ਯੁਗ ਬੀਤ ਗਏ,
ਜਿਵੇ ਕੱਲ ਦੀ ਗੱਲ ਹੈ,
ਜੇ ਅੱਜ ਹੈ ਤਾਂ ਹੀ ਕੱਲ ਹੈ।
ਨਾ ਕੱਲ ਵਿਚ ਕਦੇ ਉਲਝੀ ਧਰਤੀ,
ਬੰਦਿਆਂ ਤੂੰ ਤਾਂ ਹੱਦ ਹੀ ਕਰਤੀ,
ਉਲਝਾ ਸੁੱਟਿਆ ਤੂੰ ਤਾਣਾ-ਬਾਣਾ,
ਬਣਿਆ ਬੈਠਾ ਤੂੰ ਅਣਜਾਣਾ,
ਤਾਈਓ ਨਾ ਕੁਦਰਤ ਤੇਰੇ ਵੱਲ ਹੈ,
ਯੁਗ ਬੀਤ ਗਏ,
ਜਿਵੇਂ ਕੱਲ ਦੀ ਗੱਲ ਹੈ,
ਜੇ ਅੱਜ ਹੈ ਤਾਂ ਹੀ ਕੱਲ ਹੈ।
ਹੋਸ਼ 'ਸੁਰਿੰਦਰ' ਨਾ ਯੁਗ ਨੇ ਦੇਣਾ,
ਇਹ ਤੇਰੀ ਸੁੱਧ-ਬੁੱਧ ਨੇ ਦੇਣਾ,
ਹੀਲੇ ਨਾਲ ਵਸੀਲਾ ਕਰ ਲੈ,
ਮਨ ਆਪਣੇ ਨੂੰ ਹਠੀਲਾ ਕਰ ਲੈ,
ਇਹ ਸਮਝ ਹੈ,ਨਾ ਕੋਈ ਝੱਲ ਹੈ,
ਯੁਗ ਬੀਤ ਗਏ,
ਜਿਵੇਂ ਕੱਲ ਦੀ ਗੱਲ ਹੈ,
ਜੇ ਅੱਜ ਹੈ ਤਾਂ ਹੀ ਕੱਲ ਹੈ।
ਸੁਰਿੰਦਰ 'ਮਾਣੂੰਕੇ ਗਿੱਲ'
8872321000
ਮੁੜ ਚੁਕੀ ਡਾਚੀ ਦੀ ਮੁਹਾਰ
NEXT STORY