ਮਾਂ ਬਾਪ ਨੇ ਕੀਤਾ ਤੇਰੇ ਲਈ,
ਉਹਦਾ ਮੁਲ ਮੋੜ ਨਹੀਂ ਸਕਦਾ, ਜਾ ਉਹਦਾ ਕੋਈ ਮੁਲ ਨਹੀਂ
ਦੇਸ਼ ਖਾਤਰ ਹੋਵੇ ਸ਼ਹੀਦ ,
ਉਹਦੀ ਸਹਾਦਤ ਦਾ ਕੋਈ ਮੁਲ ਨਹੀਂ,
ਹੱਕ-ਸੱਚ ਲਈ ਲੜ੍ਹੇ ਲੜਾਈਆਂ,
ਉਹਦੀ ਹਿੰਮਤ ਦਾ ਕੋਈ ਮੁਲ ਨਹੀਂ ,
ਦੇਸ਼, ਰਾਜ, ਪਿੰਡ, ਸ਼ਹਿਰ ਆਪਣੇ ਦਾ ਭਲਾ ਸੋਚੇ,
ਉਹਦੀ ਉੱਚੀ ਸੁਚੀ ਸੋਚਣੀ ਦਾ ਕੋਈ ਮੁਲ ਨਹੀਂ,
ਦੋ ਦਿਲ ਪਿਆਰ ਕਰਨ ਧੁਰ ਅੰਦਰੋ,
ਤੇ ਉਸ ਪਾਕ ਇਸ਼ਕ ਦਾ ਮੁਲ ਨਹੀਂ,
ਗੁਰਬਾਣੀ ਦੇ ਸਲੋਕਾ ਦੇ ਇਕ-ਇਕ ਸ਼ਬਦ ਮਿਲੇ
ਜੋ ਮਿਲੇ ਗੁਰੂਆ ,ਭਗਤਾਂ , ਭੱਟਾ ਆਦਿ ਪਾਛੋ,
ਉਹਨਾ ਰੁਹਾਨੀ ਬੋਲਾ ਦਾ ਕੋਈ ਮੁਲ ਨਹੀਂ ,
ਗਰੀਬ, ਲਾਚਾਰ ਤੇ ਭੁੱਖੇ ਦਾ ਬਣੇ ਸਹਾਰਾ,
ਉਹਦਾ ਅਮੁੱਲ ਸਹਾਰੇ ਦਾ ਕੋਈ ਮੁਲ ਨਹੀਂ,
ਕੌਮਾ ਖਾਤਰ ਜਾਨਾ ਜੋ ਵਾਰ ਗਏ,
ਉਹਨਾ ਜਾਨਾ ਦਾ ਕੋਈ ਮੁਲ ਤਾਰ ਨਹੀਂ ਸਕਦਾ,
ਮਾਂ ਬਾਪ ਤੋਂ ਮਿਲਿਆ ਪਿਆਰ,
ਮਾਂ ਦੀ ਮਮਤਾ, ਬਾਪ ਦਾ ਹੱਥ ਸਿਰ ਓਪਰ ,
ਦਾ ਕੋਈ ਮੁਲ ਲੱਖ ਸੇਵਾ ਮੌੜ ਨਹੀ ਸਕਦਾ,
ਵਿੱਦਿਆ ਤੇ ਸਿੱਖਿਆ ਮਿਲੀ ਜੋ ਅਧਿਆਪਕਾਂ ਪਾਛੋ ,
ਉਸ ਗੁਰ ਵਿੱਦਿਆ ਦਾ ਮੁਲ ਮੌੜ ਨਹੀਂ ਸਕਦਾ,