ਰਾਮਗੜ੍ਹੀਆ ਗਰਲਜ਼ ਸੀ. ਸੈ. ਸਕੂਲ ਵਿਚ ਤੀਆਂ ਦਾ ਤਿਉਹਾਰ ਪੂਰੀ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ।ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਤੇ ਅਧਿਆਪਕਾਂ ਦੀ ਅਗਵਾਈ ਵਿਚ ਇਸ ਸਮਾਗਮ ਵਿਚ ਲੜਕੀਆਂ ਨੇ ਆਪਣੇ ਫਨ ਦਾ ਵਧੀਆ ਪ੍ਰਦਰਸ਼ਨ ਕੀਤਾ।ਬੱਚਿਆ ਨੇ ਗਿੱਧਾ,ਕਿੱਕਲੀ ਬੋਲੀਆ ਪਾ ਕੇ, ਗੀਤ ਗਾ ਕੇ ਲੰਮੀ ਹੇਕ ਦੇ ਗੀਤ ਗਾ ਕੇ ਖੂਬ ਰੌਣਕਾ ਲਾਈਆ। ਲੜਕੀਆਂ ਨੇ ਖੁਸ਼ੀਆ ਮਨਾਉਦੇ ਹੋਏ ਤੀਆਂ ਦਾ ਆਨੰਦ ਮਾਣਿਆ। ਬੱਚਿਆ ਨੇ ਪੀਘਾਂ ਵੀ ਝੂਟੀਆ।ਇਸ ਮੌਕੇ ਲੜਕੀਆ ਨੂੰ ਸਿਲਾਈ ਕੱਢਾਈ,ਚਰਖਾ ਕੱਤਣ, ਪੱਖੀਆਂ ਤੇ ਹੋਰ ਪੁਰਾਤਣ ਪਰੰਮਪਰਾਵਾਂ ਅਤੇ ਬੋਲੀਆ ਵਿਚ ਵਰਤੇ ਜਾਂਦੇ ਮੁਹਾਵਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਸ਼ਲ ਦੇ ਪ੍ਰਧਾਨ ਸ.ਰਣਯੋਧ ਸਿੰਘ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਬੱਚਿਆਂ ਨੂੰ ਆਜ਼ਾਦੀ ਤੇ ਤਰੱਕੀ ਦੀ ਗੱਲ ਕਰਦੇ ਹਾਂ ਉਥੇ ਅਸੀਂ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਵਿਦਿਆਰਥੀਆਂ ਵਿਚ ਸੱਭਿਆਚਾਰਕ ਰੁੱਚੀ ਪੈਦਾ ਕਰਨਾ ਆਪਣਾ ਫਰਜ਼ ਸਮਝਦੇ ਹਾ।ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਹਾਈ ਹੁੰਦੇ ਹਨ।