ਪੰਜਾਬੀ ਸੱਭਿਆਚਾਰ ਅੰਗਰੇਜੀ ਸਾਮਰਾਜ ਨਾਲ ਟੱਕਰਾ ਲੈਂਦਾ ਕਿਰਿਆਸ਼ੀਲ ਰਿਹਾ। ਮਾਣਮੱਤੇ ਪੰਜਾਬੀ ਸੱਭਿਆਚਾਰ ਵਿਚ ਹਯਾ ਹਮੇਸ਼ਾ ਹਯਾਤੀ ਰਹੀ।ਇਸੇ ਕਰਕੇ ਸੱਭਿਆਚਾਰ ਪੰਜਾਬੀ ਜੀਵਨ ਵਿਚ ਸੰਜੀਵਨੀ ਰਹੀ। ਸੱਭਿਆਚਾਰ ਦੇ ਤੌਰ ਤਰੀਕਿਆਂ ਵਿਚ ਬਾਕੀ ਅੰਗਾਂ ਨਾਲੋਂ ਪੂਆਂ ਨੇ ਵੀ ਪੂਰਾ ਸਾਥ ਦਿੱਤਾ, ਜਿਨ੍ਹਾਂ ਵਿਚੋਂ ਡਾਚੀ ਵੀ ਇਕ ਹੈ। ਪੰਜਾਬੀ ਕਬੀਲੇ ਪੁਸ਼ਤ ਦਰ ਪੁਸ਼ਤ ਉੱਠ ਡਾਚੀ ਸੰਭਾਲਦੇ ਰਹੇ।
ਤਤਕਾਲੀ ਸਮੇਂ ਡਾਚੀ ਦੀ ਲੋੜ ਵੀ ਸੀ ਕਿਉਂਕਿ ਮਾਰੂਥਲਾਂ ਵਿਚ ਇਹ ਜਹਾਜ਼ ਦਾ ਕੰਮ ਕਰਦੀ ਸੀ। ਕੁਝ ਪੇਸ਼ੇਵਰ ਲੋਕਾਂ ਨੇ ਉੱਠ, ਬੋਤਾ, ਡਾਚੀ ਰੱਖੇ ਰੋਏ ਸਨ। ਕਿੱਸਾ_ਕਾਵਿ ਵਿਚ ਹਾਸ਼ਮ ਨੇ ਸੱਸੀ_ਪੁੰਨੂ ਕਿੱਸੇ ਵਿਚ ਡਾਚੀ ਦਾ ਚਿਤਰਨ ਇਊਂ ਪੇਸ਼ ਕੀਤਾ :_
ਜਿਸ ਡਾਚੀ ਮੇਰਾ ਪੁੰਨੂ ਚੜ੍ਹਿਆ, ਮਰ ਦੋਜਖ ਵੱਲ ਜਾਵਾਂ
ਡਾਚੀ ਪੰਜਾਬ ਵਿਚ ਹਸਬ ਨਸਬ ਨਹੀਂ ਰਹਿ ਸਕੀ, ਸਮੇਂ ਦੇ ਵੇਗ ਨੇ ਡਾਚੀ ਨੂੰ ਸੱਭਿਆਚਾਰ ਤੋਂ ਦੂਰ ਕੀਤਾ। ਇਸ ਦੇ ਬਦਲ ਆ ਚੁੱਕੇ ਹਨ। ਉੱਠ ਅਤੇ ਡਾਚੀ ਪੇਸ਼ੇਵਰ ਲੋਕਾਂ ਵਲੋਂ ਰੱਖੇ ਜਾਂਦੇ ਸਨ।ਇਸ ਲਈ ਕਹਾਵਤ ਵੀ ਮਸ਼ਹੂਰ ਸੀ ਊੱਠਾਂ ਵਾਲਿਆਂ ਨਾਲ ਯਾਰੀ ਲਾ ਕੇ ਦਰਵਾਜ਼ੇ ਨੀਵੇਂ ਨਹੀਂ ਰੱਖੇ ਜਾਂਦੇ। ਪਸ਼ੂਆਂ ਦਾ ਸੱਭਿਆਚਾਰ ਨਾਲ ਜੁੜਨਾ ਇਸ ਗੱਲ ਦੀ ਗਵਾਹੀ ਹੈ ਕਿ ਸੱਭਿਆਚਾਰ ਆਰਥਿਕ ਪੱਖੋਂ ਵੀ ਬਲਵਾਨ ਸੀ। ਡਾਚੀ ਦੀ ਸਵਾਰੀ ਇਕ ਸੱਭਿਆਚਾਰਕ ਸਬੂਤ ਹੈ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਡਾਚੀ ਨੂੰ ਸਦੀਵੀ ਗਵਾਹੀ ਵਜੋਂ ਪੇਸ਼ ਕੀਤਾ :
ਡਾਚੀ ਵਾਲਿਆ ਮੋੜ ਮੁਹਾਰ ਵੇ,
ਸੋਹਣੀ ਵਾਲਿਆ ਨੂੰ ਲੈ ਚੱਲ ਨਾਲ ਵੇ..
ਸੁਰਿੰਦਰ ਕੌਰ ਦੀ ਡਾਚੀ ਸਾਹਿੱਤਕ ਪੱਖ ਤੋਂ ਸਦਾ ਜਿਉਂਦੀ ਰਹੇਗੀ। ਪਰ ਹਕੀਕਤ ਪੱਖ ਤੋਂ ਪੰਜਾਬੀ ਸੱਭਿਆਚਾਰ ਦੇ ਕਿਰਦੇ ਕਬੀਲੇ ਵਿਚੋਂ ਡਾਚੀ ਮੁਹਾਰ ਮੋੜ ਚੁੱਕੀ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਪਾਣੀ ਪਿਲਾਉਣਾ ਪੁੰਨ ਨਹੀਂ ਰਿਹਾ
NEXT STORY