕੀ ਤੈਨੂੰ ਚਾਹੀਦਾ
ਕੋਈ ਕਰਦਾ ਫਿਕਰ ਕਮਾਈ ਦਾ
ਕੋਈ ਭਾਲੇ ਮੁੱਲ ਭਕਾਈ ਦਾ
ਕੋਈ ਫਾਇਦਾ ਚੱਕੇ ਇੱਜ਼ਤ ਗਵਾਈ ਦਾ
ਮੈਨੂੰ ਦੱਸਦੇ ਬੰਦਿਆ
ਹੋਰ ਕੀ ਤੈਨੂੰ ਚਾਹੀਦਾ।
ਕੋਈ ਲਾਹਾ ਲੈਂਦਾ ਛਾਹੀ ਦਾ
ਕੋਈ ਖਾਵੇ ਖਾਣਾ ਤਬਾਹੀ ਦਾ
ਕੋਈ ਲੀੜਾ ਲਾਹੇ ਰਾਹੀ ਦਾ
ਮੈਨੂੰ ਦੱਸਦੇ ਬੰਦਿਆ
ਹੋਰ ਕੀ ਤੈਨੂੰ ਚਾਹੀਦਾ।
ਕੋਈ ਕਰੇ ਗਰੂਰ ਜਵਾਨੀ ਆਈ ਦਾ
ਕੋਈ ਬਣੇ ਪਹਾੜ ਬਈ ਰਾਈ ਦਾ
ਕੋਈ ਮੁੱਲ ਜਾਣੇ ਨਾ ਦਾਈ ਦਾ
ਮੈਨੂੰ ਦੱਸਦੇ ਬੰਦਿਆ
ਹੋਰ ਕੀ ਤੈਨੂੰ ਚਾਹੀਦਾ।
ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ
81468-22522
ਨਵੇਂ ਜ਼ਮਾਨੇ ਦੇ ਪਤੀ ਦੇ ਛਿਪੇ ਦਰਦ ਦੀ ਕਹਾਣੀ
NEXT STORY