ਸੱਜਣ ਜੀ ਕੋਈ ਦੋਸ਼ ਤੁਹਾਡਾ ਨੀ,,
ਗੱਲ ਸਾਡੇ ਨਸੀਬਾਂ ਤੇ ਆ ਮੁੱਕਦੀ ਆ£
ਅਸਾਂ ਦੀ ਕਲਮ ਤੁਹਾਡੇ ਤੋਂ ਚੱਲੇ ,,
ਤੁਹਾਡੇ ਤੇ ਆਣ ਕੇ ਰੁੱਕਦੀ ਆ
ਮੰਨਦੇ ਆ ਅਸਾਂ ਗੁਣਾਹ ਕੀਤਾ ,,
ਸਾਨੂੰ ਦਿਓ ਸੱਜਾ ਜੋ ਢੁੱਕਦੀ ਆ
ਪਰ ਛੱਡ ਜਾਣਾ ਕੌਈ ਇੰਨਸਾਫ ਨੀ ,,
ਗੱਲ ਇਹ ਵੀ ਨਾ ਲੁੱਕਦੀ ਆ
ਤੁਸਾਂ ਪਾਸਾ ਵੀ ਵੱਟ ਲਵੋਂ ਤਾਂ ਵੀ ,,
ਕਲਮ ਦੀ ਸਿਆਹੀ ਸੁਕਦੀ ਆ
ਤੁਸੀਂ ਛੱਡ ਗਏ ਕੀ ਹਾਲ ਹੋਉਂ ,,
ਰੂਹ ਤਾਂ ਸੋਚ ਕੇ ਹੀ ਬੁੱਕਦੀ ਆ
ਤੁਸਾਂ ਤਰਸ ਕਰੋ ਦਰਦ ਕਰੋ,,
ਮੇਰੀ ਨਬਜ਼ ਜਾਂਦੀ ਰੁਕਦੀ ਆ
ਰੱਬ ਤੋਂ ਪਹਿਲਾਂ ਸੱਜਣ ਜੀ “ਜੱਸ''
ਦੀ ਰੂਹ ਤੁਹਾਡੇ ਅੱਗੇ ਝੁੱਕਦੀ ਆ
ਜੱਸ ( ਖੰਨੇ ਵਾਲਾ )
ਮੇਰੀ ਇੱਛਾ ਤੇਰੀ ਇੱਛਾ
NEXT STORY